ਸਰਾਏ ਲਸ਼ਕਰੀ ਖ਼ਾਨ
ਸਰਾਏ ਲਸ਼ਕਰੀ ਖ਼ਾਨ (ਦੋਰਾਹਾ ਨੇੜੇ) ਗੁਰਦੁਆਰਾ ਮੰਜੀ ਸਾਹਿਬ, ਕੋਟਾਂ ਦੇ ਐਨ ਕੋਲ ਸਥਿਤ ਇੱਕ ਇਤਿਹਾਸਕ ਸਰਾ ਹੈ। ਇਹ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ ਪੈਂਦੀ ਹੈ। ਇਹ 1667 ਈ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਮੁਗਲ ਫੌਜ ਦੇ ਜਨਰਲ ਲਸ਼ਕਰੀ ਖ਼ਾਨ ਨੇ ਬਣਾਈ ਸੀ। ਲਸ਼ਕਰ ਦਾ ਅਰਥ ਹੁੰਦਾ ਹੈ , ਫੌਜ | ਇਹ ਫੌਜ ਦੇ ਰਹਿਣ ਲਈ ਬਣਾਈ ਗਈ | ਇਹ ਮਿਸਲ ਨਿਸ਼ਾਨੀਵਾਲਾ ਮਿਸਲ ਹੇਠ ਵੀ ਰਹੀ ਹੈ | ਨਿਸ਼ਾਨੀਵਾਲਾ ਮਿਸਲ ਦੇ ਸਰਦਾਰ ਸੰਗਤ ਸਿੰਘ ਜੀ ਦੇ ਪੁੱਤਰ ਸਰਦਾਰ ਅਨੂਪ ਸਿੰਘ ਜੀ, ਇਸ ਸਰਾਏ ਤੋਂ ਆਪਣਾ ਰਾਜ ਪ੍ਰਬੰਧ ਚਲਾਉਂਦੇ ਸਨ | ਇਹ ਸਰਾਏ ਉਨ੍ਹਾਂ ਦੇ ਅਧੀਨ ਸੀ | ਉਹ ਆਪਣੀ ਫੌਜ ਵੀ ਰੱਖਦੇ ਸਨ | ਉਨਾਂ ਨੇ ਸਰਾਏ ਦਾ ਨੁਕਸਾਨ ਨਾ ਕਰਕੇ , ਉਵੇਂ ਹੀ ਖੜੀ ਰਹਿਣ ਦਿੱਤਾ | ਸਰਾਏ ਵਿਚਕਾਰ ਮਸੀਤ ਅੱਜ ਵੀ ਉਵੇਂ ਹੀ ਖੜੀ ਹੈ | ਇਹ ਇਲਾਕਾ ਇੰਨਾ ਦੇ ਅਧੀਨ ਸੀ | [1] ਭਗਤ ਸਿੰਘ ਤੇ ਉਸਦੇ ਸਾਥੀਆਂ ਤੇ ਬਣੀ ਫ਼ਿਲਮ ਰੰਗ ਦੇ ਬਸੰਤੀ ਦੀ ਇਥੇ ਸੂਟਿੰਗ ਦੇ ਬਾਅਦ ਇਹ ਯਾਤਰੀਆਂ ਵਿੱਚ ਬਹੁਤ ਮਸਹੂਰ ਹੋਈ।
ਗੈਲਰੀ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-05-30.
{{cite web}}
: Unknown parameter|dead-url=
ignored (|url-status=
suggested) (help)