ਸਰਿਤਾ ਸ਼ਰੇਸ਼ਠਾ
ਸਰਿਤਾ ਸ਼ਰੇਸ਼ਠਾ ਐਮਡੀ (ਆਯੁਰ), ਓਬੀਜੀਵਾਈਐਨ, ਬੀਏਐਮਐਸ, ਨੇਪਾਲ ਵਿੱਚ ਭਕਤਪੁਰ ਵਿੱਚ ਦੇਵੀ ਮਾ ਕੁੰਜਾ ਆਯੁਰਵੈਦਿਕ ਹਸਪਤਾਲ ਦੀ ਇੱਕ ਆਯੁਰਵੈਦਿਕ ਡਾਕਟਰ, ਪ੍ਰੋਫੈਸਰ, ਬਾਨੀ ਅਤੇ ਮੈਡੀਕਲ ਡਾਇਰੈਕਟਰ ਅਤੇ ਲੇਖਕ ਹੈ। ਸ਼ਰੇਸ਼ਠਾ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਆਯੁਰਵੈਦ ਦੇ ਵਿਸ਼ਿਆਂ ਦੇ ਪ੍ਰਮੁੱਖ ਮਾਹਿਰਾਂ ਵਿਚੋਂ ਇੱਕ ਅਤੇ ਆਯੁਰਵੈਦਿਕ ਮਹਿਲਾ ਸਿਹਤ ਸੰਭਾਲ ਵਿੱਚ ਅਥੌਰਟੀ ਮੰਨਿਆ ਜਾਂਦਾ ਹੈ। ਹੈ। [1][2] ਉਹ ਨੇਪਾਲ ਦੀ ਪਹਿਲੀ ਮਹਿਲਾ ਆਯੁਰਵੈਦਿਕ ਡਾਕਟਰ ਹੈ [3] ਅਤੇ ਇਸਦੀ ਪਹਿਲੀ ਆਯੁਰਵੈਦਿਕ ਓਬੀ /ਜੀਵਾਈਐਨ ਹੈ।.[4] ਪੱਛਮ ਵਿੱਚ ਉਸ ਨੂੰ "ਆਯੁਰਵੇਦ ਦੀ ਮਾਤਾ" ਮੰਨਿਆ ਜਾਂਦਾ ਹੈ।[5][6][7]
ਸਰਿਤਾ ਸ਼ਰੇਸ਼ਠਾ | |
---|---|
ਜਨਮ | ਲਲਿਤਪੁਰ, ਨੇਪਾਲ | ਜੁਲਾਈ 7, 1957
ਕਿੱਤਾ | ਆਯੁਰਵੈਦਿਕ ਡਾਕਟਰ, ਓਬੀਜੀਵਾਈਐਨ ਸਿਪਾਡੋਲl, ਨੇਪਾਲ ਵਿੱਚ ਦੇਵੀ ਮਾ ਕੁੰਜਾ ਆਯੁਰਵੈਦਿਕ ਹਸਪਤਾਲ ਦੀ ਪ੍ਰੋਫੈਸਰ, ਬਾਨੀ ਅਤੇ ਮੈਡੀਕਲ ਡਾਇਰੈਕਟਰ ਹੈ। |
ਰਾਸ਼ਟਰੀਅਤਾ | ਨੇਪਾਲੀ |
ਵੈੱਬਸਾਈਟ | |
www |
ਜੀਵਨੀ
ਸੋਧੋਸਿੱਖਿਆ
ਸੋਧੋਸ਼ਰੇਸ਼ਠਾ ਨੇ ਜੀਵਾ ਯੂਨੀਵਰਸਿਟੀ, (ਗਵਾਲੀਅਰ, ਭਾਰਤ) ਤੋਂ ਆਯੁਰਵੈਦਿਕ ਮੈਡੀਸਨ ਅਤੇ ਸਰਜਰੀ (ਬੀਏਐਮਐਸ), ਤ੍ਰਿਭਵਨ ਯੂਨੀਵਰਸਿਟੀ, (ਕਾਠਮੰਡੂ, ਨੇਪਾਲ) ਤੋਂ ਆਯੁਰਵੈਦਿਕ ਮੈਡੀਸਨ ਅਤੇ ਸਰਜਰੀ ਦਾ ਇੱਕ ਸਰਟੀਫਿਕੇਟ (ਸੀਏਐਮਐਸ) ਪ੍ਰਾਪਤ ਕੀਤਾ ਅਤੇ 1993 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ (ਵਾਰਾਣਸੀ, ਭਾਰਤ) ਤੋਂ ਆਯੁਰਵੈਦ ਵਿੱਚ ਮੈਡੀਕਲ ਡਾਕਟਰ ਦੀ ਸਨਦ ਹਾਸਲ ਕੀਤੀ। ਉਸ ਨੇ ਵਿਵੇਕਾਨੰਦ ਕੇਂਦਰ, (ਬੰਗਲੌਰ, ਭਾਰਤ) ਤੋਂ ਡਿਪਲੋਮਾ ਯੋਗ ਥੈਰੇਪੀ ਅਤੇ ਅਲਟਰਨੇਟਿਵ ਮੈਡੀਸਨ ਸੈਂਟਰ (ਕੋਲੰਬੋ, ਸ਼੍ਰੀਲੰਕਾ) ਤੋਂ ਡਿਪਲੋਮਾ ਆਕੂਪੰਕਚਰ (ਡੀ.ਏ.ਸੀ.) ਵੀ ਪ੍ਰਾਪਤ ਕੀਤਾ ਹੈ।[8]
ਪੇਸ਼ੇਵਰ ਤਜਰਬਾ
ਸੋਧੋਸ਼ਰੇਸ਼ਠਾ 20 ਤੋਂ ਵੱਧ ਸਾਲਾਂ ਤੋਂ ਨੇਪਾਲ ਵਿੱਚ ਡਾਕਟਰੀ ਦਾ ਕਿੱਤਾ ਕਰ ਰਹੀ ਹੈ।[6] ਉਹ ਅੰਤਰਰਾਸ਼ਟਰੀ ਪੱਧਰ ਤੇ ਪੜ੍ਹਾਉਂਦੀ ਹੈ ਅਤੇ ਉਸਨੇ 2000 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਆਯੁਰਵੈਦ ਦੀ ਪੜ੍ਹਾਈ ਕਰਵਾਉਣੀ ਸ਼ੁਰੂ ਕੀਤੀ ਸੀ।[6] ਉਸ ਨੇ ਨੈਪਾਲ ਦੇ ਬਾਦਸ਼ਾਹ ਤੋਂ ਪੁਰਸਕਾਰ ਪ੍ਰਾਪਤ ਕੀਤੇ ਹਨ।[9] ਉਹ ਮੌਜੂਦਾ ਸਮੇਂ ਅਮਰੀਕਾ ਵਿੱਚ ਇਕੋ ਇੱਕ ਆਯੁਰਵੈਦਿਕ ਓਬੀ / ਜੀ.ਵਾਈ.ਐਨ. ਅਤੇ ਇਕਮਾਤਰ ਮਹਿਲਾ ਆਯੁਰਵੈਦਿਕ ਡਾਕਟਰ ਹੈ। [6][10] ਉਹ ਨੈਸ਼ਨਲ ਆਯੁਰਵੈਦਿਕ ਮੈਡੀਕਲ ਐਸੋਸੀਏਸ਼ਨ ਦੀਆਂ ਸਾਲਾਨਾ ਕਾਨਫਰੰਸਾਂ ਵਿੱਚ ਇੱਕ ਨਿਯਮਿਤ ਯੋਗਦਾਨ ਦੇ ਰਹੀ ਲੈਕਚਰਾਰ ਵੀ ਹੈ। ਸ਼ਰੇਸ਼ਠਾ ਵੈਟਸਨਵਿਲੇ, ਕੈਲੀਫੋਰਨੀਆ ਵਿੱਚ ਮਾਊਂਟ ਮੈਡੋਨਾ ਇੰਸਟੀਚਿਊਟ ਦੀ ਆਯੂਰਵੇਦ ਦੀ ਫੈਕਲਟੀ ਵਿੱਚ ਹੈ,[11] ਅਤੇ ਨਾਲ ਨਾਲ ਬੋਲਡਰ, ਕਲੋਰਾਡੋ ਦੇ ਵਿੱਚ ਆਯੂਰਵੇਦ ਅਤੇ ਯੋਗ ਵਿੱਚ ਰੌਕੀ ਮਾਉਂਟੇਨ ਇੰਸਟੀਚਿਊਟ ਵਿੱਚ ਉਹ ਸਾਲਾਨਾ ਤੌਰ ਤੇ ਪੜ੍ਹਾਉਂਦੀ ਹੈ।[12] ਉਹ ਐਲਬੂਕੇਰਕੀ, ਨਿਊ ਮੈਕਸੀਕੋ ਵਿੱਚ ਮਾਵਾਂ ਅਤੇ ਨਵਜੰਮੇ ਬਾਲਾਂ ਦੀ ਸਿਹਤ ਲਈ ਸੇਕ੍ਰਡ ਵਿੰਡੋ ਸਕੂਲ [13] ਅਤੇ ਕੈਲੀਫੋਰਨੀਆ ਦੇ ਐਮਰੀਵਿਲੇ ਵਿੱਚ ਵੇਦਿਕਾ ਗਲੋਬਲ ਸਕੂਲ ਵਿਖੇ ਵੀ ਪੜ੍ਹਾਉਂਦੀ ਹੈ। [14] ਉਹ ਆਯੁਰਵੈਦਿਕ ਕੈਂਪਸ (ਨਰਦੇਵੀ, ਕਾਠਮੰਡੂ) ਲਈ ਇੱਕ ਵਿਜਿਟਿੰਗ ਐਸੋਸੀਏਟ ਪ੍ਰੋਫੈਸਰ ਹੈ[9] ਅਤੇ ਸ਼੍ਰੀ ਰਾਮ ਔਰਫਾਂਜ, (ਹਰਿਦੁਆਰ, ਭਾਰਤ) ਲਈ ਵਿਜਿਟਿੰਗ ਸਲਾਹਕਾਰ ਵੀ ਹੈ। ਪਹਿਲਾਂ ਸ਼੍ਰੇਸਟਾ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਇੱਕ ਪ੍ਰੋਗਰਾਮ ਅਤੇ ਪਲਾਨਿੰਗ ਕੋਆਰਡੀਨੇਟਰ ਦੇ ਰੂਪ ਵਿੱਚ ਕੰਮ ਕੀਤਾ ਹੈ। .[9]
References
ਸੋਧੋ- ↑ "Interview with Ayurvedic Physician Dr. Sarita Shrestha". Yoga Chicago. Archived from the original on 2013-03-31. Retrieved 2018-11-27.
{{cite web}}
: Unknown parameter|dead-url=
ignored (|url-status=
suggested) (help) - ↑ "Dr. Sarita Shrestha". BKS Iyengar Yoga North County.
- ↑ "Ayur-Info 3rd Issue - Interview with Dr. Sarita Shrestha". Ayurnepal. Archived from the original on 2012-03-19. Retrieved 2018-11-27.
- ↑ "Articles by Dr. Sarita Shrestha". Vedic Society.
- ↑ "Healers divulge their favorite natural cures". MSNBC.com.
- ↑ 6.0 6.1 6.2 6.3 "A Special Stork From Nepal". MetroActive. Archived from the original on 2020-01-11. Retrieved 2018-11-27.
{{cite web}}
: Unknown parameter|dead-url=
ignored (|url-status=
suggested) (help) - ↑ Hannah Wallace, Prevention Magazine, World's Best Natural Cures, Nov. 2007, Google books
- ↑ "Interview with Dr. Sarita Shrestha". Ayurnepal. Archived from the original on 2012-03-19. Retrieved 2018-11-27.
- ↑ 9.0 9.1 9.2 "Dr Sarita Shrestha MD (AY)". Ayurveda Health.
- ↑ "Interview with Ayurvedic Physician Dr. Sarita Shrestha". Yoga Chicago Magazine. Archived from the original on 2013-03-31. Retrieved 2018-11-27.
{{cite web}}
: Unknown parameter|dead-url=
ignored (|url-status=
suggested) (help) - ↑ "Mount Madonna Institute Faculty". Mount Madonna Institute. Archived from the original on 2016-05-12. Retrieved 2018-11-27.
{{cite web}}
: Unknown parameter|dead-url=
ignored (|url-status=
suggested) (help) - ↑ "Rocky Mountain Institute for Ayurveda and Yoga Faculty Bios". Rocky Mountain Institute.
- ↑ "Our Team". Sacred Window School.
- ↑ "Vedika Global Faculty". Vedika Global.[permanent dead link]