ਸਰਿੰਦਰ ਸਿੰਘ ਜੋਦਕਾ

ਸਰਿੰਦਰ ਸਿੰਘ ਜੋਦਕਾ ਇੱਕ ਸਮਾਜ ਵਿਗਿਆਨੀ, ਜੇ ਐਨ ਯੂ ਵਿੱਚ ਅਧਿਆਪਕ ਅਤੇ ਲੇਖਕ ਹੈ। ਸਮਾਜਿਕ ਅਸਮਾਨਤਾ;ਸਮਕਾਲੀ ਸਮੇਂ ਵਿੱਚ ਜਾਤੀ;ਪੇਂਡੂ ਤਬਦੀਲੀ ਅਤੇ ਖੇਤੀ ਤਬਦੀਲੀ;ਵਿਕਾਸ ਸਟੱਡੀਜ਼;ਸਮਕਾਲੀ ਭਾਰਤ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਪਛਾਣਾਂ ਜੋਦਕਾ ਦੇ ਅਧਿਐਨ ਦੇ ਵਿਸ਼ੇਸ਼ ਖੇਤਰ ਹਨ।

ਪੜ੍ਹਾਈ ਅਤੇ ਕੈਰੀਅਰ

ਸੋਧੋ

ਸਰਿੰਦਰ ਸਿੰਘ ਜੋਦਕਾ ਨੇ ਸਮਾਜ ਸ਼ਾਸਤਰ ਵਿੱਚ ਐੱਮ. ਏ. (1985); ਐਮ.ਫਿਲ. (1987); ਪੀਐਚ.ਡੀ. (1991) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਫਿਰ ਸੈਂਟਰ ਫਾਰ ਸੋਸ਼ਲ ਸਟਡੀਜ਼, ਸੂਰਤ ਵਿੱਚ 1990-1991 ਐਸੋਸੀਏਟ ਫੈਲੋ ਰਿਹਾ। ਹੈਦਰਾਬਾਦ ਯੂਨੀਵਰਸਿਟੀ ਵਿੱਚ 1991 ਤੋਂ 1998 ਤੱਕ ਰੀਡਰ ਵਜੋਂ ਕੰਮ ਕੀਤਾ ਅਤੇ ਸਮਾਜ ਸ਼ਾਸਤਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 1998 ਤੋਂ 2001 ਤੱਕ ਲੈਕਚਰਾਰ ਰਿਹਾ। ਇਸ ਤੋਂ ਬਾਅਦ ਉਸਨੇ ਸਕੂਲ ਆਫ ਸੋਸ਼ਲ ਸਾਇੰਸਜ਼, ਜੇ.ਐਨ.ਯੂ.ਵਿੱਚ 2001 ਤੋਂ 2006 ਤੱਕ ਐਸੋਸੀਏਟ ਪ੍ਰੋਫੈਸਰ ਰਿਹਾ ਅਤੇ 2006 ਤੋਂ ਪ੍ਰੋਫੈਸਰ ਹੈ।

ਰਚਨਾਵਾਂ

ਸੋਧੋ