ਸਰੋਜਿਨੀ ਬਾਬਰ
ਭਾਰਤੀ ਸਿਆਸਤਦਾਨ ਅਤੇ ਲੇਖਿਕਾ
ਸਰੋਜਿਨੀ ਬਾਬਰ (ਦੇਵਨਾਗਰੀ: सरोजिनी बाबर) (7 ਜਨਵਰੀ 1920 - 1 ਅਪ੍ਰੈਲ, 2008) ਭਾਰਤ ਦੇ ਮਹਾਰਾਸ਼ਟਰ ਵਿੱਚ ਇੱਕ ਮਰਾਠੀ ਲੇਖਕ ਅਤੇ ਸਿਆਸਤਦਾਨ ਸੀ।
ਸਰੋਜਿਨੀ ਬਾਬਰ | |
---|---|
ਜਨਮ | 7 ਜਨਵਰੀ 1920 ਵੰਗਾਨੀ, ਸੰਗਾਲੀ ਜ਼ਿਲ੍ਹਾ, ਬਰਤਾਨਵੀ ਭਾਰਤ |
ਮੌਤ | 19 ਅਪ੍ਰੈਲ 2008 |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ.ਏ., ਪੀ ਐਚ.ਡੀ |
ਅਲਮਾ ਮਾਤਰ | ਮੁੰਬਈ ਯੂਨੀਵਰਸਿਟੀ |
ਬਾਬਰ ਦਾ ਜਨਮ 7 ਜਨਵਰੀ 1920 ਨੂੰ ਮਹਾਂਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਬਾਗਾਨੀ ਸ਼ਹਿਰ ਵਿੱਚ ਹੋਇਆ ਸੀ। ਇਸਲਾਮਪੁਰ ਵਿੱਚ ਆਪਣੀ ਹਾਈ ਸਕੂਲ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਪੂਨੇ ਵਿੱਚ ਐਸ.ਪੀ. ਕਾਲਜ ਵਿੱਚ ਦਾਖ਼ਿਲਾ ਲਿਆ ਅਤੇ 1944 ਵਿੱਚ ਮੁੰਬਈ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿਚ, ਉਸ ਨੇ ਆਪਣੀ ਮਾਸਟਰ ਅਤੇ ਡਾਕਟਰੀ ਡਿਗਰੀ ਵੀ ਮੁੰਬਈ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।
ਉਹ 1952-57 ਅਤੇ 1 963-66 ਦੌਰਾਨ ਮਹਾਰਾਸ਼ਟਰ ਰਾਜ ਵਿਧਾਨ ਸਭਾ ਦੀ ਮੈਂਬਰ ਸੀ। ਉਹ 1 968-74 ਦੌਰਾਨ ਭਾਰਤੀ ਰਾਜ ਸਭਾ ਦੇ ਮੈਂਬਰ ਰਹੀ।
1950 ਤੋਂ, ਕਈ ਸਾਲ ਬਾਬਰ ਸਮਾਜ ਸ਼ਿਕਸ਼ਨ ਮਾਲਾ (समाज शिक्षण माला) ਮੈਗਜ਼ੀਨ ਦੀ ਸੰਪਾਦਕ ਸੀ।
ਸਾਹਿਤਿਕ ਕਾਰਜ
ਸੋਧੋਨਾਵਲ
ਸੋਧੋ- ਕਮਲਾਚੇ ਜਾਲੇ (कमळाचं जाळं) (1946)
- ਅਜੀਤਾ (अजिता) (1953)
- ਅਠਵੇਤੀ ਤਿਵਾਧ ਸੰਗਤ (आठवतंय तेवढं सांगते) (1955)
- ਸਵੈਮਵਰ (स्वयंवर) (1979)
ਕਵਿਤਾਵਾਂ ਦਾ ਸੰਗ੍ਰਹਿ
ਸੋਧੋ- ਝੋਲਾਨਾ (झोळणा) (1964)
ਹੋਰ ਕੰਮ
ਸੋਧੋ- ਵਨਿਤਾ ਸਾਰਸਵਤ (वनिता सारस्वत) (1961)
- ਸਤਰੀ ਸ਼ਿਕਸ਼ਾਨਚੀ ਵਾਟਚਲ (स्त्रीशिक्षणाची वाटचाल) (1968)
- ਸਤਰੀਆਚੇ ਖੇਲ ਅਨੀ ਗਨੀ (स्त्रियांचे खेळ आणि गाणी)) (1977)
- ਮੀ ਪਹਿਲੇਲੇ ਯਸ਼ਵੰਤਰਾਓ (मी पाहिलेले यशवंतराव) (1988)
- ਕਾਰਾਗਿਰੀ (कारागिरी) (1992)
- ਰਾਜਵਿਲਾਸੀ ਕੇਵੜਾ (1969-1707) ਵਿੱਚ ਸ਼੍ਰੀਮਤੀ ਮੰਡਕੀਨੀ ਸ਼ੰਕਰ ਰਾਓ ਥਰੋਤ ਦੀ ਕਵਿਤਾ ਸ਼ਾਮਲ ਹੈ।