ਸਲਾਬਤਪੁਰਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਉੱਘਾ ਪਿੰਡ ਹੈ।ਇਹ ਪਿੰਡ ਬਾਜਾਖਾਨਾ ਬਰਨਾਲਾ ਮੇਨ ਸੜਕ ਉੱਪਰ ਸਥਿਤ ਹੈ।ਜਿੱਥੋਂ ਕਿ ਚਾਰੋਂ ਦਿਸ਼ਾਵਾਂ ਵੱਲ ਨੂੰ ਸੜਕਾਂ ਨਿਕਲਦੀਆਂ ਹਨ।ਇੱਥੇ ਤਕਰੀਬਨ ਸਾਰੀਆਂ ਹੀ ਮੁੱਢਲੀਆਂ ਸਹੂਲਤਾਂ ਮੌਜੂਦ ਹਨ। ਇਹ ਤਹਿਸੀਲ ਭਗਤਾ ਭਾਈ ਕਾ ਦੇ ਅਧੀਨ ਆਉਂਦਾ ਹੈ।ਇਹ ਪਿੰਡ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿੱਚ ਪੈਂਦਾ ਹੈ।ਸ.ਗੁਰਮੀਤ ਸਿੰਘ ਪੱਪੀ ਧਾਲੀਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ ਅਤੇ ਸੀਨੀਅਰ ਅਕਾਲੀ ਆਗੂ ਇਸ ਪਿੰਡ ਦੇ ਹੀ ਵਸਨੀਕ ਹਨ ਜੋ ਕਿ ਕਾਫੀ ਸਮਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।ਇਹ ਪਿੰਡ ਸੰਨ 1955 ਦੇ ਵਿੱਚ ਹੜ ਆਉਣ ਦੇ ਕਾਰਨ ਢਹਿ ਗਿਆ ਸੀ ਜੋ ਕਿ ਨਕਸ਼ੇ ਅਨੁਸਾਰ ਮਾਡਲ ਪਿੰਡ ਵਜੋਂ ਦੁਬਾਰਾ ਆਬਾਦ ਹੋਇਆ ਹੈ। ਇਹ ਪਿੰਡ ਮਿੰਨੀ ਚੰਡੀਗੜ ਦੇ ਨਾੰ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਪ੍ਾਇਮਰੀ ਸਕੂਲ ਅਤੇ ਬਾਰਵੀਂ ਕਲਾਸ ਤੱਕ ਸੀਨੀਅਰ ਸੈਕੰਡਰੀ ਸਕੂਲ ਵੀ ਹੈ।ਇੱਥੇ ਸਰਕਾਰੀ ਹਸਪਤਾਲ, ਡਿਸਪੈਂਸਰੀ ਅਤੇ ਪਸ਼ੂਆਂ ਦਾ ਹਸਪਤਾਲ ਵੀ ਹੈ।[1][2]

ਸਲਾਬਤਪੁਰਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਹਵਾਲੇ ਸੋਧੋ

  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state