ਸਵਪਨਾ ਬਰਮਨ
ਸਵਪਨਾ ਬਰਮਨ (ਜਨਮ 29 ਅਕਤੂਬਰ 1996) ਇੱਕ ਭਾਰਤੀ ਹੈਪਟਾਥਲੀਟ ਹੈ। ਉਹ 2017 ਦੀਆਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪਾਂ ਵਿੱਚ ਹੇਪਟੈਥਲੋਨ ਵਿੱਚ ਪਹਿਲੇ ਸਥਾਨ ਆਈ ਸੀ।ਉਸ ਨੂੰ ਰਾਹੁਲ ਦ੍ਰਵਿੜ ਅਥਲੀਟ ਮੈਂਟਰਸ਼ਿਪ ਪ੍ਰੋਗਰਾਮ ਰਾਹੀਂ ਗੋਸਪੋਰਟਸ ਫਾਊਂਡੇਸ਼ਨ ਦਾ ਸਮਰਥਨ ਹੈ। ਭਾਰਤ ਦੀ ਸਵਪਨ ਬਰਮਨ ਨੇ ਏਸ਼ੀਆਈ ਖੇਡਾਂ 2018, ਇੰਡੋਨੇਸ਼ੀਆ ਵਿੱਚ ਮਹਿਲਾਵਾਂ ਦੇ ਹਿਪਥਾਲੋਨ ਗੋਲਡ ਮੈਡਲ ਜਿੱਤਿਆ।
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 29 ਅਕਤੂਬਰ 1996[1] Jalpaiguri, West Bengal, India | ||||||||||||||||||||||||||
ਖੇਡ | |||||||||||||||||||||||||||
ਦੇਸ਼ | ਭਾਰਤ | ||||||||||||||||||||||||||
ਖੇਡ | Athletics | ||||||||||||||||||||||||||
ਇਵੈਂਟ | Heptathlon | ||||||||||||||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | |||||||||||||||||||||||||||
ਨਿੱਜੀ ਬੈਸਟ | 6026 points (Jakarta 2018) | ||||||||||||||||||||||||||
ਮੈਡਲ ਰਿਕਾਰਡ
| |||||||||||||||||||||||||||
29 August 2018 ਤੱਕ ਅੱਪਡੇਟ |
ਜ਼ਿੰਦਗੀ
ਸੋਧੋਬਰਮਨ ਦਾ ਜਨਮ 1996 'ਚ ਪੱਛਮੀ ਬੰਗਾਲ ਦੇ ਜਲਪਾਇਗੁੜੀ 'ਚ ਹੋਇਆ ਸੀ। ਅਨੋਖੀ ਗੱਲ ਇਹ ਕਿ ਉਸੜੇ ਪੈਰਾਂ ਦੀਆਂ ਛੇ ਛੇ ਉਂਗਲੀਆਂ ਹਨ। ਉਸਦੀ ਮਾਂ ਬੇਸਨਾ ਇੱਕ ਚਾਹ ਦੀ ਐਸਟੇਟ ਤੇ ਕੰਮ ਕਰਦੀ ਸੀ ਅਤੇ ਉਸਦੇ ਪਿਤਾ ਪੰਚਾਂਨ ਬਰਮਨ, ਰਿਕਸ਼ਾ ਚਾਲਕ ਸੀ ਅਤੇ 2013 ਵਿੱਚ ਇੱਕ ਸਟ੍ਰੋਕ ਹੋਣ ਤੋਂ ਬਾਅਦ ਮੰਜੇ ਤੇ ਪੈ ਗਿਆ ਹੈ। ਉਸ ਦੇ ਚਾਰ ਬੱਚਿਆਂ ਲਈ ਬੜੀ ਮੁਸ਼ਕਿਲ ਬਣ ਆਈ। ਬਰਮਨ ਨੂੰ ਸਹੀ ਖਾਣਾ ਲੱਭਣਾ ਬਹੁਤ ਔਖਾ ਸੀ ਅਤੇ ਉਸ ਦੇ ਅਸਾਧਾਰਨ ਪੈਰ ਕਰਕੇ ਉਸ ਦਾ ਦਰਦ ਹੁੰਦਾ ਸੀ ਕਿਉਂਕਿ ਉਹ ਆਪਣੇ ਮੇਚ ਦੇ ਦੌੜਨ ਵਾਲੇ ਜੁੱਟੇ ਨਹੀਂ ਸੀ ਖਰੀਦ ਸਕਦੀ। ਸਵਪਨ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਇਨਾਮੀ ਰਾਸ਼ੀ ਦੀ ਵਰਤੋਂ ਕਰਦੀ ਹੈ ਜੋ ਕੱਚੇ ਘਰ ਵਿੱਚ ਰਹਿੰਦਾ ਹੈ।[2] 2016 ਵਿੱਚ ਉਹ ਐਥਲੈਟਿਕਸ ਵਿੱਚ ਮਿਲੀ ਸਫਲਤਾ ਦੇ ਸਨਮਾਨ ਲਈ 150,000 ਰੁਪਏ ਦੀ ਸਕਾਲਰਸ਼ਿਪ ਜਿੱਤੀ। [3] ਉਹ ਫਿਲਹਾਲ ਕੋਲਕਾਤਾ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਕੈਂਪਸ ਵਿੱਚ ਸਿਖਲਾਈ ਦਿੰਦੀ ਹੈ।
2017 ਦੇ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ - ਔਰਤਾਂ ਦੀ 800 ਮੀਟਰ ਹੈਪੇਟਾਲੋਨ ਦੇ ਫਾਈਨਲ ਮੌਕੇ ਬਰਮਨ ਢਹਿ ਗਈ।ਹਾਲਾਂਕਿ, ਬਰਮਨ ਨੇ ਆਪਣੇ ਕਈ ਨਿੱਜੀ ਰਿਕਾਰਡਾਂ ਨੂੰ ਤੋੜਿਆ ਸੀ [4] ਅਤੇ ਉਸ ਨੇ ਪਿਛਲੀਆਂ ਛੇ ਇਵੈਂਟਾਂ ਤੋਂ ਪਹਿਲਾਂ ਹੀ ਕਾਫੀ ਅੰਕ ਪ੍ਰਾਪਤ ਕਰ ਲਏ ਸਨ ਅਤੇ ਉਹ 800 ਮੀਟਰ ਵਿੱਚ ਚੌਥੇ ਸਥਾਨ ਤੇ ਰਹੀ ਸੀ।[1]
ਹਵਾਲੇ
ਸੋਧੋ- ↑ 1.0 1.1 "Could never afford nutritious food required by athlete, Asian gold-medallist Swapna Barman's father". The Indian Express (in ਅੰਗਰੇਜ਼ੀ (ਅਮਰੀਕੀ)). 2017-07-11. Retrieved 2017-07-17.
- ↑ "Swapna Barman on comeback wins gold, pledges for a job to run her ailing family". www.oneindia.com (in ਅੰਗਰੇਜ਼ੀ). Retrieved 2017-07-17.
- ↑ "Swapna Barman Receives GSI Sports Scholarship - Company CSR | Largest CSR News Network - Social Responsibilities Give Better World". Company CSR | Largest CSR News Network (in ਅੰਗਰੇਜ਼ੀ (ਅਮਰੀਕੀ)). 2016-01-25. Retrieved 2017-07-17.
- ↑ "IAAF: Swapna Barman | Profile". iaaf.org. Retrieved 2017-07-17.