ਸਵਰਨਕੁਮਾਰੀ ਦੇਵੀ

ਪਹਿਲੀ ਭਾਰਤੀ ਮਹਿਲਾ ਗਲਪਕਾਰ

ਸਵਰਨਕੁਮਾਰੀ ਦੇਵੀ ਪਹਿਲੀ[1] ਭਾਰਤੀ ਅਤੇ ਬੰਗਾਲੀ ਮਹਿਲਾ ਗਲਪਕਾਰ ਹੈ ਜਿਸਦਾ 1876 ਵਿੱਚ ਪਹਿਲਾ ਨਾਵਲ 'ਦੀਪ ਨਿਰਵਾਣ' ਅਤੇ 1882 ਵਿੱਚ ਪਹਿਲੀ ਕਹਾਣੀ 'ਸੰਕਲਪਨ' ਛਪੀ। ਸਵਰਨਕੁਮਾਰੀ ਦੇਵੀ ਰਬਿੰਦਰਨਾਥ ਟੈਗੋਰ ਦੀਆਂ ਪੰਜ ਭੈਣਾਂ ਵਿਚੋਂ ਇੱਕ ਸੀ। ਉਸਨੇ ਲੰਮਾ ਸਮਾਂ ਵੱਡੇ ਪੱਧਰ ਤੇ ਨਾਵਲ, ਨਾਟਕ, ਕਹਾਣੀ, ਕਵਿਤਾ ਅਤੇ ਵਿਗਿਆਨਕ ਨਿਬੰਧਾਂ ਦੀ ਰਚਨਾ ਕੀਤੀ।

ਜੀਵਨ

ਸੋਧੋ

ਸਵਰਨਕੁਮਾਰੀ ਦੇਵੀ ਦਾ ਜਨਮ 28 ਅਗਸਤ 1855 ਨੂੰ ਕਲਕੱਤਾ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਦੇਵਿੰਦਰਨਾਥ ਟੈਗੋਰ ਅਤੇ ਮਾਤਾ ਦਾ ਨਾਮ ਸ਼ਾਰਦਾ ਦੇਵੀ ਸੀ। ਘਰ ਦਾ ਮਾਹੌਲ ਸਾਹਿਤਕ ਹੋਣ ਕਰਕੇ ਸਵਰਨਕੁਮਾਰੀ ਦੇਵੀ ਨੂੰ ਘਰ ਵਿੱਚ ਹੀ ਬੰਗਲਾ ਅਤੇ ਸੰਸਕ੍ਰਿਤ ਦੀ ਮੁੱਢਲੀ ਸਿੱਖਿਆ ਪ੍ਰਦਾਨ ਕੀਤੀ ਗਈ। ਉਸਨੂੰ ਬਚਪਨ ਤੋਂ ਹੀ ਸੰਗੀਤ, ਥੀਏਟਰ ਅਤੇ ਲਿਖਣ ਕਲਾ ਵਿੱਚ ਨਿਪੁੰਨ ਬਣਾਉਣ ਦੇ ਯਤਨ ਕੀਤੇ ਗਏ ਜਿਸ ਕਰਕੇ ਉਸਨੇ ਤੇਰਵੇਂ ਵਰ੍ਹੇ ਵਿੱਚ ਹੀ ਗੀਤ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸੇ ਸਾਲ ਹੀ ਉਸਦਾ ਵਿਆਹ ਜਾਨਕੀਨਾਥ ਗੋਸਲ ਨਾਲ ਹੋ ਗਿਆ ਜੋ ਭਾਰਤੀ ਰਾਸ਼ਰਟੀ ਕਾਂਗਰਸ ਦਾ ਸਕੱਤਰ ਸੀ।ਉਸਨੇ ਬੰਗਾਲੀ ਭਾਸ਼ਾ ਵਿੱਚ ਵਿਗਿਆਨ ਸੰਬੰਧੀ ਪਰਿਭਾਸ਼ਿਕ ਸ਼ਬਦਾਵਲੀ ਵਿਕਸਿਤ ਕੀਤੀ। ਗ਼ਰੀਬ ਕੁੜੀਆਂ, ਵਿਧਵਾਵਾਂ, ਅਨਾਥ ਬੱਚਿਆਂ ਦੀ ਪੜ੍ਹਾਈ ਅਤੇ ਆਰਥਿਕ ਮਦਦ ਲਈ ਉਸਨੇ 1896 ਵਿੱਚ 'ਸਖੀ ਸਮਿਤੀ' ਨਾਂ ਦੀ ਮਹਿਲਾ ਸਭਾ ਬਣਾਈ। ਉਹ 1921 ਤੋਂ 'ਬੰਗਲਾ ਸਾਹਿਤ ਸਮੇਲਨ' ਦੀ ਪ੍ਰਧਾਨ ਵੀ ਰਹੀ। ਲੰਮਾ ਸਮਾਂ ਰਾਜਨੀਤਿਕ ਸਰਗਰਮੀਆਂ ਵਿੱਚ ਭਾਗ ਲੈਂਦੀ ਰਹੀ। 3 ਜੁਲਾਈ 1932 (77 ਵਰ੍ਹਿਆਂ ਦੀ ਉਮਰ ਵਿੱਚ)ਨੂੰ ਉਸਦੀ ਮੌਤ ਹੋ ਗਈ।

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਦੀਪ ਨਿਰਵਾਣ
  • ਸਨੇਹ ਲਤਾ

ਕਹਾਣੀ

ਸੋਧੋ
  • ਸੰਕਲਪਨ

ਨਾਟਕ

ਸੋਧੋ
  • ਰਾਜ ਕੰਨਿਆ
  • ਦਿਵਯਾ ਕਮਲ
  • ਬਸੰਤ ਉਤਸਵ (ਉਪੇਰਾ-ਗੀਤ ਨਾਟ)

ਨਿਬੰਧ

ਸੋਧੋ
  • ਪ੍ਰਿਥਵੀ

ਸੰਪਾਦਨ

ਸੋਧੋ
  • ਭਾਰਤੀ(ਮੈਗਜ਼ੀਨ)

ਹਵਾਲੇ

ਸੋਧੋ
  1. ਪੰਜਾਬੀ, ਡਾ. ਰਾਜਵੰਤ ਕੌਰ. "ਪਹਿਲੀ ਭਾਰਤੀ ਮਹਿਲਾ ਗਲਪਕਾਰ".