ਸਵਾਮੀ ਚਿਨਮਯਾਨੰਦ
ਚਿਨਮਯਾਨੰਦ (ਜਨਮ ਸਮੇਂ ਨਾਮ: ਕ੍ਰਿਸ਼ਨ ਪਾਲ ਸਿੰਘ)[1] ਭਾਰਤ ਦੇ ਉੱਤਰ ਪ੍ਰਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਹਨ। ਉਹ ਤੀਜੇ ਵਾਜਪਾਈ ਮੰਤਰੀ ਮੰਡਲ ਵਿੱਚ ਅੰਦਰੂਨੀ ਮਾਮਲਿਆਂ ਲਈ ਰਾਜ ਮੰਤਰੀ ਸੀ। ਉਹ 13 ਵੀਂ ਲੋਕ ਸਭਾ ਲਈ ਜੌਨਪੁਰ (ਉੱਤਰ ਪ੍ਰਦੇਸ਼) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ 1999 ਵਿੱਚ ਚੁਣਿਆ ਗਿਆ ਸੀ। ਉਹ 1991 ਵਿੱਚ ਬਦਾਯੂੰ ਤੋਂ ਅਤੇ 1998 ਵਿੱਚ ਮਛਲੀਸ਼ਹਿਰ ਤੋਂ ਲੋਕ ਸਭਾ ਦਾ ਮੈਂਬਰ ਰਿਹਾ ਸੀ।
ਵਿਵਾਦ
ਸੋਧੋਅਗਸਤ 2019 ਵਿਚ, ਉਸ ਦੁਆਰਾ ਚਲਾਏ ਜਾਂਦੇ ਇੱਕ ਕਾਲਜ ਦੀ ਇੱਕ ਵਿਦਿਆਰਥਣ ਨੇ ਸਵਾਮੀ ਚਿੰਨਯਾਨੰਦ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦਿਆਂ ਇੱਕ ਵੀਡੀਓ ਪੋਸਟ ਕੀਤਾ ਸੀ।[2] ਲੜਕੀ ਦੇ ਕਥਿਤ ਤੌਰ ਤੇ ਲਾਪਤਾ ਹੋਣ ਤੋਂ ਬਾਅਦ ਮੁੜ ਸਾਹਮਣੇ ਆਉਣ ਤੇ ਧਾਰਾ 164 ਤਹਿਤ ਬਿਆਨ ਦਰਜ ਕਰਾਉਣ ਉਪਰੰਤ ਸਵਾਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।[3] ਉਸਨੂੰ 15 ਦਿਨਾਂ ਲਈ ਹਿਰਾਸਤ ਵਿੱਚ ਲਿਆ ਗਿਆ।
ਹਵਾਲੇ
ਸੋਧੋ- ↑ https://www.newslaundry.com/2019/09/11/our-beloved-swamiji-chinmayanands-experiments-with-power-and-piety
- ↑ https://www.outlookindia.com/website/story/india-news-girl-student-who-accused-ex-bjp-mp-swami-chinmayanand-of-harassment-goes-missing/337295
- ↑ https://timesofindia.indiatimes.com/india/swami-chinmayanand-booked-after-girl-alleging-harassment-goes-missing-in-up/articleshow/70863964.cms