ਸਵਾਮੀ ਰਾਮਤੀਰਥ
ਸਵਾਮੀ ਰਾਮ ਤੀਰਥ pronunciation (ਮਦਦ·ਫ਼ਾਈਲ) (ਹਿੰਦੀ: स्वामी रामतीर्थ 22 ਅਕਤੂਬਰ 1873 – 27 ਅਕਤੂਬਰ 1906[1]), ਸਵਾਮੀ ਰਾਮ ਵੀ ਕਹਿੰਦੇ ਹਨ, ਵੇਦਾਂਤ ਦਰਸ਼ਨ ਦਾ ਮਾਹਿਰ ਭਾਰਤੀ ਸੰਨਿਆਸੀ ਸੀ। ਸਵਾਮੀ ਵਿਵੇਕਾਨੰਦ (1893) ਦੇ ਬਾਅਦ ਅਤੇ 1920 ਵਿਚ ਪਰਮਹੰਸ ਯੋਗਾਨੰਦ ਤੋਂ ਪਹਿਲਾਂ, 1902 ਵਿੱਚ ਆਪਣੀ ਯਾਤਰਾ ਦੌਰਾਨ ਸੰਯੁਕਤ ਰਾਜ ਅਮਰੀਕਾ ਵਿੱਚ ਹਿੰਦੂ ਦਰਸ਼ਨ ਤੇ ਲੈਕਚਰ ਕਰਨ ਵਾਲੇ ਪਹਿਲੇ ਅਹਿਮ ਗੁਰੂਆਂ ਵਿਚੋਂ ਇੱਕ ਸੀ।[2][3] ਆਪਣੇ ਅਮਰੀਕੀ ਟੂਰਾਂ ਦੌਰਾਨ ਸਵਾਮੀ ਰਾਮ ਤੀਰਥ ਅਕਸਰ 'ਵਿਹਾਰਕ ਵੇਦਾਂਤ' ਦੇ ਸੰਕਲਪ ਦੀ ਚਰਚਾ ਕਰਿਆ ਕਰਦਾ ਸੀ।[4]
ਸਵਾਮੀ ਰਾਮ ਤੀਰਥ | |
---|---|
ਜਨਮ | |
ਮੌਤ | 27 ਅਕਤੂਬਰ 1906 | (ਉਮਰ 33)
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸਰਕਾਰੀ ਕਾਲਜ, ਲਾਹੌਰ |
ਪੇਸ਼ਾ | ਪ੍ਰਚਾਰ |
ਲਈ ਪ੍ਰਸਿੱਧ | ਵੇਦਾਂਤ ਦਾ ਪ੍ਰਚਾਰਕ |
ਜੀਵਨੀ
ਸੋਧੋਸਵਾਮੀ ਰਾਮ ਤੀਰਥ ਦਾ ਜਨਮ 1873 ਦੀ ਦਿਵਾਲੀ ਦੇ ਦਿਨ ਪੰਜਾਬ ਦੇ ਗੁਜਰਾਂਵਾਲਾਂ ਜਿਲ੍ਹੇ ਮੁਰਾਰੀਵਾਲਾ ਪਿੰਡ ਵਿੱਚ ਪੰਡਤ ਹੀਰਾਨੰਦ ਗੋਸਵਾਮੀ ਦੇ ਇੱਕ ਧਰਮੀ ਬਰਾਹਮਣ ਪਰਵਾਰ ਵਿੱਚ ਹੋਇਆ ਸੀ।[5] ਉਸਦਾ ਬਚਪਨ ਦਾ ਨਾਮ ਤੀਰਥਰਾਮ ਸੀ। ਵਿਦਿਆਰਥੀ ਜੀਵਨ ਵਿੱਚ ਉਸ ਨੇ ਅਨੇਕ ਦੁੱਖਾਂ ਦਾ ਸਾਹਮਣਾ ਕੀਤਾ। ਭੁੱਖ ਅਤੇ ਆਰਥਕ ਬਦਹਾਲੀ ਦੇ ਵਿੱਚ ਵੀ ਉਸ ਨੇ ਆਪਣੀ ਮਿਡਲ ਅਤੇ ਫਿਰ ਉੱਚ ਸਿੱਖਿਆ ਪੂਰੀ ਕੀਤੀ। ਪਿਤਾ ਨੇ ਬਾਲ-ਉਮਰ ਵਿੱਚ ਹੀ ਉਸ ਦਾ ਵਿਆਹ ਵੀ ਕਰ ਦਿੱਤਾ ਸੀ। ਉਹ ਉੱਚ ਸਿੱਖਿਆ ਲਈ ਲਾਹੌਰ ਚਲਿਆ ਗਿਆ। 1891 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਬੀਏ ਪਰੀਖਿਆ ਵਿੱਚ ਪ੍ਰਾਂਤ ਭਰ ਵਿੱਚ ਪਹਿਲੇ ਸਥਾਨ ਤੇ ਰਿਹਾ। ਇਸਦੇ ਲਈ ਉਸਨੂੰ 90 ਰੁਪਏ ਮਾਸਿਕ ਵਜ਼ੀਫ਼ਾ ਵੀ ਮਿਲਿਆ। ਫਿਰ ਹਿਸਾਬ ਵਿੱਚ ਸਭ ਤੋਂ ਵੱਧ ਅੰਕਾਂ ਨਾਲ ਐਮਏ ਕਰਕੇ ਉਹ ਉਸੇ ਕਾਲਜ ਵਿੱਚ ਹਿਸਾਬ ਦਾ ਅਧਿਆਪਕ ਨਿਯੁਕਤ ਹੋ ਗਿਆ। ਉਹ ਆਪਣੀ ਤਨਖਾਹ ਦਾ ਵੱਡਾ ਹਿੱਸਾ ਨਿਰਧਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਦੇ ਦਿਆ ਕਰਦਾ ਸੀ। ਉਸ ਦਾ ਰਹਿਣ-ਸਹਿਣ ਬਹੁਤ ਹੀ ਸਾਦਾ ਸੀ। ਲਾਹੌਰ ਵਿੱਚ ਹੀ ਉਸਨੂੰ ਸਵਾਮੀ ਵਿਵੇਕਾਨੰਦ ਦੇ ਪ੍ਰਵਚਨ ਸੁਣਨ ਦਾ ਅਤੇ ਮੁਲਾਕਾਤ ਦਾਮੌਕਾ ਮਿਲਿਆ। ਉਸ ਸਮੇਂ ਉਹ ਪੰਜਾਬ ਦੀ ਸਨਾਤਨ ਧਰਮ ਸਭਾ ਨਾਲ ਜੁੜਿਆ ਹੋਇਆ ਸੀ। ਕ੍ਰਿਸ਼ਨ ਅਤੇ ਅਦਵੈਤ ਵੇਦਾਂਤ ਬਾਰੇ ਭਾਸ਼ਣਾਂ ਲਈ ਜਦੋਂ ਉਹ ਮਸ਼ਹੂਰ ਹੋ ਗਿਆ ਤਾਂ 1899 ਵਿੱਚ ਦਿਵਾਲੀ ਦੇ ਦਿਨ ਉਹ ਘਰ-ਪਰਵਾਰ ਤਿਆਗ ਕੇ ਸਨਿਆਸੀ ਬਣ ਗਿਆ।[6]
ਹਵਾਲੇ
ਸੋਧੋ- ↑ Dr.'Krant'M.L.Verma Swadhinta Sangram Ke Krantikari Sahitya Ka Itihas (Vol-2) page 421
- ↑ Brooks, p. 72.
- ↑ Frawley, p. 3.
- ↑ Rinehart, p. 1.
- ↑ Dr.'Krant'M.L.Verma Swadhinta Sangram Ke Krantikari Sahitya Ka Itihas (Vol-2) page 418
- ↑ Dr.'Krant'M.L.Verma Swadhinta Sangram Ke Krantikari Sahitya Ka Itihas (Vol-2) page 419