ਸਵਾਹਿਲੀ ਭਾਸ਼ਾ

(ਸਵਾਹਿਲੀ ਤੋਂ ਮੋੜਿਆ ਗਿਆ)

ਸਵਾਹਿਲੀ (ਸਵਾਹਿਲੀ: Kiswahili) ਅਫ਼ਰੀਕਾ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਬਾਨਤੂ ਬੋਲੀਆਂ ਦੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਤਕਰੀਬਨ ੪੫ ਤੋਂ ੧੦੦ ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿੱਚ ਸਵਾਹਿਲੀ ਨੂੰ ਮਾਂ ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲ਼ੇ ਵੀ ਸ਼ਾਮਲ ਹਨ।[1]

ਸਵਾਹਿਲੀ ਬੋਲਣ ਵਾਲ਼ਾ ਇਲਾਕਾ

ਸਵਾਹਿਲੀ ਬੋਲਣ ਵਾਲੇ ਲੋਕ ਦੱਖਣੀ ਸੋਮਾਲੀਆ ਤੋਂ ਲੈ ਕੇ ਪਾਤੇ, ਪੈਮਬਾ, ਜ਼ਾਨਜ਼ੀਬਾਰ ਅਤੇ ਮਾਫੀਆ ਨਾਂ ਦੇ ਇਲਾਕਿਆ ਤੋਂ ਹੁੰਦੇ ਹੋਏ ਮੋਜ਼ਾਮਬੀਕ ਦੇ ਉੱਤਰ ਤਕ ਫੈਲੇ ਹੋਏ ਹਨ। ਸਵਾਹਿਲੀ ਮੁੱਖ ਤੌਰ ਤੇ ਤਨਜ਼ਾਨੀਆ, ਕੇਨੀਆ, ਕੋਨਗੋ (ਲੋਕਤਾਨਤਰਿਕ ਗਣਰਾਜ), ਯੂਗਾਂਡਾ, ਬੁਰੂਨਡੀ, ਜ਼ਾਮਬੀਆ ਅਤੇ ਮਲਾਵੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।[1]

ਸਵਾਹਿਲੀ ਨਾਮ ਅਰਬੀ ਭਾਸ਼ਾ ਦੇ ਲਫਜ਼ "ਸਾਹਿਲ" ਤੋ ਬਣਿਆ ਹੈ[2] ਅਤੇ ਇਸਦਾ ਮਤਲਬ ਸਮੁੰਦਰ ਦਾ ਕੰਢਾ ਹੈ। ਸਵਾਹਿਲੀ ਮੁੱਖ ਤੌਰ ਤੇ ਅਫਰੀਕਾ ਦੇ ਪੂਰਬੀ ਕੰਢੇ ਤੇ ਰਹਿਣ ਵਾਲ਼ੇ ਲੋਕਾਂ ਦੀ ਮਾਂ ਬੋਲੀ ਹੈ। ਸਵਾਹਿਲੀ ਇੱਕ ਲੋਕ ਭਾਸ਼ਾ ਹੈ। ਇਹ ਉਸ ਵਕਤ ਹੋਂਦ ਵਿੱਚ ਆਈ ਜਦ ਅਰਬ ਵਪਾਰੀਆਂ ਨੇ ਅਫਰੀਕਾ ਦੇ ਲੋਕਾਂ ਨਾਲ ਵਪਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਸਵਾਹਿਲੀ ਵਿੱਚ ਬਹੁਤ ਸਾਰੇ ਅਰਬੀ ਲਫਜ਼ ਮਿਲਦੇ ਹਨ।

ਸਵਾਹਿਲੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਹੱਥ ਲਿਖਤ ਇੱਕ ਕਵਿਤਾ ਹੈ। ਅੰਦਾਜ਼ਾ ਹੈ ਕਿ ਇਹ ਕਵਿਤਾ ੧੭੨੮ ਈ. ਵਿੱਚ ਲਿਖੀ ਗਈ ਸੀ। ਸਵਾਹਿਲੀ ਵਿੱਚ ਛੱਪਣ ਵਾਲਾ ਸਭ ਤੋਂ ਪਹਿਲੇ ਅਖ਼ਬਾਰ ਦਾ ਨਾਮ ਹਾਬਾਰੀ ਯਾ ਮਵੇਜ਼ੀ (Habari Ya Mwezi) ਸੀ ਅਤੇ ਇਹ ਈਸਾਈ ਪਾਦਰੀਆਂ ਦੁਆਰਾ ੧੮੮੫ ਵਿੱਚ ਸ਼ੁਰੂ ਕੀਤਾ ਗਿਆ ਸੀ।[3] ਯੂਰਪੀ ਉਪਨਿਵੇਸ਼ਵਾਦ ਤੋਂ ਪਹਿਲਾ ਸਵਾਹਿਲੀ ਨੂੰ ਲਿਖਣ ਲਈ ਅਰਬੀ ਅੱਖਰਾਂ ਦੀ ਵਰਤੋਂ ਹੁੰਦੀ ਸੀ ਪਰ ਹੁਣ ਸਵਾਹਿਲੀ ਮੁੱਖ ਤੌਰ ਤੇ ਲਾਤੀਨੀ ਲਿਪੀ ਵਿੱਚ ਲਿਖੀ ਜਾਂਦੀ ਹੈ।[1]

ਸਵਾਹਿਲੀ ਭਾਸ਼ਾ ਵਿੱਚ ਆਮ ਗੱਲਬਾਤ

ਸੋਧੋ
 
ਸਵਾਹਿਲੀ ਭਾਸ਼ਾ ਦਾ ਇੱਕ ਨਮੂਨਾ
ਸਵਾਲ - ਜਵਾਬ (ਸਵਾਹਿਲੀ) ਸਵਾਲ - ਜਵਾਬ (ਪੰਜਾਬੀ)
Jambo!
  • Jambo!
ਸਲਾਮ!
  • ਸਤਿ ਸ਼੍ਰੀ ਅਕਾਲ!
Salama?
  • Salama!
ਠੀਕ ਹੈਂ?
  • ਵਧੀਆ!
Hujambo?
  • Sijambo.
ਤੇਰਾ ਕੀ ਹਾਲ-ਚਾਲ ਹੈ?
  • ਮੈਂ ਠੀਕ ਹਾਂ।
Hamjambo?
  • Hatujambo.
ਤੁਹਾਡਾ ਸਭ ਦਾ ਕੀ ਹਾਲ ਹੈ?
  • ਅਸੀਂ ਸਾਰੇ ਠੀਕ ਹਾਂ।
Hawajambo nyumbani?
  • Hawajambo sana.
ਘਰ ਵਿੱਚ ਸਾਰੇ ਕਿਸ ਤਰ੍ਹਾਂ?
  • ਸਾਰੇ ਠੀਕ ਹਨ।
Jina lako nani?
  • Jina langu ni Chetan.
ਤੁਹਾਡਾ ਕੀ ਨਾਮ ਹੈ?
  • ਮੇਰਾ ਨਾਮ ਚੇਤਨ ਹੈ।
Kwa heri! ਜਾਂ Kwa herini!
  • Kwa heri! ਜਾਂ Kwa herini!
ਅਲਵਿਦਾ!
  • ਅਲਵਿਦਾ!
Uje kutuamkia!
  • Haya, ahsante!
ਕਦੀ ਸਾਡੇ ਘਰ ਦਰਸ਼ਨ ਦੇਵੋ!
  • ਬਿਲਕੁਲ ਜੀ, ਧੰਨਵਾਦ!
Hodi! Hodi!
  • Karibu!
ਕੋਈ ਹੈ?
  • ਜੀ ਆਇਆਂ ਨੂੰ!

ਹਵਾਲੇ

ਸੋਧੋ
  1. 1.0 1.1 1.2 "ਸਵਾਹਿਲੀ ਭਾਸ਼ਾ ਨਾਲ ਜਾਣ-ਪਛਾਣ - ਸਵਾਹਿਲੀ ਭਾਸ਼ਾ ਸਿੱਖਣ ਦੀ ਇੱਕ ਵੈਬਸਾਈਟ". Archived from the original on 2010-12-10. Retrieved 2010-11-27. {{cite web}}: Unknown parameter |dead-url= ignored (|url-status= suggested) (help) (ਅੰਗਰੇਜ਼ੀ ਅਤੇ ਫਰਾਂਸਿਸੀ ਭਾਸ਼ਾਵਾਂ ਵਿਚ)
  2. ਡਗਲਸ ਹਾਰਪਰ. "Online Etymology Dictionary". Retrieved 2010-11-27. (ਅੰਗਰੇਜ਼ੀ ਵਿਚ)
  3. "ਸਵਾਹਿਲੀ ਭਾਸ਼ਾ ਦੇ ਅੱਖਰ". Omniglot.com. Retrieved 2010-11-28.

ਭਾਸ਼ਾ ਸਿੱਖਣ ਲਈ

ਸੋਧੋ