ਸਹਿਵਾਸ
ਸਹਿਵਾਸ ਇੱਕ ਪ੍ਰਬੰਧ ਹੈ ਜਿੱਥੇ ਦੋ ਜਾਂ ਵੱਧ ਲੋਕ ਵਿਆਹ ਨਹੀਂ ਕਰਾਉਂਦੇ ਪਰ ਇਕੱਠੇ ਰਹਿੰਦੇ ਹਨ। ਉਹ ਅਕਸਰ ਲੰਮੇ ਸਮੇਂ ਲਈ ਜਾਂ ਸਥਾਈ ਤੌਰ ਤੇ ਰੋਮਾਂਟਿਕ ਜਾਂ ਜਿਨਸੀ ਗੂੜ੍ਹੇ ਰਿਸ਼ਤੇ ਵਿੱਚ ਬਝੇ ਹੁੰਦੇ ਹਨ।
ਪਿਛਲੇ ਕੁਝ ਦਹਾਕਿਆਂ ਦੌਰਾਨ ਪੱਛਮੀ ਦੇਸ਼ਾਂ ਵਿੱਚ ਅਜਿਹੇ ਪ੍ਰਬੰਧ ਵਧੇਰੇ ਹੀ ਵਧੇਰੇ ਆਮ ਹੋ ਰਹੇ ਹਨ, ਖਾਸ ਤੌਰ ਤੇ ਵਿਆਹ, ਲਿੰਗ ਭੂਮਿਕਾਵਾਂ ਅਤੇ ਧਰਮ ਦੇ ਸੰਬੰਧ ਵਿੱਚ ਸਮਾਜਿਕ ਵਿਚਾਰਾਂ ਦਾ ਬਦਲ ਰਿਹਾ ਰੁਝਾਨ ਇਸ ਪਾਸੇ ਤੌਰ ਰਿਹਾ ਹੈ।
ਵਧੇਰੇ ਵਿਆਪਕ ਰੂਪ ਵਿੱਚ, ਸਹਿਵਾਸ ਸ਼ਬਦ ਦਾ ਅਰਥ ਹੈ ਕਿ ਇਕੱਠੇ ਰਹਿਣ ਵਾਲੇਕੁਝ ਲੋਕ। "ਸਹਿਵਾਸ" ਕਰਨਾ ਦਾ ਅਰਥ, ਵਿਆਪਕ ਅਰਥਾਂ ਵਿਚ, "ਸਹਿ-ਹੋਂਦ" ਵਿੱਚ ਵਿਚਰਨਾ ਹੈ।[1] ਅੰਗਰੇਜ਼ੀ ਪਦ cohabitation ਦਾ ਮੁੱਢ cohabit ਤੋਂ 16 ਵੀਂ ਸਦੀ ਦੇ ਮੱਧ ਤੋਂ ਹੈ। ਇਹ ਲਾਤੀਨੀ cohabitare ਤੋਂ, ਕੋ - ਇਕਠੇ + Habitare 'ਵੱਸਣਾ'।
ਵਧਣ ਵੱਲ ਲਿਜਾ ਰਹੀਆਂ ਸਮਾਜਿਕ ਤਬਦੀਲੀਆਂ
ਸੋਧੋਅੱਜ, ਪੱਛਮੀ ਸੰਸਾਰ ਦੇ ਲੋਕਾਂ ਵਿੱਚ ਸਹਿਵਾਸ ਇੱਕ ਆਮ ਪੈਟਰਨ ਹੈ।
ਯੂਰਪ ਵਿਚ, ਸਕੈਨਡੇਨੇਵੀਆਈ ਦੇਸ਼ ਇਸ ਪ੍ਰਮੁੱਖ ਰੁਝਾਨ ਦੀ ਸ਼ੁਰੂਆਤ ਕਰਨ ਵਾਲੇ ਸਭ ਤੋਂ ਮੋਹਰੀ ਰਹੇ ਹਨ, ਹਾਲਾਂਕਿ ਬਹੁਤ ਸਾਰੇ ਦੇਸ਼ ਉਸ ਤੋਂ ਬਾਅਦ ਇਸ ਰਾਹ ਤੁਰੇ ਹਨ।[3] ਮੈਡੀਟੇਰੀਅਨ ਯੂਰਪ ਰਵਾਇਤੀ ਤੌਰ 'ਤੇ ਬਹੁਤ ਰੂੜ੍ਹੀਵਾਦੀ ਰਿਹਾ ਹੈ, ਧਰਮ ਦੀ ਮਜ਼ਬੂਤ ਭੂਮਿਕਾ ਰਹੀ ਹੈ। 1990 ਦੇ ਦਹਾਕੇ ਦੇ ਮੱਧ ਤਕ, ਇਸ ਖੇਤਰ ਵਿੱਚ ਸਹਿਵਾਸੀ ਪੱਧਰ ਬਹੁਤ ਘੱਟ ਸਨ, ਪਰੰਤੂ ਇਸ ਤੋਂ ਬਾਅਦ ਇਸ ਵਿੱਚ ਵਾਧਾ ਹੋਇਆ ਹੈ।[4]
ਪਿਛਲੇ ਦਹਾਕਿਆਂ ਦੌਰਾਨ, ਪੱਛਮੀ ਦੇਸ਼ਾਂ ਵਿਚ, ਅਣਵਿਆਹੇ ਜੋੜਿਆਂ ਦੇ ਸਹਿਵਾਸ ਵਿੱਚ ਰਹਿਣ ਵਿੱਚ ਤਕੜਾ ਵਾਧਾ ਹੋਇਆ ਹੈ। ਇਤਿਹਾਸਕ ਤੌਰ 'ਤੇ, ਬਹੁਤ ਸਾਰੇ ਪੱਛਮੀ ਦੇਸ਼ ਸੈਕਸ ਬਾਰੇ ਈਸਾਈ ਸਿਧਾਂਤਾਂ ਤੋਂ ਪ੍ਰਭਾਵਿਤ ਹਨ, ਜੋ ਕਿ ਅਣਵਿਆਹੇ ਜੋੜਿਆਂ ਦੇ ਸਹਿਵਾਸ ਦਾ ਵਿਰੋਧ ਕਰਦੇ ਹਨ। ਜਿਵੇਂ ਜਿਵੇਂ ਸਮਾਜਕ ਨਿਯਮਾਂ ਵਿੱਚ ਤਬਦੀਲੀ ਆਈ ਹੈ, ਆਬਾਦੀ ਦੁਆਰਾ ਅਜਿਹੇ ਵਿਸ਼ਵਾਸ ਘੱਟ ਵਿਆਪਕ ਰੂਪ ਵਿੱਚ ਧਾਰਨ ਕਰ ਗਏ ਹਨ ਅਤੇ ਕੁਝ ਈਸਾਈ ਸੰਪ੍ਰਦਾਇ ਅੱਜਕੱਲ੍ਹ ਸਹਿਵਾਸ ਨੂੰ ਵਿਆਹ ਦਾ ਮੁਢ ਮੰਨਦੇ ਹਨ।[5] ਪੋਪ ਫ਼ਰਾਂਸਿਸ ਨੇ ਇੱਕ ਸਹਿਵਾਸੀ ਜੋੜਾ ਵਿਆਹ ਕੀਤਾ ਹੈ ਜਿਨ੍ਹਾਂ ਦੇ ਬੱਚੇ ਸਨ,[6] ਜਦੋਂ ਕਿ ਕੈਂਟਰਬਰੀ ਦੇ ਸਾਬਕਾ ਆਰਚਬਿਸ਼ਪ ਰੋਵਾਨ ਵਿਲੀਅਮਜ਼[7] ਅਤੇ ਯੌਰਕ ਦੇ ਆਰਚਬਿਸ਼ਪ ਜੌਨ ਸੇਂਟਾਮੂ ਨੇ ਸਹਿਵਾਸ ਪ੍ਰਤੀ ਸਹਿਣਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ।[8]
ਹਵਾਲੇ
ਸੋਧੋ- ↑ "Definition of cohabit". oxforddictionaries.com. Archived from the original on 2016-04-26. Retrieved 2019-11-12.
{{cite web}}
: Unknown parameter|dead-url=
ignored (|url-status=
suggested) (help) - ↑ "Changing Patterns of Nonmarital Childbearing in the United States". CDC/National Center for Health Statistics. 13 May 2009. Retrieved 24 September 2011.
- ↑ "The realization of marriage plans among cohabiting couples in Scandinavia". Princeton University. Archived from the original on 22 ਸਤੰਬਰ 2020. Retrieved 11 February 2019.
{{cite web}}
: Unknown parameter|dead-url=
ignored (|url-status=
suggested) (help) - ↑ Teresa Castro Martin. "Cohabitation in Spain: No longer a marginal path to family formation". Retrieved 22 August 2015.
- ↑ Taylor, Ina (2005). Religion and Life with Christianity. Heinemann. p. 45. ISBN 9780435302283.
Some Protestant groups, although preferring sex to exist exclusively in a married relationship, understand times have changed. These Christians are prepared to accept cohabitation if it is a prelude to marriage.
- ↑ "Pope Francis breaks taboo by marrying cohabiting couples, conducts mass wedding ceremony". ABC News. Australian Broadcasting Corporation. 15 September 2014.
- ↑ "The no-sex 'myth'". BBC News. No. 1. London, United Kingdom: BBC. Broadcasting House. 3 October 2002. Retrieved 11 February 2019.
An absolute declaration that every sexual partnership must conform to the pattern of commitment or else have the nature of sin and nothing else is unreal and silly.
- ↑ Ross, Tim; Wynne-Jones, Jonathan; Rayner, Gordon (29 April 2011). "Royal wedding: Archbishop backs William and Kate's decision to live together before marriage". The Telegraph. London. Retrieved 3 August 2013.