ਸ਼ਨੀ ਸ਼ਿੰਗਨਾਪੁਰ[1] ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਅਹਿਮਦਨਗਰ ਤੋਂ 50 ਕਿਲੋਮੀਟਰ ਦੀ ਦੂਰੀ ’ਤੇ ਹੈ। ਸ਼ਨੀਦੇਵ ਇਸ ਪਿੰਡ ਦਾ ਦੇਵਤਾ ਹੈ। ਬਾਲਾ ਸਾਹਿਬ ਬੰਕਾਰ ਇਸ ਪਿੰਡ ਦਾ ਸਰਪੰਚ ਹੈ। ਉਹ 35 ਸਾਲਾਂ ਦਾ ਹੈ। ਸ਼ਨੀ ਸ਼ਿੰਗਨਾਪੁਰ, ਸੋਨਾਲੀ ਬਲਾਕ ਵਿੱਚ ਪੈਂਦਾ ਹੈ। ਪਿੰਡ ਦੇ ਬਹੁਤੇ ਘਰਾਂ ਦੇ ਦਰਵਾਜ਼ੇ ਨਹੀਂ। ਜਿਨ੍ਹਾਂ ਘਰਾਂ ਵਿੱਚ ਦਰਵਾਜ਼ੇ ਹਨ, ਉਨ੍ਹਾਂ ਨੇ ਕਦੇ ਦਰਵਾਜ਼ਿਆਂ ਨੂੰ ਤਾਲੇ ਨਹੀਂ ਲਾਏ। ਇਸ ਪਿੰਡ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਇੱਥੇ ਕੋਈ ਚੋਰੀ ਨਹੀਂ ਹੋਈ। ਇਸ ਦੇ ਬਾਵਜੂਦ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਇਸ ਵਿੱਚ ਇੱਕ ਥਾਣਾ ਜ਼ਰੂਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਥਾਣੇ ਵਿੱਚ ਵੀ ਹਵਾਲਾਤ ਨੂੰ ਛੱਡ ਕੇ ਹੋਰ ਕਿਸੇ ਵੀ ਕਮਰੇ ਨੂੰ ਦਰਵਾਜ਼ਾ ਨਹੀਂ ਲੱਗਿਆ ਹੋਇਆ।

ਸ਼ਨੀ ਸਿੰਘਨਾਪੁਰ
ਸ਼ਨੀ ਸ਼ਿੰਗਨਾਪੁਰ
ਸ਼ਨੀ ਸ਼ਿੰਗਨਾਪੁਰ
Sonai (सोनाई)
city
Country India
StateMaharashtra
DistrictAhmadnagar
TalukasNewasa
ਖੇਤਰ
 • ਕੁੱਲ82.36 km2 (31.80 sq mi)
ਉੱਚਾਈ
499 m (1,637 ft)
Language
 • OfficialMarathi
ਸਮਾਂ ਖੇਤਰਯੂਟੀਸੀ+5:30 (IST)
PIN
414105
Telephone code02427
Distance from Ahmednagar35 kilometres (22 mi)
Distance from Aurangabad84 kilometres (52 mi)
Distance from Shirdi60 kilometres (37 mi)
Maharashtra Govt. gazetteer Website Falling grain

ਇਤਿਹਾਸਿਕ ਮਹਾਨਤਾ

ਸੋਧੋ

ਸ਼ਨੀਦੇਵ ਦਾ ਮੰਦਿਰ ਪਿੰਡ ਦੇ ਕੇਂਦਰ ਵਿੱਚ ਸਥਿਤ ਹੈ। ਇਸ ਨੂੰ 300 ਸਾਲ ਪੁਰਾਣਾ ਦੱਸਿਆ ਜਾਂਦਾ ਹੈ, ਪਰ ਪੱਥਰ ਦੀ ਵੱਡੀ ਸਲੈਬ ਨੂੰ ਛੱਡ ਕੇ ਬਾਕੀ ਪੂਰਾ ਮੰਦਿਰ ਏਨਾ ਪ੍ਰਾਚੀਨ ਨਹੀਂ ਜਾਪਦਾ। ਇਸ ਸਲੈਬ ਨੂੰ ਪਾਵਨ ਦੱਸਿਆ ਜਾਂਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਸਲੈਬ ਉਪਰ ਹੀ ਸ਼ਨੀਦੇਵ ਸਭ ਤੋਂ ਪਹਿਲਾਂ ਪ੍ਰਗਟ ਹੋਏ ਸਨ।

ਸ਼ਨੀ ਦਾ ਤੀਰਥ ਸੱਥਲ

ਸੋਧੋ
 
ਸ਼ਨੀ ਦਾ ਮੁੱਖ ਤੀਰਥ ਸੱਥਲ

ਹਵਾਲੇ

ਸੋਧੋ
  1. Sanger, Vasundhara (2008-06-03).

ਬਾਹਰੀ ਕੜੀਆਂ

ਸੋਧੋ