ਸ਼ਬਦਾਰਥ ਅਲੰਕਾਰ
ਸ਼ਬਦਾਰਥ ਅਲੰਕਾਰ: ਜਿਹੜੇ ਅਲੰਕਾਰ ਸ਼ਬਦ ਤੇ ਅਰਥਾਂ ਅਧਾਰਿਤ ਹੋਕੇ ਦੋਨਾਂ ਵਿਚਕਾਰ ਕਾਵਿਕ ਚਮਤਕਾਰ ਪੈਦਾ ਕਰਦੇ ਹਨ ਉਹ ਸ਼ਾਬਦਿਕ ਅਲੰਕਾਰ ਹੁੰਦੇ ਹਨ।
(ਓ) ਸਸ੍ਰਿਸ਼ਟੀ ਅਲੰਕਾਰ : ਜਿਸ ਅਲੰਕਾਰ ਵਿਚ ਸ਼ਬਦ ਤੇ ਅਰਥ ਦੋਨਾਂ ਦੇ ਵਰਤੋਂ ਹੋਵੇ। ਜਿਵੇਂ -
ਮਿੱਟੀ,ਮਿੱਟੀ,ਮਿੱਟੀ,
ਬੱਸ ਮਿੱਟੀ ਹੀ ਮਿੱਟੀ।
ਦੇਖ ਲਈ ਖ਼ੁਦਾ,
ਇਸ ਤੋਂ ਵੱਧ ਨਾ ਤੇਰੀ ਖੁਦਾਈ।
(ਅ)ਸ਼ੰਕਰ ਅਲੰਕਾਰ : ਜਿਸ ਵਿਚ 2 ਜਾਂ 2 ਤੋਂ ਵੱਧ ਅਲੰਕਾਰ ਆਪਸ ਵਿਚ ਦੁੱਧ ਪਾਣੀ ਵਾਂਗ ਮਿਲੇ ਹੋਣ ਤੇ ਓਹਨਾ ਨੂੰ ਵੱਖ-ਵੱਖ ਦੇਖਿਆ ਨਾ ਜਾ ਸਕਦੇ,ਉਸਨੂੰ ਸ਼ੰਕਰ ਅਲੰਕਾਰ ਕਹਿੰਦੇ ਹਨ।