ਸ਼ਮਸ਼ੇਰ ਸਿੰਘ ਸੰਧੂ

ਕਨੇਡੀਅਨ ਕਵੀ
(ਸ਼ਮਸ਼ੇਰ ਸੰਧੂ ਤੋਂ ਮੋੜਿਆ ਗਿਆ)

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਇੱਕ ਗਜ਼ਲਕਾਰ ਹੈ। ਉਸਨੇ ਸਰਕਾਰੀ ਕਾਲਜ, ਲੁਧਿਆਣਾ ਤੋਂ ਐਮ. ਏ. ਕੀਤੀ। ਉਹ ਕਾਲਜ ਮੈਗਜ਼ੀਨ 'ਸਤਲੁਜ 1956-57' ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਸਿਖਲਾਈ ਕਾਲਜ, ਲੁਧਿਆਣਾ ਵਿਖੇ ਬੀ.ਟੀ. ਕਰਦਿਆਂ ਵੀ 1957-58 ਵਿੱਚ ਇਸ ਨੇ ਆਪਣੇ ਕਾਲਜ ਮੈਗਜ਼ੀਨ ‘ਮਾਲਵਾ’ ਦੀ ਸੰਪਾਦਨਾ ਕੀਤੀ। ਸ਼ਮਸ਼ੇਰ ਸਿੰਘ ਸੰਧੂ ਦਾ ਨਾਂ ਪੰਜਾਬੀ ਦੇ ਉੱਘੇ ਗ਼ਜ਼ਲਕਾਰਾਂ ਦੀ ਸੂਚੀ ਵਿੱਚ ਹੈ।

ਸ਼ਮਸ਼ੇਰ ਸਿੰਘ ਸੰਧੂ ਦੀ ਗ਼ਜ਼ਲ ਪਰਵਾਸੀ ਪੰਜਾਬੀ ਗ਼ਜ਼ਲ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਹੈ। ਉਸ ਦੀਆਂ ਗ਼ਜ਼ਲਾਂ ਬ੍ਰਿਹਾ, ਇਸ਼ਕ, ਪ੍ਰੇਮ, ਦਰਦ, ਅਤੇ ਪ੍ਰੀਤਮ ਪ੍ਰਤੀ ਰੋਸ ਵਰਗੇ ਵਿਸ਼ਿਆਂ ਨੂੰ ਨਿਭਾਉਂਦੀਆਂ ਖ਼ੂਬਸੂਰਤ ਸ਼ਿਅਰ ਹਨ ਅਤੇ ਮਨੁਖਤਾ ਪ੍ਰਤੀ ਵਡੇਰੇ ਸ੍ਰੋਕਾਰ ਵੀ ਇਸ ਦੀਆਂ ਗ਼ਜ਼ਲਾਂ ਵਿੱਚ ਚਿਤਰਤ ਹੋਏ ਹਨ। ਇਹ ਮਹਿਜ਼ ਪਿਆਰ ਦਾ ਕਵੀ ਹੀ ਨਹੀਂ ਸਗੋਂ ਇਸ ਦੀ ਦ੍ਰਿਸ਼ਟੀ ਸਰਵ ਵਿਆਪੀ ਅਤੇ ਸਰਵ ਭੌਮਿਕਤਾ ਦੀ ਸਿਰਜਣਾਤਮਿਕਤਾ ਨੂੰ ਪਹੁੰਚਦੀ ਪ੍ਰਤੀਤ ਹੁੰਦੀ ਹੈ। ਇਸ ਨੇ ਪ੍ਰਗਤੀਵਾਦੀ ਸ਼ਿਅਰ ਵੀ ਕਹੇ ਹਨ। ਇਸ ਦੀ ਸ਼ਾਇਰੀ ਵਿੱਚ ਸਮਾਜਿਕ ਸਾਰਥਿਕਤਾ ਦੀ ਪੇਸ਼ਕਾਰੀ ਵਸਤੂਗਤ ਧਰਾਤਲ ਉੱਤੇ ਹੋਈ ਮਿਲਦੀ ਹੈ ਪਰ ਐਸਾ ਵੀ ਨਹੀਂ ਕਿ ਉਸ ਨੂੰ ਗ਼ਜ਼ਲ ਵਿੱਚ ਰਮਜ਼ ਦੇ ਮਹੱਤਵ ਦਾ ਇਲਮ ਨਹੀਂ। ਉਹ ਗੁਝੀਆਂ ਰਮਜ਼ਾਂ ਨਾਲ ਆਪਣੇ ਵਿਸ਼ੇ ਦੇ ਨਿਭਾ ਨੂੰ ਆਸਾਨ ਬਣਾਉਂਦਾ ਹੈ। ਪ੍ਰੋ. ਸੰਧੂ ਦੀ ਸ਼ਾਇਰੀ ਪ੍ਰੇਮ ਵਿਗੁੱਤੇ ਮਨ ਦੀਆਂ ਕਸਕਾਂ ਹਨ।

ਪ੍ਰੋ. ਸੰਧੂ ਆਪਣੀਆਂ ਗ਼ਜ਼ਲਾਂ ਦੇ ਸਮੁੱਚੇ ਪਾਸਾਰ ਵਿੱਚ ਲੁੱਟੀ ਜਾ ਰਹੀ ਧਿਰ ਦੇ ਪੱਖ ਵਿੱਚ ਅਤੇ ਲੁਟੇਰਿਆਂ ਦੇ ਵਿਰੋਧ ਵਿੱਚ ਖਲੋਂਦਾ ਹੈ।

ਕਿਤਾਬਾਂ

ਸੋਧੋ
  • ਗਾ ਜਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਿਹ) 2003
  • ਜੋਤ ਸਾਹਸ ਦੇ ਜਗਾ (ਗ਼ਜ਼ਲ ਤੇ ਕਾਵਿ ਸੰਗ੍ਰਿਹ) 2005
  • ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਿਹ) 2006
  • ਰੋਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਿਹ) 2007
  • ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007
  • ਸੁਲਗਦੀ ਲੀਕ (ਗ਼ਜ਼ਲ ਸੰਗ੍ਰਿਹ) 2008
  • ਗੀਤ ਤੋਂ ਸੁਲਗਦੀ ਲੀਕ ਤੱਕ (ਗ਼ਜ਼ਲ ਸੰਗ੍ਰਿਹ) 2009
  • ਕਲਾਮੇਂ ਸਬਾ ਕੇ ਤੀਨ ਰੰਗ (ਸਬਾ ਸ਼ੇਖ਼ ਕੀ ਉਰਦੂ ਗ਼ਜ਼ਲੇਂ 2009
  • ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਿਹ) 2010-11

ਚੋਣਵੇਂ ਸ਼ਿਅਰ

ਸੋਧੋ
  • ਕੂੰਜਾਂ ਦੇ ਵਾਂਗ ਯਾਦਾਂ, ਉਤਰਨ ਜਾਂ ਦਿਲ ਦੇ ਵਿਹੜੇ,

ਬੁੱਲਾ ਹਵਾ ਦਾ ਆਵੇ ਸੰਦਲੀ ਫੁਹਾਰ ਵਰਗਾ।

  • ਮੈਂ ਜ਼ਿੰਦਗੀ ਚੋਂ ਕਿਸ ਤਰ੍ਹਾਂ ਇਹ ਕਾਲਖਾਂ ਮਿਟਾ ਸਕਾਂ,

ਨਿਤਾਣਿਆਂ ਨੂੰ ਤਾਣ ਦੇਕੇ ਮਾਨ ਵੀ ਦੁਆ ਸਕਾਂ।

ਕਟਾਕੇ ਪਰ ਵੀ ਸੋਚਦਾਂ ਮੈਂ ਸਾਥੀਆਂ ‘ਚ ਜਾ ਰਲਾਂ,

ਤੇ ਪਿੰਜਰੇ ਨੂੰ ਤੋੜਕੇ ਮੈਂ ਤਾਰੀਆਂ ਲਗਾ ਸਕਾਂ।

  • ਅੰਧਰਾਤਿਆਂ ਦੇ ਮਾਰੇ ਧਰਮਾਂ ਦੇ ਲੋਕ ਸਾਰੇ,

ਮਜ਼ਹਬ ਨਾ ਹੋਰ ਕੋਈ ਸੁੱਚੇ ਪਿਆਰ ਵਰਗਾ।

  • ਫੇਰ ਜਾਪੇ ਬਾਬਰਾਂ ਨੇ, ਹਿੰਦ ਮੱਲੀ ਆਣਕੇ,

ਕਲਮ ਤੇ ਤਲਵਾਰ ਦੇ ਤੂੰ, ਨਾਨਕਾ ਜੌਹਰ ਵਖਾ।

  • ਦੇਖੋ ਨਾ ਡੁਬ ਜਾਏ ਕਿਸ਼ਤੀ ਤੂਫਾਨ ਘੇਰੇ,

ਮੰਜ਼ਲ ਨਾ ਪਹੁੰਚ ਪਾਏ ਚੀਰੇ ਨਾ ਜੋ ਹਨੇਰੇ।

  • ਸੋਚਾਂ ਉਸ ਦੀ ਯਾਦ ਭਲਾ ਮੈਂ ਕੀ ਕਰਨੀ,

ਪਰ ਨਾ ਪਿੱਛਾ ਛਡਦੀ ਨਿਸ ਦਿਨ ਚਿਤ ਹਰਨੀ।

  • ਹਰਮੰਦਰ ਦੀ ਨੀਂਹ ਉਡੀਕੇ, ਮੀਆਂ ਮੀਰੀ ਛੋਹਾਂ ਨੂੰ,

ਵਿਚ ਅਰਦਾਸਾਂ ਨਾਂ ਦਾ ਨੌਂਗਾ, ਕਦ ਤੂੰ ਉਸ ਦਾ ਪਾਵੇਂਗਾ।

  • ਇਕ ਤੋਂ ਦੋ ਪੰਜਾਬ ਬਣਾਏ ਧਰਮਾਂ ਦੇ ਟਕਰਾਵਾਂ ਨੇ,

ਮੋਹਨ ਆਕੇ ਫਿਰ ਵੀ ਸਭਨੂੰ ਕਿੱਸੇ ਪੰਜ ਦਰਿਆਵਾਂ ਦੇ।

* ਜ਼ੁਲਮਾਂ ਦੀ ਇਸ ਬੇਲਾ ਅੰਦਰ ਥਾਂ ਥਾਂ ਕਾਤਲ ਠੱਗ ਉਚੱਕੇ,

ਵੰਡੀ ਸਾਰੀ ਧਰਤੀ ਬੈਠੇ ਵੰਡੀ ਬੋਲੀ ਵੀਰੇ ਮਾਂਵਾਂ।

* ਵੰਡੇ ਨਾਨਕ ਤੇ ਮਰਦਾਨੇ, ਸਿੰਘ ਫਤਿਹ ਤੇ ਫਤਿਹ ਮੁਹੰਮਦ,

ਰਾਮ ਰਹੀਮਾਂ ਦੀ ਇਸ ਵੰਡੀ ਵੰਡਿਆ ਪੰਜਾਂ ਹੀ ਦਰਿਆਵਾਂ।

  • ਨਾਂ ਤੇਰੇ ਦਾ ਚੇਤਾ ਛੇੜੇ ਰਾਗਨੀਆਂ,

ਦਰਸ ਤੇਰੇ ਦੀ ਲੋਚਾ ਪਾਵੇ ਫੁੱਮਣੀਆਂ।

  • ਵਿੱਚ ਉਡੀਕਾਂ ਸ਼ਾਮੀਂ ਸੂਰਜ ਆ ਢਲਿਆ,

ਕੰਧਾਂ ਵਾਂਗੂੰ ਯਾਦਾਂ ਨੇ ਹੈ ਆ ਵਲਿਆ।

  • ਗ਼ਜ਼ਲਾਂ ਤੇ ਗੀਤ ਮੇਰੇ ਹੋਵਣਗੇ ਉਹ ਨਿਸ਼ਾਨੀ,

ਬੋਲੀ ਮੇਰੀ ਜੋ ਦਿੱਤੇ ਯਾਰੋ ਉਧਾਰ ਮੈਨੂੰ।

  • ਬੰਦੇ ਨੂੰ ਜੋ ਨਾ ਬੰਦਾ ਜਾਣੇ ਉਹ ਧਰਮ ਕੈਸਾ,

ਜ਼ਾਹਰ ਨੂੰ ਛੋਡ ਟੋਲੇ ਮੜ੍ਹੀਆਂ ਮਸਾਨ ਅੰਦਰ।

  • ਚਿੜੀਆਂ ਨੇ ਫੇਰ ਤੋੜਨਾ ਬਾਜ਼ਾਂ ਦੇ ਮਾਨ ਨੂੰ,

ਚਾਰੋਂ ਤਰਫ ਤੋਂ ਉਠਣਾ ਐਸਾ ਤੁਫਾਨ ਹੈ।

  • ਸਾਰੇ ਅਦੀਬ ਸਾਡੇ ਦੇਕੇ ਗਏ ਜੋ ਸਾਨੂੰ,

ਦੌਲਤ ਮਹਾਨ ਸਾਹਿਤ ਨਾਨਕ ਸੀ ਪਰ ਨਿਰਾਲਾ।

  • ਪੰਛੀ ਹਵਾ ਦੇ ਝੰਬੇ ਵਾਂਗੂੰ ਹੈ ਹਾਲ ਮੇਰਾ,

ਘਾਇਲ ਜੋ ਕਰ ਗਈ ਹੈ ਦਿਸਦੀ ਕਟਾਰ ਨਾਹੀਂ।

  • ਕਸ਼ਤੀ ਬਣਾ ਤੂੰ ਤਨ ਦੀ ਚੱਪੂ ਬਣਾ ਤੂੰ ਮਨ ਦਾ,

ਬਿਨ ਹੌਸਲੇ ਦੇ ਸੰਧੂ ਹੋਣਾ ਤੂੰ ਪਾਰ ਨਾਹੀਂ।

  • ਮੰਜ਼ਲ ਦੀ ਦੂਰੀ ਵਧ ਗਈ ਜਿੰਨੀ ਕੁ ਹੋਰ ਸੀ,

ਓਨੀ ਹੀ ਤੇਜ਼ ਹੋ ਗਈ ਮੇਰੀ ਵੀ ਤੋਰ ਸੀ।

  • ਜੰਗਾਂ ਦਾ ਇਹ ਕੁਲਹਿਣਾ ਵਧਦਾ ਹੀ ਦੌਰ ਜਾਵੇ,

ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ।

  • ਲੋਕਾਂ ਦਾ ਰਾਜ ਆਖੇ ਦੁਨੀਆ ਤੇ ਮੈਂ ਲਿਆਉਣਾ,

ਗੋਲਾ ਬਰੂਦ ਚਿਣਕੇ ਨੀਹਾਂ ਬਣਾਈ ਫਿਰਦਾ।

  • ਤੂੰ ਕਣੀ ਨੂੰ ਕਿਸ ਤਰ੍ਹਾਂ ਦਸ ਸਾਗਰਾਂ ਦਾ ਰੂਪ ਦੇਂ,

ਬੀਜ ਅੰਦਰ ਭੇਤ ਸਾਰੇ ਕਿਵ ਲਕੋ ਫਿਰ ਫੋਲਦਾ।

  • ਆਪਣੇ ਲਹੂ ਦੀ ਲਾਟ ਨੂੰ ਚਾਨਣ ਬਣਾਓ ਦੋਸਤੋ,

ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ।

  • ਨਿਰਮਲ ਮਲੂਕ ਸੁਪਨੇ ਸ਼ਬਦਾਂ ਦੇ ਪਹਿਣ ਵਸਤਰ,

ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।

  • ਗ਼ਜ਼ਲਾਂ ਤੇ ਗੀਤ ਮੇਰੇ ਪਰਵਾਜ਼ ਵੀ ਨੇ ਭੁੱਲੇ,

ਕੀਕਣ ਭਰਾਂ ਉਡਾਨਾਂ ਕਤਰੇ ਹੀ ਪਰ ਗਏ ਨੇ।

  • ਟੁੰਬੇ ਨਾ ਜੋ ਮਨਾਂ ਨੂੰ ਜੀਵਨ ਨਾ ਸੇਧ ਦੇਵੇ,

ਕਾਹਦੀ ਉਹ ਫਿਰ ਕਲਾ ਹੈ ਜਾਪੇ ਕਲ੍ਹਾ ਕਲੰਦਰ।

  • ਮੇਰੇ ਤੇ ਵਾਲ ਖਿਲਰੇ ਮੇਰੇ ਖ਼ਿਆਲ ਵਾਂਗੂੰ,

ਮੇਰੇ ਨਸੀਬ ਕਿੱਥੇ ਵਾਲਾਂ ‘ਚ ਫੁਲ ਸਵਾਰਨੇ।

  • ਫਿਰ ਯਾਦਾਂ ਦੀ ਵਾਛੜ ਆਈ ਨੈਣ ਮਿਰੇ ਨੇ ਸਿੱਲ੍ਹੇ ਸਿੱਲ੍ਹੇ,

ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।

  • ਗੰਗਾ ਜਲ ਤੇ ਆਬੇ ਜ਼ਮਜ਼ਮ ਪੀਕੇ ਵੇਖੇ,

ਉਸ ਚੋਂ ਮੈਨੂੰ ਹਰਮੰਦਰ ਦੇ ਪੈਣ ਭੁਲੇਖੇ।

  • ਇਕ ਤੋਂ ਦੋ ਪੰਜਾਬ ਬਣਾਏ ਧਰਮਾਂ ਦੇ ਟਕਰਾਵਾਂ ਨੇ,

ਮੋਹਨ ਆਕੇ ਫਿਰ ਵੀ ਸਾਨੂੰ ਕਿੱਸੇ ਪੰਜ ਦਰਿਆਵਾਂ ਦੇ।

  • ਮੁਲਕਾਂ ਦੀ ਵੰਡ ਯਾਰੋ ਕੀਤਾ ਸੀ ਘਾਣ ਐਸਾ,

ਜੜ੍ਹ ਹੀ ਪਕੜ ਨਾ ਪਾਏ ਉਮਰਾ ਹੀ ਮਾਤ ਗੁਜ਼ਰੀ।

  • ਸੰਧੂ ਨਾ ਪਾ ਖਲਾਰਾ ਸ਼ੇਖੀ ਬਖੇਰ ਨਾਹੀਂ,

ਸ਼ਾਇਰ ਜੋ ਹੁਨਰ ਹਾਸਲ ਅਦਬੀ ਕਮਾਲ ਰੱਖੇ।

  • ਲੋਚਾਂ ਦਿਨੇ ਤੇ ਰਾਤੀਂ ਤੇਰਾ ਦੀਦਾਰ ਆਵੇ,

ਤੇਰਾ ਹੀ ਨਾਮ ਲੈ ਕੇ ਦਿਲ ਨੂੰ ਕਰਾਰ ਆਵੇ।

  • ਅੱਖਾਂ ਦਾ ਨੂਰ ਜਾਵੇ ਤੇਰਾ ਦੀਦਾਰ ਕਰਦੇ,

ਸਾਹਾਂ ਦੀ ਡੋਰ ਟੁੱਟੇ ਤੇਰਾ ਹੀ ਨਾਂ ਉਚਰਦੇ।

  • ਸੁਪਨੇ ‘ਚ ਰੋਜ਼ ਤੇਰੀ ਡੋਲੀ ਨੂੰ ਮੈਂ ਲਿਆਵਾਂ,

ਸੁੰਞਾਂ ਪਿਆ ਇਹ ਵਿਹੜਾ ਸ਼ਗਨੀ ਪਿਆ ਸਜਾਵਾਂ।

  • ਬੁੱਲਾਂ ਨੂੰ ਬੰਦ ਕਰਕੇ ਨੈਣਾਂ ਦੇ ਬਾਰ ਢੋ ਕੇ,

ਰੱਖਾਂ ਮੈਂ ਦਿਲ ‘ਚ ਆਪਣੇ ਉਸ ਨੂੰ ਲਕੋ ਲਕੋ ਕੇ।

  • ਵਲਵਲੇ ਜਜ਼ਬੇ ਉਮੀਦਾਂ ਸੱਧਰਾਂ,

ਤੜਪਦੇ ਨੇ ਬਿਨ ਤੇਰੇ ਮੈਂ ਕੀ ਕਰਾਂ।

  • ਘਰੇ ਚੈਨ ਮੈਨੂੰ ਨਾ ਆਰਾਮ ਬਾਹਰ,

ਤੇਰੇ ਬਿਨ ਇਹ ਪਲ ਪਲ ਉਦਾਸੇ ਨੇ ਸਾਰੇ।

  • ਛੋਹਾਂ ਤੋਂ ਹੋ ਕੇ ਹੀਣੇ ਅਹਿਸਾਸ ਠਰ ਗਏ ਨੇ,

ਤੇਰੇ ਸਪਰਸ਼ ਖਿੜਦਾ ਦਿਲ ਦਾ ਗੁਲਾਬ ਯਾਰਾ।

  • ਤੇਰੀ ਜੁਦਾਈ ਮੈਨੂੰ ਕੀਤਾ ਨਿਢਾਲ ਸਜਣਾ,

ਤਰਸੇ ਪਏ ਹਾਂ ਕਦ ਤੋਂ ਮੁਖੜਾ ਵਿਖਾਲ ਸਜਣਾ।

  • ਜਦ ਵਤਨ ਦੀ ਯਾਦ ਆਵੇ ਕੀ ਕਰਾਂ,

ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।

  • ਇਸ ਗਰਾਂ ਵੀ ਵੰਸ਼ ਮੇਰੀ ਵੱਸਦੀ,

ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ।

  • ਇਹ ਵੀ ਮੇਰੀ ਉਹ ਵੀ ਮੇਰੀ, ਵੰਡ ਪਾਵਾਂ ਕਿੰਜ ਮੈਂ,

ਧਰਤ ਮਾਂ ਤੇ ਹਰ ਜਗ੍ਹਾ ਤੇ, ਲੈ ਬਲਾਵਾਂ ਦੋਸਤੋ।

  • ਲੋਕਤੰਤਰ ਦਾ ਮਖੌਟਾ, ਪਾ ਫਰੰਗੀ ਭੂਤਿਆ,

ਅੱਗ ਤੇ ਅਸਪਾਤ ਵਰਤੇ, ਜਗਤ ਸਾਰਾ ਲੈ ਡਰਾ।

  • ਆਪ ਵਣਜੀ ਅੱਗਦਾ ਤੇ, ਖੁਦ ਕਰਾਵੇ ਅਮਨ ਇਹ,
  • ਰਾਵਨਾਂ ਦੁਰਯੋਧਨਾਂ ਦਾ, ਲੱਗਦਾ ਵੱਡਾ ਭਰਾ।
  • ਜੰਗਾਂ ਗਲੀ ਗਲੀ ਹੁਣ ਜ਼ਾਲਮ ਨੇ ਰੁੱਧੀਆਂ ਨੇ,

ਪੱਤੇ ਜ਼ਤੂਨ ਦੇ ਹੁਣ ਫੜਨੇ ਕੀ ਘੁੱਗੀਆਂ ਨੇ।

  • ਤਾਜਰ ਇਹ ਮੌਤ ਵਾਲੇ ਰਾਖੇ ਬਣੇ ਜਦੋਂ ਦੇ,
  • ਬਸਤੀ ਵਿਰਾਨ ਹਰ ਥਾਂ ਮੌਤਾਂ ਹੀ ਉਗੀਆਂ ਨੇ।

ਅੰਧਵਿਸ਼ਵਾਸ ਨਾਲ ਸੰਬਧਿਤ

ਸੋਧੋ
  • ਮੰਦਰ ਮਸਜਦ ਮੱਲੀ ਬੈਠੈ, ਹਰ ਥਾਂ ਟੋਲੇ ਠੱਗਾਂ ਦੇ

ਤਾੜੀ ਲਾ ਕੇ ਬੈਠੇ ਸਾਰੇ, ਕਿਸ ਛਤਰੀ ਤੇ ਆਵੇਂਗਾ।

  • ਜੋ ਅਸਾਨੂੰ ਵੱਖ ਕਰਦਾ, ਪਾੜਦਾ ਵਿੱਚ ਟੋਲਿਆਂ

ਇਸ ਤਰਾਂ ਦਾ ਵੱਖ ਵਾਦੀ, ਧਰਮ ਨਾ ਇਨਸਾਨ ਦਾ।

  • ਛੱਡ ਦੁਆਰੇ ਮੰਦਰ ਮਸਜਦ, ਜੇ ਤੂੰ ਉਸ ਨੂੰ ਪਾਣਾ ਹੈ

ਪਹਿਚਾਨ ਸ਼ਕਲ ਹਰ ਬੰਦੇ ਵਿਚ, ਜੋ ਉਸ ਚੋਜੀ ਧਾਰੀ ਹੈ।

  • ਜੋਤ ਸਾਹਸ ਦੀ ਜਗਾ ਤੂੰ, ਜੋਤ ਸਾਹਸ ਦੀ ਜਗਾ

ਰਾਹ ਬਿਖੜੇ ਹੋਣ ਤੇ ਵੀ, ਸਾਥੀਆ ਤੂੰ ਮੁਸਕਰਾ।

  • ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ

ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ।

  • ਯਾਦ ਰੱਖੇਗਾ ਜ਼ਮਾਨਾ, ਓਸ ਨੂੰ ਹੀ ਦੋਸਤਾ

ਰਾਹ ਮਾਨਵ ਦੇ ਲਈ ਜੋ, ਉੱਜਲੇ ਹੈ ਕਰ ਗਿਆ।

ਇਕ ਮਕਾਨੋ ਘਰ ਬਣਾਇਆ, ਸੀ ਜੁ ਤੇਰੇ ਸਾਥ ਨੇ …

ਨਾਮ ਉਸ ਦਾ ਮੈਂ ਤਦੇ ਸੀ, ਵਾਂਗ ਆਪਣੇ ਘਰ ਲਿਆ।

  • ਕਰ ਬਸੇਰਾ ਏਸ ਥਾਂ ਤੇ, ਆਲ੍ਹਣਾ ਤੂੰ ਲੈ ਬਣਾ

ਦਿਲ ਦਾ ਪੰਛੀ ਜੇਸ ਥਾਂ ਤੇ, ਭਰ ਉਡਾਰੀ ਆ ਗਿਆ।

  • ਪੱਥਰ ਬਣਦੇ ਜਾਂਦੇ ਦਿਲ ਦਾ, ਕਰਨਾ ਕੋਈ ਇਲਾਜ ਬਣੇ

ਤੱਜੋ ਨੇਜੇ ਬਰਛੇ ਛੇਦੋ, ਬੰਸੀ ਦੀ ਇਹ ਵਾਜ ਬਣੇ।

  • ਸਭ ਤੋਂ ਵੱਡਾ ਗਹਿਣਾ ਵਿਦਿਆ, ਧੀਆਂ ਨੂੰ ਜੋ ਦੇ ਸਕਦੇ

ਸਾਰੇ ਮਾਪੇ ਚਾਰਾ ਕਰੀਏ, ਵਿਦਿਆ ਧੀ ਦਾ ਦਾਜ ਬਣੇ।

  • ਤੋਤੇ ਰਟਨਾ ਦਾ ਨਾ ਕੋਈ, ਲਾਭ ਕਦੇ ਵੀ ਹੋਇਆ ਹੈ

ਕੱਟੜਪਣ ਨੇ ਇਸ ਦੁਨੀਆ ਤੇ, ਲੱਖਾਂ ਖਲਕਤ ਮਾਰੀ ਹੈ।

  • ਸਿਰ ਉਠਾਕੇ ਜੀਣ ਲਈ ਨੇ ਲਾਜ਼ਮੀਂ ਕੁਰਬਾਨੀਆਂ

ਸਿਦਕ ਸੰਧੂ ਇਸ ਤਰ੍ਹਾਂ ਹੈ ਰੂਪ ਚੰਡੀ ਧਾਰਦਾ।

  • ਮੇਲੇ ਤਾਂ ਦੀਵਿਆਂ ਦੇ ਕਬਰੀਂ ਵੀ ਆਣ ਲਗਦੇ

ਰਾਹਾਂ ਕਰੇ ਜੋ ਰੌਸ਼ਨ ਦੀਵੇ ਤੂੰ ਰੱਖ ਜਗਦੇ।

  • ਇਕ ਫੌਜ ਨ੍ਹੇਰਿਆਂ ਦੀ ਆਈ ਤੁਫਾਨ ਬਣਕੇ

ਕੁਛ ਨਾ ਵਗਾੜ ਹੋਇਆ ਉਸ ਤੋਂ ਵੀ ਰੌਸ਼ਨੀ ਦਾ।

  • ਸੂਰਜ ਹੈ ਆਣ ਚੜ੍ਹਇਆ ਰੀਝਾਂ ਦੇ ਆ ਸਵੇਰੇ

ਮੁਸਕਾਨ ਇੱਕ ਅਨੂਠੀ ਖੋਲ੍ਹੇ ਨੇ ਭਾਗ ਮੇਰੇ।

ਨਸ਼ਿਆ ਗਿਆ ਹੈ ਸਾਰਾ ਮੇਰਾ ਤੇ ਸਭ ਚੁਫੇਰਾ

ਅਤਰਾਂ ਦੇ ਨਾਲ ਭਿੱਜੇ ਕੁੰਡਲ ਤੂੰ ਜਾਂ ਖਿਲੇਰੇ।

  • ਪੰਛੀ ਦੇ ਵਾਂਗ ਉਡਦਾ ਤੇ ਤੈਰਦਾ ਹੀ ਜਾਵੇ

ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।

  • ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ

ਜਿਸ ਥਾਂ ਖ਼ਿਆਲ ਤੇਰਾ ਆਕੇ ਧਮਾਲ ਪਾਵੇ।

ਸੂਰਜ ਦੇ ਨਿੱਘ ਵਰਗਾ ਸਜਣਾ ਪਿਆਰ ਤੇਰਾ

ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ ਬਣਾਵੇ।

  • ਕਾਲੇ ਬਦਲਾਂ ਦੇ ਜਦ ਕਿੰਗਰੇ, ਲਟਲਟ ਕਰਦੇ ਚਾਨਣ ਨਾਲ

ਜਾਪੇ ਜੀਕਣ ਲਸ਼ ਲਸ਼ ਕਰਦਾ, ਮੱਥਾ ਤੇਰਾ ਖੁੱਲੇ ਵਾਲ।

  • ਚਾਨਣ ‘ਚ ਨ੍ਹਾਕੇ ਯਾਰਾ ਨਿਖਰੇ ਨੇ ਅੰਗ ਤੇਰੇ

ਫੁੱਲਾਂ ਦੀ ਸੇਜ ਉੱਤੇ ਉਤਰੇ ਜਿਵੇਂ ਸਵੇਰੇ।

  • ਕਲੀਆਂ ਦੇ ਵਾਂਗ ਖਿੜਦੀ ਮੁਖੜੇ ਬਹਾਰ ਤੇਰੇ

ਬੋਲਾਂ ਚੋਂ ਮਹਿਕ ਆਵੇ ਹਾਸਾ ਵੀ ਫੁੱਲ ਕੇਰੇ।

  • ਫੇਰ ਕਬੂਤਰ ਦਾ ਇੱਕ ਜੋੜਾ ਬੈਠਾ ਆਣ ਬਨੇਰੇ ਤੇ

ਮੇਰੀ ਨਾ ਤਨਹਾਈ ਜਾਵੇ ਕੋਹੇ ਸ਼ਾਮ ਸਵੇਰੇ ਤੇ।

  • ਤੇਰੀ ਛਵੀ ਹੀ ਨਜ਼ਰ ਆਵੇ ਹਰ ਜਗ੍ਹਾ

ਪਲ ਪਲ ਨਿਹਾਰਾਂ ਘਰ ‘ਚ ਤੇਰੀ ਜੋ ਵੀ ਸ਼ੈ।

  • ਕੈਸੀ ਤੇਹ ਮਿਟਾਵਣ ਖ਼ਾਤਰ, ਪੁੱਠੇ ਖੂਹ ਤੂੰ ਗੇੜ ਰਿਹੈਂ

ਰਾਹੇ ਜਾਂਦੇ ਜਾਣੇ ਬੁੱਝੇ, ਉਂਗਲੀ ਦੇਕੇ ਛੇੜ ਰਿਹੈਂ।

  • ਜ਼ੁਲਮੋਂ ਸਿਤਮ ਕਰਦਾ ਰਿਹਾ ਹਰ ਵਕਤ ਹੀ ਤੇ ਇਹ ਸਮਾਂ

ਹਰ ਪ੍ਰੀਤ ਪਰ ਆਜ਼ਾਦ ਹੈ ਨਾ ਵਕਤ ਦੀ ਬਾਂਦੀ ਰਹੀ।

  • ਜਾਣਦੈਂ ਤੂੰ ਜ਼ਾਤ ਇੱਕੋ ਏਸ ਮਾਨਵ ਜ਼ਾਤ ਦੀ

ਧਰਮ ਦੇ ਨਾਂ ਲੋਕ ਤੂੰ ਕਿਓ ਪਾੜਦਾ ਹੈਂ ਬੁਜ਼ਦਿਲਾ।

  • ਵਰਤ ਰੋਜ਼ੇ ਹੱਜ ਤੀਰਥ ਨਾ ਕਿਸੇ ਵੀ ਕੰਮ ਦੇ

ਜੇ ਨਹੀਂ ਕਿਰਦਾਰ ਤੇਰਾ ਸਾਂਝ ਭਾਈਵਾਲ ਦਾ।

  • ਗੋਬਿੰਦ ਹੈ ਨਾਮ ਉਸਦਾ ਜਾਣੇ ਜਹਾਨ ਸਾਰਾ

ਬੰਦੇ ਜਿਹੇ ਉਭਾਰੇ ਜ਼ੁਲਮੀਂ ਸੀ ਜਿਨ ਵੰਗਾਰੇ।

ਹਵਾਲੇ

ਸੋਧੋ