ਸ਼ਲਗਮ
ਸ਼ਲਗਮ ਜਾਂ ਗੋਂਗਲੂ (ਅੰਗਰੇਜ਼ੀ: turnip, Brassica rapa) ਕਰੁਸੀਫੇਰੀ ਕੁਲ ਦਾ ਪੌਦਾ ਹੈ। ਇਸਦੀ ਜੜ੍ਹ ਗੱਠਨੁਮਾ ਹੁੰਦੀ ਹੈ ਜਿਸਦੀ ਸਬਜ਼ੀ ਬਣਦੀ ਹੈ ਅਤੇ ਕੱਚੀ ਵੀ ਖਾਧੀ ਜਾਂਦੀ ਹੈ। ਕੋਈ ਇਸਨੂੰ ਰੂਸ ਦਾ ਅਤੇ ਕੋਈ ਇਸਨੂੰ ਉਤਰੀ ਯੂਰਪ ਦਾ ਮੂਲ ਮੰਨਦੇ ਹਨ। ਅੱਜ ਇਹ ਧਰਤੀ ਦੇ ਆਮ ਤੌਰ ਤੇ ਸਭ ਭਾਗਾਂ ਵਿੱਚ ਉਗਾਇਆ ਜਾਂਦਾ ਹੈ। ਡੰਗਰਾਂ ਲਈ ਇਹ ਇੱਕ ਵਡਮੁੱਲਾ ਚਾਰਾ ਹੈ। ਕੁੱਝ ਸਥਾਨਾਂ ਵਿੱਚ ਮਨੁੱਖਾਂ ਦੇ ਖਾਣ ਦੇ ਲਈ, ਕੁੱਝ ਥਾਈਂ ਡੰਗਰਾਂ ਨੂੰ ਖਿਲਾਉਣ ਲਈ ਅਤੇ ਕੁੱਝ ਥਾਈਂ ਇਨ੍ਹਾਂ ਦੋਨਾਂ ਕੰਮਾਂ ਲਈ ਇਹ ਉਗਾਇਆ ਜਾਂਦਾ ਹੈ। ਇਸ ਵਿੱਚ ਠੋਸ ਪਦਾਰਥ 9 ਤੋਂ 12 ਫ਼ੀਸਦੀ ਅਤੇ ਕੁੱਝ ਵਿਟਾਮਿਨ, ਵਿਸ਼ੇਸ਼ ਤੌਰ ਤੇ ਬੀ ਅਤੇ ਸੀ ਹੁੰਦੇ ਹਨ। ਇਹ ਸਿਆਲੂ ਪੌਦਾ ਹੈ। ਜਿਆਦਾ ਗਰਮੀ ਇਹ ਸਹਿਣ ਨਹੀਂ ਕਰ ਸਕਦਾ। ਬੂਟੇ ਲਗਪਗ 18 ਇੰਚ ਉੱਚੇ ਅਤੇ ਫਲੀਆਂ ਇੱਕ ਤੋਂ ਡੇਢ ਇੰਚ ਲੰਮੀ ਹੁੰਦੀਆਂ ਹਨ। ਇਸਦੇ ਫੁਲ ਪੀਲੇ, ਜਾਂ ਪਾਂਡੂ ਰੰਗੇ, ਜਾਂ ਹਲਕੇ ਨਾਰੰਗੀ ਰੰਗ ਦੇ ਹੁੰਦੇ ਹਨ। ਦੇ ਸਰੂਪ ਦੀ ਹੁੰਦੀਆਂ ਹਨ। ਕੁੱਝ ਕਿੱਸਮ ਦੇ ਸ਼ਲਗਮ ਦੇ ਗੁੱਦੇ ਸਫੇਦ ਅਤੇ ਕੁੱਝ ਦੇ ਪਿੱਲੇ ਹੁੰਦੇ ਹਨ। ਭਾਰਤ ਵਿੱਚ ਉਪਰੋਕਤ ਸਭ ਹੀ ਪ੍ਰਕਾਰ ਦੇ ਸ਼ਲਗਮ ਉਗਾਏ ਜਾਂਦੇ ਹਨ।
ਸ਼ਲਗਮ | |
---|---|
ਸ਼ਲਗਮ ਦੇ ਕੰਦ(ਜੜ੍ਹਾਂ) | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | |
Varietas: | B. rapa var. rapa
|
Trinomial name | |
Brassica rapa var. rapa |
ਇਕ ਪ੍ਰਕਾਰ ਦੇ ਪੌਦੇ ਦੀ ਜੜ੍ਹ ਨੂੰ, ਜਿਸ ਦੀ ਸਬਜ਼ੀ ਬਣਾਈ ਜਾਂਦੀ ਹੈ, ਜਿਸ ਦੇ ਪੱਤੇ ਖੜ੍ਹਵੇਂ ਦਰਮਿਆਨੇ ਆਕਾਰ ਦੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ, ਜਿਸ ਦੀ ਜੜ੍ਹ (ਫਲ) ਗੋਲ ਹੁੰਦੀ ਹੈ, ਸ਼ਲਗਮ ਕਹਿੰਦੇ ਹਨ। ਕਈ ਇਲਾਕਿਆਂ ਵਿਚ ਗੋਂਗਲੂ ਕਹਿੰਦੇ ਹਨ। ਇਹ ਚਿੱਟੇ ਰੰਗ ਦੇ ਵੀ ਹੁੰਦੇ ਹਨ। ਲਾਲ ਰੰਗ ਦੇ ਵੀ ਹੁੰਦੇ ਹਨ। ਹੁਣ ਤਾਂ ਇਕ ਵਲਾਇਤੀ ਕਿਸਮ ਵੀ ਬੀਜੀ ਜਾਂਦੀ ਹੈ, ਜਿਸ ਦਾ ਰੰਗ ਪੀਲਾ ਹੁੰਦਾ ਹੈ। ਇਹ ਕੱਚੀ ਸਲਾਦ ਦੇ ਤੌਰ 'ਤੇ ਵੀ ਵਰਤੀ ਜਾਂਦੀ ਹੈ। ਇਹ ਸਰਦੀ ਦੀ ਰੁੱਤ ਦੀ ਫਸਲ ਹੈ। ਰੇਤਲੀ ਤੇ ਭੁਰਭੁਰੀ ਜ਼ਮੀਨ ਵਿਚ ਵਧੀਆ ਹੁੰਦੀ ਹੈ। ਜਦ ਸ਼ਲਗਮ ਪੱਕ ਜਾਂਦੇ ਹਨ ਤਾਂ ਇਨ੍ਹਾਂ ਦੀਆਂ ਗੋਭਾਂ ਵਿਚ ਫਲੀਆਂ ਲੱਗਦੀਆਂ ਹਨ। ਇਨ੍ਹਾਂ ਫਲੀਆਂ ਨੂੰ ਸੁੰਗਰੇ ਕਹਿੰਦੇ ਹਨ। ਸੂੰਗਰਿਆਂ ਦੀ ਵੀ ਸਬਜ਼ੀ ਬਣਦੀ ਹੈ। ਸ਼ਲਗਮ, ਗਾਜ਼ਰ ਦੇ ਗੋਭੀ ਦਾ ਆਚਾਰ ਵੀ ਬਣਾਇਆ ਜਾਂਦਾ ਹੈ।
ਪਹਿਲੇ ਸਮਿਆਂ ਵਿਚ ਸ਼ਲਗਮ ਹਰ ਪਰਿਵਾਰ ਬੀਜਦਾ ਸੀ। ਜ਼ਿਆਦਾ ਬਰਸੀਮ ਦੀਆਂ ਵੱਟਾਂ ’ਤੇ ਬੀਜਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਗਿਣਤੀ ਦੀਆਂ ਹੀ ਸਬਜ਼ੀਆਂ ਹੁੰਦੀਆਂ ਸਨ। ਹੁਣ ਤਾਂ ਕੋਈ ਕੋਈ ਪਰਿਵਾਰ ਹੀ ਸ਼ਲਗਮ ਬੀਜਦਾ ਹੈ। ਹੁਣ ਲੋਕ ਲੋੜ ਅਨੁਸਾਰ ਬਾਜ਼ਾਰ ਵਿਚੋਂ ਸ਼ਲਗਮ ਤੇ ਸੂੰਗਰੇ ਖਰੀਦ ਕੇ ਸਬਜ਼ੀ ਅਤੇ ਸਲਾਦ ਬਣਾਉਂਦੇ ਹਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.