ਸ਼ਹੀਦ ਭਾਈ ਗੁਰਮੇਲ ਸਿੰਘ

(ਸ਼ਹੀਦ ਭਾਈ ਗੁਰਮੇਲ ਿਸੰਘ ਤੋਂ ਮੋੜਿਆ ਗਿਆ)

ਭਾਈ ਗੁਰਮੇਲ ਸਿੰਘ ਦਾ ਜਨਮ ਸਤੰਬਰ 1957 ਵਿੱਚ ਪਿਤਾ ਜੀ ਸ. ਜੋਰਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀ ਅਜ਼ਮੇਰ ਕੌਰ ਜੀ ਦੀ ਪਵਿੱਤਰ ਕੁਖੋਂ ਹੋਇਆ। ਆਪ ਜੀ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਮੁਢਲੀ ਪੜ੍ਹਾਈ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਵਿਚੋਂ ਚੰਗੇ ਨੰਬਰ ਹੋਣ ਕਾਰਨ ਆਪ ਜੀ ਪਿੰਡ ਦੀ ਸੁਸਾਇਟੀ ਵਿੱਚ ਬਤੌਰ ਸੈਕਟਰੀ ਨੌਕਰੀ ਮਿਲ ਗਈ ਸੀ।

ਬਚਪਨ ਤੋਂ ਹੀ ਧਾਰਮਿਕ ਵਿਚਾਰ ਹੋਣ ਕਾਰਨ ਹਮੇਸ਼ਾ ਹੀ ਗੁਰੂ ਘਰਾਂ ਅੰਦਰ ਸੇਵਾ ਪਹਿਲ ਦਿੰਦੇ ਸਨ। ਖਾਸ ਕਰਕੇ ਕੀਰਤਨੀ ਸਮਾਗਮਾਂ ਵਿੱਚ ਬੜੇ ਚਾਅ ਨਾਲ ਆਪ ਜਾਣਾ ਅਤੇ ਸੰਗਤਾਂ ਵੀ ਪ੍ਰੇਰ ਕੇ ਲਿਜਾਂਦੇ ਸਨ। ਸੰਨ 1978 ਦੀ ਵਿਸਾਖੀ ਤੇ ਨਕਲੀ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਨੇ ਆਪ ਜੀ ਇਤਨਾ ਕੁ ਗੰਭੀਰ ਕਰ ਦਿੱਤਾ ਸੀ ਕਿ ਆਪ ਜੀ ਦਾ ਮਨ ਘਰੋਂ ਉਚਾਟ ਰਹਿਣ ਲੱਗ ਪਿਆ। ਆਪ ਜੀ ਸੰਨ 1982 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਖਾੜਕੂ ਸਿੰਘਾਂ ਨਾਲ ਮੇਲ ਮਿਲਾਪ ਬਣਾ ਕੇ ਜ਼ਿਆਦਾ ਸਮਾਂ ਉੱਥੇ ਰਹਿਣ ਲੱਗ ਪਏ ਸਨ। ਜਦੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਜੀ ਉਪਰ ਹਮਲਾ ਹੋਇਆ ਤਾਂ ਆਪ ਜੀ ਪੂਰਨ ਰੂਪ ਵਿੱਚ ਬੀ.ਕੇ.ਆਈ. ਵਿੱਚ ਸ਼ਾਮਿਲ ਹੋ ਗਏ ਅਤੇ ਜ਼ੁਝਾਰੂਆਂ ਦੇ ਦੁਸ਼ਟ ਸੋਧ ਜਥੇ ਵਿੱਚ ਸੇਵਾ ਕਰਨ ਲੱਗ ਪਏ ਸਨ।

ਜਦੋਂ ਗੁਰਸਿੱਖ ਸੰਸਥਾ ਦੀ ਟੀਮ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਮਿਲਣ ਦੀ ਕੜੀ ਤਹਿਤ ਸ਼ਹੀਦ ਭਾਈ ਗੁਰਮੇਲ ਸਿੰਘ ਦੇ ਪਿੰਡ ਉਨ੍ਹਾਂ ਦੇ ਪਰਿਵਾਰ ਮਿਲਣ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਪਿੰਡ ਦੀ ਜੂਹ ਤੋਂ ਹੀ ਉਸ ਯੋਧੇ ਦੀਆਂ ਕਹਾਣੀਆਂ ਸੁਣਨ ਮਿਲ ਗਈਆਂ। ਮੋੜ ਤੇ ਖੜੀ ਇੱਕ ਬੀਬੀ ਤੋਂ ਭਾਈ ਸਾਹਿਬ ਜੀ ਦੀ ਜ਼ਿੰਦਗੀ ਬਾਰੇ ਪੁੱਛਿਆ ਤਾਂ ਉਸ ਭੈਣ ਨੇ ਅੱਖਾਂ ਭਰਦਿਆਂ ਕਿਹਾ, ਵੀਰ, ਸੈਕਟਰੀ ਇਕੱਲੇ ਰਾਏਪੁਰ ਦੀਆਂ ਭੈਣਾਂ ਦਾ ਹੀ ਭਰਾ ਨਹੀਂ ਸੀ, ਇਲਾਕੇ ਦੇ ਪੰਜਾਹ ਪਿੰਡਾਂ ਦੀਆਂ ਭੈਣਾਂ ਦੇ ਸਿਰੋਂ ਭਰਾ ਉਠ ਗਿਆ। ਭਾਈ ਸਾਹਿਬ ਜੀ ਸ਼ਹੀਦ ਹੋਇਆਂ ਭਾਵੇਂ 14 ਸਾਲ ਹੋ ਗਏ ਹਨ ਪਰ ਉਸ ਯੋਧੇ ਦੀ ਕੁਰਬਾਨੀ ਇਲਾਕਾ ਬੜੇ ਫੱਖਰ ਨਾਲ ਯਾਦ ਕਰਦਾ ਹੋਇਆ ਅਖੌਤੀ ਪੰਥਕ ਲੀਡਰਾਂ ਲਾਹਨਤ ਵੀ ਪਾਉਂਦਾ ਹੈ। ਕੋਈ ਸਮਾਂ ਸੀ ਭੁੰਦੜ ਵਰਗੇ ਕਹਿੰਦੇ-ਕਹਾਉਂਦੇ ਬਾਦਲੀਏ ਲੀਡਰ ਭਾਈ ਗੁਰਮੇਲ ਸਿੰਘ ਮਿਲਣ ਲਈ ਲੇਲੜੀਆਂ ਕੱਢਦੇ ਫਿਰਦੇ ਸਨ। ਅੱਜ ਉਸ ਘਰ ਦੀ ਤ੍ਰਾਸਦੀ ਹਾਲਤ ਉਪਰ ਕਿਸੇ ਨੇ ਹਾਅ ਨਹੀਂ ਮਾਰੀ।

ਪਿੰਡ ਰਾਏਪੁਰ ਦੀਆਂ ਸੱਥਾਂ ਵਿੱਚ ਆਮ ਹੀ ਗੱਲ ਚੱਲਦੀ ਹੈ, ਜੇ ਇਹ ਲੀਡਰ ਕੁਝ ਵੀ ਨਹੀਂ ਕਰ ਸਕਦੇ ਤਾਂ ਔਖੇ-ਸੌਖੇ ਜੋ ਲਹੂ ਇਨ੍ਹਾਂ ਸ਼ਹੀਦਾਂ ਦਾ ਡੁਲ ਚੁੱਕਾ ਹੈ ਇਸ ਹੀ ਸੰਭਾਲ ਲੈਂਦੇ, ਫਿਰ ਇਹ ਪੰਥਕ ਕਹਾਉਣ ਜੋਗੇ ਤਾਂ ਰਹਿੰਦੇ। ਪਰ ਇਹ ਲੀਡਰ ਤਾਂ ਹੁਣ ਤੱਕ ਇਹ ਹੀ ਸਿਧ ਕਰਨ ਦੀ ਚਾਲ ਚੱਲਦੇ ਆ ਰਹੇ ਹਨ ਕੇ ਇਹ ਸਭ ਲੁਟੇਰੇ ਸਨ ਕੋਈ ਧਰਮੀ ਬੰਦੇ ਨਹੀਂ ਸਨ। ਪਰ ਸਾਡੇ ਪਿੰਡ ਦੇ ਭਾਈ ਗੁਰਮੇਲ ਸਿੰਘ ਦਾ ਘਰ ਹੀ ਦੇਖ ਲਵੋ, ਪਰਿਵਾਰ ਹੀ ਦੇਖ ਲਵੋ। ਇਲਾਕੇ ਵਿਚੋਂ ਕੋਈ ਬਾਂਹ ਕੱਢ ਕੇ ਕਹਿ ਦੇਵੇ, ਕੋਈ ਧੀ ਕਹਿ ਦੇਵੇ, ਕੋਈ ਦੁਕਾਨ ਵਾਲਾ ਕਹਿ ਦੇਵੇ ਭਾਈ ਗੁਰਮੇਲ ਸਿੰਘ ਚੰਗਾ ਨਹੀਂ ਸੀ - ਮੈਂ ਹੁਣੇ ਸਿਰ ਵਢਾਉਣ ਤਿਆਰ ਹਾਂ। ਛੱਪੜ ਦੇ ਕੰਢੇ ਉਪਰ ਇੱਕ ਬਿਰਧ ਤਾਰਾ ਸਿੰਘ ਨੇ ਛੱਪੜ ਵਿਚੋਂ ਮੱਝਾਂ ਪਾਣੀ ਪਿਆਉਂਦੇ ਨੇ ਧਾਂਹੀ ਰੋਂਦੇ ਨੇ ਸਾਡੀ ਟੀਮ ਕਿਹਾ।

ਭਾਈ ਗੁਰਮੇਲ ਸਿੰਘ ਜੀ ਨੇ ਕੌਮ ਦੀ ਅਜ਼ਾਦੀ ਲਈ ਘਰ-ਪਰਿਵਾਰ ਛੱਡ ਦਿੱਤਾ। ਜ਼ਬਰੋਂ ਜ਼ੁਲਮ ਦੀ ਹਨੇਰੀ ਇਸ ਪਰਿਵਾਰ ਉਪਰ ਝੁਲਣ ਲੱਗ ਪਈ ਸਾਰੇ ਰਿਸ਼ਤੇਦਾਰ, ਪਰਿਵਾਰ, ਪੁਲਿਸ ਨੇ ਸਟਾਫ਼ਾਂ ਵਿੱਚ ਬੰਦ ਕਰ ਦਿੱਤੇ। ਭਾਈ ਸਾਹਿਬ ਜੀ ਦੇ ਭਰਾ ਗੁਰਜੰਟ ਸਿੰਘ ਲੱਧਾ ਕੋਠੀ ਵਿੱਚ ਪੁਠਾ ਟੰਗੀ ਰੱਖਿਆ। ਤਸ਼ੱਦਦ ਨਾਲ ਸਰੀਰ ਬੇਕਾਰ ਹੋਇਆ ਪਿਆ ਹੈ। ਉਹ ਕੋਈ ਕੰਮ ਨਹੀਂ ਕਰ ਸਕਦਾ। ਉਸ ਦੇ ਟੁੱਟੇ ਭੱਜੇ ਸਰੀਰ ਵਿਚੋਂ ਅੱਜ ਵੀ ਮਾਣ ਸਵੈਮਾਣ ਦੀ ਝਲਕ ਮਿਲਦੀ ਹੈ ਉਹ ਬੜੇ ਮਾਣ ਨਾਲ ਕਹਿੰਦੇ ਹਨ ਭਰਾ ਦੀ ਸ਼ਹੀਦੀ ਤੇ ਜਿਨਾਂ ਮਾਣ ਕਰ ਲਵਾਂ ਥੋੜਾ ਹੈ, ਉਸ ਪਿੱਛੇ ਜੋ ਜ਼ੁਲਮ ਅਸੀਂ ਝੱਲ ਲਏ ਕੋਈ ਦੁਖ ਨਹੀਂ। ਸਰਕਾਰ ਨੇ ਤਾਂ ਜ਼ੁਲਮ ਕਰਨਾ ਹੀ ਸੀ ਪਰ ਪਿੰਡਾਂ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੇ ਵੀ ਪਰਿਵਾਰਾਂ ਨਾਲ ਘੱਟ ਨਹੀਂ ਗੁਜ਼ਾਰੀ। ਸਾਡੇ ਘਰੇ ਪੁਲਿਸ ਚੌਕੀ ਬਣੀ ਰਹੀ, ਫਿਰ ਵੀ ਇਲਾਕੇ ਨੇ ਰੱਜਵਾਂ ਸਤਿਕਾਰ ਦਿੱਤਾ। ਹਰ ਖੇਤ ਵਿੱਚ ਥੋੜੀ ਘਣੀ ਕਾਂ ਗਿਆਰੀ ਤਾਂ ਹੁੰਦੀ ਹੀ ਹੈ ਜੋ ਆਪਣੀਆਂ ਕਮੀਨਗੀਆਂ ਕਰ ਜਾਂਦੀਆਂ ਹਨ। ਸਾਡੀ ਤਾਂ ਗੁਰੂ ਉਪਰ ਟੇਕ ਹੈ ਜਾਂ ਗੁਰੂ ਵਾਲਿਆਂ ਉਪਰ। ਬਾਈ ਗੁਰਮੇਲ ਲੋਕਾਂ ਦੇ ਹੱਕਾਂ ਖਾਤਰ ਲੜਿਆ ਸੀ, ਉਸ ਕੋਈ ਮਾੜਾ ਕੰਮ ਨਹੀਂ ਕੀਤਾ।

ਭਾਈ ਸਾਹਿਬ ਜੀ ਦੇ ਭਰਾ ਗੁਰਜੰਟ ਸਿੰਘ ਦੇ ਬੋਲਾਂ ਵਿੱਚ ਇੱਕ ਦਰਦ ਸੀ, ਇੱਕ ਵੰਗਾਰ ਸੀ, ਘਰ ਦੀ ਮੰਦੀ ਹਾਲਤ, ਗੁਰਬੱਤ ਘਰ ਦੀ ਬੂਹੇ ਨਾਲ ਖੜੀ ਹੈ। ਭਰਾ ਗੁਰਜੰਟ ਸਿੰਘ ਪਾਣੀ ਦੀ ਵਾਰੀ ਤੇ ਹੁਣ ਗੇੜਾ ਮਾਰਨ ਤੋਂ ਵੀ ਅਸਮਰੱਥ ਹੈ।

ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਗੁਰਮੇਲ ਪ੍ਰਤੀ ਪਿਆਰ ਇਸ ਕਦਰ ਉਮੜਦਾ ਹੈ ਕਿ ਉਹ ਉਨ੍ਹਾਂ ਦੀ ਬੇਟੀ ਵੀਰਪਾਲ ਅਤੇ ਬੇਟੇ ਸੁਖਮਿਲਾਪ ਆਪਣੀ ਹਿੱਕ ਨਾਲ ਹੀ ਲਾਈ ਰੱਖਦੇ ਹਨ। ਹੁਣ ਤਾਂ ਇਹ ਹੀ ਮੇਰੇ ਲਈ ਗੁਰਮੇਲ ਹਨ। ਮਾਤਾ ਜੀ ਨੇ ਦੱਸਿਆ ਇੱਕ ਰਾਤ ਗੁਰਮੇਲ ਸਿੰਘ ਘਰੇ ਮਿਲਣ ਆਏ ਤਾਂ ਬੇਟੀ ਵੀਰਪਾਲ ਜੋ ਉਸ ਸਮੇਂ ਸਿਰਫ 4 ਸਾਲ ਦੀ ਸੀ ਜਦੋਂ ਗੁਰਮੇਲ ਸਿੰਘ ਨੇ ਗੋਦੀ ਚੁਕਿਆ ਤਾਂ ਬੇਟੀ ਨੇ ਬੱਚਿਆਂ ਦੀ ਆਦਤ ਮੁਤਾਬਿਕ ਭਾਈ ਸਾਹਿਬ ਜੀ ਦੀ ਜੇਬ ਹੱਥ ਪਾਇਆ ਤਾਂ ਭਾਈ ਗੁਰਮੇਲ ਸਿੰਘ ਨੇ ਹੱਸਦਿਆਂ ਕਿਹਾ, ਪੁੱਤ ਹੁਣ ਇਹ ਜ਼ੇਬ ਖ਼ਾਲਸਾ ਪੰਥ ਦੀ ਅਮਾਨਤ ਹੈ ਇਸ ਜੇਬ ਵਿੱਚ ਤੇਰੇ ਲਈ ਕੁਝ ਵੀ ਨਹੀਂ ਹੈ। ਅੱਜ ਬੇਟੀ 17 ਸਾਲ ਦੀ ਹੈ ਜੋ ਆਪਣੀਆਂ ਸਹੇਲੀਆਂ ਪੜਨ ਜਾਂਦਿਆਂ ਵੇਖ ਕੇ ਘਰੇ ਵੜ ਕੇ ਆਪਣੀ ਦਾਦੀ ਦੀ ਬੁੱਕਲ ਵਿੱਚ ਹਟਕੋਰੀ ਰੋਣ ਲੱਗ ਪੈਂਦੀ ਹੈ, ਜੇਕਰ ਕਿਵੇਂ ਨਾ ਕਿਵੇਂ ਦਾਖਲਾ ਭਰਿਆ ਜਾਵੇ ਮੈਂ ਘਰੇ ਹੀ ਪੜ੍ਹ ਲਵਾਂ। ਇੱਕ ਵਾਰ ਜਦੋਂ ਮਾਤਾ ਜੀ ਨੇ ਭਾਈ ਸਾਹਿਬ ਕਿਹਾ, ਵੇ ਗੁਰਮੇਲ, ਤੇਰੇ ਬੱਚੇ ਕਿਵੇਂ ਕਰਦੇ ਹਨ ਤੂ ਘਰੀ ਆ ਜਾ। ਅੱਗੋਂ ਭਾਈ ਸਾਹਿਬ ਨੇ ਉੱਤਰ ਦਿੱਤਾ, ਬੇਬੇ ਮੈਂ 27 ਸਾਲ ਤੇਰੇ ਕੋਲ ਹੀ ਰਿਹਾ ਹਾਂ ਹੁਣ ਤੂੰ ਇਨ੍ਹਾਂ ਪਾਲ - ਮੈ ਕੌਮ ਦੀ ਸੇਵਾ ਕਰਨ ਦੇ। ਭਾਈ ਸਾਹਿਬ ਗੁਰਮੇਲ ਸਿੰਘ ਜੀ ਦੀ ਸ਼ਾਦੀ ਪਿੰਡ ਬਾਲਿਆਂ ਵਾਲੀ ਦੇ ਸ. ਰਾਮ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਬੀਬੀ ਮਨਜੀਤ ਕੌਰ ਨਾਲ ਹੋਈ ਸੀ। ਗ੍ਰਹਿਸਥੀ ਜੀਵਨ ਦੀ ਸਾਂਝ ਉਹ ਬੜੇ ਭਾਵਕ ਬੋਲਾਂ ਵਿੱਚ ਨਖੇੜ ਕੇ ਆਪਣੀ ਸਿੰਘਣੀ ਕਹਿੰਦੇ, ਭਾਗਾਂ ਵਾਲੀਏ, ਇਹ ਗੁਰੂ ਦੀ ਖੇਡ ਹੈ, ਹਣੁ ਤੂੰ ਆਪਣੀ ਨਬੇੜ, ਮੈਂ ਆਪਣੀ ਨਬੇੜਾਂਗਾ, ਮੇਰੀ ਖਾਤਰ ਤੂੰ ਜੋ ਕਸ਼ਟ ਝਲ ਰਹੀ ਹੈ ਇਨ੍ਹਾਂ ਲਈ ਮੈਂ ਤੇਰੇ ਤੋਂ ਖਿਮਾ ਦੀ ਜਾਚਨਾ ਕਰਦਾ ਹਾਂ ਪਰ ਤੂੰ ਕਦੇ ਡੋਲੀ ਨਾ ਤੁਹਾਡਾ ਸਾਰਿਆਂ ਦਾ ਫ਼ਿਕਰ ਉਸ (ਵਾਹਿਗੁਰੂ) ਹੀ ਹੈ।

ਸ਼ਹੀਦ ਭਾਈ ਗੁਰਮੇਲ ਸਿੰਘ ਦਾ ਪਰਿਵਾਰ 17 ਲੱਖ ਦਾ ਕਰਜ਼ਾਈ ਹੈ। ਸਧਾਰਨ ਰੋਟੀ ਲਈ ਚਾਰ ਸਿਆੜ ਜੋ ਪੈਲੀ ਹੈ ਉਸ ਹੀ ਵੇਚ ਕੇ ਗੁਜ਼ਾਰਾ ਹੈ।

ਸ਼ਹੀਦ ਭਾਈ ਗੁਰਮੇਲ ਸਿੰਘ ਮਾਲਵਾ ਜ਼ੋਨ ਦੇ ਜ਼ੂਝਾਰੂਆਂ ਦਾ ਥੰਮ ਸੀ ਜਿਨਾਂ ਨੇ ਹਥਿਆਰਾਂ ਅਮਲੀ ਰੂਪ ਦੇਣ ਤੋਂ ਪਹਿਲਾਂ ਵਿਚਾਰਾਂ ਅਤੇ ਗੁਰਮਤਿ ਸਿਧਾਂਤਾਂ ਅਪਣਾਉਣ ਤੇ ਜ਼ੋਰ ਦਿੱਤਾ। ਜਦੋਂ ਵੀ ਮਾਲਵੇ ਅੰਦਰ ਜਥੇਬੰਦੀ ਦਾ ਕੋਈ ਕੰਮ ਅੜ ਜਾਂਦਾ ਤਾਂ ਜਥੇਬੰਦੀ ਭਾਈ ਗੁਰਮੇਲ ਸਿੰਘ ਹੋਰਾਂ ਦੇ ਜਥੇ ਤੋਂ ਸਹਿਯੋਗ ਮੰਗਦੀ ਸੀ। ਬੜੇ ਹੀ ਖੂਨ ਡੋਹਲਵਿਆਂ ਮੁਕਾਬਲਿਆਂ ਵਿੱਚ ਉਹ ਮੋਹਰੀ ਰਹੇ। ਆਪ ਜੀ ਆਪਣੇ ਪੁਰਾਣੇ ਸਾਥੀਆਂ ਸ਼ਹੀਦ ਭਾਈ ਮੇਜ਼ਰ ਸਿੰਘ ਨਰੂਆਣਾ ਅਤੇ ਸ਼ਹੀਦ ਭਾਈ ਬਲਦੇਵ ਸਿੰਘ ਨਰੂਆਣਾ ਦੀ ਯਾਦ ਹਮੇਸ਼ਾ ਖੱਟਕਦੀ ਰਹਿੰਦੀ ਸੀ। ਇਹ ਦੋਵੇਂ ਸਿੰਘ ਰਾਜਸਥਾਨ ਵਿੱਚ ਇੱਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਆਪ ਜੀ ਦੇ ਨਜ਼ਦੀਕੀ ਸਾਥੀ ਸ਼ਹੀਦ ਭਾਈ ਗੁਰਬੋਘ ਸਿੰਘ ਭੰਮੇਕਲਾਂ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ, ਸ਼ਹੀਦ ਭਾਈ ਮਾਧਾ ਸਿੰਘ, ਸ਼ਹੀਦ ਭਾਈ ਹਰਭਜਨ ਸਿੰਘ ਮੰਡ ਫਲੋਰੀ ਸਨ। ਆਪ ਜੀ ਹਰ ਜਥੇਬੰਦੀ ਦਾ ਸਤਿਕਾਰ ਕਰਦੇ ਸਨ।

ਆਪ ਜੀ ਆਪਣੇ ਕਮਾਂਡੋ ਸਾਥੀਆਂ ਸ਼ਹੀਦ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ, ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲਾ, ਸ਼ਹੀਦ ਭਾਈ ਜੁਗਰਾਜ ਸਿੰਘ ਰਛੀਨ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਨਾਲ ਮਾਨਸਾ ਜ਼ਿਲੇ ਦੇ ਪਿੰਡ ਮੌਜ਼ੀਆਂ ਵਿਖੇ ਠਹਿਰੇ ਸਨ। 7 ਸਤੰਬਰ 1991 ਦਿਨ ਢੱਲਦੇ ਸਾਰ ਹੀ ਪਿੰਡ ਮੌਜ਼ੀਆਂ ਪੰਜਾਬ ਪੁਲਿਸ ਨੇ ਘੇਰ ਕੇ ਹੋਰ ਫੋਰਸ ਸੱਦ ਲਈ। ਇੱਕ ਘੰਟੇ ਅੰਦਰ ਹੀ ਬੀ.ਐੱਸ.ਐੱਫ. ਅਤੇ ਸੀ.ਆਰ.ਪੀ. ਨੇ ਪਿੰਡ ਘੇਰਾ ਪਾ ਲਿਆ। ਪਿੰਡ ਅੰਦਰ ਚਿੜੀ ਵੀ ਫੱੜਕਣ ਨਹੀਂ ਦਿੱਤੀ ਜਾ ਰਹੀ ਸੀ। ਪੁਲਿਸ ਨੇ ਬਾਹਰੋਂ ਲਾਉਡ ਸਪੀਕਰ ਤੇ ਸਿੰਘਾਂ ਚੇਤਾਵਨੀ ਦੇ ਕੇ ਆਤਮ-ਸਮਰਪਣ ਕਰਨ ਲਈ ਕਿਹਾ। ਅੱਗੋਂ ਯੋਧਿਆਂ ਨੇ ਵੀ ਲਲਕਾਰ ਦਿੱਤਾ ਕੇ ਅਸੀਂ ਘਰਾਂ ਵਿੱਚ ਨਹੀਂ ਲੜਾਂਗੇ ਸਗੋਂ ਰਣ-ਖੇਤ ਵਿੱਚ ਖੁੱਲ੍ਹੇ ਮੈਦਾਨ ਤੁਹਾਡੇ ਨਾਲ ਦੋ ਹੱਥ ਕਰਾਂਗੇ। ਸਿੰਘਾਂ ਘੇਰੇ ਜਾਣ ਦੀ ਖ਼ਬਰ ਬਾਹਰਲੇ ਪਿੰਡਾਂ ਵਿੱਚ ਜਿਵੇਂ ਫੈਲੀ ਲੋਕ ਪਿੰਡ ਮੌਜ਼ੀਆਂ ਵਹੀਰਾਂ ਘੱਤ ਤੁਰੇ ਟਰੱਕਾਂ, ਟਰਾਲੀਆਂ ਜਿਸ ਤਰ੍ਹਾਂ ਵੀ ਕਿਸੇ ਦੇ ਹੱਥ ਕੁਝ ਆਇਆ ਲੋਕ ਤੁਰ ਪਏ। ਲੋਕਾਂ ਨੇ ਰਸਤੇ ਬੰਦ ਕਰ ਦਿੱਤੇ। ਬਾਹਰਲੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਸਪੀਕਰਾਂ ਤੋਂ ਸ਼ਰੇਆਮ ਸਰਕਾਰ ਲਲਕਾਰਿਆ ਜਾਣ ਲੱਗਾ, ਲੋਕਾਂ ਨੇ ਪਾਣੀ ਵਾਲੀ ਕੱਸੀ ਵੱਢ ਕੇ ਪੁਲਿਸ ਦੀਆਂ ਗੱਡੀਆਂ ਰੋਕ ਦਿੱਤੀਆਂ, ਦੋਹਾਂ ਕੰਧਾਰਾਂ ਮਾਰੂ ਧੋਂਸਾ ਖੜਕ ਪਿਆ ਸੀ। ਪੁਲਿਸ ਦੇ ਬੁਲਟ ਪਰੂਫ ਟਰੈਕਟਰ ਸਿੰਘਾਂ ਦੀਆਂ ਮਸ਼ੀਨਗੰਨਾਂ ਅਤੇ ਲਾਂਚਰਾਂ ਮੂਹਰੇ ਢਹਿ-ਢੇਰੀ ਹੋ ਗਏ ਸਨ। ਸੀ.ਆਰ.ਪੀ. ਵਾਲੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਤੁਰੇ ਸਨ। ਪੰਜਾਬ ਪੁਲਿਸ ਵੀ ਪੱਤਰਾਂ ਵਾਚ ਗਈ ਸੀ। ਅਖੀਰ ਫ਼ੌਜੀ ਪੈਰਾ ਕਮਾਂਡੋ ਸੱਦੇ ਗਏ। ਯੋਧਿਆਂ ਮੂਹਰੇ ਸਰਕਾਰੀ ਧਾੜ ਮੂੰਹ ਦੀ ਖਾਈ ਬੈਠੀ ਸੀ। ਭਾਈ ਗੁਰਮੇਲ ਸਿੰਘ ਹੋਰਾਂ ਨੇ ਆਪਣੇ ਸਾਥੀਆਂ ਘੇਰਾ ਤੋੜ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਦੀਆਂ ਗੁਰੀਲਾ ਕਾਰਵਾਈਆਂ ਨੇ ਦੁਸ਼ਮਣ ਦੇ ਸਿਪਾਹੀਆਂ ਦੇ ਢੇਰ ਲਾ ਦਿੱਤੇ ਸਨ। ਅਖੀਰ ਘੇਰਾ ਤੋੜਕੇ ਭਾਈ ਬਲਵਿੰਦਰ ਸਿੰਘ ਗੰਗਾ ਆਪਣੇ ਕੁਝ ਸਾਥੀਆਂ ਨਾਲ ਲੈ ਕੇ ਨਿਕਲ ਗਏ। ਘੇਰੇ ਅਗਾਂਹ ਵੱਧਣ ਤੋਂ ਰੋਕਦੇ ਹੋਏ ਭਾਈ ਪਰਮਜੀਤ ਸਿੰਘ ਫੂਲੇਵਾਲਾ, ਭਾਈ ਗੁਰਮੇਲ ਸਿੰਘ ਸੈਕਟਰੀ ਰਾਏਪੁਰ ਅਤੇ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ 28 ਘੰਟੇ ਮੁਕਾਬਲਾ ਕਰਨ ਤੋਂ ਬਾਅਦ 08.09.1991 ਰਾਤ 10:00 ਵਜੇ ਘੇਰੇ ਵਿੱਚ ਸ਼ਹੀਦ ਹੋ ਗਏ। ਸਾਰਾ ਹੀ ਇਲਾਕਾ ਫ਼ੌਜੀ ਛਾਉਣੀ ਵਿੱਚ ਤਬਦੀਲ ਹੋ ਗਿਆ। ਪਿੰਡਾਂ ਦੇ ਲੋਕਾਂ ਉਪਰ ਸਰਕਾਰੀ ਕਹਿਰ ਸ਼ੁਰੂ ਹੋ ਗਿਆ ਸੀ। ਇਸ ਗਹਿਗੱਚ ਮੁਕਾਬਲੇ ਵਿੱਚ ਲੋਕਾਂ ਵਲੋਂ ਦਿਤੇ ਸਹਿਯੋਗ ਕਾਰਨ ਫ਼ੌਜ ਵਲੋਂ ਪੁਲਿਸ ਦੇ ਹੁਕਮਾਂ ਨਾਲ ਇਸ ਹਲਕੇ ਦੇ ਕੋਈ 10,000 ਪਰਿਵਾਰਾਂ ਤਸ਼ੱਦਦ ਦਾ ਸ਼ਿਕਾਰ ਬਣਾਇਆ।

ਪੁਲਿਸ ਵੱਲੋਂ ਯੋਧਿਆਂ ਦੀਆਂ ਲਾਸ਼ਾਂ ਵਾਰਸਾਂ ਹਵਾਲੇ ਨਾ ਕਰਨ ਤੇ ਇਲਾਕੇ ਦੀ ਸੰਗਤ ਵਿੱਚ ਰੋਹ ਭਰ ਗਿਆ ਅਤੇ ਉਨ੍ਹਾਂ ਨੇ ਟਰੈਕਟਰਾਂ ਟਰਾਲੀਆਂ ਰਾਹੀਂ ਵੱਡੀ ਮਾਤਰਾ ਵਿੱਚ ਥਾਣੇ ਮੂਹਰੇ ਇਕੱਠ ਕਰਕੇ ਪੁਲਿਸ ਮਜ਼ਬੂਰ ਕਰ ਦਿੱਤਾ ਅਤੇ ਆਪਣੇ ਸੂਰਬੀਰ ਯੋਧਿਆਂ ਦੀਆਂ ਲਾਸ਼ਾਂ ਪੁਲਿਸ ਤੋਂ ਲੋਕ-ਸ਼ਕਤੀ ਦੇ ਰੂਪ ਵਿੱਚ ਖੋਹ ਲਈਆਂ ਅਤੇ ਪਿੰਡ ਲਿਆ ਕਿ ਸਸਕਾਰ ਕਰ ਦਿੱਤਾ।ਇਲਾਕੇ ਦੀ ਸੰਗਤ ਆਪਣੇ ਸ਼ਹੀਦ ਸਿੰਘਾਂ ਪਿੱਛੇ ਝੱਲੇ ਤਸ਼ੱਦਦ ਪ੍ਰਤੀ ਕੋਈ ਗਿਲਾ ਨਹੀਂ। ਸਾਰੇ ਹੀ ਲੀਡਰਾਂ ਉਪਰ ਕਿੰਤੂ ਕਰਦੇ ਹਾਂ। ਅੱਜ ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲਾ, ਸ਼ਹੀਦ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਅਤੇ ਸ਼ਹੀਦ ਭਾਈ ਗੁਰਮੇਲ ਸਿੰਘ ਰਾਏਪੁਰ ਦੇ ਘਰਾਂ ਦੀ ਗੁਰਬੱਤ ਸ਼ਹਾਦਤਾਂ ਦੇ ਖੂਨ ਵਿੱਚ ਸ਼ਿੰਗਾਰੀ ਉਚੀ ਅਤੇ ਸੁਚੀ ਤਾਂ ਬਹੁਤ ਹੈ ਪਰ ਖ਼ਾਲਸਾ ਪੰਥ ਇੱਕ ਵੰਗਾਰ ਵੀ ਹੈ। ਕੌਮ ਇਨ੍ਹਾਂ ਸ਼ਹੀਦ ਯੋਧਿਆਂ ਦੀ ਸ਼ਹਾਦਤਾਂ ਅੱਗੇ ਸਿਰ ਝੁਕਾਉਦੀ ਸ਼ਰਧਾਂਜਲੀ ਭੇਂਟ ਕਰਦੀ ਹੈ।