ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼
ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼ 2021 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸ਼ਾਂਗ-ਚੀ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਇਹ ਫ਼ਿਲਮ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ, ਅਤੇ ਇਹ ਫ਼ਿਲਮ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 25ਵੀਂ ਫ਼ਿਲਮ ਹੈ। ਫ਼ਿਲਮ ਨੂੰ ਡੈੱਸਟਿਨ ਡੇਨਿਅਲ ਕਰਿੱਟਨ, ਅਤੇ ਸਕਰੀਨਪਲੇਅ ਡੇਵ ਕੈਲਾਹੈਮ ਅਤੇ ਐਂਡਰਿਊ ਲੈਨਹੈਮ ਨਾਲ ਰਲ਼ ਕੇ ਲਿਖਿਆ ਸੀ। ਫ਼ਿਲਮ ਵਿੱਚ ਸਿਮੂ ਲਿਊ ਨੇ ਸ਼ਾਂਗ-ਚੀ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਨਾਲ ਫ਼ਿਲਮ ਵਿੱਚ ਔਕਵਾਫੀਨਾ, ਮੈਂਗ'ਅਰ ਜ਼੍ਹੈਂਗ, ਫਾਲਾ ਚੈੱਨ, ਫਲੋਰਿਅਨ ਮਨਟਿਆਨੂ, ਬੈਨੇਡਿਕਟ ਵੌਂਗ, ਮਿਸ਼ੈੱਲ ਯਿਓਹ, ਬੈੱਨ ਕਿੰਸਜ਼ਲੇ, ਅਤੇ ਟੋਨੀ ਲਿਉਂਗ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਸ਼ਾਂਗ-ਚੀ ਨੂੰ ਮਜਬੂਰਨ ਆਪਣੇ ਅਤੀਤ ਨਾਲ ਖਹਿਣਾ ਪੈਂਦਾ ਹੈ ਜਦੋਂ ਉਸਦਾ ਪਿਓ ਵੈੱਨਵੂ, ਟੈੱਨ ਰਿੰਗਜ਼ ਜੱਥੇਬੰਦੀ ਦਾ ਸਰਦਾਰ, ਸ਼ਾਂਗ-ਚੀ ਅਤੇ ਉਸਦੀ ਭੈਣ ਸ਼ਿਆਲਿੰਗ ਨੂੰ ਉਹ ਇੱਕ ਮਿਥਿਹਾਸਕ ਪਿੰਡ ਲੱਭਣ ਲਈ ਸੱਦ ਦਾ ਹੈ।
ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 16 ਅਗਸਤ, 2021 ਨੂੰ ਹੋਇਆ, ਅਤੇ ਇਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 3 ਸਤੰਬਰ, 2021 ਨੂੰ ਜਾਰੀ ਕੀਤਾ ਗਿਆ ਸੀ। ਇਸ ਨੇ ਤਕਰੀਬਨ 427.5 ਮਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕਰ ਲਈ ਹੈ ਜਿਸ ਨਾਲ ਇਹ 2021 ਦੀ ਸੱਤਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ।
ਸਾਰ
ਸੋਧੋਮਾਰਸ਼ਲ-ਆਰਟਸ ਦੇ ਸਰਤਾਜ ਸ਼ਾਂਗ-ਚੀ ਨੂੰ ਆਪਣੇ ਅਤੀਤ ਨਾਲ ਖਹਿਣਾ ਪੈਂਦਾ ਹੈ ਜਦੋਂ ਉਸ ਨੂੰ ਇੱਕ ਰਹੱਸਮਈ ਜੱਥੇਬੰਦੀ ਟੈੱਨ ਰਿੰਗਜ਼ ਬਾਰੇ ਪਤਾ ਲੱਗਦਾ ਹੈ।
ਅਦਾਕਾਰ ਅਤੇ ਕਿਰਦਾਰ
ਸੋਧੋਸਿਮੂ ਲਿਊ - ਸ਼ੁ ਸ਼ਾਂਗ-ਚੀ / ਸ਼ੌਨ
ਔਕਵਾਫੀਨਾ - ਕੇਟੀ
ਮੈਂਗ'ਅਰ ਜ਼੍ਹੈਂਗ - ਸ਼ੁ ਸ਼ਿਆਲਿੰਗ
ਫਾਲਾ ਚੈੱਨ - ਯਿੰਗ ਲੀ
ਫਲੋਰੀਅਨ ਮਨਟੇਆਨੂ - ਰੇਜ਼ਰ ਫਿਸਟ
ਬੈਨੇਡਿਕਟ ਵੌਂਗ - ਵੌਂਗ
ਮਿਸ਼ੈਲ ਯਿਓਹ - ਯਿੰਗ ਨਾਨ
ਬੈੱਨ ਕਿੰਸਜ਼ਲੇ - ਟਰੈਵਰ ਸਲੈਟੇਰੀ
ਟੋਨੀ ਲਿਉਂਗ - ਸ਼ੁ ਵੈੱਨਵੂ
ਸੰਗੀਤ
ਸੋਧੋਫ਼ਿਲਮ ਦਾ ਸੰਗੀਤ ਜਿਓਲ ਪੀ. ਵੈੱਸਟ ਨੇ ਬਣਾਇਆ ਸੀ ਜਿਸ ਦੀ ਰਿਕਾਰਡਿੰਗ ਐੱਬੇ ਸਟੂਡੀਓਜ਼ ਲੰਡਨ ਵਿੱਚ ਜੂਨ 2021 ਵਿੱਚ ਸ਼ੁਰੂ ਹੋਈ ਸੀ।
ਰਿਲੀਜ਼
ਸੋਧੋਥੀਏਟਰਾਂ ਵਿੱਚ
ਸੋਧੋਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 16 ਅਗਸਤ, 2021 ਨੂੰ ਹੋਇਆ, ਅਤੇ ਇਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 3 ਸਤੰਬਰ, 2021 ਨੂੰ ਜਾਰੀ ਕੀਤਾ ਗਿਆ ਸੀ।
ਹੋਮ ਮੀਡੀਆ
ਸੋਧੋਫ਼ਿਲਮ ਨੂੰ ਡਿਜਿਟਲ ਰੂਪ ਵਿੱਚ 12 ਨਵੰਬਰ, 2021 ਨੂੰ ਜਾਰੀ ਕੀਤਾ ਜਾਵੇਗਾ ਜਿਸਦੇ ਨਾਲ-ਨਾਲ ਇਹ ਡਿਜ਼ਨੀ+ 'ਤੇ ਵੀ ਉਪਲਬਧ ਹੋ ਜਾਵੇਗੀ।