ਸ਼ਾਗਿਰਦੀ,apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ, ਅਸਲੀ ਕੰਮ ਦੀ ਥਾਂ ਤੇ,ਕਦੇ ਨਾਲ ਨਾਲ ਮੁਤਾਲਿਆ (ਸਵੈ-ਪੜ੍ਹਾਈ ਜਾਂ ਪਾਠਸ਼ਾਲਾ ਪੜ੍ਹਾਈ) ਕਰਵਾ ਕੇ, ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ਕਨੂੰਨੀ ਅਧਿਕਾਰ ਮਿਲਣਾ ਅਸਾਨ ਹੋ ਜਾਂਦਾ ਹੈ। ਸਿਖਲਾਈ ਦਾ ਜ਼ਿਆਦਾ ਹਿੱਸਾ ਕਿਸੇ ਕੰਮ ਜਾਂ ਕਿੱਤਾ ਮਾਲਕ ਕੋਲ ਨੌਕਰੀ ਦੌਰਾਨ ਦਿੱਤਾ ਜਾਂਦਾ ਹੈ। ਮਾਲਕ ਜਾਂ ਸ਼ਾਹ, ਸ਼ਗਿਰਦ ਦੀ, ਇੱਕ ਮਿਥੇ ਸਮੇਂ ਦੀਆਂ ਸੇਵਾਵਾਂ ਬਦਲੇ ., ਉਸ ਨੂੰ ਵਪਾਰ ਜਾਂ ਕਿੱਤਾ ਸਿੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਕਿ ਉਸ ਕੋਲ ਇੱਕ ਗਿਣਨ ਮਿਣਨ ਜੋਗੀ ਮੁਹਾਰਤ ਆ ਜਾਵੇ।ਸ਼ਾਗਿਰਦੀ ਦਾ ਸਮਾਂ 3 ਤੋਂ 6 ਸਾਲ ਤੱਕ ਵੀ ਹੋ ਸਕਦਾ ਹੈ।

ਅਸਲ ਕੰਮ ਤੇ ਸਿਖਲਾਈ ਦੁਆਰਾ ਮੁਹਾਰਤ ਹਾਸਲ ਕਰਨ ਦਾ ਸੰਕਲਪ ਹਰੇਕ ਕਾਰੀਗਰੀ ਵਾਲੀ ਮੁਸ਼ੱਕਤ ਵਿੱਚ ਮੌਜੂਦ ਹੈ।ਇਸ ਦੇ ਨਾਲ ਹੀ ਸ਼ਾਗਿਰਦੀ/ਸ਼ਾਹ-ਗੁਮਾਸਤਾ ਪ੍ਰਣਾਲੀ ਦੀਆਂ ਹੱਦਾਂ ਅਕਸਰ ਵਪਾਰਕ ਸੰਗਠਨਾਂ ਜਾਂ ਗਿਲਡਾਂ ਦੇ ਅਧੀਨ ਹੀ ਆਂਦੀਆਂ ਹਨ।

ਵਿਕਾਸ ਸੋਧੋ

  1.  
    ਮੱਧਕਾਲ ਦੇ ਸਮੇਂ ਦਾ ਇੱਕ ਨਾਨਬਾਈ ਆਪਣੇ ਸ਼ਗਿਰਦ ਨਾਲ

ਸ਼ਾਗਿਰਦੀ ਪ੍ਰਣਾਲੀ ਹਿੰਦੁਸਤਾਨ ਵਰਗੇ ਪੂਰਬੀ ਮੁਲਕਾਂ ਵਿੱਚ ਮੁੱਢ ਕਦੀਮ ਤੋਂ ਹੈ। ਪੱਛਮ ਦੇ ਪ੍ਰਭਾਵ ਤੋਂ ਪਹਿਲਾਂ ਪਾਂਧਾ ਪੜ੍ਹਾਈ ਦੀ ਵਿਦਿਅਕ ਪ੍ਰਣਾਲੀ ਸੀ ਤੇ ਕਿੱਤਾ ਮੁਖੀ ਕਾਰੀਗਰ ਸਿਖਲਾਈ,ਦੁਕਾਨਦਾਰੀ, ਬੁਤਕਾਰੀ, ਬੁਣਕਰੀ, ਕਵੀਸ਼ਰੀ ਆਦਿ ਸ਼ਾਗਿਰਦੀ ਦੁਆਰਾ ਹੀ ਗ੍ਰਹਿਣ ਹੁੰਦੀ ਸੀ।ਪਰ ਇਨ੍ਹਾਂ ਦੀ ਸਰਕਾਰ ਦੁਬਾਰਾ ਨਿਗਰਾਨੀ ਕਰਨ ਦਾ ਰਿਵਾਜ ਨਹੀਂ ਸੀ, ਕਿਉਂਕਿ ਗੁਰੂਕੁਲ ਆਪਣੇ  ਮਾਨ-ਸਨਮਾਨ ਦੁਆਰਾ ਨਿਯੰਤਰਿਤ ਹੁੰਦੇ ਸਨ ਤੇ ਮਾਹਰ ਕਾਰੀਗਰ ਆਪਣੀ ਪ੍ਰਸਿੱਧੀ ਦੁਆਰਾ।ਪੱਛਮ ਵਿੱਚ ਸ਼ਾਗਿਰਦੀ ਪ੍ਰਣਾਲੀ ਦੀ ਸ਼ੁਰੂਆਤ ਮੱਧ-ਕਾਲ ਵਿੱਚ ਹੋਈ, ਇਸ ਦੀ ਨਿਗਰਾਨੀ ਸਥਾਨਕ ਸਰਕਾਰਾਂ ਜਾਂ ਦਸਤਕਾਰੀ ਬੋਰਡਾਂ ਜਾਂ ਗਿਲਡਾਂ ਦੁਆਰਾ ਕੀਤੀ ਜਾਂਦੀ ਸੀ। ਇੱਕ ਮਾਹਰ ਕਾਰੀਗਰ ਕੋਲ ਰੋਟੀ,ਕੱਪੜਾ, ਮਕਾਨ  ਬਦਲੇ ਤੇ ਕਿੱਤੇ ਦੀ ਰਸਮੀ ਸਿਖਲਾਈ ਬਦਲੇ ਮੁਫ਼ਤ ਮਜ਼ਦੂਰੀ ਕਰਵਾਣ ਦਾ ਹੱਕ ਹੁੰਦਾ ਸੀ।ਜ਼ਿਆਦਾਤਰ ਮਰਦ ਹੀ ਸਿਖਾਂਦਰੂ ਹੁੰਦੇ ਸਨ ਪਰ ਦਰਜਿਆਣੀ, ਨਾਨਬਾਈ,ਮੋਚੀ, ਸਟੇਸ਼ਨਰ ਵਰਗੇ ਕਿੱਤਿਆਂ ਵਿੱਚ ਔਰਤਾਂ ਵੀ ਸ਼ਾਗਿਰਦ ਬਣਦੀਆਂ ਸਨ।,[1][2] ਸ਼ਗਿਰਦ ਜ਼ਿਆਦਾਤਰ 10 ਜਾਂ 15 ਸਾਲ ਦੀ ਉਮਰ ਵਿੱਚ ਕੰਮ ਸ਼ੁਰੂ ਕਰਦੇ ਸਨ ਤੇ ਮਾਹਰ ਕਾਰੀਗਰ ਦੇ ਘਰ ਵਿੱਚ ਹੀ ਰਹਿੰਦੇ ਸਨ।. ਜ਼ਿਆਦਾ ਸ਼ਗਿਰਦ ਠੇਕਾ ਮੁੱਕਣ (ਆਮ ਕਰਕੇ ਸੱਤ ਸਾਲ) ਤੇ ਆਪ ਮਾਹਰ ਬਨਣਾ ਲੋਚਦੇ ਸਨ, ਲੇਕਿਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਪਣੀ ਦਸਤਕਾਰੀ ਸਥਾਪਿਤ ਕਰਨਾ ਨਸੀਬ ਨਹੀਂ ਹੁੰਦਾ ਸੀ ਤੇ ਦਿਹਾੜੀਦਾਰ ਕਾਰੀਗਰ ਜਾਂ ਮਜ਼ਦੂਰ ਬਣ ਕੇ ਰਹਿ ਜਾਂਦੇ ਸਨ।


ਯੂ.ਕੇ. ਦੇ ਕੋਵੈਂਟਰੀ ਵਿੱਚ ਸੱਤ ਸਾਲ ਸੌਦਾਗਰਾਂ ਕੋਲ ਸ਼ਾਗਿਰਦੀ ਕਰਨ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਸੁਤੰਤਰ[3] ਦਿਹਾੜੀਦਾਰ ਕਾਰੀਗਰ ਹੋਣ ਦਾ ਹੱਕ ਮਿਲ ਜਾਂਦਾ ਸੀ।.[3]

ਬਾਅਦ ਵਿੱਚ ਸਰਕਾਰੀ ਨਿਯੰਤਰਨ ਤੇ ਤਕਨੀਕੀ ਕਾਲਜਾਂ ਤੇ ਕਿੱਤਾਮੁਖੀ ਪੜ੍ਹਾਈ ਦੇ ਲਸੰਸ ਜਾਰੀ ਕਰਨ ਨਾਲ ਸ਼ਾਗਿਰਦੀ ਨੇ ਰਸਮੀ ਵਿੱਦਿਅਕ ਪ੍ਰਣਾਲੀ ਦਾ ਰੁਤਬਾ ਹਾਸਲ ਕਰ ਲਿਆ।

ਯੂਨੀਵਰਸਿਟੀਆਂ ਨਾਲ ਸਮਰੂਪਤਾ ਤੇ ਕਿੱਤਾਮੁਖੀ ਵਿਕਾਸ ਸੋਧੋ

ਅਧੁਨਿਕ ਇੰਟਰਨਸ਼ਿਪ ਦਾ ਸੰਕਲਪ ਸ਼ਾਗਿਰਦੀ ਨਾਲ ਮਿਲਦਾ ਜੁਲਦਾ ਹੈ।

ਵਿਸ਼ਵਿਦਿਆਲੇ ਅੱਜਕਲ ਵੀ ਸ਼ਾਗਿਰਦੀ ਸਕੀਮਾਂ ਦੀ ਵਰਤੋਂ ਆਪਣੇ ਵਿਦਵਾਨ ਪੈਦਾ ਕਰਨ ਲਈ ਵਰਤਦੇ ਹਨ।ਸਨਾਤਕ ਦੀ ਤਰੱਕੀ ਮਾਸਟਰ ਡਿਗਰੀ ਵਿੱਚ ਤੇ ਫਿਰ ਇੱਕ ਨਿਗਰਾਨ ਦੀ ਨਿਗਰਾਨੀ ਹੇਠ ਖੋਜ ਪੱਤਰ ਤੇ ਥੀਸਿਸ ਲਿਖਣ ਤੋਂ ਬਾਅਦ ਯੂਨੀਵਰਸਿਟੀਆਂ ਦੇ ਸੰਗਠਨ ਇੱਕ ਡਾਕਟਰੇਟ ਦੇ ਮਿਆਰ ਦੀ ਉਪਲਬਧੀ ਨੂੰ ਮਾਨਤਾ ਦੇਂਦੀਆਂ ਹਨ।ਇਸ ਪ੍ਰਣਾਲੀ ਨੂੰ ਗਰੈਜੂਏਟ ਦੀ ਸ਼ਗਿਰਦ ਨਾਲ, ਡਾਕਟਰੀ ਉਪਾਧੀ ਦੀ ਮਨਜੂਰਸ਼ੁਦਾ ਦਿਹਾੜੀਦਾਰ ਨਾਲ ਤੇ ਪ੍ਰੋਫੈਸਰਾਂ ਦੀ ਮਾਹਰ ਮਾਸਟਰ ਕਾਰੀਗਰ ਨਾਲ ਸਮਾਨਤਾ ਵਜੋੰ ਦੇਖਿਆ ਜਾ ਸਕਦ ਹੈ।

ਪਿਛਲੇ ਕਾਲ ਵਿੱਚ, ਸਮਸਤ ਯੂਰਪ ਵਿੱਚ 7 ਸਾਲ ਦਾ ਸਮਾਂ ਸ਼ਾਗਿਰਦੀ ਦੇ ਲਈ ਬਹੁਤੇਰੇ ਹੁਨਰਾਂ ਲਈ ਇੱਕ ਮੰਨੀ ਪ੍ਰਮੰਨੀ ਮਿਆਦ ਸੀ।ਅਜਿਹੀਆਂ ਸਭ ਪਾਠਸ਼ਾਲਾਵਾਂ ਜਿੱਥੇ ਸ਼ਾਗਿਰਦੀ ਕਰਵਾਈ ਜਾਂਦੀ ਸੀ ਨੂੰ ਯੂਨੀਵਰਸਿਟੀਆਂ ਕਿਹਾ ਜਾਂਦਾ ਸੀ।ਪੁਰਾਣੇ ਸ਼ਹਿਰਾਂ ਦੇ ਵਿਧਾਨਾਂ ਵਿੱਚ ਦਰਜੀਆਂ ਦੀ ਯੂਨੀਵਰਸਿਟੀ, ਲੁਹਾਰਾਂ ਦੀ ਯੂਨੀਵਰਸਿਟੀ, ਬੁਣਕਰੀ ਦੀ ਯੂਨੀਵਰਸਿਟੀ ਵੱਖ ਵੱਖ ਦਸਤਕਾਰੀਆਂ ਦੀ ਯੂਨੀਵਰਸਿਟੀ ਵਰਗੀ ਸ਼ਬਦਾਵਲੀ ਆਮ ਦੇਖਣ ਵਿੱਚ ਆਈ ਹੈ।ਕਿਸੇ ਮਾਹਰ ਦੇ ਬਨਣ ਤੱਕ ਉਸ ਦਾ ਸ਼ਾਗਿਰਦੀ ਹੇਠ 7 ਸਾਲ ਰਗੜਾਏ ਜਾਣਾ ਤਹਿ ਹੁੰਦਾ ਸੀ। ਇਸੇ ਤਰਾਂ ਅਧਿਆਪਕ ਜਾਂ ਡਾਕਟਰੇਟ ਬਨਣ ਲਈ 7 ਸਾਲ ਕਿਸੇ ਯੋਗਤਾ ਪ੍ਰਾਪਤ ਮਾਸਟਰ ਅਧੀਨ ਸਿੱਖਿਆ ਪ੍ਰਾਪਤ ਕਰਨਾ ਜ਼ਰੂਰੀ ਸੀ।[4]

ਕਿੱਤਾ ਵਿਕਾਸ ਪ੍ਰਬੰਧਾਂ ਵਿੱਚ ਹਿਸਾਬ ਕਿਤਾਬ,ਇੰਜੀਅਨਰੀ ਤੇ ਕਨੂੰਨ ਆਦਿਕ ਕਿੱਤਿਆਂ ਦੇ ਖੇਤਰ ਵਿੱਚ ਕਿੱਤਾ ਵਿਕਾਸ ਪ੍ਰਬੰਧਾਂ ਦੀ ਤੁਲਨਾ ਸ਼ਾਗਿਰਦੀ ਪ੍ਰਣਾਲੀ ਨਾਲ ਕੀਤੀ ਜਾ ਸਕਦੀ ਹੈ।ਅੰਗਰੇਜ਼ੀ ਹਕੂਮਤ ਦੇ ਕਲਰਕੀ ਦੀ ਸਿੱਖਿਆ ਪ੍ਰਣਾਲੀਆਂ ਇਸ ਦੀ ਉਦਾਹਰਣ ਹੈ।ਅਧੁਨਿਕ ਕਿੱਤਾਮੁਖੀ ਕਲਰਕੀ (ਹਿਸਾਬ ਕਿਤਾਬ)ਹੱਟੀਆਂ ਜਾਂ ਕਨੂੰਨਦਾਨ ਫਰਮਾਂ ਵਿੱਚ ਸਿੱਖਿਆਰਥੀਆਂ ਦੀ ਭਰਤੀ ਦੀ ਤੁਲਨਾ ਪਰੰਪਰਾਗਤ ਸ਼ਾਹ-ਗੁਮਾਸਤਾ ਮਾਡਲਾਂ ਨਾਲ ਕੀਤੀ ਜਾ ਸਕਦੀ ਹੈ।ਨਵ-ਭਰਤੀ ਨੂੰ ਇੱਕ ਜਾਂ ਵਧੇਰੇ ਸਾਥੀ ਤਜਰਬੇਕਾਰ ਕਰਮੀਆਂ ਨਾਲ ਆਪਣੇ ਹੁਨਰ ਦੀਆਂ ਬਰੀਕੀਆਂ ਸਿੱਖਣ ਲਈ ਲਗਾਇਆ ਜਾਂਦਾ ਹੈ।

ਭਾਰਤ ਸੋਧੋ

ਭਾਰਤ ਵਿੱਚ ਐਂਪਰੈਂਟਿਸਸ਼ਿਪ ਐਕਟ 1961 ਵਿੱਚ ਲਾਗੂ ਕੀਤਾ ਗਿਆ। ਇਹ ਐਕਟ ਸਨਅਤਾਂ ਵਿੱਚ ਸਹੂਲਤਾਂ ਦਾ ਪੂਰਾ ਇਸਤੇਮਾਲ ਕਰਦੇ ਹੋਏ, ਸ਼ਗਿਰਦਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਕੇਂਦਰੀ ਐਪਰੈਂਟਸਸ਼ਿਪ ਕੌਂਸਲ ਵੱਲੋਂ ਨਿਰਧਾਰਿਤ ਸਿਲੇਬਸ, ਕੋਰਸ ਦੀ ਮਿਆਦ ਆਦਿ ਅਨੁਸਾਰ ਨਿਯੰਤਰਿਤ ਕਰਦਾ ਹੈ, ਤਾਕਿ ਸਨਅਤਾਂ ਦੀ ਨਿਪੁੰਨ ਕਾਰੀਗਰਾਂ ਦੀ ਮੰਗ ਦੀ ਪੂਰਤੀ ਹੋ ਸਕੇ।[5] 1961 ਵਾਲਾ ਐਕਟ 1962 ਵਿੱਚ ਪੂਰੀ ਤਰਾਂ ਅਮਲ ਵਿੱਚ ਲਿਆਂਦਾ ਗਿਆ।ਸ਼ੁਰੂ ਵਿੱਚ ਇਹ ਕੇਵਲ ਮਜ਼ਦੂਰਾਂ ਤੇ ਤਕਨੀਸ਼ਨਾਂ ਲਈ ਹੀ ਸੀ, 1973 ਵਿੱਚ ਇਸ ਵਿੱਚ ਗਰੈਜੂਏਟ ਤੇ ਡਿਪਲੋਮਾ ਇੰਜੀਅਨਰਾਂ ਦੀ ਸਿਖਲਾਈ ਨੂੰ ਸ਼ਾਮਲ ਕੀਤਾ ਗਿਆ,1986 ਵਿੱਚ ਹੋਰ ਬਦਲਾਅ ਰਾਹੀਂ 10+2 ਕਿੱਤਾਮੁਖੀ ਸਿੱਖਿਆਰਥੀ ਧਾਰਾ ਰਾਹੀਂ ਕਿੱਤਾਮੁਖੀ (ਤਕਨੀਕੀ) ਤਕਨੀਸ਼ਨ ਸਿਖਲਾਈ ਨੂੰ ਇਸ ਅਧੀਨ ਲਿਆਂਦਾ ਗਿਆ।

ਭਾਰਤ ਵਿੱਚ ਸ਼ਾਗਿਰਦੀ ਕੋਰਸ ਸੋਧੋ

ਸੰਬੰਧਤ ਸਰਕਾਰੀ ਵਿਭਾਗ ਸੋਧੋ

  • ਅੱਜਕਲ ਹੁਨਰ ਵਿਕਾਸ ਤੇ ਉਦਮੀ ਉਦਯੋਗਿਕਤਾ ਵਜ਼ਾਰਤ ਅਧੀਨ ਡਾਇਰੈਕਟੋਰੇਟ ਆਫ ਟਰੇਨਿੰਗ (ਪਹਿਲਾਂ ਲੇਬਰ ਤੇ ਐਪਲਾਇਮੈਂਟ ਵਜ਼ਾਰਤ ਅਧੀਨ ਆਂਉਦਾ,ਡਾਇਰੈਕਟਰ ਜਨਰਲ ਐਂਪਲਾਇਮੈਂਟ ਐਂਡ ਟਰੇਨਿੰਗ) ;ਅਦਾਰਾ, ਆਈ ਟੀ ਆਈ, ਟਕਨੀਸ਼ਨ ਕੋਰਸਾਂ ਦੀ ਦੇਖ ਰੇਖ ਕਰਦਾ ਹੈ। ਭਾਵੇਂ ਇਹ ਅਦਾਰੇ ਰਾਜ ਸਰਕਾਰਾਂ ਅਧੀਨ ਆਂਉਦੇ ਹਨ, ਇਹ ਸੰਸਥਾਨ ਰਵਾਇਤੀ ਹੁਨਰ ਮਕੈਨਿਕ, ਫ਼ਿਟਰ, ਇਲੈਕਟਰੀਸ਼ਨ, ਮਸ਼ੀਨਿਸਟ,ਟੈਲੀਕਾਮ ਆਦਿਕ ਹੁਨਰਾਂ ਦੇ ਸਿਖਲਾਈ ਕੋਰਸ ਜਿ਼ਆਦਾ ਕਰਕੇ ਚਲਾ ਰਹੇ ਹਨ।

ਡੀ ਜੀ ਈ ਟੀ[6] ਅਧੀਨ ੩ ਸਿਖਲਾਈ ਸਕੀਮਾਂ ਮੁੱਖ ਹਨ

    • ਕਰਾਫਟਸਮੈਨ ਟਰੇਨਿੰਗ ਸਕੀਮ ਸੀ ਟੀ ਅਕਸ[7][8] ਐਨ ਸੀ ਵੀ ਟੀ ਦੁਆਰਾ ਨਿਰਧਾਰਿਤ 70 ਇੰਜੀਅਨਰੀ ਤੇ 63 ਨਾਨ-ਇੰਜੀਅਨਰੀ ਟ੍ਰੇਡਾਂ ਵਿੱਚ ਸਰਕਾਰ ਦੁਆਰਾ ਚਲਾਏ ਜਾਂਦੇ ਆਈ ਟੀ ਆਈ ਵਿੱਚ ਇਹ ਸਕੀਮ ਦੇ ਕੋਰਸ ਉਪਲਬਧ ਹਨ।
    • ਐਪਰੈਂਟਿਸਸ਼ਿਪ ਟਰੇਨਿੰਗ ਸਕੀਮ ਏ ਟੀ ਐਸ[9][10] ਇਹ ਸਕੀਮ ਐਪਰੈਂਟਿਸਸ਼ਿਪ ਐਕਟ ੧੯੬੧ ਅਧੀਨ ਹੈ।ਸੈਕਟਰ ਅਨੁਸਾਰ ਨਿਰਧਾਰਿਤ ਟਰੇਡਾਂ ਵਿੱਚ ਸਨਅਤਾਂ ਨੂੰ ਐਪਰੈਂਟਿਸ ਲੈਣੇ ਪਹਿੰਦੇ ਹਨ ਤੇ ਟਰੇਨਿੰਗ ਦੌਰਾਨ ਸਟਾਈਪੈਂਡ ਦੇਣਾ ਹੁੰਦਾ ਹੈ ਜਿਸਦਾ ਅੱਧਾ ਹਿੱਸਾ (ਬਾਕੀ ਰਹਿੰਦੀ ਬਾਰ੍ਹਵੀਂ ਪੰਜ ਸਾਲਾ ਯੋਜਨਾ ਦੌਰਾਨ 31.03.2017 ਤੱਕ ਸਰਕਾਰ ਐਪਰਰੈਂਟਸਿਪ ਪ੍ਰੋਤਸਾਹਨ ਸਕੀਮ ਰਾਹੀਂ)[11] ਸਰਕਾਰ ਦੇਂਦੀ ਹੈ।ਆਈ ਟੀ ਆਈ ਪਾਸ, ਟਰੇਡ ਐਪਰੈਂਟਿਸ, (੧੦+੨) ਪਾਸ ਟੈਕਨੀਸ਼ਨ (ਵੋਕੇਸ਼ਨਲ) ਐਪਰੈਂਟਿਸ,ਡਿਪਲੋਮਾ ਪਾਸ ਟੈਕਨੀਸ਼ਨ ਐਪਰੈਂਟਿਸ ਤੇ ਗਰੈਜੂਏਟ ਇੰਜੀਅਨਰ ਗਰੈਜੂਏਟ ਐਪਰੈਂਟਿਸ ਕਹਿਲਾਉਂਦਾ ਹੈ।254 ਸਨਅਤਾਂ ਵਿੱਚ 259 ਟਰੇਡ ਨਿਰਧਾਰਤ ਹਨ।

ਭਾਰਤ ਸਰਕਾਰ ਨੇ ਨਵੀਂ ਐਪਰੈਂਟਿਸਸ਼ਿਪ ਸਕੀਮ ਨੂੰ ਜੁਲਾਈ ੨੦੧੬ ਵਿੱਚ ਕੈਬਨਿਟ ਮਨਜ਼ੂਰੀ ਦਿੱਤੀ ਹੈ ਜਿਸ ਅਨੁਸਾਰ ੨੦੧੯-੨੦ ਤੱਕ ੧੦੦੦੦ਕਰੋੜ ਰੁਪਏ ਦੇ ਖਰਚ ਨਾਲ ੫੦ ਲੱਖ ਸਿਖਾਂਦਰੂਆਂ ਨੂੰ ਐਪਰੈਂਟਿਸਸ਼ਿਪ ਪਰਮੋਸ਼ਨ ਸਕੀਮ ਰਾਹੀਂ ਸਿਖਲਾਈ ਦਾ ਟੀਚਾ ਰਖਿਆ ਹੈ।[12]

    • ਸਕਿਲ ਡਿਵਲਪਮੈਂਟ ਇਨੀਸ਼ਏਟਿਵ ਸਕੀਮ[13][14] ਸਕਿਲ ਡਿਵਲਪਮੈਂਟ ਇਨੀਸ਼ਏਟਿਵ (ਐਸ ਡੀ ਆਈ) ਅਧੀਨ ਰਿਹਾ 2007 ਵਿੱਚ ਸ਼ੁਰੂ ਕੂਤੀ ਰਿਹਾ ਸਕੀਮ ਸਕਿਲ ਡਿਵਲਪਮੈਂਟ ਮਨਿਸਟਰੀ ਅਧੀਨ ਡਾਇਰੈਕਟੋਰੇਟ ਆਫ ਟਰੇਨਿੰਗ ਦੁਆਰਾ ਨਿਯੰਤਰਿਤ ਵੋਕੇਸ਼ਨਲ ਟਰੇਨਿੰਗ ਪਰੋਵਾਈਡਰ ਦੁਆਰਾ ਚਲਾਈ ਜਾਂਦੀ ਹੈ।ਐਨ ਸੀ ਵੀ ਟੀ ਦੁਆਰਾ ਸਨਅਤਾਂ ਦੀ ਭਾਗੀਦਾਰੀ ਨਾਲ ਮਾਡੂਲਰ ਐਂਪਲਾਇਬਲ ਸਕਿਲਜ਼ (ਐਮ ਈ ਐਸ) ਨਿਰਧਾਰਿਤ ਕੀਤੀਆਂ ਗਈਆਂ ਹਨ।ਪੂਰੀ ਸਕੀਮ ਲਈ ਫੰਡ ਕੇਂਦਰ ਸਰਕਾਰ ਦੁਆਰਾ ਮੁਹੱਈਆ ਕਰਵਾਏ ਜਾਂਦੇ ਹਨ। ਟਰੇਨਿੰਗ ਪਾਰਟਨਰ ਪ੍ਰਾਈਵੇਟ ਪਬਲਿਕ ਪਾਰਟੀਸੀਪੇਸ਼ਨ (ਪੀ ਪੀ ਪੀ) ਅਨੁਸਾਰ 49% ਤੱਕ ਸਰਕਾਰੀ ਭਾਗੀਦਾਰੀ ਅਨੁਸਾਰ ਸਿਖਲਾਈ ਪ੍ਰਾਜੈਕਟ ਚਲਾਂਉਦੇ ਹਨ।

ਤੇ'

    • ਵਿਮਨ ਟਰੇਨਿੰਗ ਸਕੀਮ[15] ਇਹ ਸਕੀਮ ਕੇਵਲ ਔਰਤਾਂ ਦੇ ਸਿਖਲਾਈ ਕੇਂਦਰਾਂ ਵਿੱਚ ਉਨ੍ਹਾਂ ਦੀ ਕਿੱਤਾਮੁਖੀ ਸਿਖਲਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਹੈ। ਡਾਇਰੈਕਟੋਰੇਟ ਆਫ ਟਰੇਨਿੰਗ ਦਿਸ ਸਕੀਮ ਦੀ ਨੀਤੀ ਘੜਦਾ ਹੈ।
  • ਹੁਨਰ ਵਿਕਾਸ ਤੇ ਉਦਮੀ ਉਦਯੋਗਿਕਤਾ ਵਜ਼ਾਰਤ (skill development and Enterpreunership) ਦੁਆਰਾ ਵੱਖ ਵੱਖ ਸੈਕਟਰਾਂ ਵਿੱਚ ਤਰਜੀਹ ਦੇ ਅਧਾਰ ਤੇ ਸਿਖਲਾਈ ਦੇ ਟੀਚੇ ਮਿਥੇ ਗਲੇ ਹਨ।ਇਸ ਅਧੀਨ ਮੁੱਖ ਅਦਾਰੇ ਹਨ[16]
    • ਡਾਇਰੈਕਟੋਰੇਟ ਆਫ ਟਰੇਨਿੰਗ
    • ਨੈਸ਼ਨਲ ਸਕਿਲ ਡਿਵਲਪਮੈਂਟ ਕਾਰਪੋਰੇਸ਼ਨ
    • ਨੈਸ਼ਨਲ ਸਕਿਲ ਡਿਵਲਪਮੈਂਟ ਏਜੈਂਸੀ
    • ਸੈਕਟਰ ਸਕਿਲ ਕੌਸਲਾਂ

ਕੋਰਸ ਲੱਭਣ ਲਈ ਸਹਾਇਕ ਹਨ:

ਨਿਸ਼ਾਨਾ ਸਾਧੋ ਸੋਧੋ

ਹਾਸਲ ਕੀਤੀ ਯੋਗਤਾ ਅਨੁਸਾਰ ਨਿਸ਼ਾਨਾ ਸਾਧੋ। ਇਹ ਨਹੀਂ ਕਿ ਕਿਹੜਾ ਵਧੀਆ ਕੋਰਸ ਉਪਲੱਬਧ ਹੈ ਬਲਕਿ ਇਹ ਕਿ ਯੋਗਤਾ ਤੇ ਰੁਚੀ ਮੁਤਾਬਕ ਕੀ ਚਾਹੀਦਾ ਹੈ।

ਪਤੇ ਹਾਸਲ ਕਰੋ ਸੋਧੋ

ਆਉਣ ਵਾਲੀ ਛਿਮਾਹੀ ਵਿੱਚ ਕਿਹੜੀਆਂ ਕੰਪਨੀਆਂ ਕੋਰਸ ਚਲਾ ਰਹੀਆਂ ਹਨ?

  • ਐਪਲਾਇਮੈਂਟ ਐਕਸਚੇਂਜ ਵਿੱਚ ਕੰਪਨੀਆਂ ਦੀ ਲਿਸਟ ਮਿਲ ਸਕਦੀ ਹੈ।
  • ਉਪਲੱਬਧ ਕੋਰਸਾਂ ਦੀ ਫ਼ਰਿਸਤ ਇੰਟਰਨੈਟ ਰਾਹੀਂ ਮਿਲ ਸਕਦੀ ਹੈ।
  • ਅਖਬਾਰਾਂ ਵਿੱਚ ਇਸ਼ਤਿਹਾਰ ਰਾਹੀਂ ਪਤੇ ਮਿਲ ਸਕਦ ਹਨ
  • ਸਰਕਾਰੀ ਵਜ਼ਾਰਤ ਦੀ ਪੋਰਟਲ ਤੋਂ ਕੋਰਸਾਂ ਦੀ ਫ਼ਰਿਸਤ[17][18][19]
  • ਉਦਾਹਰਣ ਲਈ ਐਪਰਲ ਤੇ ਹੋਮ ਫਰਨਿਸ਼ਿੰਗ ਸੈਕਟਰ ਸਕਿਲ ਕੌਂਸਲ ਦੇ ਸੰਗਠਨਾਂ ਦੀ ਫ਼ਰਿਸਤ[20]
  • ਭਾਰਤ ਸਰਕਾਰ ਦੀ ਸਿਖਲਾਈ ਕੇਂਦਰਾਂ ਦੀ ਫ਼ਰਿਸਤ[21]

ਪੰਜਾਬ ਰਾਜ ਦੇ ਹਰਿਆਣਾ ਦੀ ਤੁਲਨਾ ਵਿੱਚ ਸ਼ਾਗਿਰਦੀ ਕੋਰਸ ਸੋਧੋ

ਰਾਜਾ ਦੁਆਰਾ ਚਾਲਤ ਡਾਇਰੈਕਟੋਰੇਟ ਆਫ ਟਰੇਨਿੰਗ ਅਧੀਨ ਆਈ ਟੀ ਆਈ ਤੇ ਹੋਰ ਸੰਸਥਾਨਾਂ ਤੋਂ ਇਲਾਵਾ ਭਾਰਤ ਦੇ ਪੰਜਾਬ ਰਾਜ ਵਿੱਚ ਦਿਸ ਸਮੇਂ ਲਗਭਗ ੨੦੦ ਹੁਨਰ ਸਿਖਲਾਈ ਕੇਂਦਰ[22],੧੫ ਟਰੇਨਿੰਗ ਦੇਣ ਵਾਲੀਆਂ ਨਿੱਜੀ ਸੰਸਥਾਵਾਂ ਵੱਲੋਂ ਸਕਿਲ ਡਿਵਲਪਮੈਂਟ ਕਾਰਪੋਰੇਸ਼ਨ ਨਾਲ ਭਾਈਵਾਲੀ ਕਰਕੇ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਸੈਕਿਊਰਿਟੀ ਸੈਕਟਰ[23] ਵਿੱਚ ਇੰਸਟੀਚਊਟ ਆਫ ਅਡਵਾਂਸ ਸੈਕਿਊਰਿਟੀ ਟਰੇਨਿੰਗ[24] ਨੈਸ਼ਨਲ ਇੰਸਟੀਚਊਟ ਆਫ ਸਿਕਓਰਿਟੀ, ਮੰਦਹਾਲੀ[25] ਤੇ ਮੈਨੇਜਮੈਂਟ ਅਤੇ ਵਿਰਾਸਤ ਇੰਸਟੀਚਊਟ, ਪਟਿਆਲਾ[26] ਦੁਆਰਾ ਚਲਾਉਂਦੇ ਜਾ ਰਹੇ ਕਈ ਕੇਂਦਰ ਹਨ ਜੋ ਜਿ਼ਆਦਾ ਕਰਕੇ ਪੇਂਡੂ ਖੇਤਰਾਂ ਵਿੱਚ ਹਨ।ਦੂਸਰੇ ਨੰਬਰ ਤੇ ਆਈ ਟੀ ਐਂਡ ਆਈ ਟੀ ਈ ਐਸ[27] ਸੈਕਟਰ[28] ਹੈ ਜਿਸ ਵਿੱਚ ੪੫ ਕੇਂਦਰ ਹਨ ਤੇ ਬਹੁਤੇ ਏ ਆਈ ਐਸ ਈ ਸੀ ਟੀ ਸੰਸਥਾ[29] ਦੁਆਰਾ ਲਗਭਗ ੨੬ ਹਨ।ਰਿਹਾ ਕੇਂਦਰ ਛੇ ਜਾਂ ਅੱਠ ਹਫਤਿਆਂ ਦੇ ਛੋਟੀ ਮਿਆਦ ਦੇ ਕੋਰਸ ਚਲਾਂਉਦੇ ਹਨ ਜੋ ਸਮੇਂ ਦੀ ਮੰਗ ਅਨੁਸਾਰ ਪ੍ਰਸੰਗਾਂ ਹਨ।ਹਰਿਆਣਾ ਰਾਜ ਵਿੱਚ ਵੀ ਲਗਭਗ ੨੦੦ ਕੇਂਦਰ[21] ਹਨ ਜਿਸ ਵਿਚੋਂ ਹੈਲਥ ਕੇਅਰ ਸੈਕਟਰ[30] ਦੇ ੫੩[31] ਤੇ ਔਰਗੇਨਾਜ਼ਡ ਰਿਟੇਲ[32] ਦੇ ੨੪ ਮੁੱਖ ਹਨ।

ਬਾਹਰੀ ਸਰੋਤ ਸੋਧੋ

http://swisseducation.educa.ch/en/vocational-education-and-training-0 Archived 2016-01-19 at the Wayback Machine.

ASTM Archived 2016-11-15 at the Wayback Machine.

ਹਵਾਲੇ ਸੋਧੋ

  1. "Apprenticeship indenture". Cambridge University Library Archives (Luard 179/9). March 18, 1642.
  2. "Apprenticeship indentures 1604 - 1697". Cambridge St Edward Parish Church archives (KP28/14/2). Archived from the original on 2011-08-13. Retrieved 2009-12-07. {{cite web}}: Unknown parameter |dead-url= ignored (help)
  3. 3.0 3.1 Adrian Room, ‘Cash, John (1822–1880)’, Oxford Dictionary of National Biography, Oxford University Press, 2004
  4. Smith, Adam (1776).
  5. "ਪੁਰਾਲੇਖ ਕੀਤੀ ਕਾਪੀ". Archived from the original on 2009-05-07. Retrieved 2016-02-07. {{cite web}}: Unknown parameter |dead-url= ignored (help)
  6. http://www.dget.nic.in/content/innerpage/schemes-for-training.php
  7. http://dget.nic.in/content/innerpage/craftsmen-training-scheme-cts.php
  8. http://dget.nic.in/content/innerpage/trade-syllabus.php ਸੀਟੀਐਸ ਸਕੀਮ ਦੀ ਟਰੇਡ ਸੂਚੀ ਤੇ ਸਿਲੇਬਸ
  9. http://dget.nic.in/content/innerpage/apprenticeship-training-scheme-ats.php
  10. http://dget.nic.in/content/innerpage/details-of-designated-trades-with-trade-syllabus.php List of apprentcieship trades unde apprentcie ship act
  11. http://apprenticeship.gov.in/Material/Apprenticeship_FAQ.pdf
  12. http://www.livemint.com/Politics/VFlqyCaZhOfZSkx9wVsbhM/Cabinet-approves-Rs10000-crore-to-promote-apprenticeship-tr.html
  13. http://dget.nic.in/content/innerpage/skill-development-initiative-scheme-sdis.php
  14. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-04-21. Retrieved 2016-02-13.
  15. http://dget.nic.in/content/institute/women-training.php
  16. "ਪੁਰਾਲੇਖ ਕੀਤੀ ਕਾਪੀ". Archived from the original on 2016-02-21. Retrieved 2016-02-08. {{cite web}}: Unknown parameter |dead-url= ignored (help)
  17. http://www.dget.nic.in/content/innerpage/apprenticeship-training-scheme-ats.php
  18. http://www.dget.nic.in/content/innerpage/list-of-subject-fields-designated-for-technicians--and-vocational--technicians-apprentices.php
  19. http://www.nsda.gov.in/NSQF/nsqfIndexPage.html?name=SectorSkillCouncils
  20. http://sscamh.com/affiliatedinstitutes.php
  21. 21.0 21.1 "ਪੁਰਾਲੇਖ ਕੀਤੀ ਕਾਪੀ". Archived from the original on 2016-02-15. Retrieved 2016-02-07. {{cite web}}: Unknown parameter |dead-url= ignored (help)
  22. "affiliate centres of national skill development corporation in Punjab state". Retrieved 8 February 2016.[permanent dead link]
  23. http://www.sssdc.in/SSSDC/
  24. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-05-28. Retrieved 2016-02-09. {{cite web}}: Unknown parameter |dead-url= ignored (help)
  25. "ਪੁਰਾਲੇਖ ਕੀਤੀ ਕਾਪੀ". Archived from the original on 2016-06-22. Retrieved 2016-07-03. {{cite web}}: Unknown parameter |dead-url= ignored (help)
  26. http://www.virasatinstitute.com/
  27. "ਪੁਰਾਲੇਖ ਕੀਤੀ ਕਾਪੀ". Archived from the original on 2018-07-29. Retrieved 2016-02-10. {{cite web}}: Unknown parameter |dead-url= ignored (help)
  28. http://www.sscnasscom.com
  29. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-02-22. Retrieved 2016-02-09. {{cite web}}: Unknown parameter |dead-url= ignored (help)
  30. http://www.healthcare-ssc.in
  31. http://www.nsdcindia.org/affilates-centers?st=15656&d=0&se=14740&c=0[permanent dead link]
  32. http://rasci.in