ਸ਼ਾਮਾ ਖਾਨ ਕਾ
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ | ਵਿਧਾਨ ਸਭਾ ਹਲਕਾ |
---|---|---|---|---|---|---|---|
ਫ਼ਾਜ਼ਿਲਕਾ | ਅਰਨੀਵਾਲਾ | 840 | 400 ਏਕੜ | ਪਿੰਡ ਥੇਹ ਕਲੰਦਰ ਫ਼ਾਜ਼ਿਲਕਾ, ਫਿਰੋਜ਼ਪੁਰ ਬਾਈਪਾਸ ਭਾਰਤ) | ਅਰਨੀਵਾਲਾ | ਜਲਾਲਾਬਾਦ |
ਪਿੰਡ ਸ਼ਾਮਾ ਖਾਨ ਕਾ (ਫਰਵਾਂਹ ਵਾਲਾ) ਫ਼ਾਜ਼ਿਲਕਾ ਜ਼ਿਲ੍ਹਾ ਦਾ ਪਿੰਡ ਹੈ। ਇਸਦੀ ਫ਼ਾਜ਼ਿਲਕਾ ਤੋਂ ਦੂਰੀ 9 ਕਿਲੋਮੀਟਰ ਹੈ। ਇਹ ਫਿਰੋਜ਼ਪੁਰ ਬਾਈਪਾਸ ਉੱਤੇ ਪੈਂਦਾ ਹੈ ਅਤੇ ਮੁੱਖ ਸੜਕ ਤੋਂ ਡੇਢ ਕਿਲੋਮੀਟਰ ਅੰਦਰ ਨੂੰ ਵੱਲ੍ਹ ਵਸਿਆ ਹੋਇਆ ਹੈ। ਪਿੰਡ ਵਿੱਚ ਸੋਲਰ ਲਾਈਟਾਂ ਵੀ ਲੱਗੀਆ ਹੋਈਆ ਹਨ। ਪਿੰਡ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਲੀ ਸ਼ਹੀਦ ਊਧਮ ਸਿੰਘ ਨੌਜਵਾਨ ਸਭਾ ਬਣਾਈ ਗਈ ਹੈ। ਪਿੰਡ ਤੋਂ ਅਰਨੀਵਾਲਾ 30 ਕਿਲੋਮੀਟਰ ਅਤੇ ਜਲਾਲਾਬਾਦ 28 ਕਿਲੋਮੀਟਰ ਦੀ ਦੂਰੀ ਉੱਤੇ ਹੈ।[2]
ਸ਼ਾਮਾ ਖਾਨ ਕਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਟਾਈਮ) |
ਵੈੱਬਸਾਈਟ | [1] |
ਇਤਿਹਾਸ
ਸੋਧੋਇਹ ਪਿੰਡ ਦੇਸ਼ ਦੀ ਵੰਡ ਵਾਲੇ ਵਰ੍ਹਿਆਂ ਵਿੱਚ ਇੱਕ ਮੁਸਲਮਾਨ ਬਹਿਕ ਖਾਨ ਬੋਦਲਾ ਦੀ ਬੇਟੀ ਸ਼ਾਮੋਂ ਖਾਨ ਦੇ ਨਾਂ ਉਤੇ ਵਸਿਆ ਸੀ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਮ ਸ਼ਾਮਾ ਖਾਨ ਕਾ ਦਰਜ ਹੈ। ਸਾਲ 1990 ਤੱਕ ਇਹ ਵੱਡਾ ਪਿੰਡ ਸੀ। ਬਾਅਦ ਵਿੱਚੋਂ ਇਸ ਵਿੱਚੋਂ ਇੱਕ ਹੋਰ ਪਿੰਡ ਬਾਘੇ ਵਾਲਾ ਬਣ ਗਿਆ।
ਪਿੰਡ ਵਿੱਚ ਸਹਿਕਾਰੀ ਇਮਾਰਤਾਂ
ਸੋਧੋਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਕਮਿਊਨਿਟੀ ਹਾਲ, ਸਰਕਾਰੀ ਡਿਸਪੈਂਸਰੀ ਅਤੇ ਪੰਚਾਇਤ ਘਰ ਹੈ।