ਸ਼ਾਹਦੀਨ ਜਾਂ ਸ਼ਾਹ ਦੀਨ ਪੰਜਾਬੀ ਸਾਹਿਤਕਾਰ ਅਤੇ ਅਨੁਵਾਦਕ ਸੀ।

ਸ਼ਾਹਦੀਨ ਦਾ ਜਨਮ ਮੌਲਵੀ ਕੁਤਬਦੀਨ ਕੁਰੈਸ਼ੀ ਦੇ ਘਰ 1870 ਵਿਚ ਹੋਇਆ ਸੀ। ਉਸ ਦੇ ਪੜਦਾਦਾ ਮੌਲਵੀ ਖ਼ੁਦਾ ਬਖਸ਼ ਨੇ ਕਾਦੀਆਂ (ਜ਼ਿਲ੍ਹਾ ਗੁਰਦਾਸਪੁਰ) ਤੋਂ ਕੋਟਲੀ ਲੁਹਾਰਾਂ (ਜ਼ਿਲ੍ਹਾ ਸਿਆਲਕੋਟ) ਵਿਚ ਪਰਵਾਸ ਕਰ ਗਿਆ ਸੀ। ਫਿਰ ਸ਼ਾਹਦੀਨ ਦਾ ਦਾਦਾ ਗ਼ੁਲਾਮ ਮੁਸਤਫ਼ਾ ਰੰਗਪੁਰ (ਸਿਆਲਕੋਟ) ਚਲਾ ਗਿਆ। ਉਸ ਨੇ ਫ਼ਾਰਸੀ ਤੇ ਅਰਬੀ ਦੀ ਚੰਗੀ ਮੁਹਾਰਤ ਹਾਸਲ ਕਰ ਲਈ ਅਤੇ ਸਿਆਲਕੋਟ ਦੇ ਇੱਕ ਸਕੂਲ ਵਿੱਚਪੰਜਾਬੀ ਪੜ੍ਹਾਉਣ ਲੱਗ ਪਿਆ।[1]

ਪੰਜਾਬੀ ਵਿਚ ਰਚਨਾ ਦੇ ਇਲਾਵਾ ਸ਼ਾਹਦੀਨ ਨੇ ਬਹੁਤ ਸਾਰੀਆਂ ਅਰਬੀ ਫ਼ਾਰਸੀ ਕਿਤਾਬਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਇਨ੍ਹਾਂ ਵਿੱਚ ਦੀਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ[2], ਦੀਵਾਨਿ ਗ਼ੌਸੁਲਆਜ਼ਮ, ਦੀਵਾਨ-ਇ ਮਹਿਮੂਦ ਸ਼ਬਿਸਤਰੀ, ਦੀਵਾਨ ਹਜ਼ਰਤ ਸੁਲਤਾਨ ਬਾਹੂ, ਦੀਵਾਨ-ਇ ਹਾਫ਼ਿਜ਼, ਦੀਵਾਨ-ਇ ਖ੍ਵਾਜ਼ਾ ਮਈਨਉਨਦੀਨ ਅਜਮੇਰੀ, ਦੀਵਾਨ ਤੇ ਮਸਨਵੀ ਮੌਲਾਨਾ ਰੂਮ (ਛੇ ਜਿਲਦਾਂ), ਮਸਨਵੀ ਗੁਲਸ਼ਨਿ ਰਾਜ਼ ਰਚਿਤ ਮਹਿਮੂਦ ਸ਼ਬਿਸਤਰੀ ਆਦਿ ਸ਼ਾਮਲ ਹਨ।

ਹਵਾਲੇ

ਸੋਧੋ
  1. "ਸ਼ਾਹ ਦੀਨ - ਪੰਜਾਬੀ ਪੀਡੀਆ". punjabipedia.org. Retrieved 2023-05-11.
  2. "ਹਜ਼ਰਤ ਬੂ ਅਲੀ ਸ਼ਾਹ ਕਲੰਦਰ ਫਾਰਸੀ ਕਵਿਤਾ ਪੰਜਾਬੀ ਵਿਚ". www.punjabi-kavita.com. Retrieved 2023-05-11.