ਸ਼ਿਕਾਗੋ ਸਕੂਲ (ਸਾਹਿਤਕ ਆਲੋਚਨਾ)

ਸਾਹਿਤਕ ਆਲੋਚਨਾ ਦ ਸ਼ਿਕਾਗੋ ਸਕੂਲ ਅੰਗਰੇਜ਼ੀ ਸਾਹਿਤ ਦੀ ਆਲੋਚਨਾ ਦ ਇੱਕ ਰੂਪ ਸੀ ਜੋ 1930ਵਿਆਂ ਵਿੱਚ ਸ਼ਿਕਾਗੋ ਯੂਨੀਵਰਸਿਟੀ ਵਿੱਚ ਸ਼ੁਰੂ ਹੋਇਆ ਅਤੇ 1950ਵਿਆਂ ਤੱਕ ਚੱਲਿਆ ਸੀ। ਇਸ ਨੂੰ ਨਵ-ਅਰਸਤੂਵਾਦ ਵੀ ਕਿਹਾ ਗਿਆ ਸੀ ਜਿਸਦਾ ਕਾਰਨ ਅਰਸਤੂ ਦੀਆਂ ਪਲਾਟ, ਪਾਤਰ ਅਤੇ ਵਿਧਾ ਦੀਆਂ ਧਾਰਨਾਵਾਂ ਬਾਰੇ ਇਸ ਦਾ ਮਜ਼ਬੂਤ ਜੋਰ ਸੀ। ਕੁਝ ਹੱਦ ਤੱਕ ਇਸਦਾ ਕਾਰਨ, ਨਵ ਆਲੋਚਨਾ, ਜੋ ਉਦੋਂ ਬਹੁਤ ਹੀ ਪ੍ਰਸਿੱਧ ਸਾਹਿਤਕ ਆਲੋਚਨਾ ਦਾ ਰੂਪ ਸੀ, ਦਾ ਇੱਕ ਪ੍ਰਤੀਕਰਮ ਸੀ। ਸ਼ਿਕਾਗੋ ਆਲੋਚਕ ਨਵ ਆਲੋਚਨਾ ਤੇ ਅਤਿ ਅੰਤਰਮੁਖੀ ਅਤੇ ਵਿਅੰਗ ਅਤੇ ਲਾਖਣਿਕ ਭਾਸ਼ਾ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਦਾ ਦੋਸ਼ ਲਾਉਂਦੇ ਸਨ। ਇਸ ਦੀ ਬਜਾਏ ਉਨ੍ਹਾਂ ਦਾ ਟੀਚਾ ਕੁੱਲ ਬਾਹਰਮੁਖਤਾ ਅਤੇ ਆਲੋਚਨਾ ਲਈ ਸਬੂਤ ਦਾ ਇੱਕ ਮਜ਼ਬੂਤ ਕਲਾਸੀਕਲ ਆਧਾਰ ਸੀ। ਨਵ ਆਲੋਚਕ ਭਾਸ਼ਾ ਅਤੇ ਕਾਵਿ ਭਾਸ਼ਾ ਨੂੰ ਸਭ ਤੋਂ ਮਹੱਤਵਪੂਰਨ ਸਮਝਦੇ ਸਨ, ਪਰ ਸ਼ਿਕਾਗੋ ਸਕੂਲ ਇਨ੍ਹਾਂ ਗੱਲਾਂ ਨੂੰ ਕਵਿਤਾ ਦੀ ਸਿਰਫ਼ ਇਮਾਰਤ ਸਮੱਗਰੀ ਮੰਨਦਾ ਸੀ। ਅਰਸਤੂ ਵਾਂਗ ਉਹ ਇੱਕ ਸਾਹਿਤਕ ਕ੍ਰਿਤੀ ਦੀਆਂ ਭਾਸ਼ਾਈ ਗੁੰਝਲਾਂ ਦੀ ਬਜਾਏ ਸੰਰਚਨਾ ਜਾਂ ਰੂਪ ਦੇ ਇੱਕ ਸਮੁਚ ਦੇ ਤੌਰ ਤੇ ਮੁੱਲ ਪਾਉਂਦੇ ਹਨ। ਇਸ ਦੇ ਬਾਵਜੂਦ, ਸ਼ਿਕਾਗੋ ਸਕੂਲ ਨੂੰ ਕੁਝ ਲੋਕ ਨਵ ਆਲੋਚਨਾ ਲਹਿਰ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ।