ਸ਼ਿਲਾਂਗ ਵਿੱਚ ਪੰਜਾਬੀ ਤੇ ਖਾਸੀ ਝਗੜਾ

ਸ਼ਿਲਾਂਗ ਵਿੱਚ ਸਿੱਖ ਤੇ ਖਾਸੀ ਝਗੜਾ ਇੱਕ ਜੂਨ 2018 ਨੂੰ ਸ਼ੁਰੂ ਹੋਈਆਂ ਸਿੱਖਾਂ ਅਤੇ ਖਾਸੀ ਲੋਕਾਂ ਵਿੱਚ ਤਣਾਉ ਦੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਇਤਨਾ ਗੰਭੀਰ ਰੂਪ ਧਾਰ ਲਿਆ ਕਿ ਫੌਜ ਨੂੰ ਫਲੈਗ ਮਾਰਚ ਕਰਨਾ ਪਿਆ। ਸ਼ਿਲਾਂਗ ਵਿੱਚ ਤਣਾਅ 31 ਮਈ ਨੂੰ ਇੱਕ ਖਾਸੀ ਮੁੰਡੇ ਅਤੇ ਸਿੱਖ ਔਰਤ ਵਿਚਾਲੇ ਝਗੜੇ ਤੋਂ ਗੱਲ ਸ਼ੁਰੂ ਹੋਈ।[1] ਬਾਦ ਵਿੱਚ ਇਸ ਝਗੜੇ ਦਾ ਫੈਸਲਾ ਵੀ ਹੋ ਗਿਆ ਸੀ, ਪਰ ਇਸ ਦੌਰਾਨ ਹੀ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਖਾਸੀ ਮੁੰਡੇ ਦੀ ਮੌਤ ਹੋ ਗਈ ਸੀ। ਇਸ ਤੋਂ ਸਥਾਨਕ ਖਾਸੀ ਲੋਕ ਸਿਲਾਂਗ ਦੇ ਇੱਕ ਸਿੱਖ ਆਬਾਦੀ ਵਾਲੇ ਹਲਕੇ ਤੇ ਹਮਲੇ ਕਰਨ ਲੱਗੇ।

ਪਿਛੋਕੜ

ਸੋਧੋ

ਸ਼ਿਲਾਂਗ ਦੇ ਥੇਮ ਈਯੂ ਮਾਵਲੋਂਗ ਇਲਾਕੇ ਵਿੱਚ ਸਾਢੇ ਤਿੰਨ ਸੌ ਸਿੱਖ ਪਰਿਵਾਰ ਰਹਿੰਦੇ ਹਨ। ਖਾਸੀ ਲੋਕ ਇਨ੍ਹਾਂ ਨੂੰ "ਗ਼ੈਰ-ਕਨੂੰਨੀ ਵਸਨੀਕ" ਕਹਿੰਦੇ ਹਨ ਅਤੇ ਲੰਬੇ ਸਮੇਂ ਤੋਂ ਮੰਗ ਕਰਦੇ ਰਹੇ ਹਨ ਇਲਾਕੇ ਵਿੱਚੋਂ ਇਨ੍ਹਾਂ ਲੋਕਾਂ ਕਢਿਆ ਜਾਵੇ।[2] ਪੰਜਾਬੀਆਂ ਦਾ ਕਹਿਣਾ ਹੈ ਕਿ ਉਨ੍ਹਾਂਦੇ ਪੂਰਵਜਾਂ, ਜਿਆਦਾਤਰ ਪੰਜਾਬ ਦੇ ਦਲਿਤ ਤਕਰੀਬਨ200 ਸਾਲ ਪਹਿਲਾਂ ਸ਼ਿਲਾਂਗ ਆ ਕੇ ਵੱਸੇ ਸਨ, ਬਰਤਾਨਵੀ ਹਾਕਮ ਉਨ੍ਹਾਂ ਨੂੰ ਕਲੀਨਰ ਅਤੇ ਸਫ਼ਾਈ ਕਮੀਆਂ ਦੇ ਰੂਪ ਵਿੱਚ ਕੰਮ ਕਰਨ ਲਈ ਲਿਆਏ ਸੀ।[3][4]

ਹਵਾਲੇ

ਸੋਧੋ