ਸ਼ਿਵ ਕੁਮਾਰ ਮਿਸ਼ਰਾ
ਸ਼ਿਵ ਕੁਮਾਰ ਮਿਸ਼ਰਾ (1916 - 12 ਦਸੰਬਰ 2007) ਉਨਾਓ ਵਿੱਚ ਪੈਦਾ ਹੋਇਆ ਸੀ, ਕਾਨਪੁਰ ਵਿੱਚ ਰਹਿੰਦਾ ਸੀ, ਅਤੇ ਨਕਸਲਵਾਦੀ ਤਹਿਰੀਕ ਦੇ ਫੈਲਣ ਦੇ ਸਮੇਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਉੱਤਰ ਪ੍ਰਦੇਸ਼ ਰਾਜ ਕਮੇਟੀ ਆਗੂ ਅਤੇ ਇਸਦੀ ਕੇਂਦਰੀ ਕਮੇਟੀ ਦੇ ਮੈਂਬਰ ਸੀ। ਇਸ ਤੋਂ ਬਾਅਦ ਉਸਨੇ ਚਾਰੂ ਮਜੂਮਦਾਰ ਦਾ ਸਾਥ ਦਿੱਤਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਗਠਨ ਵਿੱਚ ਮੋਹਰੀ ਭੂਮਿਕਾ ਨਿਭਾਈ।[1]