ਸ਼ੀਤਲ ਮਹਾਜਨ ਰਾਣੇ, ਇੱਕ ਭਾਰਤੀ ਅਤਿ ਖਿਡਾਰੀ, ਸਕਾਈਡਾਈਵਰ ਹੈ ਅਤੇ ਇਸ ਖੇਡ ਵਿੱਚ ਪੰਜ ਵਿਸ਼ਵ ਰਿਕਾਰਡ ਅਤੇ 14 ਕੌਮੀ ਰਿਕਾਰਡ ਬਣਾ ਚੁੱਕੀ ਹੈ।[1] ਉਹ ਅੰਟਾਰਕਟਿਕਾ 'ਤੇ 10,000 ਫੁੱਟ ਤੋਂ ਤੇਜ਼ੀ ਨਾਲ ਉੱਚੀ ਛਾਲ ਲਗਾਉਣ ਵਾਲੀ ਪਹਿਲੀ ਔਰਤ ਵਜੋਂ ਜਾਣੀ ਜਾਂਦੀ ਹੈ, ਉੱਤਰੀ ਅਤੇ ਦੱਖਣੀ ਦੋਵਾਂ ਪੋਲਸ 'ਤੇ ਛਾਲ ਮਾਰਨ ਵਾਲੀ ਸਭ ਤੋਂ ਛੋਟੀ ਔਰਤ ਹੈ[2], ਅਤੇ ਬਿਨਾਂ ਕਿਸੇ ਅਜ਼ਮਾਇਸ਼/ਟ੍ਰਾਇਲ ਦੇ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਔਰਤ ਜੰਪਰ ਹੈ।[3] ਭਾਰਤ ਸਰਕਾਰ ਨੇ ਸਾਲ 2011 ਵਿੱਚ ਮਹਾਜਨ ਨੂੰ ਭਾਰਤੀ ਚੌਥੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[4]

ਸ਼ੀਤਲ ਮਹਾਜਨ
ਜਨਮ19 ਸਤੰਬਰ 1982
ਪੁਣੇ, ਮਹਾਰਾਸ਼ਟਰ, ਭਾਰਤ
ਹੋਰ ਨਾਮQueen of Sky
Jump Queen
Flying Bird
ਪੇਸ਼ਾਖਿਡਾਰੀ - ਸਕਾਈਡਾਈਵਰ / ਪ੍ਰੇਰਕ ਸਪੀਕਰ
ਸਰਗਰਮੀ ਦੇ ਸਾਲ2004 ਤੋਂ
ਜੀਵਨ ਸਾਥੀVaibhav Rane
ਬੱਚੇTwin sons - Vrushabh
Vaishnav
ਮਾਤਾ-ਪਿਤਾKamalakar Mahajan
Mamta Mahajan
ਪੁਰਸਕਾਰPadma Shri
Tenzing Norgay National Award
Godavary Gaurav Puraskar
Shiv Chatrapati Maharashtra State Sports Special Award
Venutai Chavan Yuva Puraskar
ਵੈੱਬਸਾਈਟwww.phoenixskydivingacademy.com

ਜੀਵਨ ਸੋਧੋ

I wanted to do something different. Many women players have performed well in other sports, but none in para jumping. My achievement will inspire other girls to take up the sport, says Shital Mahajan.[5]

ਸ਼ੀਤਲ ਮਹਾਜਨ ਦਾ ਜਨਮ 19 ਸਤੰਬਰ 1982 ਨੂੰ ਪੱਛਮੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਪੂਨੇ ਵਿਖੇ ਹੋਇਆ ਸੀ।[6] ਮਮਤਾ ਮਹਾਜਨ ਅਤੇ ਟਾਟਾ ਮੋਟਰਜ਼ ਦੇ ਨਾਲ ਕੰਮ ਕਰ ਰਹੇ[7][8] ਇੱਕ ਇੰਜੀਨੀਅਰ ਕਮਲਾਕਰ ਮਹਾਜਨ ਦੀ ਧੀ ਹੈ। ਉਸ ਦੀ ਪੜ੍ਹਾਈ ਪੁਣੇ ਦੇ ਫਰਗੂਸਨ ਕਾਲਜ ਵਿੱਚ ਹੋਈ ਸੀ ਜਿੱਥੋਂ ਉਸ ਨੇ ਭੂ-ਵਿਗਿਆਨ ਵਿੱਚ (ਬੀ.ਐਸ.ਸੀ.) ਗ੍ਰੈਜੂਏਸ਼ਨ ਕੀਤੀ।[9] ਇੱਕ ਦੋਸਤ ਦੇ ਭਰਾ ਦੇ ਕਾਰਨਾਮੇ ਤੋਂ ਪ੍ਰੇਰਿਤ ਹੋ ਕੇ, ਉਸ ਨੇ ਪੈਰਾ ਜੰਪਿੰਗ ਵੱਲ ਰੁਖ ਕੀਤਾ[10] ਅਤੇ ਇੰਡੀਅਨ ਨੇਵੀ ਦੀਆਂ ਸਹੂਲਤਾਂ 'ਤੇ ਸਿਖਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਦੁਆਰਾ ਉਸ ਦੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਹਾਲਾਂਕਿ, ਉਸ ਸਮੇਂ ਦੇ ਭਾਰਤੀ ਰਾਸ਼ਟਰਪਤੀ, ਏ.ਪੀ.ਜੇ ਅਬਦੁੱਲ ਕਲਾਮ ਦੀ ਸਹਾਇਤਾ ਨਾਲ, ਉਹ ਸਕਾਈਡਾਈਵਿੰਗ ਅਤੇ ਪੈਰਾ ਜੰਪਿੰਗ ਦੀ ਸਿਖਲਾਈ ਲਈ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲ ਹੋਈ ਸੀ।[11][ਬਿਹਤਰ ਸਰੋਤ ਲੋੜੀਂਦਾ] ਉਸ ਦੀ ਪਹਿਲੀ ਛਾਲ 14 ਅਪ੍ਰੈਲ 2004 ਨੂੰ ਸੀ, ਜਿਸ ਤੋਂ ਬਾਅਦ ਉਸ ਨੇ 652 ਛਾਲਾਂ ਮਾਰੀਆਂ ਹਨ।

ਸ਼ੀਤਲ ਦਾ ਵਿਆਹ ਫਿਨਲੈਂਡ ਵਿੱਚ ਕੰਮ ਕਰਨ ਵਾਲੇ ਇੱਕ ਸਾੱਫਟਵੇਅਰ ਇੰਜੀਨੀਅਰ ਵੈਭਵ ਰਾਣੇ ਨਾਲ ਹੋਇਆ। ਵਿਆਹ ਦਾ ਗਰਮ ਹਵਾ ਦੇ ਗੁਬਾਰੇ 'ਤੇ, ਜ਼ਮੀਨ ਤੋਂ 600 ਫੁੱਟ ਉੱਚਾ, 19 ਅਪ੍ਰੈਲ 2008 ਨੂੰ ਕੀਤਾ ਗਿਆ ਸੀ[12], ਇੱਕ ਅਜਿਹਾ ਕਾਰਨਾਮਾ ਜੋ "ਲਿਮਕਾ ਬੁੱਕ ਆਫ ਵਰਲਡ ਰਿਕਾਰਡ" ਵਿੱਚ ਦਰਜ ਹੈ। ਇਸ ਜੋੜੇ ਦੇ ਦੋ ਜੌੜੇ ਪੁੱਤਰ ਹਨ।[13]


ਸ਼ੀਤਲ ਮਹਾਜਨ ਪੁਣੇ ਵਿੱਚ ਸਥਿਤ ਇੱਕ ਸਕਾਈਡਾਈਵਿੰਗ ਸਿਖਲਾਈ ਕੇਂਦਰ "ਫੀਨਿਕਸ ਸਕਾਈਡਾਈਵਿੰਗ ਅਕੈਡਮੀ" ਦੀ ਸੰਸਥਾਪਕ ਹੈ।[14] ਸਾਲ 2012 ਵਿੱਚ ਸਥਾਪਿਤ ਕੀਤੀ ਅਕਾਦਮੀ, ਚਾਹਵਾਨ ਵਿਦਿਆਰਥੀਆਂ ਲਈ ਸਿਖਲਾਈ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਭਰ ਵਿੱਚ ਸਕਾਈਡਾਈਵਿੰਗ ਮੁਕਾਬਲਿਆਂ ਲਈ ਤਿਆਰ ਕਰਦੀ ਹੈ।[15]

ਪ੍ਰਾਪਤੀਆਂ ਸੋਧੋ

ਸ਼ੀਤਲ ਮਹਾਜਨ ਦੱਖਣੀ ਧਰੁਵ 'ਤੇ ਇੱਕ ਫ੍ਰੀ ਫਾਲ ਜੰਪ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਔਰਤ ਹੈ, ਜਿਸ ਨੂੰ 15 ਦਸੰਬਰ 2006 ਨੂੰ ਪੂਰਾ ਕੀਤਾ ਗਿਆ ਸੀ। ਉਹ ਬਿਨਾਂ ਕਿਸੇ ਅਜ਼ਮਾਇਸ਼ ਦੇ ਉੱਤਰੀ ਅਤੇ ਦੱਖਣੀ ਧਰੁਵ 'ਤੇ ਸਫਲ ਛਾਲਾਂ ਮਾਰਨ ਵਾਲੀ ਪਹਿਲੀ ਔਰਤ ਵੀ ਬਣੀ ਸੀ, ਜਦੋਂ ਉਸ ਨੇ ਦੱਖਣੀ ਧਰੁਵ ਉੱਤੇ ਆਪਣੀ ਛਾਲ ਨੂੰ ਪੂਰਾ ਕੀਤਾ। ਉਸ ਦੀ ਕੋਸ਼ਿਸ਼ ਨੇ ਉਸ ਨੂੰ 24 ਸਾਲ ਦੀ ਉਮਰ ਵਿੱਚ ਵੀ ਇਹ ਪ੍ਰਾਪਤੀ ਕਰਨ ਵਾਲੀ ਸਭ ਤੋਂ ਛੋਟੀ ਔਰਤ ਬਣਾਇਆ। ਵਿੰਗਸੂਟ ਜੰਪ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ, ਮਹਾਜਨ ਇੱਕ ਯੂ.ਐਸ. ਦੁਆਰਾ ਪ੍ਰਮਾਣਿਤ ਏ, ਬੀ, ਸੀ ਅਤੇ ਡੀ ਸਕਾਈਡਾਈਵਰ ਅਤੇ ਟ੍ਰੇਨਰ ਹੈ ਅਤੇ ਪਹਿਲੀ ਭਾਰਤੀ ਨਾਗਰਿਕ ਔਰਤ ਗੋਤਾਖੋਰ ਕੋਚ ਹੈ।

ਮਹਾਜਨ ਉਸ ਟੀਮ ਦਾ ਹਿੱਸਾ ਸੀ ਜਿ ਸਨੇ ਅੰਟਾਰਕਟਿਕਾ ਵਿੱਚ ਫ੍ਰੀ ਫਾਲ ਪੈਰਾਸ਼ੂਟ ਜੰਪ ਲਗਾਉਣ ਵਾਲੀ ਪਹਿਲੀ ਟੀਮ ਵਜੋਂ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਨੇ ਇੱਕ ਘੰਟੇ ਵਿੱਚ ਵੱਧ ਤੋਂ ਵੱਧ ਟੈਂਡੇਮ ਜੰਪਾਂ ਦਾ ਰਿਕਾਰਡ ਹਾਸਲ ਕਰਨ ਲਈ 85 ਭਾਰਤੀ ਸਕਾਈਡਾਈਵਰਾਂ ਦੀ ਟੀਮ ਦੀ ਅਗਵਾਈ ਵੀ ਕੀਤੀ ਹੈ, ਜਿਨ੍ਹਾਂ ਜੰਪਾਂ ਨੇ 25 ਅਗਸਤ 2014 ਨੂੰ ਸਪੇਨ ਵਿੱਚ ਪ੍ਰਦਰਸ਼ਨ ਕੀਤਾ। 19 ਅਪ੍ਰੈਲ 2009 ਨੂੰ ਕੀਤੀ ਗਈ 13,000 ਫੁੱਟ ਤੋਂ ਉਸ ਦੀ ਜੰਪ ਵੀ ਔਰਤਾਂ ਦੀ ਸ਼੍ਰੇਣੀ ਵਿੱਚ ਉਚਾਈ ਲਈ ਇੱਕ ਰਿਕਾਰਡ ਹੈ। ਉਸ ਨੂੰ ਇੱਕ ਗਰਮ ਹਵਾ ਦੇ ਬੈਲਨ ਤੋਂ 5800 ਫੁੱਟ ਤੇ ਇੱਕ ਫ੍ਰੀ ਫਾਲ ਜੰਪ ਅਤੇ 24000 ਫੁੱਟ ਦੀ ਜੰਪ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ।

ਇਨਾਮ ਅਤੇ ਸਨਮਾਨ ਸੋਧੋ

ਸ਼ੀਤਲ ਮਹਾਜਨ ਨੂੰ 2005 ਵਿੱਚ ਗੋਦਾਵਰੀ ਗੌਰਵ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਉਸੇ ਸਾਲ, ਉਸ ਨੂੰ ਸ਼ਿਵ ਛਤਰਪਤੀ ਮਹਾਰਾਸ਼ਟਰ ਸਟੇਟ ਸਪੋਰਟਸ ਸਪੈਸ਼ਲ ਅਵਾਰਡ ਮਿਲਿਆ ਜਿਸ ਦੇ ਬਾਅਦ ਵੇਨੁਟਾਈ ਚਵਾਨ ਯੁਵਾ ਇਨਾਮ ਮਿਲਿਆ। 2004 ਵਿੱਚ, ਉੱਤਰੀ ਧਰੁਵ ਉੱਤੇ ਸਫਲਤਾਪੂਰਵਕ ਛਾਲ ਮਾਰਨ ਤੋਂ ਬਾਅਦ, ਮਹਾਜਨ ਨੂੰ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਨਾਗਰਿਕ ਬਣ ਗਈ। 2001 ਵਿੱਚ, ਮਹਾਜਨ ਨੂੰ ਪਦਮ ਸ਼੍ਰੀ ਦੇ ਚੌਥੇ ਸਭ ਤੋਂ ਉੱਚੇ ਭਾਰਤੀ ਨਾਗਰਿਕ ਪੁਰਸਕਾਰ ਲਈ ਗਣਤੰਤਰ ਦਿਵਸ ਸਨਮਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।

ਹਵਾਲੇ ਸੋਧੋ

  1. "Mid Day". Mid Day. 6 September 2014. Retrieved November 23, 2014.
  2. "One India". One India. 20 December 2006. Retrieved 23 November 2014.
  3. "Times Content". Times of India. 29 December 2006. Retrieved 23 November 2014.
  4. "Padma Shri" (PDF). Padma Shri. 2014. Archived from the original (PDF) on 15 ਨਵੰਬਰ 2014. Retrieved 11 November 2014. {{cite web}}: Unknown parameter |dead-url= ignored (|url-status= suggested) (help)
  5. "DNA India". DNA India. 26 January 2011. Retrieved 23 November 2014.
  6. "Limca Book of World Records". Limca Book of World Records. 2014. Archived from the original on 6 ਦਸੰਬਰ 2014. Retrieved 23 November 2014. {{cite web}}: Unknown parameter |dead-url= ignored (|url-status= suggested) (help)
  7. "Woodland". Woodland. 2014. Archived from the original on 29 ਨਵੰਬਰ 2014. Retrieved 24 November 2014. {{cite web}}: Unknown parameter |dead-url= ignored (|url-status= suggested) (help)
  8. "DNA 1". DNA India. 26 December 2005. Retrieved 24 November 2014.
  9. "Tribune India". Tribune India. 20 January 2007. Retrieved 23 November 2014.
  10. "NRI Internet". NRI Internet. 9 December 2006. Retrieved 24 November 2014.
  11. "Marathi Wikipedia". Marathi Wikipedia. 2014. Retrieved 24 November 2014.
  12. "IBN LIve". IBN LIve. 19 April 2008. Archived from the original on 23 ਨਵੰਬਰ 2014. Retrieved 23 November 2014. {{cite web}}: Unknown parameter |dead-url= ignored (|url-status= suggested) (help)
  13. "Xtreme Sport 4U". Xtreme Sport 4U. 2014. Retrieved 24 November 2014.
  14. "Phoenix". Phoenix. 2014. Retrieved 24 November 2014.
  15. "Phoenix about". Phoenix. 2014. Archived from the original on 17 ਦਸੰਬਰ 2014. Retrieved 24 November 2014.