ਸ਼ੇਖ਼ ਜ਼ਾਇਦ ਮਸਜਿਦ

ਸ਼ੇਖ਼ ਜ਼ਾਇਦ ਮਸਜਿਦ (Arabic: جامع الشيخ زايد الكبير), ਸੰਯੁਕਤ ਅਰਬ ਅਮੀਰਾਤ ਦੇ ਰਾਜਧਾਨੀ ਸ਼ਹਿਰ ਅਬੂ ਧਾਬੀ ਵਿੱਚ ਸਥਿਤ ਹੈ।[1]ਇਹ ਮਸਜਿਦ ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਸਦਰ ਸ਼ੇਖ਼ ਜ਼ਾਇਦ ਬਿਨ ਸੁਲਤਾਨ ਅਲਨਹੀਆਨ ਦੇ ਹੁਕਮ ਦੀ ਤਕਮੀਲ ਹੈ। ਇਹ ਅਰਬ ਅਮੀਰਾਤ ਵਿੱਚ ਸਭ ਤੋਂ ਬੜੀ ਮਸਜਿਦ ਹੈ। ਚਾਰੇ ਕੋਨਿਆਂ ਤੇ ਖੜੇ ਚਾਰ ਮਿਨਾਰ 351 ਫ਼ੁੱਟ ਉੱਚੇ ਹਨ ਅਤੇ ਉਸ ਦੇ 84 ਮਾਰਬਲ ਦੇ ਗੁੰਬਦ ਹਨ। ਇਸ ਮਸਜਿਦ ਦੇ ਅਹਾਤੇ ਦਾ ਰਕਬਾ 180000 ਵਰਗ ਫੁੱਟ ਹੈ। ਜਿਸ ਵਿੱਚ ਮਾਰਬਲ ਅਤੇ ਪੱਚੀਕਾਰੀ ਦਾ ਕੰਮ ਦਾ ਨਿਹਾਇਤ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ ਗਿਆ ਹੈ। ਇਸ ਮਸਜਿਦ ਵਿੱਚ 40 ਹਜ਼ਾਰ ਨਮਾਜ਼ੀ ਨਮਾਜ਼ ਅਦਾ ਕਰ ਸਕਦੇ ਹਨ। ਮਰਕਜ਼ੀ ਹਾਲ ਵਿੱਚ 7 ਹਜ਼ਾਰ ਨਮਾਜ਼ੀਆਂ ਦੇ ਲਈ ਗੁੰਜਾਇਸ਼ ਮੌਜੂਦ ਹੈ। ਜਦ ਕਿ ਉੱਤਰ ਉਫ਼ ਵਿੱਚ ਦੋ ਛੋਟੇ ਹਾਲ ਹਨ ਅਤੇ ਹਰ ਹਾਲ ਵਿੱਚ ਪੰਦਰਾਂ ਸੌ ਔਰਤਾਂ ਵੀ ਨਮਾਜ਼ ਅਦਾ ਕਰ ਸਕਦੀਆਂ ਹਨ। ਹਾਲ ਦੇ ਉਪਰ ਮਰਕਜ਼ੀ ਗੁੰਬਦ ਦਾ ਵਿਆਸ 106 ਫੁੱਟ ਹੈ ਜੋ ਕਿ ਜ਼ਮੀਨ ਤੋਂ 279 ਫ਼ੁੱਟ ਬੁਲੰਦ ਹੈ।

ਸ਼ੇਖ਼ ਜ਼ਾਇਦ ਮਸਜਿਦ
ਨਿਰਦੇਸ਼-ਅੰਕ: 24°24′43″N 54°28′26″E / 24.412°N 54.474°E / 24.412; 54.474
ਸਥਾਨ ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ
ਸ਼ਾਖਾ/ਪਰੰਪਰਾ ਸੁੰਨੀ
ਮਾਲਕੀ ਸਰਕਾਰ
ਆਰਕੀਟੈਕਚਰ ਸੰਬੰਧੀ ਜਾਣਕਾਰੀ
ਸਮਰਥਾ over 40,000
ਗੁੰਬਦ ਸੱਤ ਵੱਖ ਆਕਾਰ ਦੇ 82 ਗੁੰਬਦ
ਗੁੰਬਦ ਦੀ  ਉਚਾਈ (ਬਾਹਰੀ) 85 ਮੀਟਰ (279 ਫੁੱਟ)
ਗੁੰਬਦ ਦਾ &nbspਵਿਆਸ (ਬਾਹਰੀ) 32.2 ਮੀਟਰ (106 ਫੁੱਟ)
ਮਿਨਾਰਾਂ 4
ਮਿਨਾਰਾਂ ਦੀ ਉਚਾਈ 107 ਮੀਟਰ (351 ਫ਼ੁੱਟ)
ਨਿਰਮਾਣ ਦੀ ਲਾਗਤ 2 ਬਿਲੀਅਨ ਦਿਰਹਾਮ
545 ਮਿਲੀਅਨ ਅਮਰੀਕੀ ਡਾਲਰ

ਹਵਾਲੇ

ਸੋਧੋ

ਹਵਾਲੇ

ਸੋਧੋ