ਸ਼ੇਰਨੀਆਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ।

"ਸ਼ੇਰਨੀਆਂ"
ਲੇਖਕ ਕੁਲਵੰਤ ਸਿੰਘ ਵਿਰਕ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਕਹਾਣੀ ਸਾਰ ਸੋਧੋ

ਦੋ ਅਧਿਆਪਕ ਕੁੜੀਆਂ ਆਪਣੇ ਗੁਆਂਢੀ ਪਿੰਡ ਪੜ੍ਹਾਉਂਦੀਆਂ ਹਨ। ਰਸਤੇ ਵਿਚ ਉਜਾੜ ਸੁੰਨੀ ਜਗ੍ਹਾ ਪੈਂਦੀ ਹੈ, ਜਿਸ ਨੂੰ ਤੁਰਕੇ ਪਾਰ ਕਰਨਾ ਉਨ੍ਹਾਂ ਨੂੰ ਔਖਾ ਲੱਗਦਾ ਹੈ, ਜਿਸ ਕਰਕੇ ਉਹ ਰਾਤ ਦੇ ਸਮੇਂ ਪਾਰਕ ਵਿਚ ਸਾਇਕਲ ਸਿੱਖ ਰਹੀਆਂ ਹੁੰਦੀਆਂ ਹਨ। ਮੈਂ ਪਾਤਰ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ ਅਤੇ ਸੋਚਦਾ ਹੈ: "ਕੋਈ ਖਰਾਬ ਥਾਂ ਈ ਹੋਣੀ ਏ। ਏਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਉਸਦੇ ਨਾਲ ਕਿਧਰੇ ਜਾਣਗੀਆਂ।" ਕਹਾਣੀ ਜਿੱਥੇ ਮਰਦ ਦੀ ਔਰਤ ਪ੍ਰਤੀ ਸੋਚ ਨੂੰ ਬਿਆਨ ਕਰਦੀ ਹੈ, ਨਾਲ਼ ਹੀ ਔਰਤ ਦੀ ਔਰਤ ਪ੍ਰਤੀ ਸੋਚ ਵਿੱਚ ਵੀ ਇਸ ਮਰਦਾਨਾ ਤੁਅਸਬ ਦੀ ਮੌਜੂਦਗੀ ਨੂੰ ਵੀ ਪਗਟਾਉਂਦੀ ਹੈ। ਟੈਲੀਫੋਨ ਐਕਸਚੇਂਜ ਚ ਕੰਮ ਕਰਦੀ ਕੁੜੀ ਲੇਟ ਹੋਣ ਕਾਰਨ ਜਦੋਂ ਦੌੜ ਕੇ ਜਾ ਰਹੀ ਹੈ ਤਾਂ ਬਿਰਤਾਂਤਕਾਰ ਦੀ ਪਤਨੀ ਉਸ ਕੁੜੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ ਅਤੇ ਆਪਣੇ ਪਤੀ ਵਾਂਗ ਹੀ ਸੋਚਦੀ ਹੈ: "ਅਸਾਂ ਸਮਝਿਆ ਕਿ ਇਹਨੂੰ ਰਾਤ ਕਿਧਰੇ ਸੁੱਤਿਆਂ-ਸੁੱਤਿਆਂ ਦੇਰ ਹੋ ਗਈ ਤੇ ਹੁਣ ਭੱਜੀ ਜਾ ਰਹੀ ਹੈ ਕਿ ਘਰਦਿਆਂ ਦੇ ਜਾਗਣ ਤੋਂ ਪਹਿਲਾਂ-ਪਹਿਲਾਂ ਘਰ ਜਾ ਵੜਾਂ।"

ਅੰਤ ਵਿੱਚ ਕਹਾਣੀ ਦਾ ਬਿਰਤਾਂਤਕਾਰ ਸਾਇਕਲ ਸਿੱਖਣ ਆਈਆਂ ਕੁੜੀਆਂ ਨੂੰ ਸ਼ੇਰਨੀਆਂ ਦਾ ਖ਼ਤਾਬ ਦਿੰਦਾ ਹੈ ਅਤੇ ਨਿਰਣਾ ਦੇਂਦਾ ਹੈ ਕਿ ਇਹ ਕੁੜੀਆਂ ਸਾਇਕਲ ਚਲਾਉਣਾ ਹੀ ਨਹੀਂ ਸਿੱਖ ਰਹੀਆਂ, ਸਗੋਂ ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਚਲਾਉਣਾ ਸਿੱਖ ਰਹੀਆਂ ਹਨ।