ਸ਼ੇਰਵਾਨੀ (Urdu: شیروانی ਬੰਗਾਲੀ: শেরওয়ানি) ਦੱਖਣੀ ਏਸ਼ੀਆ ਵਿੱਚ ਪ੍ਰਚਲਤ ਇੱਕ ਕੋਟ ਵਰਗਾ ਲੰਮਾ ਕੱਪੜਾ ਹੈ, ਜੋ ਅਚਕਨ ਦੇ ਬਹੁਤ ਹੀ ਸਮਾਨ ਹੁੰਦਾ ਹੈ। ਸ਼ੇਰਵਾਨੀ ਦਾ ਜਨਮ ਸਲਵਾਰ ਕਮੀਜ਼ ਦੇ ਬ੍ਰਿਟਿਸ਼ ਫ਼ਰਾਕ ਕੋਟ ਨਾਲ ਸੰਯੋਜਨ ਵਿੱਚੋਂ ਹੋਇਆ। ਇਹ ਰਵਾਇਤੀ ਤੌਰ ਤੇ ਭਾਰਤੀ ਉਪਮਹਾਦੀਪ ਦੇ ਰਈਸ ਵਰਗ ਨਾਲ ਸਬੰਧਤ ਸੀ। ਇਹ ਕੁੜਤਾ ਅਤੇ ਪਜਾਮਾ ਅਤੇ ਚੂੜੀਦਾਰ, ਖੜਾ ਪਜਾਮਾ, ਸਲਵਾਰ ਦੇ ਨਾਲ ਪਹਿਨੀ ਜਾਂਦੀ ਹੈ। ਅਚਕਨ ਇਸ ਦੀ ਅੱਡ ਪਛਾਣ ਅਕਸਰ ਇਸ ਤੱਥ ਤੋਂ ਹੁੰਦੀ ਹੈ ਕਿ ਇਹ ਵਧੇਰੇ ਵਜ਼ਨਦਾਰ ਸੂਟਾਂ ਵਾਲੇ ਕਪੜੇ ਦੀ ਬਣੀ ਹੁੰਦੀ ਹੈ, ਅਤੇ ਲਾਈਨਿੰਗ ਦੀ ਮੌਜੂਦਗੀ ਹੁੰਦੀ ਹੈ।

ਅਲੀਗੜ੍ਹ ਲਹਿਰ ਦੇ ਦੋ ਬਾਨੀ ਨਵਾਬ ਮੋਹਸਿਨ ਉਲ ਮੁਲਕ, ਸਰ ਸਈਅਦ ਅਹਿਮਦ ਖਾਨ, ਜਸਟਿਸ ਸਈਅਦ ਮਹਿਮੂਦ ਸ਼ੇਰਵਾਨੀ ਪਹਿਨੇ ਹੋਏ

ਉਰਦੂ ਵਿਸ਼ਵਕੋਸ਼ ਅਨੁਸਾਰ ਸ਼ੇਰਵਾਨੀ ਲੰਬੀ ਪੱਟੀ ਜਾਂ ਕਾਲਰਦਾਰ ਆਧੁਨਿਕ ਦਿੱਖ ਵਾਲੀ ਅਚਕਨ ਹੈ ਜਿਸ ਦਾ ਰਿਵਾਜ ਹੁਣ ਆਮ ਹੈ। ਹੈਦਰਾਬਾਦ ਦੇ ਰਈਸ ਕਸ਼ਮੀਰ ਦੇ ਬਣੇ ਹੋਏ ਆਲਾ ਕਿਸਮ ਦੇ ਊਨੀ ਕੱਪੜੇ ਦੀ ਅਚਕਨ (ਜੋ ਸ਼ੇਰਵਾਨੀ ਜਾਂ ਸ਼ਰਵਾਨ ਦੇ ਨਾਮ ਤੋਂ ਮਸ਼ਹੂਰ ਸੀ) ਪਹਿਨਿਆ ਕਰਦੇ ਸੀ ਇਸ ਲਈ ਕੱਪੜੇ ਦੀ ਸ਼ੋਹਰਤ ਅਤੇ ਉੱਤਮਤਾ ਕਰਕੇ ਇਸ ਅਚਕਨ ਦਾ ਨਾਮ ਸ਼ੇਰਵਾਨੀ ਆਮ ਪ੍ਰਚਲਤ ਹੋ ਗਿਆ।[1]

ਹਵਾਲੇ

ਸੋਧੋ