ਸ਼ੈਰ
ਸ਼ੈਰ (/ʃɛər//ʃɛər/; ਜਨਮ ਸਮੇਂ ਸ਼ੈਰੀਲਿਨ ਸਰਕੀਸੀਅਨ; 20 ਮਈ, 1946) ਇੱਕ ਅਮਰੀਕੀ ਗਾਇਕ ਅਤੇ ਅਭਿਨੇਤਰੀ ਹੈ ਜਿਸਨੂੰ ਅਕਸਰ ਪੌਪ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇੱਕ ਮਰਦ-ਪ੍ਰਧਾਨ ਉਦਯੋਗ ਵਿੱਚ ਉਸਨੂੰ ਔਰਤ ਦੀ ਖੁਦਮੁਖਤਿਆਰੀ ਦੀ ਅਵਤਾਰ ਮੰਨਿਆ ਜਾਂਦਾ ਹੈ। ਉਸਨੂੰ ਉਸ ਦੀ ਵਿਲੱਖਣ ਕੋਂਤਰਾਲਤੋ ਗਾਉਣ ਦੀ ਆਵਾਜ਼ ਲਈ ਜਾਣਿਆ ਜਾਂਦਾ ਹੈ ਅਤੇ ਅਤੇ ਉਸਨੇ ਮਨੋਰੰਜਨ ਦੇ ਅਨੇਕ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਆਪਣੇ ਛੇ ਦਹਾਕੇ-ਲੰਬੇ ਕੈਰੀਅਰ ਦੇ ਦੌਰਾਨ ਉਸਨੇ ਰੰਗ ਰੰਗੀਆਂ ਸ਼ੈਲੀਆਂ ਅਤੇ ਅਦਾਕਾਰੀਆਂ ਨੂੰ ਅਪਣਾਇਆ ਹੈ।
Cher | |
---|---|
Publicity photo of Cher, 1970s
| |
ਜਨਮ |
Cherilyn Sarkisian |
ਹੋਰ ਨਾਂਮ |
Cheryl LaPiere
Cher Bono |
ਪੇਸ਼ਾ |
|
ਸਰਗਰਮੀ ਦੇ ਸਾਲ |
1963 – present |
ਸਾਥੀ |
|
ਬੱਚੇ | |
ਮਾਤਾ-ਪਿਤਾ(s) |
|
ਪੁਰਸਕਾਰ | |
Musical career | |
ਵੰਨਗੀ(ਆਂ) | |
ਸਾਜ਼ |
Vocals |
ਲੇਬਲ | |
ਸਬੰਧਤ ਐਕਟ |
|
ਸ਼ੈਰ ਨੇ 1965 ਵਿਚ ਰੌਕ ਲੋਕ-ਸੰਗੀਤ ਦੀ ਸੋਨੀ ਅਤੇ ਸ਼ੈਰ ਦੀ ਪਤੀ-ਪਤਨੀ ਦੀ ਜੋੜੀ - ਦੇ ਗਾਣੇ "ਆਈ ਗੋਟ ਯੂ ਬੇਬ" ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਅਮਰੀਕੀ ਅਤੇ ਬ੍ਰਿਟਿਸ਼ ਚਾਰਟਾਂ ਵਿਚ ਨੰਬਰ ਇਕ ਉੱਤੇ ਪਹੁੰਚ ਗਈ, 1967 ਦੇ ਅੰਤ ਤੱਕ, ਉਨ੍ਹਾਂ ਦੇ ਦੁਨੀਆਂ ਭਰ ਵਿੱਚ 40 ਮਿਲੀਅਨ ਰਿਕਾਰਡ ਵਿਕੇ ਅਤੇ ਟਾਈਮ ਮੈਗਜ਼ੀਨ ਅਨੁਸਾਰ ਰੌਕ ਦੀ ਮਨਪਸੰਦ ਜੋੜੀ ਬਣ ਗਈ।[1]ਉਸਨੇ 1966 ਵਿੱਚ ਆਪਣੇ ਪਹਿਲੇ ਲੱਖਾਂ ਵਿੱਚ ਵਿਕਣ ਵਾਲੇ ਗਾਣੇ, "ਬੈਗ ਬੈਂਗ (ਮੇਰੀ ਬੇਬੀ ਸ਼ੌਟ ਮੀ ਡਾਊਨ)" ਨੂੰ ਰਿਲੀਜ਼ ਕਰਦੇ ਹੋਏ ਆਪਣੇ ਏਕਲ ਕੈਰੀਅਰ ਦੀ ਸ਼ੁਰੂਆਤ ਕੀਤੀ। 1970 ਦੇ ਦਹਾਕੇ ਵਿਚ ਉਹ ਆਪਣੇ ਸ਼ੋਅ ਸੋਨੀ ਐਂਡ ਸ਼ੈਰ ਕਾਮੇਡੀ ਆਵਰ , ਜਿਸ ਨੂੰ 3 ਮਿਲੀਅਨ ਤੋਂ ਵੱਧ ਦਰਸ਼ਕਾਂ ਨੇ ਇਸਦੇ ਤਿੰਨ ਸਾਲ ਦੌਰਾਨ ਹਰ ਹਫ਼ਤੇ ਦੇਖਦੇ ਸਨ ਅਤੇ ਸ਼ੈਰ ਨਾਲ ਇਕ ਉਘੀ ਟੈਲੀਵਿਜ਼ਨ ਸ਼ਖਸੀਅਤ ਬਣ ਗਈ। ਆਪਣੇ ਟੈਲੀਵਿਜ਼ਨ ਸ਼ੋਆਂ ਤੇ ਚੱਕਵੇਂ ਕੱਪੜੇ ਪਹਿਨ ਕੇ ਇੱਕ ਫੈਸ਼ਨ ਟਰੈਜੈਸਟਰ ਦੇ ਰੂਪ ਵਿੱਚ ਉਭਰੀ।
ਟੈਲੀਵਿਜ਼ਨ 'ਤੇ ਕੰਮ ਕਰਦੇ ਹੋਏ, ਸ਼ੈਰ ਨੇ ਸਿੰਗਲਜ਼ "ਜਿਪਸੀਜ਼, ਟ੍ਰੈਪ ਐਂਡ ਥੀਵਜ਼", "ਹਾਫ਼-ਬ੍ਰੈਡ" ਅਤੇ "ਡਾਰਕ ਲੇਡੀ" ਟੌਪ ਕਰਕੇ ਅਮਰੀਕਾ ਬਿਲਬੋਰਡ ਹੋਟ 100 ਦੇ ਚਾਰਟ ਨਾਲ ਏਕਲ ਕਲਾਕਾਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕੀਤਾ। 1975 ਵਿਚ ਸੋਨੀ ਬੋਨੋ ਨਾਲ ਤਲਾਕ ਤੋਂ ਬਾਅਦ, ਉਸਨੇ 1979 ਵਿਚ ਡਿਸਕੋ ਐਲਬਮ ਟੇਕ ਮੀ ਹੋਮ ਨਾਲ ਵਾਪਸੀ ਦੀ ਸ਼ੁਰੂਆਤ ਕੀਤੀ ਅਤੇ ਲਾਸ ਵੇਗਾਸ ਵਿਚ ਆਪਣੀ 1980-82 ਦੀ ਕੰਸਰਟ ਰੈਜੀਡੈਂਸੀ ਲਈ 300,000 ਡਾਲਰ ਹਫਤਾਵਾਰ ਦੀ ਕਮਾਈ ਕੀਤੀ।
1982 ਵਿੱਚ, ਸ਼ੈਰ ਨੇ ਕਮ ਬੈਕ ਟੂ ਦ ਫਾਈਵ ਐਂਡ ਡੈਮ, ਜਿਮੀ ਡੀਨ, ਜਿਮੀ ਡੀਨ ਨਾਟਕ ਵਿੱਚ ਬ੍ਰੌਡਵੇ ਦੀ ਸ਼ੁਰੂਆਤ ਕੀਤੀ ਅਤੇ ਇਸਦੇ ਫਿਲਮ ਰੂਪਾਂਤਰ ਵਿੱਚ ਅਭਿਨੈ ਕੀਤਾ। ਉਸ ਨੇ ਬਾਅਦ ਵਿਚ ਸਿਲਕਵੁੱਡ (1983), ਮਾਸਕ (1985), ਅਤੇ ਮੂਨਸਟ੍ਰੱਕ (1987) ਵਰਗੀਆਂ ਫ਼ਿਲਮਾਂ ਵਿਚ ਆਪਣੇ ਅਭਿਨੈ ਲਈ ਕਮਾਲ ਦੀ ਪ੍ਰਸ਼ੰਸਾ ਖੱਟੀ। ਮੂਨਸਟ੍ਰੱਕ ਲਈ ਤਾਂ ਉਸਨੇ ਸਰਬੋਤਮ ਅਦਾਕਾਰਾ ਦਾ ਅਕੈਡਮੀ ਅਵਾਰਡ ਜਿੱਤਿਆ। ਉਸ ਨੇ ਫਿਰ ਸ਼ੈਰ (1987), ਹਾਰਟ ਆਫ ਸਟੋਨ (1989), ਅਤੇ ਲਵ ਹਰਟਸ (1991) ਦੀਆਂ ਰੌਕ ਮੁਖੀ ਐਲਬਮਾਂ ਨੂੰ ਰਿਕਾਰਡ ਕਰਕੇ ਆਪਣੇ ਸੰਗੀਤ ਕੈਰੀਅਰ ਨੂੰ ਪੁਨਰ ਸੁਰਜੀਤ ਕੀਤਾ।
ਜੀਵਨ ਅਤੇ ਕੈਰੀਅਰ
ਸੋਧੋ1946–1961: ਮੁਢਲੀ ਜ਼ਿੰਦਗੀ
ਸੋਧੋਸ਼ੈਰ ਦਾ ਜਨਮ 20 ਮਈ, 1946 ਨੂੰ ਕੈਲੀਫੋਰਨੀਆ ਦੇ ਐਲ ਸੈਂਟਰੋ ਸ਼ਹਿਰ ਵਿਚ ਹੋਇਆ ਸੀ ਅਤੇ ਉਸਦਾ ਨਾਮ ਸ਼ੈਰੀਲਿਨ ਸਰਕਿਸੀਨੀ ਰਖਿਆ ਗਿਆ। [2] ਉਸ ਦੇ ਪਿਤਾ, ਜੌਨ ਸਰਕਿਸੀਅਨ, ਅਰਮੀਨੀਆ-ਅਮਰੀਕਨ ਟਰੱਕ ਡਰਾਈਵਰ ਸਨ, ਜੋ ਡਰੱਗ ਅਤੇ ਜੂਏ ਦੇ ਆਦੀ ਸੀ ਅਤੇ ਉਸਦੀ ਮਾਤਾ, ਜਾਰਜੀਆ ਹੋਲਟ, ਇੱਕ ਵਕਤੀ ਮਾਡਲ ਅਤੇ ਵਕਤੀ ਅਦਾਕਾਰਾ ਸੀ, ਜਿਸ ਦਾ ਆਇਰਿਸ਼, ਅੰਗ੍ਰੇਜ਼ੀ, ਜਰਮਨ ਅਤੇ ਚੈਰੋਕੀ ਵੰਸ਼ਮੂਲ ਦਾ ਦਾਅਵਾ ਸੀ ।[3] ਜਦੋਂ ਉਹ ਇੱਕ ਬਾਲੜੀ ਸੀ, ਉਸ ਦਾ ਪਿਤਾ ਘੱਟ ਹੀ ਕਦੇ ਘਰ ਹੁੰਦਾ ਸੀ ,[4] ਅਤੇ ਜਦੋਂ ਉਹ ਦਸ ਮਹੀਨਿਆਂ ਦੀ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ।[2] ਉਸ ਦੀ ਮਾਂ ਨੇ ਬਾਅਦ ਵਿਚ ਅਭਿਨੇਤਾ ਜੌਨ ਸਾਊਥਾਲ ਨਾਲ ਵਿਆਹ ਕੀਤਾ, ਜਿਸ ਤੋਂ ਉਸ ਦੀ ਇਕ ਹੋਰ ਧੀ, ਜੋਰਜਨੇ, ਸ਼ੈਰ ਦੀ ਮਤਰੇਈ-ਭੈਣ ਸੀ।[2]
ਹਵਾਲੇ
ਸੋਧੋਨੋਟ
ਫੁਟਨੋਟ
ਸੋਧੋ- ↑ Bellafante, Ginia (January 19, 1998). "Appreciation: The Sonny Side of Life". Retrieved January 16, 2016.
{{cite journal}}
: Cite journal requires|journal=
(help) - ↑ 2.0 2.1 2.2 Berman 2001.
- ↑ Bego 2001, p. 11: Sarkisian's profession;
Berman 2001, p. 17: Sarkisian's nationality and personal problems, Crouch's profession;
Cheever, Susan (May 17, 1993). "In a Broken Land". Retrieved January 16, 2016.{{cite journal}}
: Cite journal requires|journal=
(help): Sarkisian's nationality, Crouch's ancestry. - ↑ Parish & Pitts 2003.