ਕੰਪਿਊਟਿੰਗ ਵਿੱਚ, ਸ਼ੈੱਲ ਕਿਸੇ ਆਪਰੇਟਿੰਗ ਸਿਸਟਮ ਦੀਆਂ ਸੇਵਾਵਾਂ ਤੱਕ ਪਹੁੰਚ ਲਈ ਇੱਕ ਵਰਤੋਂਕਾਰ ਇੰਟਰਫ਼ੇਸ ਹੁੰਦਾ ਹੈ। ਆਮ ਤੌਰ ਤੇ ਆਪਰੇਟਿੰਗ ਸਿਸਟਮ ਸ਼ੈਲ ਕੰਪਿਊਟਰ ਦੇ ਕਿਰਦਾਰ ਜਾਂ ਕੰਮ ਮੁਤਾਬਕ ਇੱਕ ਕਮਾਂਡ-ਲਾਈਨ ਇੰਟਰਫ਼ੇਸ (CLI) ਜਾਂ ਤਸਵੀਰੀ ਵਰਤੋਂਕਾਰ ਇੰਟਰਫ਼ੇਸ (GUI) ਦੀ ਵਰਤੋਂ ਕਰਦੇ ਹਨ। ਤਸਵੀਰੀ ਸ਼ੈੱਲਾਂ ਨੂੰ ਵਰਤਣਾ ਸੌਖਾ ਹੁੰਦਾ ਹੈ।

1990ਵਿਆਂ ਦਾ ਇੱਕ ਤਸਵੀਰੀ ਇੰਟਰਫ਼ੇਸ ਮੈਨ ਪੇਜ ਲਈ ਟੀਯੂਆਈ ਵਿੰਡੋ ਵਿਖਾਉਂਦਾ ਹੋਇਆ। ਯੂਨਿਕਸ ਸ਼ੈੱਲ ਲਈ ਇੱਕ ਹੋਰ ਵਿੰਡੋ ਅਧੂਰੀ ਦਿਸ ਰਹੀ ਹੈ।

ਸਾਰ ਸੋਧੋ

 
ਵਰਤੋਂਕਾਰ, ਹਾਰਡਵੇਅਰ ਅਤੇ ਸਾਫ਼ਟਵੇਅਰ ਵਿਚਾਲੇ ਗੱਲ-ਬਾਤ ਇੱਕ ਦਾ ਨਜ਼ਾਰਾ

ਆਪਰੇਟਿੰਗ ਸਿਸਟਮ ਆਪਣੇ ਵਰਤੋਂਕਾਰਾਂ ਨੂੰ ਵੱਖ-ਵੱਖ ਸੇਵਾਵਾਂ, ਜਿੰਨ੍ਹਾਂ ਵਿੱਚ ਫ਼ਾਈਲ ਇੰਤਜ਼ਾਮ, ਅਮਲ ਪ੍ਰਬੰਧਨ (ਐਪਲੀਕੇਸ਼ਨਾਂ ਨੂੰ ਚਲਾਉਣਾ ਅਤੇ ਬੰਦ ਕਰਨਾ), ਬੈਚ ਪ੍ਰਾਸੈਸਿੰਗ ਆਦਿ ਸ਼ਾਮਲ ਹੁੰਦੀਆਂ ਹਨ, ਮੁਹੱਈਆ ਕਰਾਉਂਦਾ ਹੈ।

ਜ਼ਿਆਦਾਤਰ ਆਪਰੇਟਿੰਗ ਸਿਸਟਮ ਸ਼ੈੱਲ ਇਸਦੇ ਅੰਦਰਲੇ ਕਰਨਲ ਲਈ ਸਿੱਧੇ ਇੰਟਰਫ਼ੇਸ ਨਹੀਂ ਹੁੰਦੇ। ਸੈੱਲ ਦਰਅਸਲ ਖ਼ਾਸ ਐਪਲੀਕੇਸ਼ਨਾਂ ਹੁੰਦੀਆਂ ਹਨ ਜੋ ਕਰਨਲ ਏਪੀਆਈ ਨੂੰ ਓਵੇਂ ਹੀ ਵਰਤਦੇ ਹਨ ਜਿਵੇਂ ਕਿ ਦੂਜੇ ਐਪਲੀਕੇਸ਼ਨ ਪ੍ਰੋਗਰਾਮ ਇਸਨੂੰ ਵਰਤਦੇ ਹਨ। ਜਿਹਾ ਕਿ ਆਪਰੇਟਿੰਗ ਸਿਸਟਮ ਸ਼ੈੱਲ ਇੱਕ ਐਪਲੀਕੇਸ਼ਨ ਹੀ ਹੁੰਦਾ ਹੈ, ਜ਼ਿਆਦਾਤਰ ਆਪਰੇਟਿੰਗ ਸਿਸਟਮਾਂ ਵਿੱਚ ਇਸਦੀ ਥਾਂ ਹੋਰ ਮਿਲਦੀ-ਜੁਲਦੀ ਐਪਲੀਕੇਸ਼ਨ ਵੀ ਆਸਾਨੀ ਨਾਲ਼ ਵਰਤੀ ਜਾ ਸਕਦੀ ਹੈ।

ਹਵਾਲੇ ਸੋਧੋ