ਸ਼ੱਕਰਖ਼ੋਰਾ ਅਤੇ ਮੱਕੜੀਮਾਰ, ਨੈਕਟਾਰੀਨੀਡਾਏ, ਪਾਸਰਾਈਨ ਪੰਛੀਆਂ ਦਾ ਇੱਕ ਪਰਵਾਰ ਹੈ। ਉਹ ਪੁਰਾਣੇ ਸੰਸਾਰ ਦੀਆਂ  ਛੋਟੀਆਂ, ਪਤਲੀਆਂ ਚਿੜੀਆਂ ਹਨ। ਆਮ ਤੌਰ ਤੇ ਇਸਦੀ ਚੁੰਝ ਹੇਠਲੇ ਪਾਸੇ ਨੂੰ ਚਾਪਨੁਮਾ ਹੁੰਦੀ ਹੈ।  ਕਈ ਬੇਹੱਦ ਚਮਕੀਲੇ ਰੰਗ ਦੇ ਹੁੰਦੇ ਹਨ, ਅਕਸਰ ਇਨ੍ਹਾਂ ਦੇ ਖੰਭ, ਖਾਸ ਕਰਕੇ ਨਰ ਪੰਛੀਆਂ ਦੇ ਰੰਗੀਨ‌ਤਾਬੀ (ਝਿਲਮਿਲ) ਹੁੰਦੇ ਹਨ।  ਬਹੁਤ ਸਾਰੀਆਂ ਸਪੀਸੀਆਂ ਦੀਆਂ ਖਾਸ ਤੌਰ ਤੇ ਲੰਮੇ ਪੂਛ ਦੇ ਖੰਭ ਹੁੰਦੇ ਹਨ। ਇਨ੍ਹਾਂ ਦੀ ਰੇਂਜ ਜ਼ਿਆਦਾਤਰ ਅਫਰੀਕਾ ਤੋਂ ਮੱਧ ਪੂਰਬ, ਦੱਖਣ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਚੀਨ, ਇੰਡੋਨੇਸ਼ੀਆ, ਨਿਊ ਗਿਨੀ ਅਤੇ ਉੱਤਰੀ ਆਸਟਰੇਲੀਆ ਤਕ ਪਸਰੀ  ਹੋਈ ਹੈ। ਭੂਮੱਧ ਰੇਖਾ ਦੇਨੇੜਲੇ ਖੇਤਰਾਂ ਵਿੱਚ ਸਪੀਸੀਆਂ ਦੀ ਭਿੰਨਤਾ ਸਭ ਤੋਂ ਵੱਧ ਹੈ। 

Sunbirds and spiderhunters
Vigors's sunbird from Maharashtra, India
ਵਿਗਿਆਨਿਕ ਵਰਗੀਕਰਨ e
Binomial name
ਫਰਮਾ:Automatic taxobox/is species

Genera

15, see text

15 ਜਾਨਰਾ ਵਿੱਚ 132 ਸਪੀਸੀਆਂ ਹਨ। ਬਹੁਤ ਜ਼ਿਆਦਾ ਸ਼ੱਕਰਖ਼ੋਰੇ ਮੁੱਖ ਤੌਰ ਤੇ ਫੁੱਲਾਂ ਦਾ ਰਸ ਪੀ ਕੇ ਗੁਜਾਰਾ ਕਰਦੇ ਹਨ, ਪਰ ਇਹ ਕੀੜੇ-ਮਕੌੜੇ ਅਤੇ ਮੱਕੜੀਆਂ ਵੀ ਖਾਂਦੇ ਹਨ, ਖਾਸ ਕਰ ਕੇ ਜਦੋਂ ਇਹ ਆਪਣੇ ਬੋਟਾਂ ਨੂੰ ਚੋਗਾ ਦਿੰਦੇ ਹਨ। ਉਹ ਫੁੱਲ ਜੋ ਆਪਣੀ ਆਕ੍ਰਿਤੀ ਦੇ ਕਾਰਨ (ਜਿਵੇਂ ਕਿ ਬਹੁਤ ਲੰਬੇ ਅਤੇ ਤੰਗ ਫੁੱਲ) ਇਨ੍ਹਾਂ ਨੂੰ ਆਪਣਾ ਰਸ ਪੀਣ ਵਿੱਚ ਰੁਕਾਵਟ ਬਣਦੇ ਹਨ। ਉਹ ਰਸ ਨਲੀ ਦੇ ਨੇੜੇ ਫੁੱਲ ਦੇ ਮੁਢ ਕੋਲ  ਪੰਕਚਰ ਕਰ ਲਿਆ ਜਾਂਦਾ ਹੈ, ਜਿਥੋਂ ਪੰਛੀ ਰਸ ਚੂਸ ਲੈਂਦੇ ਹਨ। ਫਲ ਵੀ ਕੁਝ ਸਪੀਸੀਆਂ  ਦੀ ਖੁਰਾਕ ਦਾ ਹਿੱਸਾ ਹਨ। ਆਪਣੇ ਛੋਟੇ ਖੰਭਾਂ ਸਦਕਾ ਉਨ੍ਹਾਂ ਦੀ ਉੜਾਨ ਤੇਜ਼ ਅਤੇ ਸਿੱਧੀ ਹੁੰਦੀ ਹੈ।