ਸਾਂਤਾ ਅਗਵੇਦਾ ਦਾ ਮਹਿਲ
ਸਾਂਤਾ ਅਗਵੇਦਾ ਦਾ ਮਹਿਲ ਫੇਰੀਸ, ਮਨੋਰਿਕਾ ਨਗਰਪਾਲਿਕਾ, ਸਪੇਨ ਵਿੱਚ ਸਥਿਤ ਹੈ। ਇਹ ਇੱਕ ਲੰਬੇ ਪਠਾਰ ਉੱਤੇ ਸਥਿਤ ਹੈ। ਇਸ ਪਠਾਰ ਦਾ ਨਾਂ ਸਾਂਤਾ ਅਗਵੇਦਾ ਹੈ। ਇਹ ਸਮੁੰਦਰ ਤਲ ਤੋਂ 264 ਮੀਟਰ ਉੱਪਰ ਹੈ। ਇਹ ਇਸ ਟਾਪੂ ਦਾ ਤੀਜਾ ਸਭ ਤੋਂ ਵੱਡਾ ਪਠਾਰ ਹੈ। ਪਹਿਲੇ ਦੋ ਮੋਤੇ ਤੋਰੋ (358 ਮੀਟਰ) ਅਤੇ ਏਸਕੁਲੁਸਾ (275 ਮੀਟਰ) ਹਨ।
ਸਾਂਤਾ ਅਗਵੇਦਾ ਦਾ ਮਹਿਲ | |
---|---|
ਆਮ ਜਾਣਕਾਰੀ | |
ਜਗ੍ਹਾ | ਮਨੋਰਿਕਾ , ਸਪੇਨ |
ਦੇਸ਼ | ਸਪੇਨ |
ਇਤਿਹਾਸ
ਸੋਧੋਸਾਂਤਾ ਅਗਵੇਦਾ ਦੇ ਮਹਿਲ ਦਾ ਨਿਰਮਾਣ ਸਮੇਂ ਸਮੇਂ ਤੇ ਹੁੰਦਾ ਰਿਹਾ ਹੈ। ਇਹ ਪ੍ਰਾਚੀਨ ਰੋਮਨ ਵਿੱਚ ਮੇਜੋਰਿਕਾ ਦਾ ਹਿੱਸਾ ਸੀ। ਜਦੋਂ ਅਰਬਾਂ ਨੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਕੋਰਦੋਬਾ ਦੇ ਖਲੀਫੇ ਨੇ ਇਸਦੇ ਨਿਰਮਾਣ ਦਾ ਆਦੇਸ਼ ਦਿੱਤਾ। ਇਸਦੇ ਸਮੇਂ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਪਰ ਇਹ ਪਤਾ ਚਲਦਾ ਹੈ ਕਿ ਇਸਨੂੰ 1232ਈ. ਤੋਂ ਪਹਿਲਾਂ ਹੀ ਬਣਾਇਆ ਗਿਆ ਸੀ। ਇਹ ਅਰਬਾਂ ਦੀ ਰੱਖਿਆ ਦਾ ਸਾਧਨ ਬਣਿਆ ਜਦੋਂ ਅਰਾਗੋਨ ਦੇ ਰਾਜੇ ਅਲਫਾਨਸੋ ਤੀਜੇ ਨੇ ਇੱਥੇ ਹਮਲਾ ਕੀਤਾ। ਬਾਅਦ ਵਿੱਚ 1343ਈ. ਵਿੱਚ ਅਲਫਾਨਸੋ ਦੇ ਭਤੀਜੇ ਪੀਟਰ ਨੇ ਇਸਨੂੰ ਤਬਾਹ ਕਰ ਦਿੱਤਾ। 2006 ਤੱਕ ਇਹ ਮਹਿਲ ਲਗਭਗ ਤਬਾਹ ਹੋ ਚੁਕਿਆ ਸੀ। ਇੱਥੋਂ ਦੀ ਸਥਾਨਕ ਸਰਕਾਰ ਨੇ ਇਸਦੀ ਮੁੜਉਸਾਰੀ ਲਈ ਇੱਕ ਪ੍ਰੋਜੇਕਟ ਦਾ ਬੰਦੋਬਸਤ ਕੀਤਾ ਹੈ।[1]
ਬਾਹਰੀ ਲਿੰਕ
ਸੋਧੋ- (ਸਪੇਨੀ) Santa Águeda in castillosnet.org Archived 2005-12-02 at the Wayback Machine.
- (ਕਾਤਾਲਾਨ) Images and history of Santa Àgueda Archived 2006-03-23 at the Wayback Machine.
- (en) The Archaeology of Minorca
ਹਵਾਲੇ
ਸੋਧੋ- ↑ "La fortificación de Santa Águeda es a partir a ahora de titularidad pública o en otras palabras, de todos los menorquines. (Es Diari)". Archived from the original on 2007-08-12. Retrieved 2014-10-26.
{{cite web}}
: Unknown parameter|dead-url=
ignored (|url-status=
suggested) (help)