ਸਾਕਾ ਕੂਚਾ ਕੋੜਿਆਂ
ਸਾਕਾ ਕੂਚਾ ਕੋੜਿਆਂਦਾ ਸੰਬੰਧ ਕੂਚਾ ਕੋੜਿਆਂ ਆਬਾਦੀ ਵਿੱਚ ਮਿਸ ਮਾਰਸ਼ਿਲਾ ਸ਼ੇਰਵੁਡ ਉੱਤੇ ਭੜਕੀ ਭੀੜ ਦੇ ਗੁੱਸੇ ਦੇ ਸ਼ਿਕਾਰ ਹੋਣ ਨਾਲ ਸੰਬੰਧਿਤ ਹੈ। ਚਰਚ ਆਫ਼ ਇੰਗਲੈਂਡ ਜ਼ਨਾਨਾ ਮਿਸ਼ਨਰੀ ਸੁਸਾਇਟੀ ਲਈ ਕੰਮ ਕਰਨ ਅਤੇ ਅੰਮ੍ਰਿਤਸਰ ਸਿਟੀ ਮਿਸ਼ਨ ਸਕੂਲ ਦੀ ਮੈਨੇਜਰ ਮਿਸ ਮਾਰਸ਼ਿਲਾ ਸ਼ੇਰਵੁਡ ਨੂੰ ਭੜਕੀ ਭੀੜ ਵਲੋਂ ਜਖਮੀ ਕਰ ਦੇਣ ਕਾਰਨ, 15 ਅਪ੍ਰੈਲ 1919 ਨੂੰ ਲੈ ਕੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। 19 ਅਪ੍ਰੈਲ ਨੂੰ ਜਨਰਲ ਆਰ.ਈ.ਐਚ. ਡਾਇਰ ਨੇ ਕੂਚਾ ਕੋੜਿਆਂ ਦੀ ਘਟਨਾ ਵਾਲੀ ਗਲੀ ਨੂੰ ਯਾਦਗਾਰੀ ਤੇ ‘ਧਾਰਮਿਕ ਗਲੀ’ ਕਿਹਾ ਅਤੇ ਹੁਕਮ ਦਿੱਤਾ ਕੇ ਹਰ ਹਿੰਦੁਸਤਾਨੀਆਂ ਕਿਸੇ ਧਾਰਮਿਕ ਤੀਰਥ ਵਾਂਗ ਇਸ ਗਲੀ ਵਿੱਚੋਂ ਆਪਣੇ ਨੱਕ ਤੇ ਗੋਡਿਆਂ ਭਾਰ ਰੇਂਗ ਕੇ ਨਿਕਲਣਗੇ ਅਤੇ ਉਸਦੇ ਹੁਕਮ ਅਨੁਸਾਰ ਜੇਕਰ ਰੇਂਗ ਕੇ ਨਿਕਲਣ ਵਾਲਾ ਜ਼ਰਾ ਵੀ ਆਪਣੇ ਗੋਡਿਆਂ ਨੂੰ ਉੱਚਾ ਕਰਦਾ ਜਾਂ ਮੋੜਦਾ ਤਾਂ ਉਸ ਦੀ ਪਿਠ ’ਤੇ ਬੰਦੂਕਾਂ ਦੇ ਬੱਟ ਮਾਰੇ ਜਾਂਦੇ ਸਨ। ਤਕਲੀਫ ਕਾਰਨ ਅਜਿਹਾ ਨਾ ਕਰ ਪਾਉਣ ਵਾਲੇ ਲੋਕਾਂ ਨੂੰ ਗਲੀ ਦੇ ਅੱਧ ਵਿਚਕਾਰ ਲੱਗੀ ਟਿਕਟਿਕੀ ਦੇ ਨਾਲ ਹੱਥ-ਪੈਰ ਬੰਨ੍ਹ ਕੇ ਕੋੜੇ ਲਾਏ ਜਾਂਦੇ ਸਨ। ਇਹ ਸਜ਼ਾ ਇੱਕ ਹਫ਼ਤੇ ਤਕ ਭਾਵ 20 ਤੋਂ 27 ਅਪਰੈਲ 1919 ਤਕ ਜਾਰੀ ਰਹੀ। ਗਰਭਵਤੀ ਔਰਤਾਂ, ਅਪਾਹਜਾਂ ਤੇ ਬਹੁਤ ਸਾਰੇ ਬਜ਼ੁਰਗਾਂ ਨੂੰ ਵੀ ਇਹ ਸਜ਼ਾ ਝੱਲਣੀ ਪਈ।[1]
ਘਟਨਾ ਦਾ ਸੰਬੰਧ
ਸੋਧੋ9 ਅਪ੍ਰੈਲ 1919 ਨੂੰ ਗਵਰਨਰ ਸਰ ਮਾਈਕਲ ਓ’ਡਵਾਇਰ ਦੇ ਸਾਹਮਣੇ ਰਾਮ-ਨੌਮੀ ਉੱਤੇ ਅੰਮ੍ਰਿਤਸਰ ਵਿੱਚ ‘ਹਿੰਦੂ ਮੁਸਲਿਮ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਦੇ ਸੰਬੰਧ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿਨ ਦੇ ਆਦੇਸ਼ ਅਨੁਸਾਰ ਪ੍ਰਮੁੱਖ ਨੇਤਾਵਾਂ ਡਾ. ਸਤਿਆਪਾਲ ਤੇ ਡਾ. ਸੈਫ਼-ਉਦ-ਦੀਨ ਕਿਚਲੂ ਦੀ 10 ਅਪ੍ਰੈਲ ਨੂੰ ਗ੍ਰਿਫ਼ਤਾਰ ਸਬੰਧੀ ਸ਼ਾਂਤੀਪੂਰਨ ਜਲੂਸ ਰੋਸ ਪ੍ਰਗਟ ਕਰਨ ਵਾਲਿਆਂ ਉੱਤੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਸਿਪਾਹੀਆਂ ਨੂੰ ਗੋਲੀ ਚਲਾ ਦਿੱਤੀਆਂ। ਇਸ ਸੰਬੰਧੀ ਭੜਕੀ ਭੀੜ ਵੱਖ-ਵੱਖ ਥਾਵਾਂ ਉੱਤੇ ਪੰਜ ਅੰਗਰੇਜ਼ਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਦੋ ਦਰਜਨ ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਅਬਾਦੀ ਕੂਚਾ ਕੋੜਿਆਂ ਵਿੱਚ ਚਰਚ ਆਫ਼ ਇੰਗਲੈਂਡ ਜ਼ਨਾਨਾ ਮਿਸ਼ਨਰੀ ਸੁਸਾਇਟੀ ਲਈ ਕੰਮ ਕਰਨ ਅਤੇ ਅੰਮ੍ਰਿਤਸਰ ਸਿਟੀ ਮਿਸ਼ਨ ਸਕੂਲ ਦੀ ਮੈਨੇਜਰ ਮਿਸ ਮਾਰਸ਼ਿਲਾ ਸ਼ੇਰਵੁਡ ਨੂੰ ਭੀੜ ਵਿੱਚ ਸ਼ਾਮਲ ਅਹਿਮਦਦੀਨ ਅਤੇ ਭਰਾ ਜਲ੍ਹਾ ਤੇ ਇੱਕ ਹੋਰ ਨੌਜਵਾਨ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਤੋਂ ਬਚਣ ਲਈ ਉਹ ਅਬਾਦੀ ਕੂਚਾ ਕੋੜਿਆਂ ਪਹੁਚੀ ਪਰ ਭੀੜ ਦੇ ਗੁੱਸੇ ਦੇ ਡਰ ਤੋਂ ਕਿਸੇ ਨੇ ਉਸ ਨੂੰ ਪਨਾਹ ਨਾ ਦਿੱਤੀ। ਉਸ ਨੂੰ ਇਸ ਗਲੀ ਵਿੱਚ ਠੁੱਡਿਆਂ ਤੇ ਸੋਟੀਆਂ ਨਾਲ ਉਸ ਵਕਤ ਤਕ ਮਾਰਿਆ ਜਾਂਦਾ ਰਿਹਾ, ਜਦੋਂ ਤਕ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੋ ਗਿਆ ਕਿ ਉਹ ਮਰ ਚੁੱਕੀ ਹੈ।[2]
ਹਵਾਲੇ
ਸੋਧੋ- ↑ "ਕੂਚਾ ਕੋੜਿਆਂ ਦਾ ਸਾਕਾ". ਪੰਜਾਬੀ ਟ੍ਰਿਬਿਊਨ. 19-ਅਪ੍ਰੈਲ-2016. Retrieved 14 ਮਈ 2016.
{{cite web}}
: Check date values in:|date=
(help) - ↑ "ਅੰਮ੍ਰਿਤਸਰ ਦੇ ਕੂਚਾ ਕੋੜਿਆਂ ਦਾ ਸਾਕਾ". Retrieved 14 ਮਈ 2016.[permanent dead link]