ਸਾਖਰਤਾ

ਗਿਆਨ ਲਈ ਪੜਨ੍ਹ, ਇਕਸਾਰਤਾ ਨਾਲ ਲਿਖਣ ਅਤੇ ਲਿਖਤੀ ਸ਼ਬਦ ਬਾਰੇ ਸੋਚਣ ਦੀ ਯੋਗਤਾ; ਗਣਿਤ ਨੂੰ ਪੜ੍ਹਨ, ਲਿਖਣ ਅਤੇ ਵਰਤਣ ਦੀ

ਸਾਖਰਤਾ ਦਾ ਦਾ ਭਾਵ ਹੈ ਅੱਖ਼ਰੀ ਤੌਰ ਤੇ ਪੜਨ ਲਿਖਣ ਦੀ ਸਮਰੱਥਾ ਵਾਲੇ ਹੋਣਾ। ਵੱਖ ਵੱਖ ਦੇਸ਼ਾਂ ਵਿੱਚ ਸਾਖਰਤਾ ਦੇ ਵੱਖ ਵੱਖ ਮਾਪ-ਦੰਡ ਹਨ। ਭਾਰਤ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਨਾਮ ਲਿਖਣ ਅਤੇ ਪੜਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਸਾਖਰ ਮੰਨਿਆ ਜਾਂਦਾ ਹੈ।

ਸਾਲ 2013 ਵਿੱਚ ਵੱਖ ਵੱਖ ਦੇਸਾਂ ਦੀ ਸਾਖਰਤਾ ਦਰਸਾਉਂਦਾ ਵਿਸ਼ਵ ਦਾ ਨਕਸ਼ਾ UN Human Development Report and Individual statistics departments) Grey = no data
1970 ਅਤੇ 2005 ਦਰਮਿਆਨ ਵਿਸ਼ਵ ਅਣਪੜਤਾ ਅੱਧੀ ਰਹਿ ਗਈ

ਸਾਖਰਤਾ ਦਰ

ਸੋਧੋ

ਕਿਸੇ ਦੇਸ਼ ਅਤੇ ਰਾਜ ਦੀ ਨੂੰ ਉੱਥੇ ਦੇ ਕੁਲ ਲੋਕਾਂ ਦੀ ਜਨਸੰਖਿਆ ਅਤੇ ਪੜੇ ਲਿਖੇ ਲੋਕਾਂ ਦੇ ਅਨੂਪਾਤ ਨੂੰ ਸਾਖਰਤਾ ਦਰ ਕਿਹਾ ਜਾਂਦਾ ਹੈ | ਆਮ ਤੌਰ ਤੇ ਇਸਨੂੰ ਫ਼ੀਸਦੀ (Percentage) ਵਿੱਚ ਵਿਖਾਇਆ ਜਾਂਦਾ ਹੈ | ਪਰ ਕਦੇ ਕਦੇ ਇਸਨੂੰ ਪ੍ਰਤੀ ਹਜ਼ਾਰ ਦੀ ਦਰ ਨਾਲ (Per Thousand) ਵੀ ਵਖਾਇਆ ਜਾਂਦਾ ਹੈ |

ਸਾਖਰਤਾ ਦਰ ਮਾਪਣ ਦੀ ਵਿਧੀ

ਸੋਧੋ

ਇਸਦੀ ਗਿਣਤੀ ਗਣਿਤ ਦੇ ਹਿਸਾਬ ਨਾਲ ਹੇਠ ਲਿਖੇ ਤਰੀਕੇ ਨਾਲ ਕੀਤੀ ਜਾਂਦੀ ਹੈ:

ਸਾਖਰਤਾ ਦਰ ਪ੍ਰਤੀਸ਼ਤ= ਸਾਖਰ ਜਨਸੰਖਿਆ / ਕੁਲ ਜਨਸੰਖਿਆ * 100

ਭਾਵ ਸੌ ਵਿਚੋਂ ਕਿੰਨੇ ਲੋਕ ਪੜ੍ਹੇ ਲਿਖੇ ਹਨ। ਹੋਰ ਸਧਾਰਨ ਸ਼ਬਦਾਂ ਵਿੱਚ, ਇੱਕ ਰੁਪਏ ਵਿਚੋਂ ਕਿੰਨੇ ਪੈਸੇ ਲੋਕ ਪੜ੍ਹੇ ਲਿਖੇ ਹਨ।

ਭਾਰਤ ਦੀ ਸਥਿਤੀ

ਸੋਧੋ

ਆਜ਼ਾਦੀ ਦੇ ਸਮੇਂ ਭਾਰਤ ਦੀ ਸਾਖਰਤਾ ਦਰ ਸਿਰਫ ਬਾਰਾਂ (੧੨ %) ਫ਼ੀਸਦੀ ਸੀ ਜੋ ਵੱਧ ਕੇ' ਲੱਗਪਗ 74 % ਫ਼ੀਸਦੀ ਹੋ ਗਈ ਹੈ (2011)| ਪਰ ਅਜੇ ਵੀ ਭਾਰਤ,ਸੰਸਾਰ ਦੀ ਔਸਤ ਸਾਖਰਤਾ ਦਰ ਜੋ 85 % ਹੈ ਤੋਂ ਬਹੁਤ ਪਿੱਛੇ ਹੈ | ਭਾਰਤ ਵਿੱਚ ਸੰਸਾਰ ਦੀ ਸਭ ਤੋਂ ਜਿਆਦਾ ਅਨਪੜ੍ਹ ਜਨਸੰਖਿਆ ਹੈ |

ਵਰਤਮਾਨ ਹਾਲਤ

ਸੋਧੋ
  • ਪੁਰਖ ਸਾਖਰਤਾ  : 82%
  • ਇਸਤ੍ਰੀ ਸਾਖਰਤਾ  : 65 %
  • ਸਭ ਤੋਂ ਜਿਆਦਾ ਸਾਖਰਤ ਦਰ ਵਾਲਾ ਰਾਜ :ਕੇਰਲ 94 %
  • ਸਭ ਤੋਂ ਘਟ ਸਾਖਰਤਾ ਦਰ ਵਾਲਾ ਰਾਜ : ਬਿਹਾਰ 64%
  • ਸਭ ਤੋਂ ਜਿਆਦਾ ਸਾਖਰਤਾ ਦਰ ਵਾਲਾ ਕੇਂਦਰ ਪ੍ਰਸ਼ਾਸਿਤ ਖੇਤਰ: ਲਕਸ਼ਦਵੀਪ 92 %

ਭਾਰਤ ਦੇ ਵੱਖ ਵੱਖ ਰਾਜਾਂ ਦੀ ਸਾਖਰਤਾ ਦਰ

ਸੋਧੋ
 
ਭਾਰਤ ਦੇ ਰਾਜਾਂ ਦੀ 2001 ਅਤੇ 2011ਵਿੱਚ ਸਾਖਰਤਾ ਦਰ

ਕੇਰਲਾ ਦੀ ਸਾਖਰਤਾ ਦਰ ਸਭ ਤੋਂ ਵੱਧ ਅਤੇ ਬਿਹਾਰ ਦੀ ਸਭ ਤੋਂ ਘੱਟ ਹੈ।

ਸਿੱਖਿਆ ਦਾ ਅਧਿਕਾਰ ਕਾਨੂਨ ਅਤੇ ਸਾਖਰਤਾ

ਸੋਧੋ

ਜਦੋਂ ਤੋਂ ਭਾਰਤ ਨੇ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਹੈ, ਉਦੋਂ ਤੋਂ ਭਾਰਤ ਦੀ ਸਾਖਰਤਾ ਦਰ ਬਹੁਤ ਜਿਆਦਾ ਵਧੀ ਹੈ | ਕੇਰਲ ਹਿਮਾਚਲ, ਮਿਜੋਰਮ, ਤਮਿਲਨਾਡੂ ਅਤੇ ਰਾਜਸਥਾਨ ਵਿੱਚ ਹੋਏ ਵਿਸ਼ਾਲ ਬਦਲਾਵਾਂ ਨੇ ਇਹਨਾਂ ਰਾਜਾਂ ਦੀ ਕਾਇਆ ਪਲਟ ਕਰ ਦਿੱਤੀ ਅਤੇ ਲਗਭਗ ਸਾਰੇ ਬਚਿਆਂ ਨੂੰ ਹੁਣ ਉੱਥੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਬਿਹਾਰ ਵਿੱਚ ਸਿੱਖਿਆ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਲਈ ਸਰਕਾਰ ਜੂਝ ਰਹੀ ਹੈ | ਉੱਥੇ ਗਰੀਬੀ ਦੀ ਦਰ ਇੰਨੀ ਜਿਆਦਾ ਹੈ ਕਿ ਲੋਕ ਜੀਵਨ ਦੀਆਂ ਮੂਲ ਜਰੂਰਤਾਂ ਜਿਵੇਂ ਰੋਟੀ ਕਪੜਾ ਅਤੇ ਮਕਾਨ ਵੀ ਨਹੀਂ ਪੂਰੀਆਂ ਕਰ ਪਾਉਂਦੇ | ਉਹ ਕਿਤਾਬਾਂ ਅਤੇ ਫਿਸਣ ਦਾ ਖਰਚ ਦੇਣ ਦੇ ਸਮਰਥ ਨਹੀਂ ਹਨ।

ਸਾਖਰ ਕੌਣ ਹਨ

ਸੋਧੋ

ਭਾਰਤੀ ਸਾਖਰਤਾ ਦੀ ਆਮ ਪਰਿਭਾਸ਼ਾ ਅਨੁਸਾਰ ਉਹਨਾ ਲੋਕਾਂ ਨੂੰ ਵੀ ਸਿੱਖਿਅਤ ਗਿਣਿਆ ਜਾਂਦਾ ਹੈ ਜੋ ਆਪਣੇ ਹਸਤਾਖਰ ਕਰ ਸਕਦੇ ਹਨ ਜਾਂ ਪੈਸੇ ਦਾ ਛੋਟਾ ਮੋਟਾ ਹਿਸਾਬ ਕਿਤਾਬ ਕਰਨਾ ਜਾਣਦੇ ਹਨ ਜਾਂ ਏਹ ਦੋਵੇਂ ਜਾਂਦੇ ਹੋਣ।