ਸਾਥੀ ਲੁਧਿਆਣਵੀ
ਪੰਜਾਬੀ ਕਵੀ
ਸਾਥੀ ਲੁਧਿਆਣਵੀ (1 ਫਰਵਰੀ 1941 -17 ਜਨਵਰੀ 2019) ਲੰਡਨ[1] ਵਿੱਚ ਰਹਿੰਦਾ ਉੱਘਾ ਪੰਜਾਬੀ ਸਾਹਿਤਕਾਰ ਅਤੇ ਬਹੁ-ਭਾਸ਼ਾਵੀ ਰੇਡੀਓ ਪ੍ਰਜੈਂਟਰ ਸੀ।
ਸਾਥੀ ਲੁਧਿਆਣਵੀ | |
---|---|
ਜਨਮ | 1 ਫਰਵਰੀ 1941 |
ਮੌਤ | 17 ਜਨਵਰੀ 2019 |
ਕਲਮ ਨਾਮ | 200px |
ਕਿੱਤਾ | ਬਹੁ-ਭਾਸ਼ਾਵੀ ਰੇਡੀਓ ਪ੍ਰਜੈਂਟਰ (ਅੱਜਕੱਲ ਕਿਸਮਤ ਰੇਡਿਓ ਲੰਡਨ ਤੇ ਹੋਸਟ) |
ਭਾਸ਼ਾ | ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ |
ਰਾਸ਼ਟਰੀਅਤਾ | ਬਰਤਾਨਵੀ |
ਨਾਗਰਿਕਤਾ | ਬਰਤਾਨਵੀ |
ਸ਼ੈਲੀ | ਕਵਿਤਾ, ਵਾਰਤਕ |
ਸਾਹਿਤਕ ਲਹਿਰ | ਪ੍ਰਗਤੀਸ਼ੀਲ |
ਪ੍ਰਮੁੱਖ ਕੰਮ | ਸਮੁੰਦਰੋਂ ਪਾਰ, ਉੱਡਦੀਆਂ ਤਿਤਲੀਆਂ ਮਗਰ |
ਜੀਵਨ ਸਾਥੀ | ਪਤਨੀ ਯਸ਼ਵੀਰ |
ਜੀਵਨ ਵੇਰਵੇ
ਸੋਧੋਪਿੰਡ ਝਿੱਕਾ ਲਧਾਣਾ ਵਿੱਚ ਜਨਮ ਹੋਇਆ। 1945 ਵਿੱਚ ਉਹਦਾ ਪਰਵਾਰ ਲੁਧਿਆਣੇ ਆ ਗਿਆ। ਲੁਧਿਆਣਾ ਤੋਂ ਬੀਐਸਸੀ ਕਰ ਐਮਏ ਵਿੱਚ ਪੜ੍ਹਦੇ ਪੜ੍ਹਦੇ 1962 ਵਿੱਚ ਇੰਗਲੈਂਡ ਆ ਗਿਆ। ਪ੍ਰੀਤ ਲੜੀ ਵਿੱਚ ਉਸ ਦਾ ਕਾਲਮ ‘ਸਮੁੰਦਰੋਂ ਪਾਰ’ ਲਗਾਤਾਰ ਲਗਪਗ ਦੋ ਦਹਾਕੇ ਛਪਦਾ ਰਿਹਾ।
ਕਿਤਾਬਾਂ
ਸੋਧੋ- ਸਮੁੰਦਰੋਂ ਪਾਰ
- ਉੱਡਦੀਆਂ ਤਿਤਲੀਆਂ ਮਗਰ
- ਅੱਗ ਖਾਣ ਪਿੱਛੋਂ
- ਪ੍ਰੇਮ ਖੇਲਨ ਕਾ ਚਾਉ
- ਸਮੇਂ ਦੇ ਪੈਰ ਚਿੰਨ੍ਹ
- ਕਦੇ ਸਾਹਿਲ ਕਦੇ ਸਮੁੰਦਰ
- ਮੌਸਮ ਖ਼ਰਾਬ ਹੈ
- ਤਿੜਕਿਆ ਸ਼ਹਿਰ
ਪ੍ਰਮੁੱਖ ਸਨਮਾਨ
ਸੋਧੋ- ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਐਵਾਰਡ (1985)
- ਪੰਜਾਬੀ ਅਕਾਦਮੀ ਲਾਇਸੈਸਟਰ ਵੱਲੋਂ ‘ਦ ਲਾਈਫ਼ ਟਾਈਮ ਲਿਟ੍ਰੇਰੀ ਅਚੀਵਮੈਂਟ (2006)
- ਲੰਡਨ ਦੇ ਮੇਅਰ ਵੱਲੋਂ ਰੇਡਿਓ ਟੀ.ਵੀ. ਤੇ ਪ੍ਰਾਪਤੀਆਂ ਲਈ ਸਨਮਾਨਿਤ (2001)
- ਦ ਹਾਊਸ ਆਫ਼ ਕਾਮਨਜ਼ ਵਿੱਚ ਬ੍ਰਿਟੇਨ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ (2007)
- ਯੂਨੀਵਰਸਿਟੀ ਆਫ਼ ਈਸਟ ਲੰਡਨ ਵਲੋਂ 2009 ਵਿੱਚ ਆਨਰੇਰੀ ਡਾਕਟਰੇਟ ਆਫ਼ ਆਰਟਸ[2]