ਸਾਧਨਾ ਸ਼ਿਵਦਾਸਾਨੀ
ਸਾਧਨਾ ਸ਼ਿਵਦਾਸਾਨੀ (Sindhi: ساڌنا شوداساڻي) (ਜਨਮ 2 ਸਤੰਬਰ 1941[1] – ਮੌਤ 25 ਦਸੰਬਰ 2015), ਸਾਧਨਾ ਵਜੋਂ ਮਸ਼ਹੂਰ, ਇੱਕ ਭਾਰਤੀ ਅਦਾਕਾਰਾ ਸੀ ਜੋ 1960 ਅਤੇ ਸ਼ੁਰੂ 1970ਵਿਆਂ ਵਿੱਚ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਸੀ। ਉਹ 1970-1973 ਤੱਕ ਨੰਦਾ ਦੇ ਨਾਲ ਹਿੰਦੀ ਸਿਨੇਮਾ ਵਿੱਚ ਤੀਜੀ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ [2] ਅਤੇ 1962-65 ਤੱਕ ਵੈਜੰਤੀ ਮਾਲਾ ਦੇ ਨਾਲ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ ਹਿੰਦੀ ਅਦਾਕਾਰਾ ਸੀ।[3]
ਸਾਧਨਾ | |
---|---|
ਜਨਮ | ਸਾਧਨਾ ਸ਼ਿਵਦਾਸਾਨੀ |
ਮੌਤ | ਦਸੰਬਰ 25, 2015 | (ਉਮਰ 74)
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 1958–1978 |
ਜੀਵਨ ਸਾਥੀ | ਆਰ ਕੇ ਨਈਰ (1966–1995) (ਨਈਰ ਦੀ ਮੌਤ ਤਕ) |
ਫੈਸ਼ਨ ਦੀ ਮਿਸਾਲ ਵਜੋਂ
ਸੋਧੋਸਾਧਨਾ ਨੂੰ ਫੈਸ਼ਨ ਦੀ ਮਿਸਾਲ ਵਜੋਂ ਵੀ ਜਾਣਿਆ ਜਾਂਦਾ ਹੈ। ਮੱਥੇ ਉੱਤੇ ਲਟਾਂ ਵਾਲਾ ਡਿਜਾਇਨ ਸਾਧਨਾ ਕੱਟ ਵਜੋਂ ਮਸ਼ਹੂਰ ਹੋਇਆ। ਉਸ ਦਾ ਚੂੜੀਦਾਰ ਅਤੇ ਕੁੜਤੇ ਦਾ ਫੈਸ਼ਨ ਵੀ ਬੜਾ ਮਸ਼ਹੂਰ ਹੋਇਆ।
ਵਿਆਹ
ਸੋਧੋ7 ਮਾਰਚ 1966 ਨੂੰ ਸਾਧਨਾ ਨੇ ਫਿਲਮ ਡਾਇਰੈਕਟਰ ਆਰ.ਕੇ.ਨਈਅਰ ਨਾਲ ਵਿਆਹ ਕਰਵਾ ਲਿਆ, ਹਾਲਾਂਕਿ ਉਸ ਦੇ ਮਾਪੇ ਇਸ ਦੇ ਖਿਲਾਫ਼ ਸਨ।
ਹਵਾਲੇ
ਸੋਧੋ- ↑ Roshmila Bhattacharya (28 Aug 2011).
- ↑ http://www.indiatvnews.com/entertainment/bollywood/nanda-funeral-pics--12899.html
- ↑ http://www.imdb.com/name/nm0904537/bio?ref_=nm_ov_bio_sm