ਸਾਨ ਸਾਈਤਾਨੋ ਗਿਰਜਾਘਰ (ਮਾਦਰਿਦ)
ਸਾਨ ਸਾਈਤਾਨੋ ਗਿਰਜਾਘਰ, ਜਿਸਨੂੰ ਸਾਨ ਮਿਲਾਂ ਏ ਸਾਨ ਸਾਈਤਾਨੋ ਵੀ ਕਿਹਾ ਜਾਂਦਾ ਹੈ, ਇੱਕ ਬਾਰੋਕ ਸ਼ੈਲੀ ਵਿੱਚ ਬਣਿਆ ਗਿਰਜਾਘਰ ਹੈ। ਇਹ ਮਾਦਰਿਦ , ਸਪੇਨ ਵਿੱਚ ਸਥਿਤ ਹੈ।
ਸਾਨ ਸਾਈਤਾਨੋ ਗਿਰਜਾਘਰ | |
---|---|
ਮੂਲ ਨਾਮ Lua error in package.lua at line 80: module 'Module:Lang/data/iana scripts' not found. | |
ਸਥਿਤੀ | ਮਾਦਰਿਦ, ਸਪੇਨ |
Invalid designation | |
ਅਧਿਕਾਰਤ ਨਾਮ | Iglesia de San Cayetano |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1980[1] |
ਹਵਾਲਾ ਨੰ. | RI-51-0004425 |
ਇਤਿਹਾਸ
ਸੋਧੋਹੁਣ ਦਾ ਵਰਤਮਾਨ ਗਿਰਜਾਘਰ ਪੁਰਾਣੇ ਨੁਏਸਤਰਾ ਦੇ ਸੇਨੋਰਾ ਦੇਲ ਫਾਵੋਰ ਦੇ ਨਾਲ ਬਣਿਆ ਹੋਇਆ ਹੈ। ਇਸਦੀ ਨੀਹ 1612ਈ. ਵਿੱਚ ਦਿਏਗੋ ਦੇ ਵੇਰਾ ਏ ਓਰਦੋਨੇਜ਼ ਦੇ ਵਿਲਕੁਇਨ ਨੇ ਰੱਖੀ ਸੀ। ਤੀਹ ਸਾਲ ਬਾਅਦ ਪਾਦਰੀ ਪਲਾਸੀਦੋ ਮਿਰਤੋ (Plácido Mirto) ਥੀਅਤਿਨ ਅੰਦਾਜ਼ (Theatine Order) ਵਿੱਚ ਮਠ ਬਣਾਇਆ। ਇਹ ਗਿਰਜਾਘਰ ਥੇਐਨ ਦੇ ਸੰਤ ਕਾਜੇਤਨ (Saint Cajetan) ਨੂੰ ਸਮਰਪਿਤ ਹੈ।
ਇਸ ਗਿਰਜਾਘਰ ਨੂੰ 1980ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।
ਵਰਣਨ
ਸੋਧੋਇਸਦੀ ਉਸਾਰੀ 1669ਈ. ਵਿੱਚ ਆਰਕੀਟੈਕਟ ਮਾਰਕੋਸ ਲੋਪੇਜ਼ (Marcos López) ਨੇ ਸ਼ੁਰੂ ਕੀਤੀ। ਇਹ ਕੰਮ ਦੂਜੇ ਆਰਕੀਟੈਕਟਾ ਦੁਆਰਾ ਜਾਰੀ ਰੱਖਿਆ ਗਿਆ। ਇਹਨਾਂ ਆਰਕੀਟੈਕਟਾ ਵਿੱਚ ਖੋਸੇ ਦੇ ਚੂਰੀਗੁਏਰਾ (José de Churriguera) ਅਤੇ ਪੇਦਰੋ ਦੇ ਰਿਬੇਰਾ (Pedro de Ribera) ਸ਼ਾਮਿਲ ਸਨ। ਇਹ 1761 ਈ. ਵਿੱਚ ਫਰਾਂਸਿਸਕੋ ਦੇ ਮੋਰਾਦੀਲੋ (Francisco de Moradillo) ਦੁਆਰਾ ਪੂਰੀ ਕੀਤੀ ਗਈ। ਇਸਦਾ ਮੁਖੌਟਾ ਗ੍ਰੇਨਾਇਟ ਦਾ ਬਣਿਆ ਹੋਇਆ ਹੈ। ਇਸਦੇ ਵਾਧਰੇਆਂ ਉੱਤੇ ਸਾਨ ਕਾਜੇਤਨ, ਲੇਡੀ ਆਫ਼ ਗ੍ਰੇਸ ਅਤੇ ਸਾਨ ਆਂਦਰੇਸ ਅਵੇਲੀਨੋ ਦੇ ਬੁੱਤ, ਪੇਦਰੋ ਅਲੋਂਸੋ ਦੇ ਲੋਸ ਰਿਓਸ ਦੁਆਰਾ, ਬਣਾਏ ਗਏ ਹਨ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- La iglesia de San Cayetano, del siglo XVIII, en peligro de ruina inminente, El País, 11 de mayo de 1980
- Iglesia de San Cayetano. Madrid Histórico.
- Intervención de Pedro de Ribera en la Iglesia de San Cayetano. Boletín de la Real Academia de Bellas Artes de San Fernando. Segundo semestre de 1993. Número 77 Archived 2013-01-18 at Archive.is '
- Translated from Spanish Wikipedia entry.