ਜਗੀਰਦਾਰੀ

(ਸਾਮੰਤਵਾਦ ਤੋਂ ਮੋੜਿਆ ਗਿਆ)

ਸਾਮੰਤਵਾਦ, ਬਿਸਵੇਦਾਰੀ ਜਾਂ ਜਗੀਰਦਾਰੀ ਉਹ ਸਮਾਜੀ, ਆਰਥਿਕ ਅਤੇ ਸਿਆਸੀ ਨਿਜ਼ਾਮ ਨੂੰ ਕਹਿੰਦੇ ਹਨ ਜੋ ਆਧੁਨਿਕ ਹਕੂਮਤਾਂ ਦੇ ਕਿਆਮ ਤੋਂ ਪਹਿਲਾਂ ਯੂਰਪ ਅਤੇ ਏਸ਼ੀਆ ਦੇ ਅਕਸਰ ਮੁਲਕਾਂ ਵਿੱਚ ਸਥਾਪਤ ਸੀ। ਇਸ ਨਿਜ਼ਾਮ ਦੀਆਂ ਬਾਅਜ਼ ਵਿਸ਼ੇਸ਼ਤਾਵਾਂ ਇਹ ਸਨ ਕਿ ਬਾਦਸ਼ਾਹ ਦੀ ਤਰਫ਼ ਤੋਂ ਮੁਖ਼ਤਲਿਫ਼ ਵਿਅਕਤੀਆਂ ਨੂੰ ਉਹਨਾਂ ਦੀਆਂ ਖ਼ਿਦਮਤਾਂ ਦੇ ਸਿਲੇ ਵਿੱਚ ਜ਼ਮੀਨਾਂ ਦੇ ਵਸੀਅ ਰਕਬੇ ਜਾਗੀਰ ਵਜੋਂ ਅਤਾ ਕੀਤੇ ਜਾਂਦੇ ਸਨ। ਇਹ ਜਾਗੀਰਦਾਰ ਆਪਣੀ ਜਾਗੀਰ ਵਿੱਚ ਰਹਿਣ ਵਾਲੇ ਮਜ਼ਾਰਿਆਂ ਤੋਂ ਜ਼ਮੀਨਾਂ ਤੇ ਕੰਮ ਕਰਾਉਂਦੇ ਸਨ। ਜ਼ਮੀਨ ਦਾ ਲਗਾਨ ਵਗ਼ੈਰਾ ਖ਼ੁਦ ਜਾਗੀਰਦਾਰ ਵਸੂਲ ਕਰਦੇ ਸਨ ਜਿਸ ਵਿੱਚੋਂ ਬਾਦਸ਼ਾਹ ਨੂੰ ਹਿੱਸਾ ਜਾਂਦਾ ਸੀ। ਆਮ ਤੌਰ ਪਰ ਪੈਦਾਵਾਰ ਦਾ ਇੱਕ ਤਿਹਾਈ ਹਿੱਸਾ ਕਿਸਾਨ ਦਾ ਹੁੰਦਾ ਸੀ, ਇੱਕ ਤਿਹਾਈ ਜਾਗੀਰਦਾਰ ਦਾ ਅਤੇ ਆਖ਼ਰੀ ਇੱਕ ਤਿਹਾਈ ਬਾਦਸ਼ਾਹ ਦਾ। ਜਾਗੀਰਦਾਰ ਦੀ ਹੈਸੀਅਤ ਮਜ਼ਾਰਿਆਂ ਅਤੇ ਹੋਰ ਮੁਕਾਮੀ ਬਾਸ਼ਿੰਦਿਆਂ ਲਈ ਹੁਕਮਰਾਨ ਤੋਂ ਕਮ ਨਹੀਂ ਸੀ। ਮਜ਼ਾਰੇ ਜਾਗੀਰਦਾਰ ਦੇ ਜ਼ੁਲਮ ਓ ਸਿਤਮ ਦੀ ਚੱਕੀ ਵਿੱਚ ਪਿਸਦੇ ਰਹਿੰਦੇ ਸਨ। ਉਹਨਾਂ ਨੂੰ ਕਿਸੇ ਕਿਸਮ ਦੇ ਸਿਆਸੀ ਹੱਕ ਹਾਸਲ ਨਹੀਂ ਸਨ।

ਮਧਕਾਲ ਨੂੰ ਨਜ਼ਰਾਨਾ