ਸਾਰਾ ਬਰਨਹਾਰਟ
ਸਾਰਾ ਬਰਨਹਾਰਟ (ਫਰਾਂਸੀਸੀ ਉਚਾਰਣ:[sa.ʁa bɛʁ.nɑʁt], 22/23 ਅਕਤੂਬਰ 1844-26 ਮਾਰਚ 1923) ਇੱਕ ਫਰਾਂਸੀਸੀ ਰੰਗ ਮੰਚ ਅਤੇ ਫਿਲਮ ਅਭਿਨੇਤਰੀ ਸੀ। ੳਸਨੂੰ ਦੁਨੀਆ ਦੀ ਸਭ ਤੋਂ ਪ੍ਰਸਿੱਧ ਅਭਿਨੇਤਰੀ ਦੇ ਰੂਪ ਵਿੱਚ ਦੇਖਿਆ ਗਿਆ ਹੈ। ਬਰਨਹਾਰਟ ਨੇ 1870 ਦੇ ਦਸ਼ਕ ਵਿੱਚ ਫ਼ਰਾਂਸ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਅਤੇ ਜਲਦੀ ਹੀ ਯੂਰੋਪ ਅਤੇ ਅਮਰੀਕਾ ਵਿੱਚ ੳਸਦੀ ਮੰਗ ਹੋਣ ਲਗੀ। ਉਸ ਨੇ ਬਹੁਤ ਸਾਰੇ ਪ੍ਰਸਿੱਧ ਫਰੈਂਚ ਪਲੇਅ ਵਿੱਚ ਭੂਮਿਕਾ ਨਿਭਾਈ ਜਿਸ ਵਿੱਚ ਐਲੈਗਜ਼ੈਂਡਰ ਡੂਮਜ਼ ਦੁਆਰਾ "ਲਾ ਡੇਮ ਔਕਸ ਕੈਮਿਲਿਅਸ, ਵਿਕਟਰ ਹਿਊਗੋ ਦੁਆਰਾ ਫਿਲਜ਼, ਰੁਏ ਬਲਾਸ ਅਤੇ ਵਿਕਟੋਰੀਅਨ ਸਾਰਡੋ ਦੁਆਰਾ ਲਾ ਟੋਸਕਾ, ਫੇਡੋਰਾ ਅਤੇ ਐਡਮੰਡ ਰੋਸਟੈਂਡ ਦੁਆਰਾ ਲ'ਇਗਲੋਨ ਸ਼ਾਮਿਲ ਹਨ। ਉਸ ਨੇ ਸ਼ੈਕਸਪੀਅਰ ਦੇ ਹੈਮਲੇਟ ਸਮੇਤ ਕੈ ਪੁਰਸ਼ ਭੂਮਿਕਾਵਾਂ ਵੀ ਨਿਭਾਈਆਂ। ਰੋਸਟੈਂਡ ਨੇ ਉਸ ਨੂੰ "ਪੋਜ਼ ਦੀ ਰਾਣੀ ਅਤੇ ਇਸ਼ਾਰੇ ਦੀ ਰਾਜਕੁਮਾਰੀ" ਕਿਹਾ, ਜਦੋਂ ਕਿ ਹਿਊਗੋ ਨੇ ਉਸ ਦੀ "ਸੁਨਹਿਰੀ ਆਵਾਜ਼" ਦੀ ਪ੍ਰਸ਼ੰਸਾ ਕੀਤੀ। ਉਸ ਨੇ ਦੁਨੀਆ ਭਰ ਵਿੱਚ ਕਈ ਥੀਏਟਰਿਕ ਟੂਰ ਕੀਤੇ, ਅਤੇ ਆਵਾਜ਼ ਰਿਕਾਰਡਿੰਗ ਬਣਾਉਣ ਅਤੇ ਮੋਸ਼ਨ ਪਿਕਚਰ ਵਿੱਚ ਅਭਿਨੈ ਕਰਨ ਵਾਲੀ ਪਹਿਲੀ ਨਾਮਵਰ ਅਭਿਨੇਤਰੀਆਂ ਵਿੱਚੋਂ ਇੱਕ ਸੀ।
ਜੀਵਨ
ਸੋਧੋਮੁੱਢਲਾ ਜੀਵਨ
ਸੋਧੋਹੈਨਰੀਏਟ-ਰੋਸਿਨ ਬਰਨਾਰਡ[1] ਦਾ ਜਨਮ 22 ਜਾਂ 23 ਅਕਤੂਬਰ 1844 ਨੂੰ ਪੈਰਿਸ ਦੇ ਲਾਤੀਨੀ ਕੁਆਰਟਰ ਵਿੱਚ 5 ਰੋਅ ਡੀ ਲੈਕੋਲੇ-ਡੀ-ਮੈਡੀਸਿਨ ਵਿਖੇ ਹੋਇਆ ਸੀ।[note 1][2] ਉਹ ਜੂਡਿਥ ਬਰਨਾਰਡ ਦੀ ਨਾਜਾਇਜ਼ ਧੀ ਸੀ (ਜਿਸ ਨੂੰ ਜੂਲੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਫਰਾਂਸ ਵਿੱਚ ਯੂਲੇ ਦੇ ਤੌਰ 'ਤੇ), ਜੋ ਇੱਕ ਡੱਚ ਯਹੂਦੀ ਸੀ ਜੋ ਅਮੀਰ ਜਾਂ ਉੱਚ-ਸ਼੍ਰੇਣੀ ਗ੍ਰਾਹਕ ਵਾਲੀ ਰਖੇਲ ਸੀ।[3][4][5][6] ਉਸ ਦੇ ਪਿਤਾ ਦਾ ਨਾਮ ਕਿਤੇ ਵੀ ਦਰਜ ਨਹੀਂ ਹੈ। ਕੁਝ ਸਰੋਤਾਂ ਦੇ ਅਨੁਸਾਰ, ਉਹ ਸ਼ਾਇਦ ਹੇ ਹਾਵਰੇ ਦੇ ਇੱਕ ਅਮੀਰ ਵਪਾਰੀ ਦਾ ਪੁੱਤਰ ਸੀ। ਬਾਅਦ ਵਿੱਚ ਬਰਨਹਾਰਟ ਨੇ ਲਿਖਿਆ ਕਿ ਉਸ ਦੇ ਪਿਤਾ ਦੇ ਪਰਿਵਾਰ ਨੇ ਉਸ ਦੀ ਸਿੱਖਿਆ ਦੀ ਅਦਾਇਗੀ ਕੀਤੀ, ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕੈਥੋਲਿਕ ਵਜੋਂ ਬਪਤਿਸਮਾ ਅਪਨਾਵੇ ਅਤੇ ਜਦੋਂ ਉਸ ਦੀ ਉਮਰ ਹੋ ਗਈ ਤਾਂ ਉਸ ਨੂੰ ਛੱਡੀ ਹੋਈ ਵੱਡੀ ਰਕਮ ਦਿੱਤੀ ਜਾਵੇ। ਉਸ ਦੀ ਮਾਂ ਅਕਸਰ ਘੁੰਮਦੀ ਰਹਿੰਦੀ ਸੀ, ਅਤੇ ਆਪਣੀ ਧੀ ਨੂੰ ਬਹੁਤ ਘੱਟ ਵੇਖਦੀ ਸੀ। ਉਸ ਨੇ ਬਰਨਹਾਰਟ ਨੂੰ ਬ੍ਰਿਟਨੀ ਵਿੱਚ ਇੱਕ ਨਰਸ ਨਾਲ ਰੱਖਿਆ, ਫਿਰ ਪੈਰਿਸ ਉਪਨਗਰ ਨਿਊਲੀ-ਸੁਰ-ਸੀਨ ਦੇ ਇੱਕ ਕੋਟੇਜ ਵਿੱਚ ਰੱਖਿਆ।
ਨਿੱਜੀ ਜੀਵਨ
ਸੋਧੋਬਰਨਹਾਰਟ ਦੇ ਪਿਤਾ ਦੀ ਪਛਾਣ ਨਿਸ਼ਚਤ ਤੌਰ 'ਤੇ ਨਹੀਂ ਜਾਣੀ ਜਾਂਦੀ ਹੈ। ਉਸ ਦਾ ਅਸਲ ਜਨਮ ਪ੍ਰਮਾਣ-ਪੱਤਰ ਉਦੋਂ ਨਸ਼ਟ ਹੋ ਗਿਆ ਸੀ ਜਦੋਂ ਪੈਰਿਸ ਕਮਿਊਨ ਨੇ ਮਈ 1871 ਵਿੱਚ ਹੋਟਲ ਦਿ ਵਿਲੀ ਅਤੇ ਸ਼ਹਿਰ ਦੇ ਪੁਰਾਲੇਖਾਂ ਨੂੰ ਸਾੜ ਦਿੱਤਾ ਸੀ। ਉਸ ਨੇ ਆਪਣੀ ਸਵੈ-ਜੀਵਨੀ, "ਮਾ ਡਬਲ ਵੀ"[7], ਵਿੱਚ ਆਪਣੇ ਪਿਤਾ ਨਾਲ ਕਈ ਵਾਰ ਮਿਲਣ ਦਾ ਵਰਣਨ ਕਰਦੀ ਹੈ, ਅਤੇ ਲਿਖਦੀ ਹੈ ਕਿ ਉਸ ਦੇ ਪਰਿਵਾਰ ਨੇ ਉਸ ਲਈ ਫੰਡ ਮੁਹੱਈਆ ਕਰਵਾ ਕੇ ਸਿੱਖਿਆ ਦਿੱਤੀ, ਅਤੇ ਉਸਦੀ ਉਮਰ ਦੇ ਹੋਣ ਤੇ ਉਸ ਦੇ ਲਈ 100,000 ਫ੍ਰੈਂਕ ਦੀ ਰਕਮ ਛੱਡ ਦਿੱਤੀ। ਉਸ ਨੇ ਕਿਹਾ ਕਿ ਉਹ ਅਕਸਰ ਵਿਦੇਸ਼ ਯਾਤਰਾ ਕਰਦੇ ਸੀ, ਅਤੇ ਇਹ ਕਿ ਜਦੋਂ ਉਹ ਅਜੇ ਬੱਚੀ ਸੀ, ਤਾਂ ਉਸ ਦੇ ਪੀਸਾ ਵਿੱਚ "ਅਣਜਾਣ ਹਾਲਤਾਂ ਵਿੱਚ ਮਰ ਗਏ ਜੋ ਕਿ ਰਹੱਸਮਈ ਹੈ।" ਫਰਵਰੀ 1914 ਵਿੱਚ, ਉਸ ਨੇ ਇੱਕ ਦੁਬਾਰਾ ਬਣਵਾਇਆ ਜਨਮ ਪ੍ਰਮਾਣ-ਪੱਤਰ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਇਡਾਰਡ ਬਰਨਹਾਰਟ ਉਸ ਦਾ ਜਾਇਜ਼ ਪਿਤਾ ਸੀ। 21 ਮਈ 1856 ਨੂੰ, ਜਦੋਂ ਉਸ ਨੇ ਬਪਤਿਸਮਾ ਲਿਆ, ਉਸ ਨੂੰ "ਐਡਵਰਡ ਬਰਨਹਾਰਟ ਦੀ ਧੀ ਦੇ ਰੂਪ ਵਿੱਚ ਰਜਿਸਟਰ ਕੀਤਾ ਗਿਆ ਜੋ ਲੇ ਹਾਵਰ ਵਿੱਚ ਰਹਿ ਰਿਹਾ ਸੀ ਅਤੇ ਜੁਡੀਥ ਵੈਨ ਹਾਰਡ, ਪੈਰਿਸ ਵਿੱਚ ਰਹਿ ਰਿਹਾ ਸੀ।"
ਹੇਲੇਨ ਟੀਅਰਚੈਂਟ (2009) ਦੀ ਇੱਕ ਹਾਲੀਆ ਜੀਵਨੀ ਦੱਸਦੀ ਹੈ ਕਿ ਉਸ ਦਾ ਪਿਤਾ ਡੀ ਮੋਰੇਲ ਨਾਮ ਦਾ ਇੱਕ ਜਵਾਨ ਆਦਮੀ ਸੀ, ਜਿਸ ਦੇ ਪਰਿਵਾਰਕ ਮੈਂਬਰ ਲੇ ਹਾਵਰ ਵਿੱਚ ਸਮੁੰਦਰੀ ਜਹਾਜ਼ ਦੇ ਮਾਲਕ ਅਤੇ ਵਪਾਰੀ ਸਨ। ਬਰਨਹਾਰਟ ਦੀ ਸਵੈ-ਜੀਵਨੀ ਦੇ ਅਨੁਸਾਰ, ਲੇ ਹਾਵਰ ਵਿੱਚ ਉਸ ਦੀ ਦਾਦੀ ਅਤੇ ਚਾਚੇ ਨੇ ਉਸ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਦਿੱਤੀ ਸੀ ਜਦੋਂ ਉਹ ਜਵਾਨ ਸੀ, ਉਸਨੇ ਆਪਣੇ ਭਵਿੱਖ ਬਾਰੇ ਪਰਿਵਾਰਕ ਸਭਾਵਾਂ ਵਿੱਚ ਹਿੱਸਾ ਲਿਆ, ਅਤੇ ਬਾਅਦ ਵਿੱਚ ਉਸ ਨੂੰ ਪੈਸੇ ਦਿੱਤੇ ਗਏ ਜਦੋਂ ਪੈਰਿਸ ਵਿੱਚ ਉਸਦਾ ਅਪਾਰਟਮੈਂਟ ਅੱਗ ਨਾਲ ਤਬਾਹ ਹੋ ਗਿਆ।
ਉਸ ਦੇ ਜਨਮ ਪ੍ਰਮਾਣ-ਪੱਤਰ ਦੇ ਵਿਗਾੜ ਕਾਰਨ ਉਸ ਦੀ ਜਨਮ ਤਾਰੀਖ ਵੀ ਅਨਿਸ਼ਚਿਤ ਹੈ। ਉਸ ਨੇ ਆਮ ਤੌਰ 'ਤੇ ਆਪਣਾ ਜਨਮ ਮਿਤੀ 23 ਅਕਤੂਬਰ, 1844 ਦੇ ਰੂਪ ਵਿੱਚ ਦਿੱਤੀ ਸੀ ਅਤੇ ਉਸੇ ਦਿਨ ਇਸ ਆਪਣਾ ਜਨਮ ਦਿਨ ਮਨਾਉਂਦੀ ਸੀ। ਹਾਲਾਂਕਿ, ਉਸ ਨੇ ਪੁਨਰਗਠਿਤ ਜਨਮ ਸਰਟੀਫਿਕੇਟ ਜੋ ਉਸ ਨੇ 1914 ਵਿੱਚ ਪੇਸ਼ ਕੀਤਾ ਸੀ ਨੇ 25 ਅਕਤੂਬਰ ਦਾ ਜ਼ਿਕਰ ਸੀ। ਦੂਜੇ ਸਰੋਤ 22 ਅਕਤੂਬਰ, ਜਾਂ 22 ਜਾਂ 23 ਅਕਤੂਬਰ ਦੀ ਤਾਰੀਖ ਦਿੰਦੇ ਹਨ।[8]
ਬਰਨਹਾਰਟ ਦੀ ਮਾਂ ਜੂਡਿਥ, ਜੂਲੀ, 1820 ਦੇ ਅਰੰਭ ਵਿੱਚ ਪੈਦਾ ਹੋਈ ਸੀ। ਉਹ ਛੇ ਬੱਚਿਆਂ ਵਿੱਚੋਂ ਇੱਕ ਸੀ, ਪੰਜ ਧੀਆਂ ਅਤੇ ਇੱਕ ਬੇਟਾ, ਇੱਕ ਡੱਚ-ਯਹੂਦੀ ਯਾਤਰੀ ਚਸ਼ਮਾ ਵਪਾਰੀ, ਮੋਰਿਟਜ਼ ਬਾਰੂਚ ਬਰਨਾਰਡ, ਅਤੇ ਇੱਕ ਜਰਮਨ ਲਾਂਡ੍ਰੈਸ, ਸਾਰਾ ਹੀਰਸ਼ (ਬਾਅਦ ਵਿੱਚ ਜੈਨੇਟਾ ਹਾਰਟੋਗ ਜਾਂ ਜੀਨੇ ਹਾਰਡ ਵਜੋਂ ਜਾਣੀ ਜਾਣ)। ਜੁਡੀਥ ਦੀ ਮਾਂ ਦੀ ਮੌਤ 1829 ਵਿੱਚ ਹੋ ਗਈ ਅਤੇ ਪੰਜ ਹਫ਼ਤਿਆਂ ਬਾਅਦ ਉਸ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ। ਉਸ ਦੀ ਨਵੀਂ ਪਤਨੀ ਦੀ ਉਸ ਦੇ ਮਤ੍ਰਏ ਬੱਚਿਆਂ ਦੇ ਨਾਲ ਨਹੀਂ ਬਣੀ। ਜੂਡਿਥ ਅਤੇ ਉਸ ਦੀਆਂ ਦੋ ਭੈਣਾਂ, ਹੈਨਰੀਏਟ ਅਤੇ ਰੋਸਿਨ, ਘਰ ਛੱਡ ਕੇ ਥੋੜੇ ਸਮੇਂ ਲਈ ਲੰਡਨ ਚਲੀਆਂ ਗਈਆਂ, ਅਤੇ ਫੇਰ ਫਰਾਂਸ ਦੇ ਤੱਟ 'ਤੇ ਲੇ ਹਾਵਰੇ ਵਿੱਚ ਸੈਟਲ ਹੋ ਗਈਆਂ। ਹੈਨਰੀਏਟ ਨੇ ਲੇ ਹਾਵਰ ਦੇ ਇੱਕ ਸਥਾਨਕ ਵਿਅਕਤੀ ਨਾਲ ਵਿਆਹ ਕਰਵਾ ਲਿਆ, ਪਰ ਜੂਲੀ ਅਤੇ ਰੋਸਿਨ ਰਖੇਲਾਂ ਬਣ ਗਈਆਂ ਅਤੇ ਜੂਲੀ ਨੇ ਨਵਾਂ, ਫ੍ਰੈਂਚ ਨਾਮ ਯੂਲੇ ਅਤੇ ਵਧੇਰੇ ਖ਼ਾਨਦਾਨ-ਆਖ਼ਰੀ ਨਾਂ ਵੈਨ ਹਾਰਡ ਅਪਨਾ ਲਿਆ। ਅਪ੍ਰੈਲ 1843 ਵਿੱਚ, ਉਸ ਨੇ ਇੱਕ "ਅਣਜਾਣ ਪਿਤਾ" ਦੀਆਂ ਜੌੜੇ ਲੜਕੀਆਂ ਨੂੰ ਜਨਮ ਦਿੱਤਾ। ਦੋਵਾਂ ਲੜਕੀਆਂ ਦੀ ਇੱਕ ਮਹੀਨੇ ਬਾਅਦ ਲੇ ਹਵਾਰ ਵਿੱਚ ਧਰਮਸ਼ਾਲਾ ਵਿੱਚ ਮੌਤ ਹੋ ਗਈ। ਅਗਲੇ ਸਾਲ, ਯੂਲੇ ਦੁਬਾਰਾ ਗਰਭਵਤੀ ਹੋਈ, ਇਸ ਵਾਰ ਸਾਰਾਹ ਢਿੱਡ 'ਚ ਸੀ। ਉਹ ਪੈਰਿਸ ਚਲੀ ਗਈ, ਜਿਥੇ ਉਹ 5 ਰੂਅ ਡੇ ਲ'ਕੋਲ-ਡੀ-ਮੈਡੀਸਿਨ ਸੀ, ਜਿੱਥੇ ਅਕਤੂਬਰ 1844 ਵਿੱਚ ਸਾਰਾਹ ਦਾ ਜਨਮ ਹੋਇਆ ਸੀ।
ਬਰਨਹਾਰਟ ਦੀਆਂ ਕਿਤਾਬਾਂ
ਸੋਧੋ- Dans les nuages, Impressions d'une chaise (1878)
- L'Aveu, drame en un acte en prose (1888)
- Adrienne Lecouvreur, drame en six actes (1907)
- Ma Double Vie (1907), translated as My Double Life: Memoirs of Sarah Bernhardt (1907), William Heinemann
- Un Cœur d'Homme, pièce en quatre actes (1911)
- Petite Idole (1920; as The Idol of Paris, 1921)
- Joli Sosie (1921), Editions Nillson
- L'Art du Théâtre: la voix, le geste, la prononciation, etc. (1923; as The Art of the Theatre, 1924)
ਹਵਾਲੇ
ਸੋਧੋ- ↑ Larousse, Éditions. "Encyclopédie Larousse en ligne – Henriette Rosine Bernard dite Sarah Bernhardt". www.larousse.fr. Archived from the original on 27 May 2017.
- ↑ "Sarah Bernhardt – French actress". Archived from the original on 10 March 2018.
- ↑ Blume, Mary (7 October 2000). "Sarah Bernhardt and the Divine Lie". The New York Times. Retrieved 23 June 2018.
- ↑ Williams, Holly (15 December 2017). "Sarah Bernhardt: Was she the first 'A-list' actress?". BBC Culture. Retrieved 23 June 2018.
- ↑ Koenig, Rhoda (22 February 2006). "Sarah Bernhardt: Goddess with a golden voice". The Independent. London. Retrieved 23 June 2018.
- ↑ Laing, Olivia (24 October 2010). "Sarah: The Life of Sarah Bernhardt by Robert Gottlieb". The Guardian. London. Retrieved 23 June 2018.
- ↑ Bernhardt, Sarah (1844–1923) Auteur du texte (25 August 2017). "Ma double vie: mémoires / de Sarah Bernhardt". E. Fasquelle. Archived from the original on 7 August 2017 – via gallica.bnf.fr.
{{cite web}}
: CS1 maint: numeric names: authors list (link) - ↑ "Sarah Bernhardt". Biography.com. Archived from the original on 25 April 2017. Retrieved 3 June 2017.
ਕਾਰਜੀ ਹਵਾਲੇ
ਸੋਧੋ- Bernhardt, Sarah (2000). Ma double vie (in French). Paris: Libretto. ISBN 978-2-7529-0750-9.
{{cite book}}
: Invalid|ref=harv
(help)CS1 maint: unrecognized language (link)- William Heinemann/D. Appleton 1907 English-language edition: My Double Life: Memoirs of Sarah Bernhardt ਗੂਗਲ ਬੁਕਸ 'ਤੇ.
- Bernhardt, Sarah (2017) [1923]. L'art du théâtre: la voix, le geste, la prononciation (in French). Paris: la Coopérative. ISBN 9791095066088. OCLC 981938318.
{{cite book}}
: Invalid|ref=harv
(help)CS1 maint: unrecognized language (link) - Duckett, Victoria (2015). Seeing Sarah Bernhardt: Performance and Silent Film. Urbana/Chicago, Ill.: University of Illinois Press. ISBN 9780252081163. OCLC 944318596.
{{cite book}}
: Invalid|ref=harv
(help) - Gold, Arthur; Fizdale, Robert (1991). The Divine Sarah: A Life of Sarah Bernhardt. New York: Knopf. ISBN 0394528794. OCLC 966037749.
{{cite book}}
: Invalid|ref=harv
(help); Unknown parameter|lastauthoramp=
ignored (|name-list-style=
suggested) (help) - Gottlieb, Robert (2010). Sarah: The Life of Sarah Bernhardt. New Haven, Conn.: Yale University Press. ISBN 978-03-0019-2599. OCLC 813393485.
{{cite book}}
: Invalid|ref=harv
(help) - Skinner, Cornelia Otis (1967). Madame Sarah. New York: Houghton-Mifflin. OCLC 912389162.
{{cite book}}
: Invalid|ref=harv
(help) - Snel, Harmen (2007). The Ancestry of Sarah Bernhardt: A Myth Unraveled. Translated by Alfred Willis. Amsterdam: Joods Historisch Museum. ISBN 9789080202931. OCLC 237204074. "On the occasion of the exhibition 'Sarah Bernhardt: The Art of High Drama', 15 June till 16 September 2007 in the Jewish Historical Museum, Amsterdam".
{{cite book}}
: Invalid|ref=harv
(help)CS1 maint: postscript (link) - Tierchant, Hélène (2009). Sarah Bernhardt: Madame "quand même". Paris: Éditions Télémaque. ISBN 9782753300927. OCLC 2753300925.
{{cite book}}
: Invalid|ref=harv
(help)
ਹੋਰ ਵੀ ਪੜ੍ਹੋ
ਸੋਧੋ- Brandon, Ruth. Being Divine: A Biography of Sarah Bernhardt. London: Mandarin, 1992.
- Duckett, Victoria. Seeing Sarah Bernhardt: Performance and Silent Film. University of Illinois Press, 2015. ISBN 978-0-252-08116-3.
- Garans, Louis, Sarah Bernhardt: itinéraire d'une divine. Éditions Palatines, 2005, ISBN 978-2911434433
- Léturgie, Jean and Xavier Fauche: Sarah Bernhardt. Lucky Luke vol. 49. Dupuis, 1982.
- Lorcey, Jacques. Sarah Bernhardt, l'art et la vie. Paris: Éditions Séguier, 2005. 160 pages. Avec une préface d'Alain Feydeau. ISBN 2-84049-417-5.
- Marcus, Sharon (2019). The Drama of Celebrity. Princeton, NJ: Princeton University Press. ISBN 9780691177595. OCLC 1059270781. Retrieved 29 July 2019. On the history of Sarah Bernhardt's celebrity.
{{cite book}}
: CS1 maint: postscript (link) - Ockmann, Carol and Kenneth E. Silver. Sarah Bernhardt: The Art of High Drama. New York: Yale University Press, 2005
ਬਾਹਰੀ ਲਿੰਕ
ਸੋਧੋ- Sarah Bernhardt cylinder recordings, from the Cylinder Preservation and Digitization Project at the University of California, Santa Barbara Library.
- Dangerous Women Project: Celebrating Transgressive Celebrity
- Sarah Bernhardt at the Literary Encyclopaedia
- Sarah Bernhardt at Columbia University Women Film Pioneers Project Archived 2019-06-23 at the Wayback Machine.
- The Sarah Bernhardt Pages
- Sarah Bernhardt ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Loubat, Emmanuelle: Bernhardt, Sara, in: 1914-1918-online. International Encyclopedia of the First World War.
- Works by or about ਸਾਰਾ ਬਰਨਹਾਰਟ at Internet Archive
- ਫਰਮਾ:IBDB name
- Performances in Theatre Archive University of Bristol
- Sarah Bernhardt Collection at the Harry Ransom Center at the University of Texas at Austin.
- Bibliography
- Sarah Bernhardt Jewish Women's Archive
- Elie Edson press files on Sarah Bernhardt, 1910–1911, held by the Billy Rose Theatre Division, New York Public Library for the Performing Arts
- Papers relating to Sarah Bernhardt at the University of Exeter Archived 2020-08-06 at the Wayback Machine.
- Play Du Théâtre au Champ D'Honneur by Sarah Bernhardt on Great War Theatre website
ਹਵਾਲੇ ਵਿੱਚ ਗ਼ਲਤੀ:<ref>
tags exist for a group named "note", but no corresponding <references group="note"/>
tag was found