ਸਾਲਵਾਦੋਰ ਦੇ ਆਵੀਲਾ ਵੱਡਾ ਗਿਰਜਾਘਰ

ਅਵੀਲਾ ਵੱਡਾ ਗਿਰਜਾਘਰ ਰੋਮਾਨਿਸਕਿਊ ਅਤੇ ਗੋਥਿਕ ਸ਼ੈਲੀ ਵਿੱਚ ਬਣਿਆ ਇੱਕ ਗਿਰਜਾਘਰ ਹੈ। ਇਹ ਸਪੇਨ ਵਿੱਚ ਓਲਡ ਕਾਸਤੀਲੇ ਦੇ ਅਵੀਲਾ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਇਹ ਗਿਰਜਾਘਰ-ਕਿਲਾ ਬਣਾਉਣ ਦੀ ਯੋਜਨਾ ਬਣਾਈ ਗਈ। ਇਸਦੇ ਆਲੇ ਦੁਆਲੇ ਬਹੁਤ ਸਾਰੇ ਘਰ ਅਤੇ ਮਹਿਲ ਹਨ। ਇਵਨਿੰਗ ਮਹਿਲ, ਇਨਫੇੰਟ ਕਿੰਗ ਮਹਿਲ ਅਤੇ ਵਾਲਦਰਾਬਨੋਸ ਮਹਿਲ ਇਸਦੇ ਲਾਗੇ ਹੀ ਸਥਿਤ ਹਨ। ਇਹ ਸਾਰੇ ਪੁਏਰਤਾ ਦੇ ਲੋਸ ਲੇਆਲਏਸ (Puerta de los Leales, The Gate of the Loyal Ones)ਦੀ ਰੱਖਿਆ ਕਰਦੇ ਹਨ।

ਅਵੀਲਾ ਵੱਡਾ ਗਿਰਜਾਘਰ
Catedral del Salvador de Ávila
ਅਵੀਲਾ ਵੱਡਾ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਗਿਰਜਾਘਰ
ਟਿਕਾਣਾ
ਟਿਕਾਣਾਅਵੀਲਾ , ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਗੋਥਿਕ, ਰੋਮਾਨਿਸਕਿਊ
General contractorSiglo XI - Siglo XV
Ávila Cathedral.
Detail of the north door of the Cathedral of Ávila.

ਇਤਿਹਾਸ ਸੋਧੋ

ਇਸਦੀ ਉਸਾਰੀ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਜਿਆਦਾਤਰ ਇਸਦੀ ਉਸਾਰੀ ਬਾਰੇ ਦੋ ਧਾਰਨਾਵਾਂ ਪ੍ਰਚਲਿਤ ਹਨ। ਪਹਿਲੀ ਧਾਰਨਾ ਅਨੁਸਾਰ ਅਲਵਾਰ ਗਾਰਸੀਆ ਨੇ ਇਸਦੀ ਉਸਾਰੀ 1091 ਈ. ਵਿੱਚ ਸੇਵੀਰ ਗਿਰਜਾਘਰ (Church of the Saviour) ਦੀ ਰਹਿੰਦ ਖੂਹੰਦ ਤੇ ਬਣਾਇਆ ਗਿਆ ਹੈ। ਜਿਹਨੂੰ ਕਿ ਮੁਸਲਿਮ ਹਮਲਿਆਂ ਦੌਰਾਨ ਨਸ਼ਟ ਕਰ ਦਿੱਤਾ ਗਿਆ। ਫਿਰ ਇਸਨੂੰ ਕਾਸਤੀਲੇ ਦੇ ਅਲਫੋਨਸੋ ਛੇਵੇਂ ਨੇ ਇਸਨੂੰ ਦੁਬਾਰਾ ਬਣਵਾਇਆ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਹ ਗਿਰਜਾਘਰ ਮਾਇਸਤਰੋ ਫਰੁਕਲ ਨੇ ਬਣਾਇਆ ਅਤੇ ਇਸ ਸ਼ਹਿਰ ਨੂੰ ਬੁਰਗੁਨਡੀ ਦੇ ਰੇਮੰਡ ਨੇ ਇਸ ਸ਼ਹਿਰ ਨੂੰ ਆਬਾਦ ਕੀਤਾ ਸੀ।

13ਵੀਂ ਸਦੀ ਵਿੱਚ ਇਸਦੇ ਟਾਵਰ ਅਤੇ ਮਹਿਰਾਬਦਾਰ ਵਾਧਰੇ ਬਣਾਏ ਗਏ। 14ਵੀਂ ਸਦੀ ਵਿੱਚ ਇਸਦੇ ਮਠ, ਟਾਵਰ ਅਤੇ ਗੁੰਬਦ ਬਣਾਏ ਗਏ। ਇਹ 15ਵੀਂ ਸਦੀ ਵਿੱਚ ਪੂਰੀ ਬਣ ਕੇ ਤਿਆਰ ਹੋਈ। 1475 ਈ. ਵਿੱਚ ਜੁਆਨ ਗੁਆਸ ਨੇ ਇੱਥੇ ਮਕੈਨੀਕਲ ਘੜੀ ਬਣਾਈ।

ਵਿਸ਼ੇਸ਼ਤਾਵਾਂ ਸੋਧੋ

ਅਵੀਲਾ ਵੱਡਾ ਗਿਰਜਾਘਰ ਅਤੇ ਕੁਐਕਾ ਗਿਰਜਾਘਰ ਦੋਵੇਂ 12ਵੀਂ ਸਦੀ ਵਿੱਚ ਗੋਥਿਕ ਸ਼ੈਲੀ ਵਿੱਚ ਬਣਾਏ ਗਏ ਪਹਿਲੇ ਗਿਰਜਾਘਰ ਸਨ। ਇਸ ਉੱਤੇ ਫਰਾਂਸਿਸੀ ਪ੍ਰਭਾਵ ਦੇਖਿਆ ਜਾ ਸਕਦਾ ਹੈ ਇਹ ਅਬੇ ਚਰਚ ਆਫ਼ ਸੇਂਟ ਡੇਨਿਸ ਦੇ ਸਮਰੂਪ ਹੈ ਜਿਹੜੀ ਕਿ ਯੂਰਪ ਦੀ ਪਹਿਲੀ ਗੋਥਿਕ ਚਰਚ ਸੀ।

ਹਵਾਲੇ ਸੋਧੋ