ਵਿਆਹ ਦੇ ਨਿਯਤ ਦਿਨ ਨੂੰ ਸਾਹਾ ਕਹਿੰਦੇ ਹਨ। ਜਿਸ ਮੁੰਡੇ/ਕੁੜੀ ਦਾ ਵਿਆਹ ਧਰਿਆ ਹੋਵੇ, ਉਸ ਮੁੰਡੇ/ਕੁੜੀ ਨੂੰ ਸਾਹੇ ਬੰਨ੍ਹਿਆ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ‘ਸਾਹੇ ਲੱਤ ਬੰਨ੍ਹਣਾ’ ਵੀ ਕਹਿੰਦੇ ਹਨ। ਸਾਹੇ ਬੰਨ੍ਹਣ ਤੋਂ ਮਤਲਬ ਹੁੰਦਾ ਸੀ ਮੁੰਡੇ/ਕੁੜੀ ਨੂੰ ਹੁਣ ਕਿਸੇ ਕੰਮ ਤੇ ਨਾ ਲਾਇਆ ਜਾਵੇ। ਕਿਉਂ ਜੋ ਪਹਿਲੇ ਸਮਿਆਂ ਵਿਚ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ। ਹੱਥੀਂ ਕੰਮ ਕਰਦਿਆਂ ਸੱਟ-ਫੇਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਸੀ। ਏਸੇ ਲਈ ਸਾਹੇ ਤੋਂ 8/10 ਕੁ ਦਿਨ ਪਹਿਲਾਂ ਤਾਂ ਜ਼ਰੂਰ ਹੀ ਮੁੰਡੇ/ਕੁੜੀ ਦੇ ਕੰਮ ਕਰਨ ਤੇ ਰੋਕ ਲਾ ਦਿੱਤੀ ਜਾਂਦੀ ਸੀ। ਉਸ ਸਮੇਂ ਸਾਂਝੇ ਪਰਿਵਾਰ ਹੁੰਦੇ ਹਨ। ਇਸ ਲਈ ਪਰਿਵਾਰ ਦੇ ਦੂਸਰੇ ਮੈਂਬਰ ਕੰਮ ਕਰ ਲੈਂਦੇ ਸਨ। ਹੁਣ ਤਾਂ ਇਕਹਿਰੇ ਪਰਿਵਾਰ ਹਨ। ਇਸ ਲਈ ਬਹੁਤੇ ਕੰਮ ਹੁਣ ਵਿਆਂਹਦੜ ਨੂੰ ਆਪ ਹੀ ਕਰਨੇ ਪੈਂਦੇ ਹਨ। ਏਸੇ ਕਰਕੇ ਸਾਹੇ ਬੰਨ੍ਹਣ ਦੀ ਰਸਮ ਦੀ ਪਹਿਲੇ ਜਿਹੀ ਮਹੱਤਤਾ ਨਹੀਂ ਰਹੀ। ਹੁਣ ਤਾਂ ਸਾਹੇ ਬੰਨ੍ਹਿਆ ਅਤੇ ਸਾਹੇ ਨਾ ਬੰਨ੍ਹਿਆ ਇਕ ਬਰਾਬਰ ਹੀ ਹੋ ਗਿਆ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.