ਸਿਆਲ ਕਬੀਲਾ
ਸਿਆਲ (سیال خاندان) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਦਾ ਇੱਕ ਕਬੀਲਾ ਹੈ। ਇਹ ਵਿਸ਼ਵਾਸ ਕੀਤਾ ਹੈ ਕਿ ਝੰਗ ਸ਼ਹਿਰ ਰਾਏ ਸਿਆਲ ਨੇ 1288 ਵਿੱਚ ਬਸਾਇਆ ਸੀ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਵੀ ਸਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਬ੍ਰਿਟਿਸ਼ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ।[1] ਇਹ ਇੱਕ ਘੁਮੰਤਰੂ ਕਬੀਲਾ ਸੀ ਜੋ ਪਹਿਲਾਂ ਚਨਾਬ ਜਿਹਲਮ ਦੇ ਖੇਤਰ ਵਿੱਚ ਆਬਾਦ ਹੋਇਆ।