ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ
ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ (German: Kritik der Politischen Ökonomie) ਕਾਰਲ ਮਾਰਕਸ ਦੀ ਲਿਖੀ ਪੁਸਤਕ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਕਿਤਾਬ ਮੁੱਖ ਤੌਰ 'ਤੇ ਪੂੰਜੀਵਾਦ ਅਤੇ ਮੁਦਰਾ ਦੇ ਮਾਤਰਾ ਸਿਧਾਂਤ ਦਾ ਇੱਕ ਵਿਸ਼ਲੇਸ਼ਣ ਹੈ,[1]
ਲੇਖਕ | ਕਾਰਲ ਮਾਰਕਸ |
---|---|
ਮੂਲ ਸਿਰਲੇਖ | Kritik der Politischen Ökonomie |
ਭਾਸ਼ਾ | ਜਰਮਨ |
ਵਿਸ਼ਾ | ਸਿਆਸੀ ਆਰਥਿਕਤਾ |
ਪ੍ਰਕਾਸ਼ਨ | 1859 |
ਅਹਿਮੀਅਤ
ਸੋਧੋਆਲੋਚਨਾ ਦਾ ਬਹੁਤਾ ਹਿੱਸਾ ਬਾਅਦ ਵਿੱਚ ਮਾਰਕਸ ਨੇ 1867 ਵਿੱਚ ਪ੍ਰਕਾਸ਼ਿਤ ਆਪਣੀ ਸ਼ਾਹਕਾਰ ਰਚਨਾ, ਕੈਪੀਟਲ (ਭਾਗ I) ਵਿੱਚ ਸ਼ਾਮਿਲ ਕੀਤਾ ਗਿਆ ਸੀ, ਅਤੇ ਆਲੋਚਨਾ ਨੂੰ ਆਮ ਤੌਰ ਤੇ ਮਾਰਕਸ ਦੀਆਂ ਲਿਖਤਾਂ ਵਿੱਚ ਸੈਕੰਡਰੀ ਮਹੱਤਤਾ ਵਾਲਾ ਮੰਨਿਆ ਜਾਂਦਾ ਹੈ। ਪਰ ਇਹ ਗੱਲ ਆਲੋਚਨਾ ਦੇ ਮੁਖਬੰਦ ਤੇ ਲਾਗੂ ਨਹੀਂ ਹੁੰਦੀ। ਇਹ ਮਾਰਕਸ ਦਾ ਮੁੱਖ ਸਿਧਾਂਤਾਂ ਵਿੱਚੋਂ ਇੱਕ: ਇਤਿਹਾਸ ਦੀ ਆਰਥਿਕ ਵਿਆਖਿਆ ਦਾ ਪਹਿਲਾ ਜੁੜਿਆ ਵਰਣਨ ਸ਼ਾਮਿਲ ਹੈ।[2] ਸੰਖੇਪ ਵਿੱਚ, ਇਹ ਵਿਚਾਰ ਕਿ ਆਰਥਿਕ ਕਾਰਕ - ਜਿਸ ਤਰੀਕੇ ਨਾਲ ਲੋਕ ਆਪਣੇ ਜੀਵਨ ਦੀਆਂ ਜ਼ਰੂਰਤਾਂ ਦਾ ਉਤਪਾਦਨ ਕਰਦੇ ਹਨ - ਨਿਰਧਾਰਿਤ ਕਰਦੇ ਹਨ ਕਿ ਕਿਸੇ ਸਮਾਜ ਦੀ ਸਿਆਸਤ ਅਤੇ ਵਿਚਾਰਧਾਰਾ ਕਿਸ ਕਿਸਮ ਦੀ ਹੋਵੇ।:
"ਪੈਦਾਵਾਰ ਦੇ ਇਨ੍ਹਾਂ ਸੰਬੰਧਾਂ ਦਾ ਕੁੱਲ ਜੋੜ ਹੀ ਸਮਾਜ ਦਾ ਆਰਥਿਕ ਢਾਂਚਾ-ਉਹ ਅਸਲ ਆਧਾਰ ਬਣਾਉਂਦਾ ਹੈ, ਜਿਸ ਦੇ ਉੱਪਰ ਇੱਕ ਕਾਨੂੰਨੀ ਅਤੇ ਰਾਜਨੀਤਕ ਉਸਾਰ ਢਾਂਚਾ ਉੱਠ ਖੜ੍ਹਾ ਹੁੰਦਾ ਹੈ ਅਤੇ ਉਸ ਦੇ ਅਨੁਸਾਰੀ ਸਮਾਜਿਕ ਚੇਤਨਾ ਦੇ ਨਿਸ਼ਚਿਤ ਰੂਪ ਹੁੰਦੇ ਹਨ। ਭੌਤਿਕ ਜੀਵਨ ਵਿੱਚ ਪੈਦਾਵਾਰੀ ਪ੍ਰਣਾਲੀ ਹੀ ਆਮ ਤੌਰ ‘ਤੇ ਸਮਾਜਿਕ, ਰਾਜਨੀਤਕ ਅਤੇ ਬੌਧਿਕ ਜੀਵਨ ਦੀਆਂ ਪ੍ਰਕਿਰਿਆਵਾਂ ਨੂੰ ਮਿੱਥਦੀ ਹੈ।"[3]
ਹਵਾਲੇ
ਸੋਧੋ- ↑ A Contribution to the Critique of Political Economy, Chapter II, 3
- ↑ Otto Ruhle ("The Materialist Interpretation of History", in Ruhle (1943)) says that the "Preface" contained "the first connected account" of Marx's economic interpretation of history.
- ↑ Michael Evans, Karl Marx, p. 61. Evans refers to the "Preface" as "the classic account of his general conclusions" in history, and also pointed out (p. 52) that "Marx never published a general systematic treatise detailing his views as an ordered whole. The nearest he came to this is in the first volume of Capital, and in the "Preface" to the Critique of Political Economy."
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |