ਰੋਜਰ ਕੀਥ "ਸਿਦ" ਬਾਰੇਟ (6 ਜਨਵਰੀ 1946 – 7 ਜੁਲਾਈ 2006) ਇੱਕ ਅੰਗਰੇਜ਼ ਗਾਇਕ, ਗੀਤਕਾਰ, ਸੰਗੀਤਕਾਰ, ਕੰਪੋਜ਼ਰ, ਅਤੇ ਚਿੱਤਰਕਾਰ ਸੀ। ਪਿੰਕ ਫਲੌਇਡ ਬੈਂਡ ਦੇ ਇੱਕ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਵਧੇਰੇ ਮਸ਼ਹੂਰ, ਬਾਰੇਟ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਮੁੱਖ ਗਾਇਕ, ਗਿਟਾਰਿਸਟ ਅਤੇ ਪ੍ਰਮੁਖ ਗੀਤਕਾਰ ਸੀ ਅਤੇ ਬੈਂਡ ਦਾ ਨਾਂ ਰੱਖਣ ਦਾ ਸਿਹਰਾ ਜਾਂਦਾ ਹੈ। ਡੇਵਿਡ ਗਿਲਮੋਰ ਨੇ ਉਨ੍ਹਾਂ ਦੇ ਨਵੇਂ ਗਿਟਾਰਿਸਟ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਬਾਰੇਟ ਨੂੰ ਅਪ੍ਰੈਲ 1968 ਵਿੱਚ ਪਿੰਕ ਫਲੌਇਡ ਤੋਂ ਬਾਹਰ ਕਰ ਦਿੱਤਾ ਗਿਆ ਸੀ, ਅਤੇ ਮਾਨਸਿਕ ਬਿਮਾਰੀ ਦੇ ਖਦਸ਼ੇ ਦੇ ਮੱਦੇਨਜ਼ਰ ਸੰਖੇਪ ਰੂਪ ਵਿੱਚ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। 

ਸਿਦ ਬਾਰੇਟ
ਜਨਮ ਦਾ ਨਾਮRoger Keith Barrett
ਜਨਮ(1946-01-06)6 ਜਨਵਰੀ 1946
Cambridge, England
ਮੌਤ7 ਜੁਲਾਈ 2006(2006-07-07) (ਉਮਰ 60)
Cambridge, England
ਵੰਨਗੀ(ਆਂ)
ਕਿੱਤਾ
  • Musician
  • singer-songwriter
  • artist
  • poet
ਸਾਜ਼
  • Vocals
  • guitar
  • piano
ਸਾਲ ਸਰਗਰਮ1963–72
ਲੇਬਲHarvest
ਵੈਂਬਸਾਈਟsydbarrett.com

ਬਾਰੇਟ ਦਸ ਸਾਲਾਂ ਤੋਂ ਘੱਟ ਸਮੇਂ ਲਈ ਸੰਗੀਤਿਕ ਤੌਰ ਤੇ ਸਰਗਰਮ ਰਿਹਾ। ਪਿੰਕ ਫਲੌਇਡ ਦੇ ਨਾਲ, ਉਸਨੇ ਚਾਰ ਸਿੰਗਲਜ਼, ਉਨ੍ਹਾਂ ਦੀ ਪਹਿਲੀ ਐਲਬਮ (ਅਤੇ ਦੂਜੀ ਇੱਕ ਵਿੱਚ ਯੋਗਦਾਨ) ਵਿੱਚ ਰਿਕਾਰਡ ਕਰਵਾਏ, ਅਤੇ ਕਈ ਅਣ-ਰਿਲੀਜ਼ ਗਾਣੇ ਰਿਕਾਰਡ ਕਰਵਾਏ। ਬੈਰੈਟ ਨੇ 1969 ਵਿਚ ਆਪਣੇ ਏਕਲ ਕੈਰੀਅਰ ਨੂੰ ਆਪਣੀ ਪਹਿਲੀ ਐਲਬਮ, ਦ ਮੈਡਕੈਪ ਲਾਫਸ (1970) ਤੋਂ ਸਿੰਗਲ "ਓਕਟੋਪਸ" ਨਾਲ ਸ਼ੁਰੂ ਕੀਤਾ। ਇਹ ਐਲਬਮ ਇੱਕ ਸਾਲ ਦੇ ਦੌਰਾਨ ਪੰਜ ਵੱਖ ਵੱਖ ਉਤਪਾਦਕ (ਪੀਟਰ ਜਨੇਰ, ਮੈਲਕਮ ਜੋਨਸ, ਡੇਵਿਡ ਗਿਲਮੋਰ, ਰੋਜ਼ਰ ਵਾਟਰ ਅਤੇ ਬੈਰਟ ਨੇ ਖੁਦ) ਵਲੋਂ ਰਿਕਾਰਡ ਕਰਵਾਈ ਗਈ ਸੀ। ਮੈਡਕੈਪ ਦੀ ਰਿਲੀਜ਼ ਤੋਂ ਲਗਭਗ ਦੋ ਮਹੀਨੇ ਬਾਅਦ, ਬਾਰੇਟ ਨੇ ਆਪਣੀ ਦੂਜੀ ਅਤੇ ਅੰਤਿਮ ਐਲਬਮ, ਬਾਰੇਟ (1970) ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਨਿਰਮਾਣ ਗਿਲਮੋਰ ਨੇ ਕੀਤਾ ਅਤੇ ਰਿਚਰਡ ਰਾਈਟ ਨੇ ਯੋਗਦਾਨ ਪਾਇਆ। ਦੋ ਸਾਲ ਬਾਅਦ, ਉਸਨੇ ਸੰਗੀਤ ਦੇ ਉਦਯੋਗ ਨੂੰ ਛੱਡ ਦਿੱਤਾ, ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ ਅਤੇ 2006 ਵਿੱਚ ਆਪਣੀ ਮੌਤ ਤੱਕ ਉਸਦੀ ਆਪਣੀ ਨਿੱਜਤਾ ਦੀ ਸਖਤੀ ਨਾਲ ਰਾਖੀ ਕੀਤੀ। 1988 ਵਿੱਚ, ਬਾਰੇਟ ਦੀ ਮਨਜ਼ੂਰੀ ਦੇ ਨਾਲ ਈਐਮਆਈ ਦੁਆਰਾ ਅਣ-ਰਿਲੀਜ਼ ਟਰੈਕਾਂ ਅਤੇ ਆਊਟਟੇਕਸ ਦੀ ਇੱਕ ਐਲਬਮ, ਓਪੇਲ ਜਾਰੀ ਕੀਤੀ ਗਈ। 

ਬਾਰੇਟ ਦੀ ਨਵੀਨਤਾਕਾਰ ਗਿਟਾਰ ਦਾ ਕੰਮ ਅਤੇ ਪ੍ਰਯੋਗਿਕ ਤਕਨੀਕਾਂ ਜਿਵੇਂ ਕਿ ਬੇਸੁਰੀ, ਵਿਗਾੜਰ ਅਤੇ ਫੀਡਬੈਕ ਦੀ ਖੋਜ ਨੇ ਬਹੁਤ ਸਾਰੇ ਸੰਗੀਤਕਾਰਾਂ ਨੂੰ ਪ੍ਰਭਾਵਤ ਕੀਤਾ। ਉਸ ਦੀਆਂ ਰਿਕਾਰਡਿੰਗਜ਼ ਉਸ ਦੇ ਜ਼ੋਰਦਾਰ ਅੰਗ੍ਰੇਜ਼ੀ ਲਹਿਜੇ ਵਾਲੀ ਵੋਕਲ ਡਿਲਿਵਰੀ ਲਈ ਵੀ ਮਸ਼ਹੂਰ ਹਨ। ਸੰਗੀਤ ਉਦਯੋਗ ਨੂੰ ਛੱਡਣ ਤੋਂ ਬਾਅਦ, ਬਾਰੇਟ ਨੇ ਪੇਂਟਿੰਗ ਜਾਰੀ ਰੱਖੀ ਅਤੇ ਆਪਣੇ ਆਪ ਨੂੰ ਬਾਗਬਾਨੀ ਕਰਨ ਲਈ ਸਮਰਪਿਤ ਕੀਤਾ। ਪਿਕਨ ਫਲੌਡ ਨੇ ਉਸ ਨੂੰ ਕਈ ਸ਼ਰਧਾਂਜਲੀਆਂ ਲਿਖੀਆਂ ਅਤੇ ਰਿਕਾਰਡ ਕੀਤੀਆਂ ਅਤੇ, ਸਭ ਤੋਂ ਖਾਸ 1975 ਵਾਲੀ ਐਲਬਮ ਵਿਸ਼ ਯੂ ਵਰ ਹੇਅਰ ਸੀ, ਜਿਸ ਵਿੱਚ "ਸ਼ਾਈਨ ਓਨ ਯੂ ਕਰੇਜੀ ਡਾਇਮੰਡ" ਸ਼ਾਮਲ ਸੀ, ਜੋ ਕਿ ਬਾਰੇਟ ਨੂੰ ਸਰਧਾਂਜਲੀ ਸੀ।

ਜ਼ਿੰਦਗੀ ਅਤੇ ਕੈਰੀਅਰ

ਸੋਧੋ

ਸ਼ੁਰੂ ਦੇ ਸਾਲ

ਸੋਧੋ

ਬਾਰੇਟ ਦਾ ਜਨਮ ਕੈਂਬਰਿਜ, ਕੈਮਬਰਿਜਸ਼ਾਇਰ ਵਿਚ ਰੋਜਰ ਕੀਥ ਬੈਰੇਟ ਦੇ ਰੂਪ ਵਿਚ, 60 ਗਲੀਸਨ ਰੋਡ ਤੇ ਰਹਿੰਦੇ ਇਕ ਮੱਧ-ਵਰਗ ਪਰਿਵਾਰ ਵਿੱਚਹੋ ਇਆ ਸੀ। [3][4] ਬਾਰੇਟ ਪੰਜ ਬੱਚਿਆਂ ਵਿੱਚੋਂ ਚੌਥਾ ਸੀ ।[5] ਉਸ ਦਾ ਪਿਤਾ, ਆਰਥਰ ਮੈਕਸ ਬਾਰੇਟ ਇੱਕ ਪ੍ਰਮੁੱਖ ਪਾਥੋਲੌਜਿਸਟ ਸੀ[6][7]  ਅਤੇ ਉਹ ਐਲਿਜ਼ਾਬੇਥ ਗਾਰੇਟ ਐਂਡਰਸਨ ਦਾ ਸੰਬੰਧੀ ਸੀ ਅਤੇ ਉਹ ਮੈਕਸ ਦੀ ਨਾਨੀ ਐਲਨ ਗਾਰੇਟ, ਜੋ ਐਲਿਜ਼ਾਬੇਥ ਦੀ ਕਜ਼ਨ ਸੀ, ਉਸ ਵਲੋਂ ਸੰਬੰਧਿਤ ਸੀ।  1951 ਵਿਚ, ਉਸ ਦਾ ਪਰਿਵਾਰ 183 ਹਿਲਜ ਰੋਡ ਤੇ ਚਲੇ ਗਿਆ। 

ਹਵਾਲੇ

ਸੋਧੋ
  1. Faulk, Barry J. (2016). British Rock Modernism, 1967-1977. Routledge. p. 63. ISBN 9781317171522. ...Most of the musicians at the forefront of experimental rock movement were on the rock casualty list: cracked up, like Syd Barrett of Pink Floyd...
  2. Faulk, Barry J. (2016). British Rock Modernism, 1967-1977. Routledge. p. 63. ISBN 9781317171522. ...Most of the musicians at the forefront of experimental rock movement were on the rock casualty list: cracked up, like Syd Barrett of Pink Floyd...
  3. Manning 2006, p. 8
  4. Chapman 2010, pp. 3–4
  5. Palacios, Julian (2010). Syd Barrett and Pink Floyd: Dark Globe. London: Plexus Publishing Limited.
  6. Blake 2008, p. 13
  7. Chapman 2010, p. 4