ਸਿਸਟਮੈਟਿਕ ਨਿਵੇਸ਼ ਯੋਜਨਾ

ਸਿਸਟਮੈਟਿਕ ਨਿਵੇਸ਼ ਯੋਜਨਾ (ਐਸ ਆਈ ਪੀ) ਨਿਵੇਸ਼ ਦਾ ਇੱਕ ਸਾਧਨ ਹੈ ਜੋ ਮਿਊਚਲ ਫੰਡਾਂਂ ਦੁਆਰਾ ਨਿਵੇਸ਼ਕ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਸਮੇਂ-ਸਮੇਂ ਤੇ ਇਕਮੁਸ਼ਤ ਰਕਮ ਦੀ ਥੋੜ੍ਹੀ ਜਿਹੀ ਰਕਮ ਨਿਵੇਸ਼ ਕਰਨ ਦੀ ਆਗਿਆ ਮਿਲਦੀ ਹੈ। ਨਿਵੇਸ਼ ਦੀ ਬਾਰੰਬਾਰਤਾ ਆਮ ਤੌਰ 'ਤੇ ਹਫ਼ਤਾਵਾਰੀ, ਮਹੀਨਾਵਾਰ ਜਾਂ ਤਿਮਾਹੀ ਹੁੰਦੀ ਹੈ.[1].

ਸੰਖੇਪ ਜਾਣਕਾਰੀ ਸੋਧੋ

ਐਸਆਈਪੀ (ਸਿਸਟਮੈਟਿਕ ਨਿਵੇਸ਼ ਯੋਜਨਾਵਾਂ) ਵਿੱਚ, ਨਿਵੇਸ਼ਕ ਦੁਆਰਾ ਆਪਣੇ ਬੈਂਕ ਖਾਤਿਆਂ ਵਿੱਚ ਇੱਕ ਨਿਸ਼ਚਿਤ ਰਕਮ ਨਿਸ਼ਚਿਤ ਸਮੇਂ ਬਾਅਦ ਡੈਬਿਟ ਕੀਤੀ ਜਾਂਦੀ ਹੈ ਅਤੇ ਇੱਕ ਖਾਸ ਮਿਉਚੁਅਲ ਫੰਡ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਮੌਜੂਦਾ ਨਿਵੇਸ਼ਕ ਸੰਪਤੀ ਮੁੱਲ ਅਨੁਸਾਰ ਨਿਵੇਸ਼ਕ ਨੂੰ ਕਈ ਯੂਨਿਟਾਂ ਦੀ ਵੰਡ ਕੀਤੀ ਜਾਂਦੀ ਹੈ। ਹਰ ਵਾਰ ਜਦੋਂ ਨਿਵੇਸ਼ ਕੀਤਾ ਜਾਂਦਾ ਹੈ, ਨਿਵੇਸ਼ਕਾਂ ਦੇ ਖਾਤੇ ਵਿੱਚ ਹੋਰ ਇਕਾਈਆਂ ਨੂੰ ਜੋੜਿਆ ਜਾਂਦਾ ਹੈ.[1]

ਸਿਸਟਮੈਟਿਕ ਨਿਵੇਸ਼ ਯੋਜਨਾ (ਐਸ ਆਈ ਪੀ) ਦੀ ਇਹ ਰਣਨੀਤੀ ਨਿਵੇਸ਼ਕਾਂ ਨੂੰ ਡਾਲਰ ਕੀਮਤ ਔਸਤਨ ਦੇ ਆਧਾਰ ਤੇ ਬਾਜ਼ਾਰਾਂ ਦੀ ਅਸਥਿਰ ਤੋਂਂ ਬਚਾਉਣ ਦਾ ਦਾਅਵਾ ਕਰਦੀ ਹੈ। ਜਿਵੇਂ ਕਿ ਜਦੋਂ ਕੀਮਤ ਘੱਟ ਹੁੰਦੀ ਹੈ ਤਾ ਨਿਵੇਸ਼ਕ ਵੱਧ ਯੂਨਿਟ ਪ੍ਰਾਪਤ ਕਰ ਰਿਹਾ ਹੈ ਅਤੇ ਜਦੋਂ ਕੀਮਤ ਉੱਚ ਹੁੰਦੀ ਹੈ ਤਾਂ ਨਿਵੇਸ਼ਕ ਨੂੰ ਘੱਟ ਇਕਾਈਆ ਪ੍ਰਾਪਤ ਹੁੰਦਿਆ ਹਨ। ਇਸ ਰਣਨੀਤੀ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਲੰਬੇ ਸਮੇਂ ਵਿੱਚ ਪ੍ਰਤੀ ਯੂਨਿਟ ਦੀ ਔਸਤ ਕੀਮਤ ਘੱਟ ਹੋਵੇਗੀ।[1][2]

ਐਸ ਆਈ ਪੀ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਨਿਵੇਸ਼ਕ ਨੂੰ ਅਨੁਸ਼ਾਸਤ ਨਿਵੇਸ਼ ਲਈ ਉਤਸ਼ਾਹਿਤ ਕਰਦੀ ਹੈ। ਐਸ ਆਈ ਪੀ ਬਹੁਤ ਹੀ ਲਚਕਦਾਰ ਹੁੰਦੇ ਹਨ, ਨਿਵੇਸ਼ਕ ਕਿਸੇ ਵੀ ਸਮੇਂ ਯੋਜਨਾ ਨੂੰ ਨਿਵੇਸ਼ ਕਰਨਾ ਬੰਦ ਕਰ ਸਕਦੇ ਹਨ ਜਾਂ ਨਿਵੇਸ਼ ਦੀ ਰਕਮ ਨੂੰ ਵਧਾ ਜਾਂ ਘੱਟ ਕਰਨ ਦੀ ਚੋਣ ਕਰ ਸਕਦੇ ਹਨ। ਐਸ ਆਈ ਪੀ ਆਮ ਤੌਰ 'ਤੇ ਪ੍ਰਚੂਨ ਨਿਵੇਸ਼ਕਾਂ (ਰੀਟੇਲ ਨਿਵੇਸ਼ਕ) ਨੂੰ ਕਰਨ ਲਈ ਸਿਫਾਰਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਕੋਲ ਸਰਗਰਮ ਨਿਵੇਸ਼ ਕਰਨ ਲਈ ਸਰੋਤ ਨਹੀਂ ਹੁੰਦੇ ਹਨ।[1]

ਇਸ ਤੋਂਂ ਇਲਾਵਾ ਐਸ ਆਈ ਪੀ ਇਨਵੈਸਟਮੈਂਟ ਉਨ੍ਹਾਂ ਨਿਵੇਸ਼ਕਾਂ ਲਈ ਚੰਗਾ ਚੋਣ ਹੈ ਜਿਹਨਾਂ ਕੋਲ ਵਿੱਤੀ ਬਾਜ਼ਾਰਾਂ ਦੀ ਕਾਫ਼ੀ ਸਮਝ ਨਹੀਂ ਹੁੰਦੀ ਹੈ। ਐਸ ਆਈ ਪੀ ਦੇ ਬਹੁਤ ਸਾਰੇ ਲਾਭ ਹਨ ਜਿਵੇਂਂ ਕਿ ਐਸ ਆਈ ਪੀ ਨਾਲ ਖਰੀਦੇ ਗਏ ਯੂਨਿਟਾਂ ਦੀ ਔਸਤ ਲਾਗਤ ਨੂੰ ਘਟਾਉਂਦੇ ਹਨ, ਨਾਲ ਹੀ ਐਸ ਆਈ ਪੀ ਯੋਜਨਾ ਇਕਸਾਰ ਨਿਵੇਸ਼ ਕਰਦੇ ਹਨ। ਇਸ ਤੋ ਇਲਾਵਾ ਐਸ ਆਈ ਪੀ ਇਨਵੈਸਟਮੈਂਟ ਇਹ ਸੁਨਿਸ਼ਚਿਤ ਕਰਦਾ ਹੈ ਕਿ ਮਾਰਕੀਟ ਤੋਂ ਪੈਦਾ ਹੋਏ ਕਿਸੇ ਵੀ ਨਿਵੇਸ਼ ਦੇ ਮੌਕੇ ਨੂੰ ਖੁੰਝਾਇਆ ਨਹੀਂ ਜਾਂਦਾ ਹੈ।

ਭਾਰਤ ਵਿੱਚ ਸੋਧੋ

ਭਾਰਤ ਵਿੱੱਚ, ਇਲੈਕਟ੍ਰੌਨਿਕ ਕਲੀਅਰਿੰਗ ਸਰਵਿਸਿਜ਼ (ਈ ਸੀ ਐਸ)[3] ਦੀ ਵਰਤੋਂ ਕਰਕੇ ਐਸਆਈਪੀ ਲਈ ਇੱਕ ਆਵਰਤੀ ਭੁਗਤਾਨ ਸੈੱਟ ਕੀਤਾ ਜਾ ਸਕਦਾ ਹੈ। ਕੁਝ ਮਿਊਚਲ ਫੰਡ ਇਕੁਇਟੀ-ਲਿੰਕਡ ਬੱਚਤ ਸਕੀਮਾਂ ਦੇ ਤਹਿਤ ਟੈਕਸ ਲਾਭ ਦੀ ਵੀ ਆਦਾਨ ਪ੍ਰਦਾਨ ਕਰਦੇ ਹਨ। ਹਾਲਾਂਕਿ, ਇਸ ਤਰਾਂ ਦੇ ਮਿਊਚਲ ਫੰਡ ਵਿੱਚ ਤਿੰਨ ਸਾਲਾਂ ਦੀ ਲਾਕਿੰਗ ਦੀ ਮਿਆਦ ਹੁੰਦੀ ਹੈ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਕੰਪਨੀਆਂ ਇਸ ਤਰਾਂ ਦੇ ਮਿਊਚਲ ਫੰਡ ਵਿੱਚ ਐਸ ਆਈ ਪੀ ਦੁਆਰਾ ਨਿਵੇਸ਼ ਦੀ ਸਹੂਲਤ ਮੁਹੱਈਆ ਕਰਵਾਉਦੀਆ ਹਨ। ਭਾਰਤ ਵਿੱਚ ਚੋਣਵਿਆ ਟੈਕਸ ਲਾਭ ਮਿਊਚਲ ਫੰਡ ਇਕੁਇਟੀ-ਲਿੰਕਡ ਬੱਚਤ ਸਕੀਮਾਂ ਦੀ ਸੂਚੀ ਕੁਛ ਇਸ ਪ੍ਰਕਾਰ ਹੈ[4]

  • ਆਦਿਤਿਆ ਬਿਰਲਾ ਸਨ ਲਾਈਫ ਟੈਕਸ ਰਿਲੀਫ 96-ਵਿਕਾਸ
  • ਆਈਸੀਆਈਸੀਆਈ ਪ੍ਰੂਡੈਂਸ਼ੀਅਲ ਬੈਲੇਂਸਡ ਫੰਡ -ਗਰੋਥ
  • ਐਚਡੀਐਫਸੀ ਬੈਲੈਂਸਡ ਫੰਡ-ਵਿਕਾਸ
  • ਮੀਰਾ ਐਸੇਟ ਐਮਰਿੰਗ ਬਲੂਚਿਪ ਫੰਡ ਨਿਯਮਿਤ-ਵਿਕਾਸ
  • ਕੋਟਕ ਫੋਕਸ ਫੰਡ ਨਿਯਮਿਤ-ਵਿਕਾਸ[5]
  • ਐਸਬੀਆਈ ਬਲੂਚਿਪ ਫੰਡ-ਵਿਕਾਸ
  • ਮੋਤੀਲਾਲ ਓਸਵਾਲ ਮਲਟੀਕੈਪ 35 ਫੰਡ ਰੈਗੂਲਰ-ਵਿਕਾਸ
  • ਡੀ ਐਸ ਪੀ ਬਲੈਕਰੌਕ ਇਕੁਇਟੀ ਅਪੂਰਿਊਨਿਟੀਜ਼ ਫੰਡ-ਵਿਕਾਸ
  • ਐਲ ਐਂਡ ਟੀ ਇੰਡੀਆ ਵੈਲਿਊ ਫੰਡ-ਵਿਕਾਸ
  • ਐਲ ਐਂਡ ਟੀ ਟੈਕ ਫਾਇਬੈਂਟ ਫੰਡ-ਵਿਕਾਸ

ਹਵਾਲੇ ਸੋਧੋ

  1. 1.0 1.1 1.2 1.3 "What is a Systematic Investment Plan? How does it work?". The Times of India. 29 October 2013. Retrieved 2018-03-29.
  2. "DOLLAR COST AVERAGING". Richardcayne.
  3. "Electronic Clearing Services".
  4. "Top 10 mutual funds to invest". Economictimes.Indiatimes. 26 March 2018. Retrieved 2018-03-29.
  5. "Systematic Investment Plan". kotak Asset Management. Archived from the original on 2017-09-22. Retrieved 2018-03-29. {{cite news}}: Unknown parameter |dead-url= ignored (help)