ਸਿਸਟਮ ਸਾਫ਼ਟਵੇਅਰ
ਸਿਸਟਮ ਸਾਫ਼ਟਵੇਅਰ ਇੱਕ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਚਲਾਉਣ ਅਤੇ ਕੰਟਰੋਲ ਕਰਨ ਲਈ ਬਣਾਇਆ ਹੁੰਦਾ ਹੈ ਅਤੇ ਇਸਦੇ ਨਾਲ਼ ਹੀ ਇਹ ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਚੱਲਣ ਲਈ ਇੱਕ ਪਲੇਟਫ਼ਾਰਮ ਵੀ ਮੁਹਈਆ ਕਰਵਾਉਂਦਾ ਹੈ। ਹਰ ਤਰਾਂ ਦੇ ਆਪਰੇਟਿੰਗ ਸਿਸਟਮਾਂ ਵਿੱਚ ਬਹੁਤ ਸਾਰੇ ਸਿਸਟਮ ਸਾਫਟਵੇਅਰ ਹੁੰਦੇ ਹਨ। ਜਿਵੇਂ ਕੀ ਹਰ ਵਿੰਡੋਜ਼ ਵਿੱਚ ਇੰਟਰਨੈਟ ਐਕਸਪ੍ਰੋਰਲ ਹੁੰਦਾ ਹੈ ਜੋ ਕੀ ਇੰਟਰਨੈਟ ਵਿੱਚ ਮਦਦ ਕਰਦਾ ਹੈ ਅਤੇ ਮਾਇਕ੍ਰੋਸਾਫਟ ਵਲੋਂ ਇਹ ਹਰ ਇੱਕ ਵਿੰਡੋਜ਼ ਵਿੱਚ ਪਿਹਲਾਂ ਦਾ ਇੰਸਟਾਲ ਕੀਤਾ ਹੁੰਦਾ ਹੈ। ਜੋ ਵੀ ਸਾਫਟਵੇਅਰ ਵਿੰਡੋਜ਼ ਵਿੱਚ ਪਿਹਲਾਂ ਤੋਂ ਹੀ ਇੰਨਸਟਾਲਰ ਪੈਕੇਜ ਵਿੱਚ ਕੰਪਨੀ ਵੱਲੋਂ ਮੁਹੱਇਆ ਕਰਵਾਇਆ ਜਾਂਦਾ ਹੈ ਉਸਨੂੰ ਸਿਸਟਮ ਸਾਫਟਵੇਅਰ ਹੀ ਕਿਹਾ ਜਾਂਦਾ ਹੈ। ਕਰਨਲ ਇੱਕ ਆਪਰੇਟਿੰਗ ਸਿਸਟਮ ਦਾ ਕੋਰ ਹਿੱਸਾ ਹੈ ਜੋ ਕੀ ਐਪਲੀਕੇਸ਼ਨ ਪ੍ਰੋਗ੍ਰਾਮ ਦੇ ਕੰਮ ਕਰਨ ਲੈ।[1] ਸਿਸਟਮ ਸਾਫ਼ਟਵੇਅਰ ਨੂੰ ਅੱਗੇ ਕਈ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਆਪਰੇਟਿੰਗ ਸਿਸਟਮ
ਸੋਧੋਸਿਸਟਮ ਪ੍ਰੋਗਰਾਮਾਂ ਦੇ ਸਮੂਹ ਨੂੰ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਆਪਰੇਟਿੰਗ ਸਿਸਟਮ ਹਰੇਕ ਕੰਪਿਊਟਰ ਵਿੱਚ ਹੋਣਾ ਲਾਜ਼ਮੀ ਹੈ। ਆਪਰੇਟਿੰਗ ਸਿਸਟਮ ਤੋਂ ਬਿਨਾਂ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ। ਆਪਰੇਟਿੰਗ ਸਿਸਟਮ ਕਈ ਤਰਾਂ ਦੇ ਕਾਰਜ ਨਿਭਾਉਂਦਾ ਹੈ। ਇਹਨਾਂ ਵਿਚੋਂ ਕੁਝ ਹੇਠਾਂ ਲਿਖੇ ਹੋਏ ਹਨ:-
- ਸੀ.ਪੀ.ਯੂ ਨੂੰ ਕੰਟਰੋਲ/ਕਾਬੂ ਕਰਨਾ
- ਮੈਮਰੀ ਦਾ ਪ੍ਰਬੰਧ ਕਰਨਾ
- ਇਨਪੁਟ ਅਤੇ ਆਉਟਪੁਟ ਯੰਤਰਾਂ ਨੂੰ ਸੰਭਾਲਨਾ
- ਫਾਇਲਾਂ ਦਾ ਪ੍ਰਬੰਧ ਕਰਨਾ
- ਕੰਪਿਊਟਰ ਨੂੰ ਸੁਰੱਖਿਆ ਪ੍ਰਦਾਨ ਕਰਨੀ
ਓਪਰੇਟਿੰਗ ਸਿਸਟਮ ਦੀਆਂ ਕਿਸਮਾਂ
ਸੋਧੋ- ਐਮ.ਐਸ.ਡਾਸ- ਇਹ ਓਪਰੇਟਿੰਗ ਸਿਸਟਮ ਆਮ ਵਰਤੋਂ ਵਾਲਾ ਸਭ ਤੋਂ ਪੁਰਾਣਾ ਹੈ। ਇਹ ਸੀ.ਯੂ.ਆਈ ਦੀ ਇੱਕ ਮਹੱਤਵਪੂਰਨ ਉਦਾਹਰਨ ਹੈ। ਇਸ ਵਿੱਚ ਮਾਊਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਕਮਾਂਡ ਦੇਣ ਲਈ ਕੀ-ਬੋਰਡ ਦੀ ਹੀ ਲੋੜ ਪੈਂਦੀ ਹੈ।
- ਮਾਇਕ੍ਰੋਸਾਫਟ ਵਿੰਡੋਜ਼ ਐਕਸ.ਪੀ - ਇਹ ਇੱਕ ਬਹੁਤ ਹੀ ਵਧੀਆ ਓਪਰੇਟਿੰਗ ਸਿਸਟਮ ਹੈ। ਇਹ ਜੀ.ਯੂ.ਆਈ ਦੀ ਇੱਕ ਮਹੱਤਵਪੂਰਨ ਮਿਸਾਲ ਹੈ। ਇਸ ਵਿੱਚ ਕਮਾਂਡ ਨੂੰ ਟਾਈਪ ਨਹੀਂ ਕੀਤਾ ਜਾਂਦਾ ਸਗੋਂ ਮਾਊਸ ਦੀ ਮਦਦ ਨਾਲ ਡੈਸਕਟਾਪ ਉੱਤੇ ਨਜ਼ਰ ਆਉਣ ਵਾਲੀਆਂ ਚੋਣਾਂ (ਆਪਸ਼ਨਾਂ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵਿੰਡੋਜ਼ 2000 ਅਤੇ ਵਿੰਡੋਜ ਮੀਲੇਨੀਅਮ ਦਾ ਅਗਲਾ ਸੰਸਕਰਣ ਹੈ। ਇਸ ਵਿੱਚ ਵਧੀਆ ਸੁਰੱਖਿਆ ਪ੍ਰਣਾਲੀ ਹੁੰਦੀ ਹੈ। ਇਸ ਵਿੱਚ ਵਿੰਡੋ ਦੇ ਬਾਕੀ ਸੰਸਕਰਣ ਨਾਲੋਂ ਵੱਧ ਸਹੂਲਤਾਂ ਹੁੰਦੀਆਂ ਹਨ। ਓਪਰੇਟਿੰਗ ਸਿਸਟਮ ਦੀਆਂ ਹੋਰ ਉਦਾਹਰਣ ਹਨ:- ਵਿੰਡੋਜ਼95, ਵਿੰਡੋਜ਼98, ਵਿੰਡੋਜ਼2000, ਵਿੰਡੋਜ਼ ਐਨ.ਟੀ, ਯੂਨਿਕਸ, ਲਾਇਨਕਸ ਅਤੇ ਵਿੰਡੋਜ਼ ਵਿਸਟਾ।
ਭਾਸ਼ਾ ਟ੍ਰਾਂਸਲੇਟਰ
ਸੋਧੋਕੰਪਿਊਟਰ ਸਿਰਫ ਬਾਇਨਰੀ ਅੰਕਾਂ ਨੂੰ ਹੀ ਸਮਝ ਸਕਦਾ ਹੈ। ਇਹੀ ਕਾਰਨ ਹੈ ਕੀ ਸਾਡੇ ਵਲੋਂ ਦਿੱਤਾ ਹੋਇਆ ਡਾਟਾ ਪਹਿਲਾਂ ਬਾਇਨਰੀ ਭਾਸ਼ਾ ਵਿੱਚ ਬਦਲ ਜਾਂਦਾ ਹੈ ਜਿਸਨੂੰ ਮਸ਼ੀਨੀ ਭਾਸ਼ਾ ਕਿਹਾ ਜਾਂਦਾ ਹੈ। ਸਾਡੇ ਵਲੋਂ ਦਿੱਤੀਆਂ ਹੋਈਆਂ ਸੂਚਨਾਵਾਂ ਅਸੈਮਬਲੀ ਭਾਸ਼ਾ ਜਾ ਫਿਰ ਇਸ ਤੋਂ ਉੱਚ ਪੱਧਰ ਦੀਆਂ ਹੋ ਸਕਦੀਆਂ ਹਨ। ਕੰਪਿਊਟਰ ਕੁਝ ਅਜਿਹੇ ਸਾਫਟਵੇਅਰ ਦੀ ਵਰਤੋਂ ਕਰਦਾ ਹੈ ਜਿਸ ਨਾਲ ਅਸੈਮਬਲੀ ਜਾ ਫਿਰ ਉੱਚ ਪੱਧਰ ਦੀਆਂ ਭਾਸ਼ਾਵਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਦਾ ਹੈ। ਇਹਨਾਂ ਸਾਫਟਵੇਅਰਾਂ ਨੂੰ ਭਾਸ਼ਾ ਟ੍ਰਾਂਸਲੇਟਰ ਕਹਿੰਦੇ ਹਨ। ਇਹ ਆਮ ਤਿੰਨ ਕਿਸਮਾਂ ਦੇ ਹੁੰਦੇ ਹਨ।
- ਅਸੈਂਮਬਲਰ
- ਇੰਟਰਪ੍ਰੈਟਰ
- ਕੰਪਾਇਲਰ
ਟ੍ਰਾਂਸਲੇਟਰ ਦੀ ਇਨਪੁਟ ਨੂੰ ਸੋਰਸ ਕੋਡ ਕਿਹਾ ਜਾਂਦਾ ਹੈ ਅਤੇ ਆਉਟਪੁਟ ਨੂੰ ਓਬਜੈਕਟ ਕੋਡ ਕਿਹਾ ਜਾਂਦਾ ਹੈ।
- ਅਸੈਂਮਬਲਰ:- ਅਸੈਂਮਬਲਰ ਭਾਸ਼ਾ ਟ੍ਰਾਂਸਲੇਟਰ ਅਸੈਮਬਲੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਦੇ ਹਨ। ਅਸੈਮਬਲੀ ਭਾਸ਼ਾ ਵਿੱਚ ਲਿਖੇ ਹੋਏ ਪ੍ਰੋਗਰਾਮ ਨੂੰ ਕੰਪਿਊਟਰ ਪੜ੍ਹ ਨਹੀਂ ਸਕਦਾ ਹੈ ਇਸ ਲਈ ਉਸ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣਾ ਪੈਂਦਾ ਹੈ। ਇਹ ਬਹੁਤ ਹੀ ਲਾਭਦਾਇਕ ਹੈ।
- ਇੰਟਰਪ੍ਰੈਟਰ:- ਇੰਟਰਪ੍ਰੈਟਰ ਉੱਚ-ਪੱਧਰ ਦੀ ਭਾਸ਼ਾ ਨੂੰ ਕਤਾਰ-ਦਰ-ਕਤਾਰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਦੇ ਹਨ। ਜਦੋਂ ਇਸ ਸਾਫਟਵੇਅਰ ਦੁਆਰਾ ਪਹਿਲੀ ਕਤਾਰ ਸਮਝ ਕੇ ਬਦਲ ਦਿੱਤੀ ਜਾਂਦੀ ਹੈ ਤਾਂ ਫਿਰ ਓਹ ਅਗਲੀ ਕਤਾਰ ਨੂੰ ਟ੍ਰਾਂਸਲੇਟ ਕਰਨ ਲੱਗ ਜਾਂਦਾ ਹੈ। ਜੇਕਰ ਕਿਸੇ ਕਤਾਰ ਵਿੱਚ ਕੋਈ ਵੀ ਖਰਾਬੀ ਹੋਵੇ ਤਾਂ ਇਹ ਸਾਫਟਵੇਅਰ ਆਪਣਾ ਕੰਮ ਰੋਕ ਦਿੰਦਾ ਹੈ। ਜਿੰਨੀ ਦੇਰ ਤੱਕ ਇਹ ਖਰਾਬੀ ਠੀਕ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਗਲੀ ਕਤਾਰ ਦਾ ਅਨੁਵਾਦ ਨਹੀਂ ਕੀਤਾ ਜਾਂਦਾ।
ਯੂਟਿਲੀਟੀ ਪਰੋਗਰਾਮ
ਸੋਧੋਯੂਟਿਲੀਟੀ ਪਰੋਗਰਾਮ ਕੁਝ ਵਿਸੇਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। ਇਹ ਸਾਡੇ ਕੰਪਿਊਟਰ ਦੀ ਦੇਖਬਹਾਲ ਕਰਦੇ ਹਨ। ਇਹਨਾਂ ਦੀ ਮਦਦ ਨਾਲ ਸਾਫਟਵੇਅਰਾਂ ਦੀ ਵਧੀਆ ਤਰੀਕੇ ਨਾਲ ਵਰਤੋ ਕੀਤੀ ਜਾ ਸਕਦੀ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਐਂਟੀ-ਵਾਇਰਸ ਵੀ ਸ਼ਾਮਿਲ ਹੁੰਦੇ ਹਨ ਜੋ ਕੀ ਕੰਪਿਊਟਰ ਨੂੰ ਵਾਇਰਸ ਨਾਲ ਖਰਾਬ ਹੋਣ ਅਤੇ ਕਿਸੇ ਬਾਹਰੀ ਕੰਪਿਊਟਰ ਦੁਆਰਾ ਹੈਕ ਹੋਣ ਤੋ ਬਚਾਉਦੇ ਹਨ। ਇਹ ਸਾਫਟਵੇਅਰ ਕੰਪਿਊਟਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਕਿਓਂਕਿ ਇਹ ਜਿਸ ਕੰਪਿਊਟਰ ਵਿੱਚ ਮੌਜੂਦ ਹੁੰਦੇ ਹਨ ਉਸਨੂੰ ਕਿਸੇ ਵੀ ਬਾਹਰੀ ਕੰਪਿਊਟਰ ਦੁਆਰਾ ਛੇੜਖਾਣੀ ਅਤੇ ਰਿਮੋਟ ਕੰਟਰੋਲ ਕਰਨ ਤੋਂ ਰੋਕਦੇ ਹਨ। ਯੂਟਿਲੀਟੀ ਪਰੋਗਰਾਮ ਦੇ ਅਲਗ-ਅਲਗ ਕੰਮ ਹੇਠ ਦਿੱਤੇ ਹੋਏ ਹਨ:-
- ਸਟੋਰੇਜ਼ ਯੰਤਰਾਂ ਨੂੰ ਫਾਰਮਟ ਕਰਨਾ
- ਫਾਇਲਾਂ ਨੂੰ ਬੈਕਪ ਕਰਨਾ
- ਫਾਇਲਾਂ ਤੇ ਫੋਲਡਰਾਂ ਦੀ ਭਾਲ ਕਰਨਾ
- ਮੈਮਰੀ ਦੀ ਦੇਖਭਾਲ ਕਰਨਾ
- ਹਾਰਡ ਡਿਸਕ ਨੂੰ ਚੈੱਕ ਕਰਦੇ ਰਿਹਨਾਂ
- ਹਾਰਡ ਡਿਸ਼ ਵਿੱਚ ਪਈਆਂ ਫਾਇਲਾਂ ਦੇ ਸਾਇਜ਼ ਨੂੰ ਛੋਟਾ ਕਰਨਾ
- ਸਿਸਟਮ ਨੂੰ ਕੰਪਿਊਟਰ ਵਾਇਰਸ ਲਈ ਸਕੈਨ ਕਰਨਾ
ਹਵਾਲੇ
ਸੋਧੋ- ↑ "What is software? - Definition from WhatIs.com". Searchsoa.techtarget.com. Archived from the original on 2010-10-27. Retrieved 2012-06-24.