ਸਿਸਟਰਜ਼ ਫ਼ਾਰ ਹੋਮੋਫੀਲ ਇਕੁਏਲਟੀ
ਸਿਸਟਰਜ਼ ਫ਼ਾਰ ਹੋਮੋਫੀਲ ਇਕੁਏਲਟੀ (ਸ਼ੀ) ਨਿਊਜ਼ੀਲੈਂਡ ਦੀ ਪਹਿਲੀ ਰਾਸ਼ਟਰੀ ਲੈਸਬੀਅਨ ਸੰਸਥਾ ਸੀ। ਉਨ੍ਹਾਂ ਨੇ ਦ ਸਰਕਲ, ਪਹਿਲਾ ਰਾਸ਼ਟਰੀ ਲੈਸਬੀਅਨ ਮੈਗਜ਼ੀਨ ਪ੍ਰਕਾਸ਼ਤ ਕੀਤਾ। ਇਸ ਦੇ ਜ਼ਰੀਏ ਉਹ ਵਿਦੇਸ਼ੀ ਰਸਾਲਿਆਂ ਨੂੰ ਪ੍ਰਸਾਰਿਤ ਕਰਨ ਅਤੇ ਲੈਸਬੀਅਨ ਨਾਰੀਵਾਦ ਬਾਰੇ ਅੰਤਰ-ਰਾਸ਼ਟਰੀ ਵਿਚਾਰਾਂ ਲਈ ਨਿਊਜ਼ੀਲੈਂਡ ਵਾਲਿਆਂ ਨੂੰ ਜਾਣੂ ਕਰਵਾਉਣ ਦੇ ਯੋਗ ਹੋਏ।[1]
ਇਤਿਹਾਸ
ਸੋਧੋਇਸਦੀ ਸਥਾਪਨਾ 1973 ਵਿੱਚ ਛੇ ਕ੍ਰਾਈਸਟਚਰਚ ਔਰਤਾਂ ਦੁਆਰਾ ਕੀਤੀ ਗਈ ਸੀ। ਸੰਸਥਾ ਨੂੰ ਔਰਤਾਂ ਦੀ ਆਜ਼ਾਦੀ ਅਤੇ ਗੇਅ ਰਾਜਨੀਤੀ ਦੋਵਾਂ ਨੂੰ ਸ਼ਾਮਿਲ ਕਰਨ ਲਈ ਬਣਾਇਆ ਗਿਆ ਸੀ, ਜਿਨ੍ਹਾਂ ਦਾ ਜ਼ਿਕਰ ਸਮਲਿੰਗੀ ਲੋਕਾਂ ਦੇ ਮੁੱਦਿਆਂ ਲਈ ਘੱਟ ਕੀਤਾ ਜਾਂਦਾ ਸੀ। 'ਰੈਡੀਕਲ ਫ਼ੈਮੀਨਿਸਟ' ਅਤੇ 'ਯੂਨੀਵਰਸਿਟੀ ਫ਼ੈਮੀਨਿਸਟਸ' ਸਮੂਹਾਂ ਦੇ ਨਾਲ-ਨਾਲ ਐਸ.ਐਚ.ਈ. (ਸ਼ੀ) ਦੀ ਕ੍ਰਾਈਸਟਚਰਚ ਬ੍ਰਾਂਚ ਨਿਊਜ਼ੀਲੈਂਡ ਵਿੱਚ ਪਹਿਲੇ ਵਿਮਨ'ਜ ਰਿਫਿਊਜੀ ਦੀ ਸਥਾਪਨਾ ਲਈ ਸੰਯੁਕਤ ਰੂਪ ਵਿੱਚ ਜ਼ਿੰਮੇਵਾਰ ਸੀ।[2] ਜਲਦੀ ਹੀ ਇੱਕ ਵੈਲਿੰਗਟਨ ਸ਼ਾਖਾ ਬਣਾਈ ਗਈ ਜਿਸ ਨੇ 'ਦ ਸਰਕਲ ਮੈਗਜ਼ੀਨ' ਨਿਰਮਿਤ ਕੀਤਾ, ਜਿਸ ਨੇ ਲੈਸਬੀਅਨ ਸਰਗਰਮੀ ਬਾਰੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖ਼ਬਰਾਂ ਦੇ ਪ੍ਰਸਾਰਣ ਦੀ ਆਗਿਆ ਦਿੱਤੀ।[3] ਵੈਲਿੰਗਟਨ ਵਿੱਚ ਸਭ ਤੋਂ ਪਹਿਲਾਂ ਲੈਸਬੀਅਨ ਕਲੱਬ, ਕਲੱਬ 41 ਦੀ ਸ਼ੁਰੂਆਤ ਕਰਨ ਲਈ ਵੀ ਵੈਲਿੰਗਟਨ ਸ਼ਾਖਾ ਜ਼ਿੰਮੇਵਾਰ ਸੀ।
1974 ਵਿੱਚ ਪਹਿਲੀ ਰਾਸ਼ਟਰੀ ਲੈਸਬੀਅਨ ਕਾਨਫਰੰਸ ਵੈਲਿੰਗਟਨ ਵਿੱਚ ਹੋਈ ਸੀ।[3]
ਹਵਾਲੇ
ਸੋਧੋ- ↑ Taonga, New Zealand Ministry for Culture and Heritage Te Manatu. "5. – Lesbian lives – Te Ara Encyclopedia of New Zealand". teara.govt.nz (in ਅੰਗਰੇਜ਼ੀ). Retrieved 2018-05-29.
- ↑ Else, Anne (1993). Women Together: A History of Women's Organisations in New Zealand. Daphne Brassels Associates Press. p. 143.
- ↑ 3.0 3.1 Else, Anne (1993). Women Together: A History of Women's Organisations in New Zealand. Daphne Brassel Associates Press. p. 559.