ਸਿੰਗਰਾਵੇਲੂ ਚੇਟਿਆਰ (18 ਫਰਵਰੀ 1860 - 11 ਫਰਵਰੀ 1946), ਭਾਰਤ ਵਿੱਚ ਇੱਕ ਤੋਂ ਵੱਧ ਖੇਤਰਾਂ ਵਿੱਚ ਇੱਕ ਪਾਇਨੀਅਰ ਸੀ। 1918 ਵਿਚ ਉਸ ਨੇ ਭਾਰਤ ਵਿੱਚ ਪਹਿਲੀ ਟਰੇਡ ਯੂਨੀਅਨ ਦੀ ਸਥਾਪਨਾ ਕੀਤੀ। 1 ਮਈ 1923 ਨੂੰ ਉਸਨੇ ਦੇਸ਼ ਵਿਚ ਕੀਤੇ ਪਹਿਲੀ ਵਾਰ ਮਈ ਦਿਵਸ ਦੇ ਜਸ਼ਨਾਂ ਦਾ ਆਯੋਜਨ ਕੀਤਾ। ਸਿੰਗਰਾਵੇਲੂ ਭਾਰਤੀ ਆਜ਼ਾਦੀ ਲਹਿਰ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਸੀ, ਸ਼ੁਰੂ ਵਿੱਚ ਗਾਂਧੀ ਜੀ ਦੀ ਅਗਵਾਈ ਹੇਠ, ਪਰ ਬਾਅਦ ਵਿਚ, ਉਭਰਦੀ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ। 1925 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਬਣ ਗਿਆ; ਅਤੇ ਕਾਨਪੁਰ ਵਿੱਚ ਇਸ ਦੇ ਉਦਘਾਟਨੀ ਸੰਮੇਲਨ ਦੀ ਪ੍ਰਧਾਨਗੀ ਕੀਤੀ।

ਸਿੰਗਰਾਵੇਲੂ ਚੇਟਿਆਰ
Malayapuram Singaravelu Chettiar.jpg
ਜਨਮ(1860-02-18)18 ਫਰਵਰੀ 1860
ਚੇਨਈ, ਤਾਮਿਲਨਾਡੂ, ਭਾਰਤ
ਮੌਤ11 ਫਰਵਰੀ 1946(1946-02-11) (ਉਮਰ 85)
ਚੇਨਈ, ਤਾਮਿਲਨਾਡੂ, ਭਾਰਤ