ਸੀਖੋ ਔਰ ਕਮਾਓ [1] ਸਕੀਮ ਘੱਟ ਗਿਣਤੀ (1992 ਦੇ ਘੱਟ ਗਿਣਤੀਆਂ ਐਕਟ ਰਾਹੀਂ5 ਨੋਟੀਫਾਈਡ ਸਮਾਜ, ਜਿਵੇਂ ਮੁਸਲਿਮ,ਈਸਾਈ,ਸਿੱਖ,ਬੋਧੀ,ਪਾਰਸੀ ਤੇ ਬਾਦ ਵਿੱਚ ਜੈਨ) ਨੌਜਵਾਨਾਂ ਦੇ ਹੁਨਰ ਵਿਕਾਸ ਦੀ ਯੋਜਨਾ ਹੈ ਜਿਸ ਵਿੱਚ ਪ੍ਰੋਜੈਕਟ ਬਣਾ ਕੇ ਸਿਖਲਾਈ ਅਦਾਰੇ ਭਾਰਤ ਦੀ ਕੇਂਦਰ ਸਰਕਾਰ ਤੋਂ 100% ਗਰਾਂਟ ਜਾਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰੋਗਰਾਮ ਅਜਿਹੀਆਂ ਮੁਹਾਰਤਾਂ ਦੇ ਹੋਣੇ ਚਾਹੀਦੇ ਹਨ ਜੋ ਨੈਸ਼ਨਲ ਕੌਸਲ ਫਾਰ ਵੋਕੇਸ਼ਨਲ ਟ੍ਰੇਨਿਂਗ (NCVT)ਤੋਂ ਮਨਜ਼ੂਰ ਸ਼ੁਦਾ ਹੋਣ।ਇਹ ਮੁਹਾਰਤਾਂ ਚਾਹੇ ਰਵਾਇਤੀ ਹੋਣ ਚਾਹੇ ਮੌਲਿਕ ਜਾਂ ਅਧੁਨਿਕ।

ਸਿਖਲਾਈ ਅਦਾਰੇ

ਸੋਧੋ

ਸਿਖਲਾਈ ਅਦਾਰਿਆਂ ਨੂੰ ਪ੍ਰੋਗਰਾਮ ਇੰਪਲੀਮੈਂਟਿੰਗ ਏਜੈਂਸੀਜ਼ (PIA) ਦਾ ਨਾਂ ਦਿੱਤਾ ਗਿਆ ਹੈ,ਹੁਠ ਲਿਖੇ ਹੋਣੇ ਚਾਹੀਦੇ ਹਨ:

 • ਰਾਜ ਸਕਾਰਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੰਜੀਕ੍ਰਿਤ ਸੁਸਾਇਟੀਆਂ।
 • ਮਨਜ਼ੂਰ ਸ਼ੁਦਾ ਨਿੱਜੀ ਕਿੱਤਾਮੁਖੀ ਅਦਾਰੇ।
 • ਦਸਤਕਾਰੀਆਂ ਜਾਂ ਸਨਅੱਤਾਂ
 • ਕੇਂਦਰ ਜਾਂ ਰਾਜਾਂ ਦੇ ਸਿਖਲਾਈ ਸੰਸਥਾਨ।

ਇਤਿਆਦ ਸੰਸਥਾਵਾਂ।

ਸਿਖਲਾਈ ਖੇਤਰ ਤੇ ਕੋਰਸ

ਸੋਧੋ

ਭਾਰਤ ਵਿੱਚ ਕਿਤੇ ਵੀ

 • ਰਵਾਇਤੀ ਮੁਹਾਰਤਾਂ ਲਈ ਘੱਟ ਗਿਣਤੀ ਸੰਘਣੀ ਅਬਾਦੀ ਵਾਲੇ ਜ਼ਿਲ੍ਹੇ,ਬਲਾਕਾਂ,ਕਸਬਿਆਂਤੇ ਪਿੰਡਾਂ ਦੇ ਝੁੰਡ ਨੂੰ ;ਉੱਤਰ-ਪੂਰਬੀ ਖੇਤਰ ਨੂੰ ਪਹਿਲ।
 • NCVT ਤੋਂ ਮਨਜ਼ੂਰ,ਕਿੱਤਾ ਮੁਖੀ,ਰੋਜ਼ੀ ਰੋਟੀ ਕਮਾਊ ਮੁਹਾਰਤਾਂ ਨੂੰ ਤਰਜੀਹ।
 • ਸਿਖਲਾਈ ਕੋਰਸ 3 ਮਾਹ ਤੋਂ 1 ਸਾਲ ਤੱਕ।
 • ਸਿੱਖਿਆਰਥੀ ਉਮਰ ੧੪-੩੫ ਸਾਲ।
 • ਇਕ ਪਰੋਜੈਕਟ ਵਿੱਚ ਪ੍ਰਤੀ ਸਿੱਖਿਆਰਥੀ ਵੱਧ ਤੋਂ ਵੱਧ ਖਰਚ ਪ੍ਰਤੀ ਮਾਹ 25000 ਰੁਪਏ।

ਪ੍ਰਾਪਤੀਆਂ

ਸੋਧੋ

ਸਾਲ ੨੦੧੫-੧੬ ਵਿੱਚ ਲਗਭਗ 30 ਸੰਸਥਾਵਾਂ ਨੂੰ 40 ਕਰੋੜ ਰੁਪਏ ਵੰਡੇ ਗਏ ਹਨ।[2]

ਹਵਾਲੇ

ਸੋਧੋ
 1. "ਪੁਰਾਲੇਖ ਕੀਤੀ ਕਾਪੀ". Archived from the original on 2015-12-01. Retrieved 2015-12-02. {{cite web}}: Unknown parameter |dead-url= ignored (|url-status= suggested) (help)
 2. "ਪੁਰਾਲੇਖ ਕੀਤੀ ਕਾਪੀ". Archived from the original on 2015-12-08. Retrieved 2015-12-02. {{cite web}}: Unknown parameter |dead-url= ignored (|url-status= suggested) (help)