ਸੁਕਰਨੋ
ਸੁਕਰਨੋ (ਜਨਮ ਕੁਸਨੋ ਸੋਸਰੋਦੀਹਾਰਜੋ; ਜਾਵਾਈ: ꦯꦸꦏꦂꦤ; 6 ਜੂਨ 1901 – 21 ਜੂਨ 1970)[2] ਇੰਡੋਨੇਸ਼ੀਆ ਦਾ ਪਹਿਲਾ ਰਾਸ਼ਟਰਪਤੀ ਸੀ ਜਿਸਨੇ 1945 ਤੋਂ 1967 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਸੁਕਰਨੋ | |
---|---|
ꦯꦸꦏꦂꦤ | |
ਪਹਿਲਾ ਇੰਡੋਨੇਸ਼ੀਆ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 18 ਅਗਸਤ 1945 – 12 ਮਾਰਚ 1967 | |
ਪ੍ਰਧਾਨ ਮੰਤਰੀ | ਸੁਤਾਨ ਸਜਾਹਰੀਰ ਅਮੀਰ ਸਜਾਰੀਫੁੱਦੀਨ ਮੁਹੰਮਦ ਹੱਟਾ ਅਬਦੁਲ ਹਲੀਮ ਮੁਹੰਮਦ ਨਾਤਸੀਰ ਸੋਏਕੀਮਾਨ ਵਿਰਜੋਸਾਂਜੋਜੋ ਵਿਲੋਪੋ ਅਲੀ ਸਾਸਤ੍ਰੋਮੀਜੋਜੋ ਬੁਰਹਨੁੱਦੀਨ ਹਰਾਹਾਪ ਜੁਆਂਦਾ ਕਾਰਤਾਵੀਜਾਜਾ |
ਉਪ ਰਾਸ਼ਟਰਪਤੀ | ਮੁਹੰਮਦ ਹੱਟਾ (1956 ਤੱਕ) |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ ਕੀਤੀ |
ਤੋਂ ਬਾਅਦ | ਸੁਹਾਰਤੋ |
ਇੰਡੋਨੇਸ਼ੀਆ ਦਾ ਪ੍ਰਧਾਨ ਮੰਤਰੀ (ਸਵੈ-ਨਿਯੁਕਤ) | |
ਦਫ਼ਤਰ ਵਿੱਚ 9 ਜੁਲਾਈ 1959 – 25 ਜੁਲਾਈ 1966 | |
ਰਾਸ਼ਟਰਪਤੀ | ਖ਼ੁਦ |
ਤੋਂ ਪਹਿਲਾਂ | ਜੁਆਂਦਾ ਕਾਰਤਾਵਿਜਾਜਾ |
ਤੋਂ ਬਾਅਦ | ਅਹੁਦੇ ਦੀ ਸਥਾਪਨਾ ਕੀਤੀ |
ਨਿੱਜੀ ਜਾਣਕਾਰੀ | |
ਜਨਮ | ਕੁਸਨੋ ਸੋਸਰੋਦੀਹਾਰਜੋ 6 ਜੂਨ 1901 ਸੁਰਾਬਾਇਆ, ਪੂਰਬੀ ਜਾਵਾ, ਡੱਚ ਈਸਟ ਇੰਡੀਜ਼[1] |
ਮੌਤ | 21 ਜੂਨ 1970 ਜਕਾਰਤਾ, ਇੰਡੋਨੇਸ਼ੀਆ | (ਉਮਰ 69)
ਸਿਆਸੀ ਪਾਰਟੀ | ਇੰਡੋਨੇਸ਼ੀਆਈ ਰਾਸ਼ਟਰੀ ਦਲ |
ਕੱਦ | 1.72 m (5 ft 8 in) |
ਜੀਵਨ ਸਾਥੀ | ਓਏਤਾਰੀ (ਵਿ. 1921–1922) ਇੰਗਿਤ ਗਾਰਨਸੀਹ (ਵਿ. 1923–1942) ਫਾਤਮਾਵਾਤੀ (ਵਿ. 1943–1970, ਇਸਦੀ ਮੌਤ) ਹਾਰਤੀਨੀ (ਵਿ. 1954–1970, ਇਸਦੀ ਮੌਤ) ਕਾਰਤੀਨੀ ਮਾਨੋਪੋ (ਵਿ. 1959–1968) ਰਤਨਾ ਸਾਰੀ ਦੇਵੀ ਸੁਕਰਨੋ (ਵਿ. 1962–1970, ਇਸਦੀ ਮੌਤ) ਹਰਿਆਤੀ (ਵਿ. 1963–1966) ਯੂਰੀਕੇ ਸਾਂਗਰ (ਵਿ. 1964–1967) ਹੇਲਦੀ ਜਾਫ਼ਾਰ (m. 1966–1970, ਇਸਦੀ ਮੌਤ) |
ਮਾਪੇ | |
ਅਲਮਾ ਮਾਤਰ | Bandung Institute of Technology |
ਦਸਤਖ਼ਤ | |
ਸੁਕਰਨੋ ਨੀਦਰਲੈਂਡ ਖ਼ਿਲਾਫ਼ ਉਸਦੇ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਆਗੂ ਸੀ। ਇਹ ਡੱਚ ਬਸਤੀਵਾਦੀ ਕਾਲ ਦੌਰਾਨ ਇੰਡੋਨੇਸ਼ੀਆ ਦੀ ਰਾਸ਼ਟਰਵਾਦੀ ਲਹਿਰ ਦਾ ਇੱਕ ਪ੍ਰਮੁੱਖ ਨੇਤਾ ਸੀ, ਅਤੇ ਇਹ ਇੱਕ ਦਹਾਕਾ ਤੋਂ ਵੱਧ ਡੱਚ ਹਿਰਾਸਤ ਵਿੱਚ ਸੀ ਅਤੇ ਅੰਤ ਜਪਾਨੀ ਫ਼ੌਜ ਦੇ ਕੂਚ ਤੋਂ ਬਾਅਦ ਇਸਨੂੰ ਰਿਹਾ ਕੀਤਾ ਗਿਆ।
ਪਿਛੋਕੜ
ਸੋਧੋਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ ਕੁਸਨੋ ਸੋਸਰੋਦੀਹਾਰਜੋ[3] ਫਰਮਾ:IPA-jv ਰੱਖਿਆ ਗਿਆ ਸੀ।
ਆਜ਼ਾਦੀ ਸੰਘਰਸ਼
ਸੋਧੋਸੁਕਰਨੋ ਓਮਰ ਸਾਇਦ ਜੋਕਰੋਆਮੀਨੋਤੋ ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।
4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ ਇੰਡੋਨੇਸ਼ੀਆ ਰਾਸ਼ਟਰੀ ਪਾਰਟੀ ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿੱਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ ਸਾਰਕੱਤ ਇਸਲਾਮ ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿੱਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।
ਹਵਾਲੇ
ਸੋਧੋ- ↑ A. Setiadi (2013), Soekarno Bapak Bangsa, Yogyakarta: Palapa, pp. 21.
- ↑ Biografi Presiden Archived 2013-09-21 at the Wayback Machine. Perpustakaan Nasional Republik Indonesia
- ↑ "Biografi Presiden Soekarno" (in Indonesian). Biografi Tokoh. Archived from the original on 2015-10-23. Retrieved 2018-05-27.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link)
ਹਵਾਲਾ ਕਿਤਾਬਾਂ
ਸੋਧੋ- Kahin, Audrey R. and George McT. Subversion as Foreign Policy: The Secret Eisenhower and Dulles Debacle in Indonesia, The New Press, 1995.
- Blum, William. Killing Hope: U.S. Military and CIA Interventions Since World War II, Black Rose, 1998, pp. 193–198
- U.S. Central Intelligence Agency, Research Study: Indonesia—The Coup that Backfired, 1968, p. 71n.
- Bob Hering, 2001, Soekarno, architect of a nation, 1901–1970, KIT Publishers Amsterdam, ISBN 90-6832-510-8, KITLV Leiden, ISBN 90-6718-178-1
- Hughes, John (2002), The End of Sukarno – A Coup that Misfired: A Purge that Ran Wild, Archipelago Press, ISBN 981-4068-65-9
- Oei Tjoe Tat, 1995, Memoar Oei Tjoe Tat: Pembantu Presiden Soekarno(The memoir of Oei Tjoe Tat, assistant to President Sukarno), Hasta Mitra, ISBN 979-8659-03-1 (banned in Indonesia)
- Lambert J. Giebels, 1999, Soekarno. Nederlandsch onderdaan. Biografie 1901–1950. Biography part 1, Bert Bakker Amsterdam, ISBN 90-351-2114-7
- Lambert J. Giebels, 2001, Soekarno. President, 1950–1970, Biography part 2, Bert Bakker Amsterdam, ISBN 90-351-2294-1 geb., ISBN 90-351-2325-5 pbk.
- Lambert J. Giebels, 2005, De stille genocide: de fatale gebeurtenissen rond de val van de Indonesische president Soekarno, ISBN 90-351-2871-0
- Legge, John David. Sukarno: A Political Biography
- Ricklefs, M.C. (1991). A History of Modern Indonesia since c. 1300. MacMillan. ISBN 0-333-57690-X.
- Panitia Nasional Penyelenggara Peringatan HUT Kemerdekaan RI ke-XXX (National Committee on 30th Indonesian Independence Anniversary), 1979, 30 Tahun Indonesia Merdeka (I: 1945–1949) (30 Years of Independent Indonesia (Part I:1945–1949), Tira Pustaka, Jakarta