ਪ੍ਰੋ. ਸੁਖਪਾਲ ਸਿੰਘ ਥਿੰਦ (ਜਨਮ 20 ਅਪ੍ਰੈਲ 1967) ਪੰਜਾਬੀ ਕਹਾਣੀਕਾਰ, ਸਫ਼ਰਨਾਮਾਕਾਰ, ਆਲੋਚਕ ਅਤੇ ਸਿੱਖਿਆ-ਸ਼ਾਸ਼ਤਰੀ ।[1] ਵਰਤਮਾਨ ਸਮੇਂ ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ,ਸਰਕਾਰੀ ਕਾਲਜ, ਕਪੂਰਥਲਾ (ਪੰਜਾਬ),[ਭਾਰਤ] ਦੇ ਪੰਜਾਬੀ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਅਤੇ ਵਿਭਾਗ ਮੁਖੀ ਵਜੋਂ ਕੰਮ ਕਰ ਰਿਹਾ ਹੈ।

ਸੁਖਪਾਲ ਸਿੰਘ ਥਿੰਦ
ਸੁਖਪਾਲ ਸਿੰਘ ਥਿੰਦ
ਜਨਮ (1967-04-20) 20 ਅਪ੍ਰੈਲ 1967 (ਉਮਰ 55)
ਭਾਰਤੀ ਪੰਜਾਬ
ਕੌਮੀਅਤਭਾਰਤੀ
ਅਲਮਾ ਮਾਤਰ[ਪੰਜਾਬੀ ਯੂਨੀਵਰਸਿਟੀ, ਪਟਿਆਲਾ]
ਕਿੱਤਾਲੇਖਕ,ਪ੍ਰੋਫੈਸਰ(ਪੰਜਾਬੀ)
ਪ੍ਰਮੁੱਖ ਕੰਮਹੀਰ 'ਵਾਰਸ': ਬਿਰਤਾਂਤ-ਸ਼ਾਸਤਰੀ ਪਰਿਪੇਖ, ਬਿਰਤਾਂਤ ਸ਼ਾਸਤਰ :ਉੱਤਰ ਆਧੁਨਿਕ ਪਰਿਪੇਖ, ਪੰਜਾਬੀ ਗਲਪ ਦੇ ਆਰ-ਪਾਰ
ਲਹਿਰਸੈਕੂਲਰ ਡੈਮੋਕ੍ਰੇਸੀ
ਜੀਵਨ ਸਾਥੀਪ੍ਰੋ.ਰਮਣੀਕ ਕੌਰ ਥਿੰਦ
ਔਲਾਦਅਰਸ਼ਨੂਰ ਕੌਰ ਥਿੰਦ (ਬੇਟੀ) ਸ਼ੁਭਸੀਰਤ ਸਿੰਘ ਥਿੰਦ (ਬੇਟਾ)

ਜੀਵਨ ਬਿਓਰਾਸੋਧੋ

ਸੁਖਪਾਲ ਸਿੰਘ ਥਿੰਦ ਦਾ ਜਨਮ 20 ਅਪ੍ਰੈਲ 1967 ਨੂੰ ਸ: ਕਰਤਾਰ ਸਿੰਘ ਥਿੰਦ ਅਤੇ ਮਾਤਾ ਤ੍ਰਿਸ਼ਨ ਕੌਰ ਦੇ ਘਰ ਪਿੰਡ ਬੂਲਪੁਰ ਜਿਲ੍ਹਾ ਕਪੂਰਥਲਾ (ਪੰਜਾਬ, [ਭਾਰਤ]) ਵਿੱਚ ਹੋਇਆ। ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਹੀਰ’ ਵਾਰਿਸ ਦਾ ਬਿਰਤਾਂਤ-ਸ਼ਾਸਤਰੀ ਅਧਿਐਨ' ਵਿਸ਼ੇ ਉੱਪਰ 1990 ਤੋਂ 1994 ਤੱਕ ਖੋਜ ਕਾਰਜ ਕੀਤਾ ਅਤੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ. ਇਸ ਦੋਰਾਨ ਉਹ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪਹਿਲਾਂ ਜੂਨੀਅਰ ਰੀਸਰਚ ਫੈਲੋ ਅਤੇ ਫਿਰ ਸੀਨੀਅਰ ਰੀਸਰਚ ਫੈਲੋ ਵਜੋਂ ਖੋਜ ਕਾਰਜ ਕਰਦੇ ਰਹੇ. 1997 ਵਿੱਚ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਾਲਜ ਲੈਕਚਰਾਰ ਭਰਤੀ ਕੀਤੇ ਗਏ. ਉਨ੍ਹਾਂ ਆਪਣੀ ਕਾਲਜ ਦੀ ਨੌਕਰੀ ਸਰਕਾਰੀ ਕਾਲਜ ਸਿੱਧਸਰ (ਲੁਧਿਆਣਾ)ਤੋਂ ਸ਼ੁਰੂ ਕੀਤੀ ਜਿੱਥੇ ਕੁਝ ਮਹੀਨਿਆਂ ਦੀ ਠਹਿਰ ਉਪਰੰਤ ਉਨ੍ਹਾਂ ਕੋਈ ਡੇਢ ਸਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਕੰਮ ਕੀਤਾ ਅਤੇ ਪਿਛਲੇ ਵੀਹ ਸਾਲ ਤੋਂ ਉੱਪਰ ਸਮੇਂ ਤੋਂ ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ, ਸਰਕਾਰੀ ਕਾਲਜ, ਕਪੂਰਥਲਾ ਵਿੱਚ ਕੰਮ ਕਰਦੇ ਹੋਏ ਪ੍ਰੋਫੈਸਰ ਅਤੇ ਵਿਭਾਗ ਮੁੱਖੀ ਦੇ ਅਹੁਦੇ ਤੱਕ ਅਪੜੇ ਹਨ.

ਪੁਸਤਕਾਂਸੋਧੋ

ਸਫ਼ਰਨਾਮੇਸੋਧੋ

 • ਲੰਡਨ ਨੂੰ ਮਿਲਦਿਆਂ (2003)
 • ਕੈਨੇਡਾ:ਇਕ ਬਾਗ ਬਹੁਰੰਗੀ (2005)

ਆਲੋਚਨਾਸੋਧੋ

 • ਬਿਰਤਾਂਤ ਸ਼ਾਸਤਰ :ਉੱਤਰ ਆਧੁਨਿਕ ਪਰਿਪੇਖ (2002)
 • 'ਹੀਰ' ਵਾਰਸ: ਬਿਰਤਾਂਤ-ਸ਼ਾਸਤਰੀ ਪਰਿਪੇਖ (2012)
 • ਪੰਜਾਬੀ ਗਲਪ ਦੇ ਆਰ-ਪਾਰ (2012)
 • ਬਲਦੇਵ ਸਿੰਘ ਧਾਲੀਵਾਲ ਦੀ ਸਫ਼ਰਨਾਮਾਕਾਰੀ (ਸੰਪਾਦਨ ) (2012)

ਕਹਾਣੀ ਸੰਗ੍ਰਹਿਸੋਧੋ

 • ਫੁੱਲਾਂ ਦੀ ਫ਼ਸਲ (2020)

ਸੁਖਪਾਲ ਬਾਰੇ ਪੁਸਤਕਾਂਸੋਧੋ

 • ਸੁਖਪਾਲ ਥਿੰਦ ਦਾ ਸਫ਼ਰਨਾਮਾ ਸੰਸਾਰ[2]

ਇਸਦੇ ਇਲਾਵਾ ਦਰਜਨਾਂ ਪੁਸਤਕਾਂ ਅਤੇ ਮੈਗਜੀਨਾਂ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਿਤ ਸੁਖਪਾਲ ਦੇ ਸਮੀਖਿਆਤਮਕ ਲੇਖ ਸ਼ਾਮਲ ਹਨ। ਕੁਝ ਪੁਸਤਕਾਂ ਦੀ ਭੂਮਿਕਾ ਵੀ ਲਿਖੀ ਹੈ। ਉਹ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਭਾਗ ਲੈ ਚੁੱਕਿਆ ਹੈ।

ਮਾਣ ਸਨਮਾਨਸੋਧੋ

 • ਰਚਨਾ ਵਿਚਾਰ ਮੰਚ (ਰਜਿ:) ਨਾਭਾ ਵੱਲੋਂ ਪੰਜਾਬੀ ਆਲੋਚਨਾ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ 17 ਨਵੰਬਰ 2002 ਨੂੰ ਮਾਣ ਪੱਤਰ ਭੇਂਟ ਕੀਤਾ ਗਿਆ
 • ਉੱਤਰੀ ਅਮਰੀਕਾ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਜੂਨ 2003 ਵਿੱਚ ਪੰਜਾਬੀ ਸਾਹਿਤ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨ ਕੀਤਾ
 • 26 ਜਨਵਰੀ ਦੇ ਮੌਕੇ, 2007 ਵਿੱਚ ਕਪੂਰਥਲਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਤ ਕੀਤਾ

ਹਵਾਲੇਸੋਧੋ